ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਇੰਡੀਅਨ ਨੇਵਲ ਮੈਟੀਰੀਅਲ ਮੈਨੇਜਮੈਂਟ ਸਰਵਿਸ (ਆਈਐੱਨਐੱਮਐੱਮਐੱਸ) ਦੀ ਗਰੁੱਪ ‘ਏ’ ਇੰਜੀਨੀਅਰਿੰਗ ਸਰਵਿਸ ਆਰਗੇਨਾਈਜ਼ ਗਰੁੱਪ ਵਜੋਂ ਸਥਾਪਨਾ ਨੂੰ ਅਤੇ ਇਸ ਜੇ ਨਾਲ ਹੀ ਇੰਡੀਅਨ ਨੇਵੀ ਦੇ ਨੇਵਲ ਸਟੋਰ ਆਫੀਸਰਸ ਦੇ ਗਰੁੱਪ ‘ਏ’ ਦੇ ਮੌਜੂਦਾ ਕੈਡਰ ਢਾਂਚੇ ਵਿੱਚ ਬਦਲਾਅ ਨੂੰ ਪ੍ਰਵਾਨਗੀ ਦਿੱਤੀ ਹੈ।
ਸੰਗਠਤ ਗਰੁੱਪ ‘ਏ’ ਦੀ ਸਥਾਪਨਾ ਨਾਲ ਮੌਜੂਦਾ ਚੰਗੀ ਪ੍ਰਤਿਭਾ ਆਏਗੀ ਤੇ ਇਸ ਨਾਲ ਤਕਨੀਕੀ ਤੌਰ ’ਤੇ ਪੜੇ ਲਿਖੇ ਮੈਟੀਰੀਅਲ ਮੈਨੇਜਰ ਮਿਲਣਗੇ। ਇਸ ਨਾਲ ਨੇਵਲ ਸਟੋਰਾਂ ਦੀ ਮੈਟੀਰੀਅਲ ਮੈਨੇਜਮੈਂਟ ਦੀ ਕਾਰਜਕਾਰੀ ਨਿਪੁੰਣਤਾ ਵਿਚ ਸੁਧਾਰ ਆਏਗਾ ਤੇ ਨਾਲ ਹੀ ਨੇਵੀ ਦੀ ਹਰ ਵੇਲੇ ਕਾਰਵਾਈ ਲਈ ਤਿਆਰੀ ਨੀਯਤ ਬਣੇਗੀ ।
ਆਈਐੱਨਐੱਮਐੱਮਐੱਸ ਦੀ ਇਹ ਤਜਵੀਜ਼ ਨਾਲ ਉੱਤਮ ਪ੍ਰਤਿਭਾ ਮਿਲੇਗੀ ਤੇ ਇਸ ਨਾਲ ਭਾਰਤੀ ਨੇਵੀ ਦੇ ਮੈਟੀਰੀਅਲ ਮੈਨੇਜਮੈਂਟ ਕੰਮਕਾਜ ਨੂੰ ਸਾਂਭਣ ਲਈ ਤਕਨੀਕੀ ਤੌਰ ’ਤੇ ਪੜੇ ਲਿਖੇ ਮੈਟੀਰੀਅਲ ਮੈਨੇਜਰਾਂ ਦੀ ਰਾਖਵੀਂ ਟੁਕੜੀ ਵੀ ਮਿਲੇਗੀ। ਇਸ ਨਾਲ ਨੇਵਲ ਸਟੋਰਾਂ ਦੇ ਮੈਟੀਰੀਅਲ ਮੈਨੇਜਮੈਂਟ ਦੀ ਕੰਮਕਾਜੀ ਕੁਸ਼ਲਤਾ ਸੁਧਰੇਗੀ ਤੇ ਨੇਵੀ ਦੀ ਹਰ ਵੇਲੇ ਕਾਰਵਾਈ ਤਤਪਰਤਾ ਨੀਯਤ ਬਣੇਗੀ ਤੇ ਨਾਲ ਹੀ ਚਾਹਵਾਨਾਂ ਨੂੰ ਵਧੀਆ ਭਵਿੱਖ ਦਾ ਇੱਕ ਚੰਗਾ ਮੌਕਾ ਪ੍ਰਧਾਨ ਹੋਵੇਗਾ।