ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਨੇ ਮੰਡਲ ਨੇ ਤਮਿਲਨਾਡੂ ਦੇ ਕੁਨੂਰ ਵਿੱਚ ਵਾਇਰਲ ਵੈਕਸਿਨ ਨਿਰਮਾਣ ਦੀ ਨਵੀਂ ਇਕਾਈ ਦੀ ਸਥਾਪਨਾ ਲਈ ਪਾਸਚਰ ਇੰਸਟੀਟਿਊਟ ਆਵ੍ ਇੰਡੀਆ (ਪੀਆਈਆਈ) ਲਈ 30 ਏਕੜ ਭੂਮੀ ਦੀ ਅਲਾਟਮੈਂਟ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਪ੍ਰੋਜੈਕਟ ਤਹਿਤ ਪੀਆਈਆਈ, ਕੁਨੂਰ ਵਿੱਚ (ਟੀਸੀਏ ਖਸਰਾ- ਰੋਕੂ ਟੀਕਾ, ਜਪਾਨੀ ਇੰਸੈਫਲਾਇਟਿਸ (ਜੇਈ) ਟੀਕਾ ਆਦਿ ਜਿਹੇ) ਵਾਇਰਲ ਵੈਕਸਿਨ ਅਤੇ (ਸੱਪ ਦੇ ਜ਼ਹਿਰ ਰੋਕੂ ਅਤੇ ਐਂਟੀ ਰੈਬੀਜ਼ ਸੀਰਾ ਜਿਹੇ) ਐਂਟੀ ਸੀਰਾ ਦਾ ਉਤਪਾਦਨ ਕੀਤਾ ਜਾਵੇਗਾ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਸ ਪ੍ਰੋਜੈਕਟ ਲਈ ਵਰਤੀ ਜਾਣ ਵਾਲੀ ਭੂਮੀ ਨੂੰ ‘ਉਦਯੋਗਿਕ’ ਤੋਂ ਬਦਲਕੇ ‘ਸੰਸਥਾਗਤ’ ਵੀ ਕਰਵਾਏਗਾ।
ਲਾਭ :
ਭੂਮੀ ਦੀ ਅਲਾਟਮੈਂਟ ਨਾਲ ਬੱਚਿਆਂ ਲਈ ਜੀਵਨ ਰੱਖਿਅਕ ਟੀਕਿਆਂ ਦੇ ਉਤਪਾਦਨ ਨੂੰ ਹੁਲਾਰਾ ਮਿਲੇਗਾ। ਇਸ ਨਾਲ ਦੇਸ਼ ਵਿੱਚ ਟੀਕਾਕਰਨ ਸੁਰੱਖਿਆ ਕਾਇਮ ਹੋਵੇਗੀ, ਟੀਕਾਕਰਨ ’ਤੇ ਲਾਗਤ ਘਟੇਗੀ ਅਤੇ ਆਯਾਤ ਦੇ ਵਿਕਲਪ ਘਟਾਉਣ ਵਿੱਚ ਮਦਦ ਮਿਲੇਗੀ। ਫ਼ਿਲਹਾਲ ਇਨ੍ਹਾਂ ਦਾ ਆਯਾਤ ਕੀਤਾ ਜਾਂਦਾ ਹੈ।
****
ਏਕੇਟੀ