Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਐੱਚਐੱਮਟੀ ਵਾਚਿਜ਼ (HMT Watches) ਲਿਮਟਿਡ ਦੀ ਜਮੀਨ ਦੇ ਤਬਾਦਲੇ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਭਾਰੀ ਉਦਯੋਗ ਮੰਤਰਾਲੇ ਦੇ ਹੇਠ ਲ਼ਿਖੇ ਪ੍ਰਸਤਾਵਾਂ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ :

1. ਐੱਚਐੱਮਟੀ ਵਾਚਿਜ਼ (HMT Watches) ਲਿਮਟਿਡ ਦੀ ਬੈਂਗਲੌਰ ਅਤੇ ਟੁੰਮਕੁਰ ਸਥਿਤ 208.35 ਏਕੜ ਜਮੀਨ 1194.21 ਕਰੋੜ ਰੁਪਏ ਅਤੇ ਲਾਗੂ ਕਰ ਤੇ ਡਿਊਟੀ ਦੀ ਅਦਾਇਗੀ ਦੇ ਨਾਲ ਭਾਰਤੀ ਪੁਲਾੜ ਖੋਜ ਸੰਸਥਾ (ISRO) ਨੂੰ ਤਬਦੀਲ ਕਰਨਾ।

2. ਐੱਚਐੱਮਟੀ ਲਿਮਟਿਡ ਦੀ ਬੈਂਗਲੌਰ (ਗਲੋਬਲ ਵੇਅਰਹਾਊਸ) ਸਥਿਤ 1 ਏਕੜ ਜਮੀਨ ਦਾ 34.30 ਕਰੋੜ ਰੁਪਏ ਅਤੇ ਲਾਗੂ ਕਰ ਤੇ ਡਿਊਟੀ ਦੀ ਅਦਾਇਗੀ ਦੇ ਨਾਲ ਗੈਸ ਅਥਾਰਟੀ ਆਵ੍ ਇੰਡੀਆ (GAIL) ਨੂੰ ਤਬਦੀਲ ਕਰਨਾ।

ਜਮੀਨ ਦੀ ਵਿਕਰੀ ਤੋਂ ਬਾਅਦ ਕੰਪਨੀ ਲੈਣਦੇਣ ਨਾਲ ਉਤਪੰਨ ਹੋਈਆਂ ਤੁਰੰਤ ਦੇਣਦਾਰੀਆਂ ਅਤੇ ਕਰ ਦੇਣਦਾਰੀਆਂ ਨੂੰ ਨਜਿੱਠਣ ਤੋਂ ਬਾਦ ਤੋਂ ਵਧੀ ਹੋਈ ਰਾਸ਼ੀ ਨੂੰ ਕਰਜ਼ੇ ਅਤੇ ਪੇਸ਼ਗੀ ਦੇ ਪ੍ਰਤੀਕੂਲ ਸਰਕਾਰੀ ਖਾਤਿਆਂ ਵਿੱਚ ਜਮ੍ਹਾਂ ਕਰਵਾਏਗੀ।

***

AKT/VBA/SH