ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਟਰਾਂਸਜੈਂਡਰ ਵਿਅਕਤੀਆਂ (ਅਧਿਕਾਰਾਂ ਦੀ ਸੁਰੱਖਿਆ) ਬਿਲ, 2019 ਨੂੰ ਪੇਸ਼ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬਿਲ ਨੂੰ ਸੰਸਦ ਦੇ ਆਉਂਦੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਬਿਲ ਉਨ੍ਹਾਂ ਦੇ ਸਮਾਜਿਕ, ਆਰਥਿਕ ਅਤੇ ਵਿਦਿਅਕ ਸਸ਼ਕਤੀਕਰਨ ਲਈ ਤੰਤਰ ਮੁਹੱਈਆ ਕਰਾਵੇਗਾ।
ਪ੍ਰਭਾਵ
ਇਸ ਬਿਲ ਨਾਲ ਵੱਡੀ ਸੰਖਿਆ ਵਿੱਚ ਟਰਾਂਸਜੈਂਡਰ ਵਿਅਕਤੀਆਂ ਦੇ ਇਸ ਹਾਸ਼ੀਆਗ੍ਰਸਤ ਤਬਕੇ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦੇ ਦਾਗ (ਕਲੰਕ) ਭੇਦਭਾਵ ਅਤੇ ਦੁਰਵਿਵਹਾਰ ਨੂੰ ਸਮਾਪਤ ਕਰਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਵੇਗਾ। ਇਸ ਨਾਲ ਸਮਾਵੇਸ਼ਤਾ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਟਰਾਂਸਜੈਂਡਰ ਵਿਅਕਤੀ ਸਮਾਜ ਦੇ ਲਾਭਕਾਰੀ ਮੈਂਬਰ ਬਣਨਗੇ।
*****
ਏਕੇਟੀ/ਪੀਕੇ/ਐੱਸਐੱਚ