ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਐੱਮਐੱਮਟੀਸੀ ਲਿਮਿਟਡ ਦੇ ਜਰੀਏ ਜਪਾਨ ਦੀਆਂ ਇਸਪਾਤ ਮਿੱਲਾਂ (ਜੇਐੱਸਐੱਮਜ਼) ਅਤੇ ਦੱਖਣੀ ਕੋਰੀਆ ਦੀ ਪੋਸਕੋ ਨੂੰ +64 % ਤੋਂ ਅਧਿਕ ਲੋਹ ਸਮੱਗਰੀ ਗਰੇਡ ਦੇ ਕੱਚੇ ਲੋਹੇ (ਢੇਲੇ ਅਤੇ ਬਰੀਕ) ਦੀ ਸਪਲਾਈ ਹੋਰ ਪੰਜ ਸਾਲਾਂ ਤੱਕ (1.4.2018 ਤੋਂ 31.3.2023 ਤੱਕ) ਜਾਰੀ ਰੱਖਣ ਲਈ ਦੀਰਘਕਾਲੀ ਸਹਿਮਤੀ ਪੱਤਰ ਨੂੰ ਨਵਿਆਉਣ ਦੀ ਪ੍ਰਵਾਨਗੀ ਦਿੱਤੀ ਹੈ।
ਵੇਰਵਾ:
ਪੋਸਕੋ,ਦੱਖਣੀ ਕੋਰੀਆ |
0.81-1.20 ਮਿਲੀਅਨ ਟਨ ਸਲਾਨਾ |
ਜਪਾਨ ਦੀਆਂ ਇਸਪਾਤ ਮਿੱਲਾਂ | 3.00-4.30 ਮਿਲੀਅਨ ਟਨ ਸਲਾਨਾ |
---|
ਲਾਭ:
ਐੱਲਟੀਏ ਤਹਿਤ ਕੱਚੇ ਲੋਹੇ ਦੇ ਨਿਰਯਾਤ ਦੇ ਦੀਰਘਕਾਲੀ ਸਹਿਮਤੀਪੱਤਰ ਨਾਲ ਭਾਈਵਾਲ ਦੇਸ਼ਾਂ ਜਪਾਨ ਅਤੇ ਦੱਖਣੀ ਕੋਰੀਆ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਿਰਯਾਤ ਬਜ਼ਾਰ ਹਾਸਲ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਦੇਸ਼ ਵਿੱਚ ਵਿਦੇਸ਼ੀ ਮੁਦਰਾ ਦਾ ਪ੍ਰਵਾਹ ਸੁਨਿਸ਼ਚਤ ਹੋਏਗਾ।
ਉਪਰੋਕਤ ਸਹਿਮਤੀ ਪੱਤਰ ਨਾਲ ਭਾਰਤ ਨੂੰ ਆਪਣੇ ਕੱਚੇ ਮਾਲ ਲਈ ਅੰਤਰਰਾਸ਼ਟਰੀ ਬਜ਼ਾਰ ਹਾਸਲ ਕਰਨ ਅਤੇ ਸਥਿਰ ਆਰਥਿਕ ਤੰਤਰ ਸੁਨਿਸ਼ਚਤ ਕਰਨ ਵਿੱਚ ਮਦਦ ਮਿਲੇਗੀ ਜੋ ਖਣਨ, ਲੌਜਿਸਟਿਕ ਅਤੇ ਸਬੰਧਤ ਖੇਤਰਾਂ ਵਿੱਚ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਉਪਲੱਬਧ ਕਰਾਉਂਦਾ ਹੈ।
*****
ਏਕੇਟੀ/ਵੀਬੀਏ/ਐੱਸਐੱਚ