ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਪਬਲਿਕ ਸੈਕਟਰ ਉੱਦਮਾਂ ਦਰਮਿਆਨ ਅਤੇ ਹੋਰ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਨਾਲ ਉਨ੍ਹਾਂ ਦੇ ਵਣਜ ਸਬੰਧੀ ਵਿਵਾਦਾਂ ਨੂੰ ਨਜਿੱਠਣ ਦੀ ਪ੍ਰਣਾਲੀ ਨੂੰ ਸਸ਼ਕਤ ਬਣਾਉਣ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਸਕੱਤਰਾਂ ਦੀ ਕਮੇਟੀ ਦੇ ਸੁਝਾਵਾਂ ਦੇ ਅਧਾਰ ‘ਤੇ ਇਹ ਫੈਸਲਾ ਲਿਆ ਹੈ। ਇਸ ਦੇ ਤਹਿਤ ਅਜਿਹੇ ਵਿਵਾਦਾਂ ਨੂੰ ਅਦਾਲਤਾਂ ਜ਼ਰੀਏ ਨਿਪਟਾਉਣ ਦੀ ਬਜਾਏ ਇਸ ਵਾਸਤੇ ਇੱਕ ਸਸ਼ਕਤ ਸੰਸਥਾਗਤ ਪ੍ਰਣਾਲੀ ਵਿਕਸਿਤ ਕੀਤੀ ਜਾਵੇਗੀ।
ਵੇਰਵਾ :
ਫੈਸਲਿਆਂ ਦਾ ਪਾਲਣ ਕਰਨ ਲਈ ਪਬਲਿਕ ਸੈਕਟਰ ਉੱਦਮ ਵਿਭਾਗ ਤੁਰੰਤ ਸਾਰੇ ਉੱਦਮਾਂ ਨੂੰ ਉਨ੍ਹਾਂ ਦੇ ਸਬੰਧਤ ਮੰਤਰਾਲਿਆਂ/ਵਿਭਾਗਾਂ/ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜ਼ਰੀਏ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰੇਗਾ।
ਨਵੀਂ ਪ੍ਰਣਾਲੀ ਆਪਸੀ ਅਤੇ ਸਮੂਹਿਕ ਪ੍ਰਯਤਨਾਂ ਨਾਲ ਵਣਜ ਸਬੰਧੀ ਵਿਵਾਦ ਨਿਪਟਾਉਣ ਨੂੰ ਉਤਸ਼ਾਹਿਤ ਕਰੇਗੀ ਜਿਸ ਨਾਲ ਅਦਾਲਤਾਂ ਵਿੱਚ ਅਜਿਹੇ ਵਿਵਾਦਾਂ ਦੀ ਸੁਣਵਾਈ ਦੇ ਮਾਮਲੇ ਘਟਣਗੇ ਅਤੇ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬਚੇਗਾ।
*****
AKT/VBA/SH