ਮੰਤਰੀ ਮੰਡਲ ਨੇ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਾਹਨ (ਜੀਐੱਸਐੱਲਵੀ) ਦੇ ਚੌਥੇ ਫੇਜ਼ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਚੌਥੇ ਫੇਜ਼ ਤਹਿਤ 2021-24 ਦੀ ਮਿਆਦ ਦੌਰਾਨ 5 ਜੀਐੱਸਐੱਲਵੀ ਉਡਾਨਾਂ ਸ਼ਾਮਲ ਹਨ।
ਜੀਐੱਸਐੱਲਵੀ ਪ੍ਰੋਗਰਾਮ – ਫੇਜ਼ 5 ਤੋਂ ਜੀਓ-ਇਮੇਜਿੰਗ, ਨੇਵੀਗੇਸ਼ਨ, ਡੇਟਾ ਰਿਲੇ ਕਮਿਊਨੀਕੇਸ਼ਨ ਅਤੇ ਸਪੇਸ ਸਾਇੰਸ ਲਈ ਦੋ ਟਨ ਵਰਗ ਦੇ ਸੈਟੇਲਾਈਟਸ ਨੂੰ ਲਾਂਚ ਕਰਨ ਦੀ ਸਮਰੱਥਾ ਮਿਲੇਗੀ ।
ਵਿਤੀ ਭਾਰ :
ਕੁੱਲ 2729.13 ਕਰੋੜ ਰੁਪਏ ਦੇ ਫੰਡ ਦੀ ਜ਼ਰੂਰਤ ਹੈ, ਜਿਸ ਵਿੱਚ 5 ਜੀਐੱਸਐੱਲਵੀ ਵਾਹਨ, ਜ਼ਰੂਰੀ ਸੁਵਿਧਾ ਵਾਧਾ, ਪ੍ਰੋਗਰਾਮ ਪ੍ਰਬੰਧਨ ਅਤੇ ਲਾਂਚ ਮੁਹਿੰਮ ਦੀ ਲਾਗਤ ਸ਼ਾਮਲ ਹਨ। ਮੌਜੂਦਾ ਜੀਐੱਸਐੱਲਵੀ ਨਿਰੰਤਰਤਾ ਪ੍ਰੋਗਰਾਮ ਦੀਆਂ ਸੰਭਾਵਨਾਵਾਂ ਤਹਿਤ ਵਾਧੂ ਫੰਡਾਂ ਦੀ ਜ਼ਰੂਰਤ ਹੋਵੇਗੀ ।
ਲਾਭ :
ਜੀਐੱਸਐੱਲਵੀ ਨਿਰੰਤਰਤਾ ਪ੍ਰੋਗਰਾਮ-ਫੇਜ਼ 4 ਦੇ ਜ਼ਰੀਏ ਮਹੱਤਵਪੂਰਨ ਸੈਟੇਲਾਈਟ ਨੇਵੀਗੇਸ਼ਨ ਸੇਵਾਵਾਂ ਪ੍ਰਦਾਨ ਕਰਨ, ਭਾਰਤੀ ਮਾਨਵ ਸਪੇਸ ਉਡਾਨ ਪ੍ਰੋਗਰਾਮ ਅਤੇ ਅਗਲੇ ਮੰਗਲ ਮਿਸ਼ਨ ਦੇ ਸਬੰਧ ਵਿੱਚ ਡੇਟਾ ਰਿਲੇ ਕਮਿਊਨੀਕੇਸ਼ਨ ਸਬੰਧੀ ਸੈਟੇਲਾਈਟਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਦਦ ਮਿਲੇਗੀ । ਇਸ ਨਾਲ ਘਰੇਲੂ ਪੱਧਰ ’ਤੇ ਉਤਪਾਦਨ ਜਾਰੀ ਰੱਖਣਾ ਵੀ ਸੁਨਿਸ਼ਚਿਤ ਹੋਵੇਗਾ ।
ਲਾਗੂਕਰਨ ਰਣਨੀਤੀ ਅਤੇ ਟੀਚੇ :
ਜੀਐੱਸਐੱਲਵੀ ਨਿਰੰਤਰਤਾ ਪ੍ਰੋਗਰਾਮ – ਫੇਜ਼ 4 ਨਾਲ ਹਰ ਸਾਲ ਦੋ ਸੈਟੇਲਾਈਟ ਲਾਂਚ ਕਰਨ ਦੀ ਮੰਗ ਪੂਰੀ ਹੋਵੇਗੀ, ਜਿਸ ਵਿੱਚ ਭਾਰਤੀ ਉਦਯੋਗ ਦੀ ਸਭ ਤੋਂ ਅਧਿਕ ਭਾਗੀਦਾਰੀ ਹੋਵੇਗੀ । ਸਾਰੀਆਂ ਅਪ੍ਰੇਸ਼ਨਲ ਉਡਾਨਾਂ 2021-24 ਦੀ ਮਿਆਦ ਦੌਰਾਨ ਪੂਰੀਆਂ ਹੋ ਜਾਣਗੀਆਂ ।
ਪ੍ਰਮੁੱਖ ਪ੍ਰਭਾਵ :
ਜੀਐੱਸਐੱਲਵੀ ਦੇ ਪਰਿਚਾਲਨ ਨਾਲ ਦੇਸ਼ ਸੰਚਾਰ ਅਤੇ ਮੌਸਮ ਸਬੰਧੀ ਸੈਟੇਲਾਈਟਸ ਦੇ ਮੱਦੇਨਜ਼ਰ ਦੋ ਟਨ ਵਰਗ ਵਾਲੇ ਸੈਟੇਲਾਈਟਸ ਨੂੰ ਲਾਂਚ ਕਰਨ ਦੇ ਖੇਤਰ ਵਿੱਚ ਆਤਮਨਿਰਭਰ ਹੋ ਗਿਆ ਹੈ। ਜੀਐੱਸਐੱਲਵੀ ਨਿਰੰਤਰਤਾ ਪ੍ਰੋਗਰਾਮ ਨਾਲ ਰਾਸ਼ਟਰੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਇਸੇ ਤਰ੍ਹਾਂ ਦੇ ਸੈਟੇਲਾਈਟਸ ਨੂੰ ਲਾਂਚ ਕਰਨ ਵਿੱਚ ਆਤਮਨਿਰਭਰਤਾ ਮਿਲੇਗੀ ਅਤੇ ਸਮਰੱਥਾ ਵਧੇਗੀ । ਇਸ ਵਿੱਚ ਨੇਵੀਗੇਸ਼ਨ ਸੈਟੇਲਾਈਟਸ ਦੀ ਅਗਲੀ ਪੀੜ੍ਹੀ, ਡੇਟਾ ਰਿਲੇ ਕਮਿਊਨੀਕੇਸ਼ਨ ਸੈਟੇਲਾਈਟਸ ਅਤੇ ਇੰਟਰ-ਪਲੈਨੇਟਰੀ ਮਿਸ਼ਨ ਸ਼ਾਮਲ ਹਨ।
*****
ਏਕੇਟੀ/ਐੱਸਐੱਚ