ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕਾਂਡਲਾ ਪੋਰਟ ਦਾ ਨਾਮ ਬਦਲ ਕੇ ਦੀਨਦਿਆਲ ਪੋਰਟ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਹੈ।
ਭਾਰਤ ’ਚ ਪੋਰਟਾਂ ਦਾ ਨਾਮ ਆਮਤੌਰ ਤੇ ਉਨ੍ਹਾਂ ਸ਼ਹਿਰਾਂ ਜਾਂ ਕਸਬਿਆਂ ਦੇ ਨਾਮ `ਤੇ ਰੱਖਿਆ ਜਾਂਦਾ ਹੈ, ਜਿੱਥੇ ਉਹ ਸਥਿਤ ਹਨ। ਫਿਰ ਵੀ ਸਰਕਾਰ ਨੇ, ਕੁਝ ਖਾਸ ਹਾਲਤਾਂ ਵਿੱਚ, ਵਿਚਾਰ ਕਰਨ ਤੋਂ ਬਾਅਦ ,ਪੋਰਟਾਂ ਦਾ ਨਾਮ ਬੀਤੇ ਸਮੇਂ ਦੇ ਮਹਾਨ ਨੇਤਾਵਾਂ ਦੇ ਨਾਮ `ਤੇ ਰੱਖਿਆ ਹੈ।
ਕਾਂਡਲਾ ਪੋਰਟ ਦਾ ਨਾਮ “ਦੀਨਦਿਆਲ ਪੋਰਟ, ਕਾਂਡਲਾ” ਦੇ ਰੂਪ ਵਿੱਚ ਬਦਲ ਕੇ, ਭਾਰਤ ਦੇ ਮਹਾਨ ਪੁੱਤਰਾ ਵਿੱਚੋਂ ਇੱਕ ਪੰਡਿਤ ਦੀਨਦਿਆਲ ਉਪਾਧਿਆਏ ਦੁਆਰਾ ਕੀਤੇ ਗਏ ਅਣਮੁੱਲੇ ਯੋਗਦਾਨ ਨੂੰ ਇੱਕ ਮਹਾਨ ਰਾਸ਼ਟਰ ਯਾਦ ਕਰ ਰਿਹਾ ਹੋਵੇਗਾ। ਇਸ ਨਾਲ ਗੁਜਰਾਤ ਦੇ ਲੋਕਾਂ ਨੂੰ ਪ੍ਰੇਰਨਾ ਮਿਲੇਗੀ, ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ, ਜੋ ਸ਼ਾਇਦ ਮਹਾਨ ਨੇਤਾਵਾਂ ਦੁਆਰਾ ਕੀਤੇ ਗਏ ਯੋਗਦਾਨ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ।
*****
AKT/VBA/SH