Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਘਰੇਲੂ ਵਰਕਰਾਂ ਦੀ ਭਰਤੀ ਵਿੱਚ ਸਹਿਯੋਗ ਲਈ ਭਾਰਤ ਅਤੇ ਕੁਵੈਤ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਘਰੇਲੂ ਵਰਕਰਾਂ (ਕਾਮਿਆਂ) ਦੀ ਭਰਤੀ ਵਿੱਚ ਸਹਿਯੋਗ ਲਈ ਭਾਰਤ ਅਤੇ ਕੁਵੈਤ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖ਼ਰ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵੇਰਵਾ:

ਇਹ ਸਹਿਮਤੀ ਪੱਤਰ ਘਰੇਲੂ ਵਰਕਰਾਂ ਨਾਲ ਸਬੰਧਿਤ ਕੰਮ ਕਰਨ ਵਾਲੇ ਵਿੱਚ ਸਹਿਯੋਗ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰਦਾ ਹੈ ਅਤੇ ਕੁਵੈਤ ਵਿੱਚ ਤੈਨਾਤ ਮਹਿਲਾ ਵਰਕਰਾਂ (ਕਾਮਿਆ) ਸਮੇਤ ਸਾਰੇ ਭਾਰਤੀ ਘਰੇਲੂ ਵਰਕਰਾਂ ਲਈ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਦਾ ਹੈ। ਸ਼ੁਰੂ ਵਿੱਚ ਇਹ ਸਹਿਮਤੀ ਪੱਤਰ ਪੰਜ ਵਰ੍ਹਿਆਂ ਲਈ ਜਾਇਜ਼ (ਵੈਧ) ਹੈ ਅਤੇ ਇਸ ਵਿੱਚ ਆਟੋਮੈਟਿਕ ਰਿਨਿਊਅਲ ਦੀ ਵਿਵਸਥਾ ਸ਼ਾਮਲ ਹੈ।

ਲਾਗੂਕਰਨਾ ਰਣਨੀਤੀ

ਇਸ ਸਹਿਮਤੀ ਪੱਤਰ ਦੇ ਤਹਿਤ, ਇਸ ਸਹਿਮਤੀ ਪੱਤਰ ਦੇ ਲਾਗੂਕਰਨ ਦੀ ਪੈਰਵਾਈ ਕਰਨ ਲਈ ਇੱਕ ਸੰਯੁਕਤ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਪ੍ਰਮੁੱਖ ਪ੍ਰਭਾਵ

ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦਰਮਿਆਨ ਘਰੇਲੂ ਵਰਕਰਾਂ ਨਾਲ ਸਬੰਧਤ ਮਾਮਲਿਆਂ ਵਿੱਚ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਵੇਗਾ।
ਲਾਭਾਰਥੀ

ਕੁਵੈਤ ਵਿੱਚ ਲਗਭਗ 3,00,000 ਭਾਰਤੀ ਘਰੇਲੂ ਵਰਕਰ ਤੈਨਾਤ ਹਨ। ਉਨ੍ਹਾਂ ਵਿੱਚੋਂ ਲਗਭਗ 90,000 ਮਹਿਲਾ ਘਰੇਲੂ ਵਰਕਰ ਹਨ।

***

ਏਕੇਟੀ/ਐੱਸਐੱਚ