ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜੀਓਸਿਨਕਰੋਨਸ ਸੈਟੇਲਾਈਟ ਲਾਂਚ ਵਹੀਕਲ ਮਾਰਕ- III ਪ੍ਰੋਗਰਾਮ (ਜੀਐੱਸਐੱਲਵੀ ਮਾਰਕ- III) ਦੇ ਕੰਟੀਨਿਊਏਸ਼ਨ (ਨਿਰੰਤਰਤਾ) ਪ੍ਰੋਗਰਾਮ (ਫੇਜ਼-9) ਦੀ ਫੰਡਿਗ ਜਾਰੀ ਰੱਖਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪੜਾਅ ਵਿੱਚ 10 ਜੀਐਸਐਲਵੀ (ਮਾਰਕ- III) ਉਡਾਨਾਂ ਹੋਣਗੀਆਂ ਜਿਨ੍ਹਾਂ ਦੀ ਕੁੱਲ ਲਾਗਤ 4338.20 ਕਰੋੜ ਰੁਪਏ ਹੋਵੇਗੀ। ਇਸ ਵਿੱਚ 10 ਜੀਐੱਸਐੱਲਵੀ ਮਾਰਕ- III ਵਹੀਕਲਜ਼, ਜ਼ਰੂਰੀ ਆਗੂਮੈਂਟੇਸ਼ਨ ਸਹੂਲਤਾਂ, ਪ੍ਰੋਗਰਾਮ ਮੈਨੇਜਮੈਂਟ ਅਤੇ ਦਾਗੇ ਜਾਣ ਦੀ ਮੁਹਿੰਮ ਦਾ ਖਰਚਾ ਵੀ ਸ਼ਾਮਲ ਹੈ।
ਜੀਐੱਸਐੱਲਵੀ ਮਾਰਕ- III ਕੰਟੀਨਿਊਏਸ਼ਨ (ਨਿਰੰਤਰਤਾ) ਪ੍ਰੋਗਰਾਮ ਫੇਜ਼-1 ਅਪ੍ਰੇਸ਼ਨ ਫਲਾਈਟਾਂ ਦਾ ਪਹਿਲਾ ਪੜਾਅ ਹੋਵੇਗਾ ਜੋ ਕਿ 4 ਟਨ ਵਰਗ ਦੇ ਸੰਚਾਰ ਉਪਗ੍ਰਹਿ ਦੇਸ਼ ਦੀਆਂ ਉਪਗ੍ਰਹਿ ਸੰਚਾਰ ਲੋੜਾਂ ਦੀ ਪੂਰਤੀ ਲਈ ਪੁਲਾੜ ਵਿੱਚ ਭੇਜਣ ਵਿੱਚ ਸਹਾਈ ਹੋਵੇਗਾ।
ਜੀਐਸਐਲਵੀ ਮਾਰਕ- III ਦੇ ਅਮਲ ਵਿੱਚ ਆਉਣ ਨਾਲ ਦੇਸ਼ 4 ਟਨ ਵਰਗ ਦੇ ਸੰਚਾਰ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਦਾਗਣ, ਪੁਲਾੜ ਢਾਂਚੇ ਦੇ ਟਿਕਾਊ ਅਤੇ ਮਜ਼ਬੂਤ ਬਣਨ ਅਤੇ ਵਿਦੇਸ਼ਾਂ ਤੋਂ ਹਾਸਲ ਕੀਤੇ ਵਾਹਨਾਂ ਉੱਤੇ ਨਿਰਭਰਤਾ ਘੱਟ ਹੋਵੇਗੀ।
ਜੀਐਸਐਲਵੀ ਮਾਰਕ- III ਕੰਟੀਨਿਊਏਸ਼ਨ (ਨਿਰੰਤਰਤਾ) ਪ੍ਰੋਗਰਾਮ ਫੇਜ਼-1 ਸੰਚਾਰ ਉਪਗ੍ਰਹਿਆਂ ਨੂੰ ਦਾਗੇ ਜਾਣ ਦੀਆਂ ਲੋੜਾਂ ਦੀ ਪੂਰਤੀ ਕਰੇਗਾ ਤਾਂ ਕਿ ਗ੍ਰਾਮੀਣ ਬਰਾਡਬੈਂਡ ਕਨੈਕਟੀਵਿਟੀ ਦੀ ਰਾਸ਼ਟਰੀ ਮੰਗ ਸੈਟੇਲਾਈਟ ਰਾਹੀਂ ਪੂਰੀ ਕੀਤੀ ਜਾ ਸਕੇ, ਡੀਟੀਐੱਚ, ਵੀਐੱਸਏਟੀ ਅਤੇ ਟੈਲੀਵਿਜ਼ਨ ਬਰਾਡਕਾਸਟਰਾਂ ਲਈ ਟ੍ਰਾਂਸਪੌਂਡਰਾਂ ਦੀ ਮੰਗ ਵਿੱਚ ਵਾਧਾ ਅਤੇ ਉਸ ਦੀ ਪੂਰਤੀ ਹੋ ਸਕੇ।
ਜੀਐੱਸਐੱਲਵੀ ਮਾਰਕ- III ਕੰਟੀਨਿਊਏਸ਼ਨ ਪ੍ਰੋਗਰਾਮ ਫੇਜ਼-1, ਜੀਐੱਸਐੱਲਵੀ ਮਾਰਕ- III ਲਾਂਚ ਵਹੀਕਲ ਦੀ ਅਪ੍ਰੇਸ਼ਨਲ ਫਲਾਈਟ ਦਾ ਪਹਿਲਾ ਪੜਾਅ ਹੋਵੇਗਾ ਅਤੇ ਇਸ ਦੀ ਪ੍ਰਵਾਨਗੀ ਨਾਲ 2019-24 ਦਰਮਿਆਨ ਦੇ ਉਪਗ੍ਰਹਿਆਂ ਨੂੰ ਦਾਗਣ ਦੇ ਪ੍ਰੋਗਰਾਮ ਦੀਆਂ ਲੋੜਾਂ ਦੀ ਪੂਰਤੀ ਹੋ ਸਕੇਗੀ।
ਏਕੇਟੀ/ਵੀਬੀਏ/ਐੱਸਐੱਚ