Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਡਾ. ਐੱਮ ਕਰੁਣਾਨਿਧੀ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗੁਆਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਡਾ. ਐੱਮ ਕਰੁਣਾਨਿਧੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦਾ ਦਿਹਾਂਤ 07 ਅਗਸਤ,2018 ਨੂੰ ਚੇਨਈ ਦੇ ਕਾਵੇਰੀ ਹਸਤਪਾਲ ਵਿੱਚ ਹੋ ਗਿਆ ਸੀ।

 

ਮੰਤਰੀ ਮੰਡਲ ਨੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਅਤੇ ਸੋਗ-ਪ੍ਰਸਤਾਵ ਪਾਸ ਕੀਤਾ। ਪ੍ਰਸਤਾਵ ਦਾ ਮੂਲ-ਪਾਠ ਇਸ ਪ੍ਰਕਾਰ ਹੈ:-

 “ਮੰਤਰੀ ਮੰਡਲ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਡਾ. ਐੱਮ ਕਰੁਣਾਨਿਧੀ ਦੇ ਦੁੱਖਦ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹੈ। ਉਨ੍ਹਾਂ ਦੀ ਮੌਤ 07 ਅਗਸਤ, 2018 ਨੂੰ ਚੇਨਈ ਦੇ ਕਾਵੇਰੀ ਹਸਤਪਾਲ ਵਿੱਚ ਹੋ ਗਈ ਸੀ। ਉਨ੍ਹਾਂ ਦੇ ਦਿਹਾਂਤ ਨਾਲ ਦੇਸ਼ ਨੇ ਇੱਕ ਦਿੱਗਜ ਅਤੇ ਮਹਾਨ ਸ਼ਖਸ਼ੀਅਤ ਨੇਤਾ ਗੁਆ ਦਿੱਤਾ ਹੈ, ਜਿਨ੍ਹਾਂ ਨੂੰ ਸਨੇਹ ਨਾਲ ‘ਕਲੈਗਨਾਰ’ ( “Kalaignar”)ਕਿਹਾ ਜਾਂਦਾ ਸੀ।

 

ਉਨ੍ਹਾਂ ਦਾ ਜਨਮ 03 ਜੂਨ, 1924 ਨੂੰ ਨਾਗਾਪਟਿਨਮ ਜਿਲ੍ਹੇ ਦੇ ਥਿਰੁਕਕੂਵੱਲਈ(Thirukkuvalai) ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਤਮਿਲਨਾਡੂ ਦੀ ਰਾਜਨੀਤੀ ਵਿੱਚ ਆਪਣੇ ਲੰਬੇ ਕਾਰਜਕਾਲ ਦੌਰਾਨ ਕਈ ਜਨਤਕ ਅਤੇ ਰਾਜਨੀਤਿਕ ਰੂਪ ਨਾਲ ਮਹੱਤਵਪੂਰਣ ਅਹੁਦਿਆਂ ’ਤੇ ਕੰਮ ਕੀਤਾ। ਉਨ੍ਹਾਂ ਨੇ 33 ਸਾਲ ਦੀ ਉਮਰ ਵਿੱਚ 1957 ਦੀ ਚੋਣ ਵਿੱਚ ਕੁਲਿਥਲਈ(Kulithalai) ਹਲਕੇ ਤੋਂ ਜਿੱਤ ਕੇ ਤਮਿਲਨਾਡੂ ਵਿਧਾਨ ਸਭਾ ਵਿੱਚ ਪ੍ਰਵੇਸ਼ ਕੀਤਾ। ਉਹ 1967 ਵਿੱਚ ਤਮਿਲਨਾਡੂ ਸਰਕਾਰ ਦੇ ਮੰਤਰੀ ਬਣੇ ਅਤੇ ਪਹਿਲੀ ਵਾਰ 1969 ਵਿੱਚ ਰਾਜ ਦੇ ਮੁੱਖ ਮੰਤਰੀ ਬਣੇ। ਉਹ ਪੰਜ ਵਾਰ ਤਮਿਲਨਾਡੂ ਦੇ ਮੁੱਖ ਮੰਤਰੀ ਰਹੇ।

 

ਰਾਜਨੀਤਿਕ ਜੀਵਨ ਦੇ ਇਲਾਵਾ ਉਹ ਤਮਿਲ ਸਿਨੇਮਾ ਦੇ ਅਤਿਅੰਤ ਲੋਕਪ੍ਰਿਅ ਪਾਠਕਥਾ ਲੇਖਕ ਵੀ ਰਹੇ ਹਨ। ਉਨ੍ਹਾਂ ਨੇ ਦ੍ਰਵਿੜ ਅੰਦੋਲਨ ਦੇ ਆਦਰਸ਼ਾਂ ਦੇ ਪ੍ਰਚਾਰ ਲਈ ਸਿਨੇਮਾ ਨੂੰ ਮਾਧਿਅਮ ਬਣਾਇਆ। ਡਾ. ਐੱਮ ਕਰੁਣਾਨਿਧੀ ਆਪਣੇ ਲੇਖਨ ਅਤੇ ਵਿਅਕਤੀਗਤ ਹੁਨਰ ਲਈ ਵੀ ਪ੍ਰਸਿੱਧ ਸਨ। ਤਮਿਲ ਸਾਹਿਤ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਡੂੰਘਾ ਅਤੇ ਬੇਮਿਸਾਲ ਹੈ, ਅਤੇ ਕਵਿਤਾ, ਪਾਠਕਥਾ, ਉਪਨਿਆਸ, ਜੀਵਨੀ, ਨਾਟਕ, ਸੰਵਾਦ ਅਤੇ ਸਿਨੇਮਾ ਦੇ ਗੀਤ ਇਸ ਵਿੱਚ ਸ਼ਾਮਲ ਹਨ

 

 

ਉਨ੍ਹਾਂ ਦੇ ਦਿਹਾਂਤ ਨਾਲ ਤਮਿਲਨਾਡੂ ਦੀ ਜਨਤਾ ਨੇ ਆਪਣਾ ਲੋਕਪ੍ਰਿਅ ਨੇਤਾ ਗੁਆ ਦਿੱਤਾ ਹੈ।

 

ਮੰਤਰੀ ਮੰਡਲ ਸਰਕਾਰ ਅਤੇ ਪੂਰੇ ਰਾਸ਼ਟਰ ਆਪਣੇ ਵੱਲੋਂ ਦੁੱਖ ਪਰਿਵਾਰ ਅਤੇ ਤਮਿਲਨਾਡੂ ਦੀ ਜਨਤਾ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹੈ।

***