ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਕਲਕੱਤਾ ਹਾਈ ਕੋਰਟ ਦੇ ਸਰਕਿਟ ਬੈਂਚ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਰਕਿਟ ਬੈਂਚ ਦੇ ਅਧਿਕਾਰ ਖੇਤਰ ਵਿੱਚ ਚਾਰ ਜ਼ਿਲ੍ਹੇ ਦਾਰਜੀਲਿੰਗ, ਕਲਿਮਪੋਂਗ, ਜਲਪਾਈਗੁੜੀ ਅਤੇ ਕੂਚਬਿਹਾਰ ਸ਼ਾਮਲ ਹੋਣਗੇ।
ਇਹ ਫ਼ੈਸਲਾ ਕਲਕੱਤਾ ਹਾਈ ਕੋਰਟ ਦੀ ਸਾਲ 1988 ਵਿੱਚ ਹੋਈ ਪੂਰਨਕਾਲੀ ਬੈਠਕ ਦੇ ਬਾਅਦ ਹੋਏ ਫ਼ੈਸਲੇ ਅਤੇ 16 ਜੂਨ, 2006 ਨੂੰ ਕੇਂਦਰੀ ਮੰਤਰੀ ਮੰਡਲ ਦੇ ਜਲਪਾਈਗੁੜੀ ਵਿੱਚ ਕਲਕੱਤਾ ਹਾਈ ਕੋਰਟ ਦੇ ਸਰਕਿਟ ਬੈਂਚ ਦੀ ਸਥਾਪਨਾ ਨੂੰ ਪ੍ਰਵਾਨਗੀ ਦੇਣ ਦੇ ਫ਼ੈਸਲੇ ਦੇ ਅਨੁਸਾਰ ਕੀਤਾ ਗਿਆ ਹੈ। 30 ਅਗਸਤ, 2018 ਨੂੰ ਕਲਕੱਤਾ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਪ੍ਰਧਾਨਗੀ ਹੇਠ ਜੱਜਾਂ ਦੇ ਇੱਕ ਦਲ ਨੇ ਬੁਨਿਆਦੀ ਢਾਂਚੇ ਸਬੰਧੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜਲਪਾਈਗੁੜੀ ਵਿੱਚ ਸਰਕਿਟ ਬੈਂਚ ਲਈ ਪ੍ਰਸਤਾਵਿਤ ਸਥਾਨ ਦਾ ਦੌਰਾ ਕੀਤਾ ਸੀ।
***
ਏਕੇਟੀ/ਐੱਸਐੱਨ/ਐੱਸਐੱਚ