ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ 3930 ਮੁਲਾਜ਼ਮਾਂ ਲਈ ਸਵੈ-ਵਿੱਤ ਪੋਸ਼ਿਤ ਆਵਾਸ ਯੋਜਨਾ ਅਧੀਨ ਮਕਾਨ ਨਿਰਮਾਣ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਜ਼ਮੀਨ ਅਲਾਟ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ।
ਨੁਕਤੇਵਾਰ ਵੇਰਵਾ
ਆਪਣੇ ਮੁਲਾਜ਼ਮਾਂ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ”ਸਵੈ-ਵਿੱਤ ਪੋਸ਼ਿਤ ਆਵਾਸ ਯੋਜਨਾ-2008” ਨੂੰ ਪ੍ਰਵਾਨਗੀ ਦਿੱਤੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁਲਾਜ਼ਮਾਂ ਦੇ 3930 ਮਕਾਨਾਂ ਦੇ ਨਿਰਮਾਣ ਲਈ ਕੁੱਲ 73.3 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਇਸ ਵਿੱਚੋਂ 11.8 ਏਕੜ ਜ਼ਮੀਨ ਚੰਡੀਗੜ੍ਹ ਪ੍ਰਸ਼ਾਸਨ ਦੇ ਕਬਜ਼ੇ ਵਿੱਚ ਹੈ। ਉਕਤ ਪ੍ਰਸਤਾਵ ਵਿੱਚ 61.5 ਏਕੜ ਸਰਕਾਰੀ ਜ਼ਮੀਨ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਅਲਾਟ ਕਰਨ ਦਾ ਜ਼ਿਕਰ ਹੈ।
ਇਸ ਯੋਜਨਾ ਨੂੰ ਲਾਗੂ ਕਰਨ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਸੀ । ਇਸੇ ਅਨੁਸਾਰ ਚੰਡੀਗੜ੍ਹ ਹਾਊਸਿੰਗ ਬੋਰਡ ਨੇ 2008 ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ 99 ਸਾਲ ਦੀ ਲੀਜ਼ ਦੇ ਆਧਾਰ ‘ਤੇ ‘ਸਵੈ-ਵਿੱਤ ਪੋਸ਼ਿਤ ਆਵਾਸ ਯੋਜਨਾ’ ਨਾਲ ਸਬੰਧਤ ਇਸ਼ਤਿਹਾਰ ਜਾਰੀ ਕੀਤੇ।
ਪ੍ਰਮੁੱਖ ਪ੍ਰਭਾਵ
ਤਤਕਾਲੀ ਪ੍ਰਸਤਾਵ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਦੇ ਫਲੈਟ ਨਿਰਮਾਣ ਨਾਲ ਸਬੰਧਿਤ ਹੈ, ਇਸ ਲਈ ਇਹ ਯੋਜਨਾ ਸਥਾਨਕ ਪੱਧਰ ‘ਤੇ ਇੰਜੀਨੀਅਰਾਂ ਅਤੇ ਮਜ਼ਦੂਰਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ।
****
ਏਕੇਟੀ/ਐੱਸਐੱਚ