Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਕੋਲਕਾਤਾ ਦੇ ਜੋਕਾ ਵਿੱਚ ਨੈਸ਼ਨਲ ਸੈਂਟਰ ਫਾਰ ਡਰਿੰਕਿੰਗ ਵਾਟਰ, ਸੈਨੀਟੇਸ਼ਨ ਐਂਡ ਕੁਆਲਿਟੀ ਦਾ ਨਾਮ ਬਦਲ ਕੇ ‘ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੈਸ਼ਨਲ ਇੰਸਟੀਟਿਊਟ ਆਵ੍ ਵਾਟਰ ਐਂਡ ਸੈਨੀਟੇਸ਼ਨ (ਐੱਸਪੀਐੱਮ-ਨਿਵਾਸ) ਕਰਨ ਨੂੰ ਮਨਜ਼ੂਰੀ ਦਿੱਤੀ


ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੋਲਕਾਤਾ ਦੇ ਜੋਕਾ ਵਿੱਚ ਨੈਸ਼ਨਲ ਸੈਂਟਰ ਫਾਰ ਡਰਿੰਕਿੰਗ ਵਾਟਰ, ਸੈਨੀਟੇਸ਼ਨ ਐਂਡ ਕੁਆਲਿਟੀ ਦਾ ਨਾਮ ਬਦਲ ਕੇ ‘ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੈਸ਼ਨਲ ਇੰਸਟੀਟਿਊਟ ਆਵ੍ ਵਾਟਰ ਐਂਡ ਸੈਨੀਟੇਸ਼ਨ (ਐੱਸਪੀਐੱਮ-ਨਿਵਾਸ) ਕਰਨ ਨੂੰ ਐਕਸ ਪੋਸਟ ਫੈਕਟੋ ਮਨਜ਼ੂਰੀ ਦਿੱਤੀ। 

ਇਹ ਸੰਸਥਾਨ ਜੋਕਾ, ਡਾਇਮੰਡ ਹਾਰਬਰ ਰੋਡ, ਕੋਲਕਾਤਾ, ਪੱਛਮ ਬੰਗਾਲ ਵਿਖੇ 8.72 ਏਕੜ ਜ਼ਮੀਨ ‘ਤੇ ਸਥਾਪਿਤ ਕੀਤਾ ਗਿਆ ਹੈ। ਇਸ ਸੰਸਥਾਨ ਨੂੰ ਸਿਖਲਾਈ ਪ੍ਰੋਗਰਾਮਾਂ ਰਾਹੀਂ ਜਨ ਸਿਹਤ ਇੰਜਨੀਅਰਿੰਗ, ਪੀਣ ਵਾਲੇ ਪਾਣੀ, ਸੈਨੀਟੇਸ਼ਨ ਅਤੇ ਸਫਾਈ ਦੇ ਖੇਤਰਾਂ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਮਰੱਥਾ ਨਿਰਮਾਣ ਲਈ ਇੱਕ ਪ੍ਰਮੁੱਖ ਸੰਸਥਾ ਦੇ ਰੂਪ ਵਿੱਚ ਪਰਿਕਲਪਨਾ ਕੀਤੀ ਗਈ ਹੈ। ਇਨ੍ਹਾਂ ਸਮਰੱਥਾਵਾਂ ਦੀ ਪਰਿਕਲਪਨਾ ਨਾ ਸਿਰਫ਼ ਸਵੱਛ ਭਾਰਤ ਮਿਸ਼ਨ ਅਤੇ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਵਿੱਚ ਲੱਗੇ ਅਗਲੇਰੀ ਕਤਾਰ ਦੇ ਕਰਮਚਾਰੀਆਂ ਲਈ ਹੈ, ਸਗੋਂ ਗ੍ਰਾਮੀਣ ਅਤੇ ਸ਼ਹਿਰੀ ਪੱਧਰਾਂ ‘ਤੇ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਲਈ ਵੀ ਹੈ। ਇਸ ਅਨੁਸਾਰ ਸਿਖਲਾਈ ਬੁਨਿਆਦੀ ਢਾਂਚਾ, ਖੋਜ ਅਤੇ ਵਿਕਾਸ ਬਲਾਕ ਅਤੇ ਇੱਕ ਰਿਹਾਇਸ਼ੀ ਕੰਪਲੈਕਸ ਸਮੇਤ ਢੁਕਵਾਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ। ਸਿਖਲਾਈ ਦੀ ਸਹੂਲਤ ਲਈ ਸੰਸਥਾਨ ਵਿੱਚ ਪਾਣੀ, ਸਵੱਛਤਾ ਅਤੇ ਸਾਫ ਸਫਾਈ (ਵਾਸ਼) ਤਕਨੀਕਾਂ ਦੇ ਵਰਕਿੰਗ ਅਤੇ ਮਿੰਨੀ ਮਾਡਲ ਵੀ ਸਥਾਪਿਤ ਕੀਤੇ ਗਏ ਹਨ।

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਪੱਛਮ ਬੰਗਾਲ ਦੇ ਸਭ ਤੋਂ ਯੋਗ ਸਪੂਤਾਂ ਵਿੱਚੋਂ ਇੱਕ ਸਨ ਅਤੇ ਰਾਸ਼ਟਰੀ ਏਕਤਾ ਵਿੱਚ ਮੋਹਰੀ, ਉਦਯੋਗੀਕਰਨ ਲਈ ਇੱਕ ਪ੍ਰੇਰਣਾ ਅਤੇ ਇੱਕ ਪ੍ਰਸਿੱਧ ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਸਨ। ਉਹ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ-ਚਾਂਸਲਰ ਵੀ ਸਨ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ ‘ਤੇ ਸੰਸਥਾਨ ਦਾ ਨਾਮ ਰੱਖਣਾ ਸਾਰੇ ਹਿਤਧਾਰਕਾਂ ਨੂੰ ਡਾ. ਮੁਖਰਜੀ ਦੇ ਇਮਾਨਦਾਰੀ, ਅਖੰਡਤਾ ਦੇ ਮੁੱਲਾਂ ਨੂੰ ਗ੍ਰਹਿਣ ਕਰਨ ਅਤੇ ਸੰਸਥਾਨ ਦੇ ਕੰਮ ਕਰਨ ਦੇ ਗੁਣਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਕਾਇਮ ਰੱਖਦੇ ਹੋਏ ਡਾ. ਮੁਖਰਜੀ ਦਾ ਸੱਚਾ ਸਨਮਾਨ ਕਰਨ ਲਈ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਨੇ ਦਸੰਬਰ, 2022 ਵਿੱਚ ਸੰਸਥਾ ਦਾ ਉਦਘਾਟਨ ਕੀਤਾ ਸੀ।

*****

ਡੀਐੱਸ