ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਾਰਚ 2020 ਤੱਕ 3000 ਕਰੋਡ਼ ਰੁਪਏ ਦੇ ਵਿੱਤੀ ਵਿਭਾਜਨ ਦੇ ਨਾਲ ਉੱਤਰ-ਪੂਰਬੀ ਉਦਯੋਗਿਕ ਵਿਕਾਸ ਯੋਜਨਾ ( ਐੱਨਈਆਈਡੀਐੱਸ ) , 2017 ਨੂੰ ਮਨਜ਼ੂਰੀ ਦੇ ਦਿੱਤੀ ਹੈ । ਸਰਕਾਰ ਮਾਰਚ 2020 ਤੋਂ ਪਹਿਲਾਂ ਮੂਲਾਂਕਣ ਦੇ ਬਾਅਦ ਬਾਕੀ ਅਵਧੀ ਲਈ ਜ਼ਰੂਰੀ ਫੰਡ ਉਪਲੱਬਧ ਕਰਵਾਏਗੀ। ਐੱਨਈਆਈਡੀਐੱਸ ਜ਼ਿਆਦਾ ਵਿਭਾਜਨ ਦੇ ਨਾਲ ਪਹਿਲਾਂ ਦੀਆਂ ਦੋ ਯੋਜਨਾਵਾਂ ਦੇ ਅਨੁਸਾਰ ਕਵਰ ਕੀਤੇ ਗਏ ਪ੍ਰੋਤਸਾਹਨਾਂ ਦਾ ਸਮੂਹ ਹੈ ।
ਵੇਰਵਾ:
ਸਰਕਾਰ ਉੱਤਰ-ਪੂਰਬੀ ਰਾਜਾਂ ਵਿੱਚ ਰੋਜਗਾਰ ਨੂੰ ਪ੍ਰੋਤਸਾਹਿਤ ਕਰਨ ਲਈ ਇਸ ਯੋਜਨਾ ਰਾਹੀਂ ਮੁੱਖ ਰੂਪ ਵਿੱਚ ਐੱਮਐੱਸਐੱਮਈ ਖੇਤਰ ਨੂੰ ਪ੍ਰੋਤਸਾਹਨ ਦੇ ਰਹੀ ਹੈ। ਸਰਕਾਰ ਰੋਜਗਾਰ ਸਿਰਜਣ ਲਈ ਇਸ ਯੋਜਨਾ ਰਾਹੀਂ ਵਿਸ਼ੇਸ਼ ਪ੍ਰੋਤਸਾਹਨ ਦੇ ਰਹੀ ਹੈ।
ਸਾਰੀਆਂ ਪਾਤਰ ਉਦਯੋਗਿਕ ਇਕਾਈਆਂ ਜੋ ਭਾਰਤ ਸਰਕਾਰ ਦੀਆਂ ਹੋਰ ਯੋਜਨਾਵਾਂ ਦੇ ਇੱਕ ਜਾਂ ਉਸ ਤੋਂ ਜ਼ਿਆਦਾ ਲਾਭ ਲੈ ਰਹੀਆਂ ਹਨ ਉਨ੍ਹਾਂ ਲਈ ਵੀ ਇਸ ਯੋਜਨਾ ਦੇ ਹੋਰ ਘਟਕਾਂ ਦੇ ਲਾਭ ਲਈ ਵਿਚਾਰ ਕੀਤਾ ਜਾਵੇਗਾ। ਯੋਜਨਾ ਦੇ ਅਨੁਸਾਰ ਸਿੱਕਮ ਸਹਿਤ ਉੱਤਰ-ਪੂਰਬੀ ਰਾਜਾਂ ਵਿੱਚ ਸਥਾਪਤ ਨਵੀਂਆ ਉਦਯੋਗਿਕ ਇਕਾਈਆਂ ਨੂੰ ਹੇਠਾਂ ਲਿਖੇ ਪ੍ਰੋਤਸਾਹਨ ਉਪਲੱਬਧ ਕਰਾਏ ਜਾਣਗੇ:
ਕੇਂਦਰੀ ਬਿਆਜ ਪ੍ਰੋਤਸਾਹਨ ( ਸੀਆਈਆਈ ) |
ਇਕਾਈ ਵੱਲੋਂ ਵਪਾਰਕ ਉਤਪਾਦਨ ਅਰੰਭ ਕਰਨ ਦੀ ਤਾਰੀਖ਼ ਤੋਂ ਪਹਿਲੇ ਪੰਜ ਸਾਲਾਂ ਲਈ ਪਾਤਰ ਬੈਂਕਾਂ / ਵਿੱਤੀ ਸੰਸਥਾਨਾਂ ਵੱਲੋਂ ਦਿੱਤੇ ਗਏ ਕਾਰਜ ਪੂੰਜੀ ਕਰਜ਼ੇ ਉੱਤੇ 3 ਫ਼ੀਸਦੀ |
ਕੇਂਦਰੀ ਵਿਆਪਕ ਬੀਮਾ ਪ੍ਰੋਤਸਾਹਨ ( ਸੀਸੀਆਈਆਈ ) |
ਇਕਾਈ ਵੱਲੋਂ ਵਪਾਰਕ ਉਤਪਾਦਨ ਅਰੰਭ ਕਰਨ ਦੀ ਤਾਰੀਖ ਤੋਂ ਪੰਜ ਸਾਲਾਂ ਲਈ ਭਵਨ ਅਤੇ ਪਲਾਂਟ ਤੇ ਮਸ਼ੀਨਰੀ ਦੇ ਬੀਮੇ ਉੱਤੇ 100 ਫ਼ੀਸਦੀ ਬੀਮਾ ਪ੍ਰੀਮੀਅਮ ਦੀ ਅਦਾਇਗੀ |
ਮਾਲ ਅਤੇ ਸੇਵਾਵਾਂ ਟੈਕਸ ( ਜੀਐੱਸਟੀ ) ਅਦਾਇਗੀ |
ਇਕਾਈ ਵੱਲੋਂ ਵਪਾਰਕ ਉਤਪਾਦਨ ਅਰੰਭ ਕਰਨ ਦੀ ਤਾਰੀਖ ਤੋਂ ਪੰਜ ਸਾਲਾਂ ਲਈ ਸੀਜੀਐੱਸਟੀ ਅਤੇ ਆਈਜੀਐੱਸਟੀ ਦੇ ਕੇਂਦਰ ਸਰਕਾਰ ਦੇ ਹਿੱਸੇ ਤੱਕ ਅਦਾਇਗੀ । |
ਆਮਦਨ ਟੈਕਸ ( ਆਈਟੀ ) ਅਦਾਇਗੀ |
ਇਕਾਈ ਵੱਲੋਂ ਵਪਾਰਕ ਉਤਪਾਦਨ ਅਰੰਭ ਕਰਨ ਦੇ ਸਾਲ ਸਹਿਤ ਪਹਿਲੇ ਪੰਜ ਸਾਲਾਂ ਲਈ ਆਮਦਨ ਟੈਕਸ ਦੇ ਕੇਦਰੀ ਹਿੱਸੇ ਦੀ ਅਦਾਇਗੀ |
ਟ੍ਰਾਂਸਪੋਰਟ ਪ੍ਰੋਤਸਾਹਨ ( ਟੀਆਈ ) |
· ਤਿਆਰ ਉਤਪਾਦਾਂ ਨੂੰ ਲਿਆਉਣ-ਲੈਜਾਣ ਲਈ ਰੇਲਵੇ / ਰੇਲਵੇ ਦੇ ਸਰਵਜਨਕ ਸੰਸਥਾਨਾਂ ਵੱਲੋਂ ਉਪਲੱਬਧ ਕਰਾਈ ਗਈ ਵਰਤਮਾਨ ਸਬਸਿਡੀ ਸਹਿਤ ਟ੍ਰਾਂਸਪੋਰਟ ਲਾਗਤ ਦਾ 20 %
ਦੇਸ਼ ਦੇ ਕਿਸੇ ਵੀ ਹਵਾਈ ਅੱਡੇ ਦੇ ਨਜ਼ਦੀਕ ਦੇ ਉਤਪਾਦਨ ਸਥਾਨ ਤੋਂ ਜਹਾਜ਼ ਰਾਹੀਂ ਭੇਜੇ ਜਾਣ ਵਾਲੇ ਨਸ਼ਟ ਹੋਣ ਵਾਲੇ ਸਮਾਨ ( ਆਈਏਟੀਏ ਦੁਆਰਾ ਪਰਿਭਾਸ਼ਤ ਰੂਪ ਵਿੱਚ ) ਦੀ ਟ੍ਰਾਂਸਪੋਰਟ ਲਾਗਤ ਦਾ 33% |
ਰੋਜਗਾਰ ਪ੍ਰੋਤਸਾਹਨ ( ਈਆਈ ) |
ਸਰਕਾਰ ਕਰਮਚਾਰੀ ਭਵਿਖ ਨਿਧੀ ( ਈਪੀਐੱਫ ) ਵਿੱਚ ਨਿਯੋਕਤਾ ਦੇ ਅਭਿਦਾਨ ਦਾ 3 . 67% ਦਾ ਭੁਗਤਾਨ ਕਰੇਗੀ , ਜੋ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ( ਪੀਐੱਮਆਰਪੀਵਾਈ ) ਵਿੱਚ ਕਰਮਚਾਰੀ ਪੈਸ਼ਨ ਯੋਜਨਾ ( ਈਪੀਐੱਸ ) ਵਿੱਚ ਸਰਕਾਰ ਦੁਆਰਾ ਸਹਿਣ ਕੀਤੇ ਜਾਣ ਵਾਲੇ ਨਿਯੋਕਤਾ ) ਦੇ 8 . 33 ਫ਼ੀਸਦੀ ਅਭਿਦਾਨ ਦੇ ਅਤੀਰਿਕਤ ਹੈ । |
ਕਰਜ਼ੇ ਤੱਕ ਪਰਵੇਸ਼ ਲਈ ਕੇਂਦਰੀ ਪੂੰਜੀ ਨਿਵੇਸ਼ ਪ੍ਰੋਤਸਾਹਨ ( ਸੀਸੀਆਈਆਈਏਸੀ ) | ਪ੍ਰਤੀ ਇਕਾਈ ਪ੍ਰੋਤਸਾਹਨ ਰਾਸ਼ੀ ਉੱਤੇ 5 ਕਰੋਡ਼ ਰੁਪਏ ਦੀ ਉਪਰਲੀ ਸੀਮਾ ਦੇ ਨਾਲ ਪਲਾਂਟ ਅਤੇ ਮਸ਼ੀਨਰੀ ਵਿੱਚ ਨਿਵੇਸ਼ ਦਾ 30 ਫ਼ੀਸਦੀ |
---|
ਪ੍ਰੋਤਸਾਹਨ ਦੇ ਸਾਰੇ ਅਨਭਾਗਾਂ ਦੇ ਅਨੁਸਾਰ ਲਾਭ ਦੀ ਕੁੱਲ ਸੀਮਾ ਪ੍ਰਤੀ ਇਕਾਈ 200 ਕਰੋਡ਼ ਰੁਪਏ ਹੋਵੇਗੀ ।
ਨਵੀਂ ਯੋਜਨਾ ਉੱਤਰ-ਪੂਰਬ ਰਾਜਾਂ ਵਿੱਚ ਉਦਯੋਗੀਕਰਨ ਨੂੰ ਪ੍ਰੋਤਸਾਹਿਤ ਕਰੇਗੀ ਅਤੇ ਰੋਜ਼ਗਾਰ ਅਤੇ ਆਮਦਨ ਸਿਰਜਣ ਨੂੰ ਹੁਲਾਰਾ ਦੇਵੇਗੀ ।
****
ਏਕੇਟੀ/ਵੀਬੀਏ/ਐੱਸਐੱਚ
Boosting industrial growth in the Northeast. https://t.co/cMn85koLym
— Narendra Modi (@narendramodi) March 21, 2018
via NMApp