Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਇੰਟਰਨੈਸ਼ਨਲ ਐਸੋਸਿਏਸ਼ਨ ਆਵ੍ ਮਰੀਨ ਏਡਜ਼ ਟੂ ਨੇਵੀਗੇਸ਼ਨ ਐਂਡ ਲਾਈਟਹਾਊਸ ਅਥਾਰਟੀਜ਼ (ਆਈਏਐੱਲਏ) ਨੂੰ ਆਪਣਾ ਦਰਜਾ ਗੈਰ ਸਰਕਾਰੀ ਸੰਗਠਨ (ਐੱਨਜੀਓ) ਤੋਂ ਬਦਲਕੇ ਅੰਤਰ-ਸਰਕਾਰੀ ਸੰਗਠਨ (ਆਈਜੀਓ) ਕਰਨ ਦੀ ਪ੍ਰਵਾਨਗੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇੰਟਰਨੈਸ਼ਨਲ ਐਸੋਸਿਏਸ਼ਨ ਆਵ੍ ਮਰੀਨ ਏਡਜ਼ ਟੂ ਨੇਵੀਗੇਸ਼ਨ ਐਂਡ ਲਾਈਟਹਾਊਸ ਅਥਾਰਟੀਜ਼ (ਆਈਏਐੱਲਏ) ਨੂੰ ਆਪਣਾ ਦਰਜਾ ਗੈਰ ਸਰਕਾਰੀ ਸੰਗਠਨ (ਐੱਨਜੀਓ) ਤੋਂ ਬਦਲਕੇ ਅੰਤਰ-ਸਰਕਾਰੀ ਸੰਗਠਨ (ਆਈਜੀਓ) ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਪ੍ਰਸਤਾਵ ਨਾਲ ”ਸਮੁੰਦਰੀ ਜਹਾਂਜਾਂ ( vessels) ਦੀ ਸੁਰੱਖਿਅਤ, ਆਰਥਿਕ ਅਤੇ ਕੁਸ਼ਲ ਆਵਾਜਾਈ ਦੀ ਸੁਵਿਧਾ ਹੋਵੇਗੀ।” ਇਸ ਨਾਲ ਆਈਏਐੱਲਏ ਅੰਤਰਰਾਸ਼ਟਰੀ ਮੈਰੀਟਾਈਮ ਸੰਗਠਨ (ਆਈਐੱਮਓ) ਅਤੇ ਇੰਟਰਨੈਸ਼ਨਲ ਹਾਈਡਰੋਗ੍ਰਾਫਿਕ ਆਰਗੇਨਾਈਜੇਸ਼ਨ (ਆਈਐੱਚਓ) ਦੇ ਬਰਾਬਰ ਹੋ ਜਾਏਗਾ।

*****

AKT/VBA/SH