ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ (ਡੀਏ) ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ (ਡੀਆਰ) ਦੀ 01-07-2019 ਤੋਂ ਇੱਕ ਅਤਿਰਿਕਤ ਕਿਸ਼ਤ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਵਧੀਆਂ ਕੀਮਤਾਂ ਦੀ ਭਰਪਾਈ ਕਰਨ ਲਈ ਮੂਲ ਵੇਤਨ / ਪੈਨਸ਼ਨ ਦੀ 12% ਦੀ ਮੌਜੂਦਾ ਦਰ ’ਤੇ 5%ਦਾ ਵਾਧਾ ਹੋਵੇਗਾ। ਇਹ ਵਾਧਾ ਨਵੇਂ ਕੇਂਦਰੀ ਵੇਤਨ ਆਯੋਗ ਦੀਆਂ ਸਿਫਾਰਸ਼ਾਂ ਅਨੁਸਾਰ ਸਵੀਕਾਰ ਕੀਤੇ ਗਏ ਫਾਰਮੂਲੇ ’ਤੇ ਅਧਾਰਿਤ ਹੈ।
ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ, ਦੋਹਾਂ ਦਾ ਸਰਕਾਰੀ ਖਜ਼ਾਨੇ ’ਤੇ ਸੰਯੁਕਤ ਬੋਝ 15909.35 ਕਰੋੜ ਰੁਪਏ ਪ੍ਰਤੀ ਸਾਲ ਹੋਵੇਗਾ ਅਤੇ ਚਾਲੂ ਵਿੱਤੀ ਵਰ੍ਹੇ 2019-20 (ਜੁਲਾਈ, 2019 ਤੋਂ ਫਰਵਰੀ, 2020 ਤੱਕ 08 ਮਹੀਨੇ ਲਈ)ਵਿੱਚ 10606.20 ਕਰੋੜ ਦਾ ਬੋਝ ਪਵੇਗਾ । ਇਸ ਨਾਲ ਕੇਂਦਰ ਸਰਕਾਰ ਦੇ ਲਗਭਗ 49.93 ਲੱਖ ਕਰਮਚਾਰੀਆਂ ਅਤੇ 65.26 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ ।
ਮਹਿੰਗਾਈ ਭੱਤੇ ਵਿੱਚ ਇਸ ਵਾਧੇ ਕਾਰਨ ਪ੍ਰਤੀ ਸਾਲ ਅਤਿਰਿਕਤ ਵਿੱਤੀ ਬੋਝ 8590.20 ਕਰੋੜ ਰੁਪਏ ਅਤੇ ਚਾਲੂ ਵਿੱਤ ਵਰ੍ਹੇ ਵਿੱਚ 5726.80 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਪੈਨਸ਼ਨਰਾਂਨੂੰ ਮਹਿੰਗਾਈ ਰਾਹਤ ਦੇਣ ਨਾਲ ਪ੍ਰਤੀਵਰ੍ਹੇ ਅਤਿਰਿਕਤ ਵਿੱਤ ਬੋਝ 7319.15 ਕਰੋੜ ਰੁਪਏ ਅਤੇ ਚਾਲੂ ਵਿੱਤ ਸਾਲ ਵਿੱਚ 4870 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਕੇਂਦਰ ਸਰਕਾਰ ਦੇ ਕਰਮਚਾਰੀਆਂ / ਪੈਨਸ਼ਨਰਾਂ ਨੂੰਮਹਿੰਗਾਈ ਭੱਤੇ / ਮਹਿੰਗਾਈ ਰਾਹਤ ਦਾ ਉਨ੍ਹਾਂ ਦੇ ਰਹਿਣ ਸਹਿਣ ਦੀ ਲਾਗਤ ਨੂੰ ਵਿਵਸਥਿਤ ਕਰਨ ਅਤੇ ਉਨ੍ਹਾਂ ਦੇ ਮੂਲ ਵੇਤਨ/ ਪੈਨਸ਼ਨ ਨੂੰ ਵਾਸਤਵਿਕ ਕੀਮਤ ਵਿੱਚ ਘਾਟੇ ਤੋਂ ਬਚਾਉਣ ਲਈ ਭੁਗਤਾਨ ਕੀਤਾ ਜਾਂਦਾ ਹੈ। ਮਹਿੰਗਾਈ ਭੱਤਾ / ਮਹਿੰਗਾਈ ਰਾਹਤ ਇੱਕ ਵਰ੍ਹੇ ਵਿੱਚ 1 ਜਨਵਰੀ ਅਤੇ 1 ਜੁਲਾਈ ਤੋਂ ਦੋ ਵਾਰ ਸੰਸ਼ੋਧਿਤ ਕੀਤੇ ਜਾਂਦੇ ਹਨ ।
*******
ਵੀਆਰਆਰਕੇ/ਐੱਸਐੱਚ/ਪੀਕੇ