Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਜਲਵਾਯੂ ਤਬਦੀਲੀ ‘ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਵਿੱਚ ਪਾਰਟੀਆਂ ਦੇ ਸੰਮੇਲਨ ਵਿੱਚ ਗੱਲਬਾਤ ਦੌਰਾਨ ਜਲਵਾਯੂ ਤਬਦੀਲੀ ਪ੍ਰਤੀ ਭਾਰਤ ਦੀ ਪਹੁੰਚ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ 7-18 ਨਵੰਬਰ, 2016 ਨੂੰ ਮਰਾਕੇਸ਼, ਮੋਰੋਕੋ ਵਿਖੇ ਜਲਵਾਯੂ ਤਬਦੀਲੀ ‘ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ (United Nations Framework Convention on Climate Change (UNFCC)) ਵਿੱਚ ਪਾਰਟੀਆਂ ਦੇ ਸੰਮੇਲਨ (ਸੀਓਪੀ) (Conference of Parties (COP)) ਵਿੱਚ ਹੋਈ ਗੱਲਬਾਤ ਦੌਰਾਨ ਜਲਵਾਯੂ ਤਬਦੀਲੀ ਪ੍ਰਤੀ ਭਾਰਤ ਦੀ ਪਹੁੰਚ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਸੀਓਪੀ ਵਿੱਚ ਜਲਵਾਯੂ ਤਬਦੀਲੀ ਸਬੰਧੀ ਗੱਲਬਾਤ ਵਿੱਚ ਭਾਰਤ ਦੀ ਪ੍ਰਵਾਨਿਤ ਪਹੁੰਚ ਵਿੱਚ ਅਨੁਕੂਲਤਾ, ਘਾਟਾ, ਨੁਕਸਾਨ ਅਤੇ ਵਿਕਾਸ ਖੇਤਰ ਦੀ ਸੁਰੱਖਿਆ ‘ਤੇ ਜ਼ੋਰ ਦਿੰਦੇ ਹੋਏ ਗ਼ਰੀਬਾਂ ਅਤੇ ਕਮਜ਼ੋਰਾਂ ਦੇ ਹਿਤਾਂ ਦੀ ਰੱਖਿਆ ਕਰਨ ਦਾ ਦ੍ਰਿਸ਼ਟੀਕੋਣ ਹੈ। ਇਸ ਵਿੱਚ ਦੇਸ਼ ਦੇ ਸਾਰੇ ਵਰਗਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਦੇਸ਼ ਦੇ ਵਾਧੇ ਅਤੇ ਵਿਕਾਸ ਨੂੰ ਗਰੀਨਹਾਊਸ ਗੈਸ ਨਿਕਾਸੀ ਨਾਲ ਜੋੜਿਆ ਗਿਆ ਹੈ। ਜਲਵਾਯੂ ਤਬਦੀਲੀ ਦੇ ਬੁਰੇ ਪ੍ਰਭਾਵਾਂ ਦਾ ਟਾਕਰਾ ਕਰਦੇ ਹੋਏ ਭਾਰਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਵਿਕਾਸ ਖੇਤਰ ਸੁਰੱਖਿਅਤ ਰੱਖਣ ਦੀ ਲੋੜ ਹੈ। ਇਹ ਪਹੁੰਚ ਇਸ ਵਿੱਚ ਸ਼ਾਮਲ ਟੀਚੇ ਨੂੰ ਪ੍ਰਾਪਤ ਕਰਨ ਲਈ ਯੋਗ ਬਣਾਉਂਦੀ ਹੈ ਅਤੇ ਦੇਸ਼ ਦੀ ਅਨੁਕੂਲਤਾ ਦੀ ਲੋੜ ਦਾ ਵੀ ਪਤਾ ਕਰਦੀ ਹੈ।

ਏਕੇਟੀ/ਵੀਬੀਏ/ਐੱਸਐੱਚ