ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐੱਸਐੱਫ) ਦੇ ਗਰੁੱਪ-ਏੇ ਕਾਰਜਸਾਧਕ ਕੈਡਰ ਦੀ ਕੈਡਰ ਸਮੀਖਿਆ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿੱਚ ਅਸਿਸਟੈਂਟ ਕਮਾਂਡੈਂਟ ਰੈਂਕ ਤੋਂ ਐਡੀਸ਼ਨਲ ਡਾਇਰੈਕਟਰ ਜਨਰਲ ਰੈਂਕ ਤੱਕ ਦੀਆਂ 25 ਅਸਾਮੀਆਂ ਦਾ ਪ੍ਰਬੰਧ ਹੈ ਤਾਂ ਕਿ ਸੀਆਈਐੱਸਐੱਫ ਵਿੱਚ ਸੀਨੀਅਰ ਡਿਊਟੀ ਪੋਸਟਾਂ ਉੱਤੇ ਸੁਪਰਵਾਈਜ਼ਰੀ ਸਟਾਫ ਵਿੱਚ ਵਾਧਾ ਹੋ ਸਕੇ।
ਢਾਂਚੇ ਨੂੰ ਨਵਿਆਉਣ ਨਾਲ ਸੀਆਈਐੱਸਐੱਫ ਕੈਡਰ ਵਿੱਚ ਗਰੁੱਪ-ਏ ਪੋਸਟਾਂ ਦੀ ਗਿਣਤੀ 1252 ਤੋਂ ਵਧ ਕੇ 1277 ਹੋ ਜਾਵੇਗੀ। ਇਸ ਵਿੱਚ ਦੋ ਅਸਾਮੀਆਂ ਐਡੀਸ਼ਨਲ ਡਾਇਰੈਕਟਰ ਜਨਰਲ, 7 ਇੰਸਪੈਕਟਰ ਜਨਰਲ, 8 ਡਿਪਟੀ ਇੰਸਪੈਕਟਰ ਜਨਰਲ ਅਤੇ 8 ਕਮਾਂਡੈਂਟਾਂ ਦੀਆਂ ਵਧਣਗੀਆਂ।
ਪ੍ਰਭਾਵ
ਸੀਆਈਐੱਸਐੱਫ ਵਿੱਚ ਇਨ੍ਹਾਂ ਨਵੀਆਂ ਅਸਾਮੀਆਂ ਦੇ ਕਾਇਮ ਹੋਣ ਨਾਲ ਉਸ ਵਿੱਚ ਨਿਗਰਾਨੀ ਰੱਖਣ ਦੀ ਨਿਪੁੰਨਤਾ ਅਤੇ ਸਮਰੱਥਾ ਵਿੱਚ ਵਾਧਾ ਹੋ ਜਾਵੇਗਾ। ਗਰੁੱਪ-ਏ ਪੋਸਟਾਂ ਦੀ ਕੈਡਰ ਸਮੀਖਿਆ ਨਾਲ ਇਹ ਨਵੀਆਂ ਅਸਾਮੀਆਂ ਸਮੇਂ ਸਿਰ ਕਾਇਮ ਹੋ ਜਾਣ ਨਾਲ ਫੋਰਸ ਦੀ ਪ੍ਰਸ਼ਾਸਕੀ ਅਤੇ ਨਿਗਰਾਨੀ ਸਮਰੱਥਾ ਵਿੱਚ ਵਾਧਾ ਹੋਵੇਗਾ।
******
ਏਕੇਟੀ/ਵੀਬੀਏ/ਐੱਸਐੱਚ