ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਗਵਰਨੈਂਸ, ਲਾਗੂ ਕਰਨ ਅਤੇ ਨਿਗਰਾਨੀ ਫਰੇਮਵਰਕ ਨੂੰ ਮਜ਼ਬੂਤ ਕਰਨ ਲਈ ਰਾਸ਼ਟਰੀ ਹੁਨਰ ਵਿਕਾਸ ਫੰਡ (ਐੱਨਐੱਸਡੀਐੱਫ) ਅਤੇ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ) ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਪੁਨਰਗਠਨ ਨਾਲ ਐੱਨਐੱਸਡੀਸੀ ਦੇ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਆਵੇਗੀ ਅਤੇ ਬਿਹਤਰ ਕਾਰਪੋਰੇਟ ਪ੍ਰਸ਼ਾਸਕੀ ਸਮਰੱਥਾ ਯਕੀਨੀ ਬਣਨ ਦੇ ਨਾਲ ਹੀ ਐੱਨਐੱਸਡੀਐੱਫ ਦੀ ਨਿਗਰਾਨੀ ਭੂਮਿਕਾ ਵੀ ਮਜ਼ਬੂਤ ਹੋਵੇਗੀ। ਇਸ ਪ੍ਰਸਤਾਵ ਨਾਲ ਐੱਨਐੱਸਡੀਐੱਫ ਬੋਰਡ ਦੇ ਢਾਂਚੇ ਦੇ ਪੁਨਰਗਠਨ ਦੇ ਨਾਲ ਹੀ ਐੱਨਐੱਸਡੀਸੀ ਦੀ ਗਵਰਨੈਂਸ, ਲਾਗੂ ਕਰਨ ਅਤੇ ਨਿਗਰਾਨੀ ਫਰੇਮਵਰਕ ਨੂੰ ਮਜ਼ਬੂਤੀ ਮਿਲੇਗੀ।
ਏਕੇਟੀ/ਵੀਬੀਏ