Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਨੈਸ਼ਨਲ ਬੋਰਡ ਆਵ੍ ਅਕਾਊਂਟੈਂਟਸ ਐਂਡ ਆਡੀਟਰਜ਼ (ਐਨਬੀਏਏ), ਤਨਜ਼ਾਨੀਆ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਨੈਸ਼ਨਲ ਬੋਰਡ ਆਵ੍ ਅਕਾਊਂਟੈਂਟਸ ਐਂਡ ਆਡੀਟਰਜ਼, (ਐੱਨਬੀਏਏ) ਤਨਜ਼ਾਨੀਆ ਦਰਮਿਆਨ ਸਹਿਮਤੀ ਪੱਤਰ ਉੱਤੇ ਦਸਤਖਤਾਂ ਨੂੰ ਪ੍ਰਵਾਨਗੀ ਦਿੱਤੀ। ਇਸ ਸਹਿਮਤੀ ਪੱਤਰ ਅਧੀਨ ਮੈਂਬਰ ਪ੍ਰਬੰਧਨ, ਪੇਸ਼ੇਵਰ ਨੈਤਿਕਤਾ, ਤਕਨੀਕੀ ਖੋਜ, ਨਿਰੰਤਰ ਪੇਸ਼ੇਵਰ ਵਿਕਾਸ, ਪੇਸ਼ੇਵਰ ਅਕਾਊਂਟੈਂਸੀ ਟ੍ਰੇਨਿੰਗ, ਆਡਿਟ ਕੁਆਲਟੀ ਮਾਨੀਟ੍ਰਿੰਗ, ਪੇਸ਼ੇਵਰ ਅਤੇ ਬੌਧਿਕ ਵਿਕਾਸ ਦੇ ਖੇਤਰ ਵਿੱਚ ਆਪਸੀ ਸਹਿਯੋਗ ਢਾਂਚਾ ਸਥਾਪਤ ਕੀਤਾ ਜਾਵੇਗਾ।

 

ਪ੍ਰਭਾਵ

 

ਇਹ ਐਮਓਯੂ ਆਈਸੀਏਆਈ ਦੇ ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਦੇ ਵਿਆਪਕ ਹਿਤ ਵਿੱਚ ਆਪਸੀ ਲਾਭਕਾਰੀ ਸਬੰਧਾਂ ਦਾ ਵਿਕਾਸ ਕਰੇਗਾ। ਇਹ ਐਮਓਯੂ ਆਈਸੀਏਆਈ ਮੈਂਬਰਾਂ ਨੂੰ ਉਨ੍ਹਾਂ ਦੇ ਪੇਸ਼ੇਵਰ ਦਾਇਰੇ ਦੇ ਵਿਸਤਾਰ ਲਈ ਮੌਕਾ ਮੁਹੱਈਆ ਕਰਵਾਏਗਾ। ਇਹ ਐਮਓਯੂ ਆਈਸੀਏਆਈ ਅਤੇ ਐਨਬੀਏਏ, ਤਨਜ਼ਾਨੀਆ ਦਰਮਿਆਨ ਮਜ਼ਬੂਤ ਕਾਰਜ ਸਬੰਧ ਸਥਾਪਤ ਕਰੇਗਾ।

 

ਏਕੇਟੀ/ ਐਸਐਨਸੀ/ ਐਸਐਚ