ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਅਗਵਾਈ ਹੇਠ ਸੈਂਟਰਲ ਆਰਮਡ ਪੁਲਿਸ ਫੋਰਸਿਜ਼ (ਸੀਏਪੀਐੱਫ) ਦੇ ਗਰੁੱਪ ‘ਏ‘ ਕਾਰਜਕਾਰੀ ਕਾਡਰ ਅਧਿਕਾਰੀਆਂ ਨੂੰ ਸੰਗਠਿਤ ਗਰੁੱਪ ‘ਏ‘ ਸੇਵਾ (ਓਜੀਏਐੱਸ) ਪ੍ਰਦਾਨ ਕਰਨ ਅਤੇ ਨਾਨ ਫੰਕਸ਼ਨਲ ਫਾਇਨੈਂਸ਼ਲ ਅੱਪਗ੍ਰੇਡੇਸ਼ਨ (ਐੱਨਐੱਫਐੱਫਯੂ) ਅਤੇ ਨਾਨ-ਫੰਕਸ਼ਨਲ ਸਿਲੈਕਸ਼ਨ ਗ੍ਰੇਡ (ਐੱਨਐੱਫਐੱਸਜੀ) ਦੇ ਲਾਭਾਂ ਦੇ ਵਿਸਤਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ
(ਏ) ਇਸ ਨਾਲ ਸੀਏਪੀਐੱਫ ਦੇ ਗਰੁੱਪ ‘ਏ‘ ਦੇ ਕਾਰਜਕਾਰੀ ਕਾਡਰ ਅਧਿਕਾਰੀਆਂ ਨੂੰ ਐੱਨਐੱਫਐੱਫਯੂ ਮਿਲ ਜਾਵੇਗਾ, ਅਤੇ
(ਬੀ) ਇਸ ਫੈਸਲੇ ਨਾਲ ਸੀਏਪੀਐਫ ਦੇ ਗਰੁੱਪ ‘ਏ‘ ਕਾਰਜਕਾਰੀ ਕਾਡਰ ਅਧਿਕਾਰੀਆਂ ਨੂੰ ਐੱਨਐੱਫਐੱਸਜੀ ਦੇ ਲਾਭ ਵਧੀ ਹੋਈ 30% ਦਰ ਉੱਤੇ ਜਾਰੀ ਦਿਸ਼ਾ-ਨਿਰਦੇਸ਼ਾਂ ਅਗਵਾਈ ਲੀਹਾਂ ਅਨੁਸਾਰ ਮਿਲਣਗੇ।
ਏਕੇਟੀ/ ਪੀਕੇ /ਐੱਸਐੱਚ