ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇਲੈਕਟ੍ਰੌਨਿਕ ਸਿਗਰਟਾਂ (ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਟ੍ਰਾਂਸਪੋਰਟ , ਵਿੱਕਰੀ , ਵਿਤਰਣ, ਭੰਡਾਰਣ ਅਤੇ ਇਸ਼ਤਿਹਾਰ) ਮਨਾਹੀ ਆਰਡੀਨੈਂਸ , 2019 ਦੇ ਐਲਾਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਲੈਕਟ੍ਰੌਨਿਕ ਸਿਗਰਟ ਬੈਟਰੀ- ਯੁਕਤ ਉਪਕਰਣਾ ਹੈ , ਜੋ ਨਿਕੋਟੀਨ ਵਾਲੇ ਘੋਲ ਨੂੰ ਗਰਮ ਕਰਕੇ ਐਰੋਸੋਲ ਪੈਦਾ ਕਰਦਾ ਹੈ । ਐਰੋਸੋਲ , ਜਲਣਸ਼ੀਲ ਸਿਗਰਟਾਂ ਵਿੱਚ ਇੱਕ ਨਸ਼ੀਲਾ ਪਦਾਰਥ ਹੈ। ਇਹਨਾਂ ਵਿੱਚ ਸਾਰੇ ਪ੍ਰਕਾਰ ਦੇ ਇਲੈਕਟ੍ਰੌਨਿਕ ਨਿਕੋਟੀਨ ਡਿਲੀਵਰੀ ਸਿਸਟਮ , ਹੀਟ ਨਾਟ ਬਰਨ ਪ੍ਰੋਡਕਟਸ , ਹੀਟ ਨਾਟ ਬਰਨ ਉਤਪਾਦ , ਈ – ਹੁੱਕਾ ਅਤੇ ਇਸ ਪ੍ਰਕਾਰ ਦੀ ਹੋਰ ਸਮੱਗਰੀ ਸ਼ਾਮਲ ਹੈ । ਅਜਿਹੇ ਨਵੇਂ ਉਤਪਾਦ ਆਕਰਸ਼ਕ ਰੂਪਾਂ ਅਤੇ ਵਿਵਿਧ ਸੁਗੰਧਾਂ ਨਾਲ ਯੁਕਤ ਹੁੰਦੇ ਹਨ ਅਤੇ ਇਸ ਦਾ ਇਸਤੇਮਾਲ ਕਾਫ਼ੀ ਵਧਿਆ ਹੈ । ਵਿਕਸਿਤ ਦੇਸ਼ਾਂ ਵਿੱਚ ਖਾਸ ਤੌਰ ‘ਤੇ ਨੌਜਵਾਨਾਂ ਅਤੇ ਬੱਚਿਆਂ ਵਿੱਚ ਇਸ ਨੇ ਇੱਕ ਮਹਾਮਾਰੀ ਦਾ ਰੂਪ ਲੈ ਲਿਆ ਹੈ।
ਲਾਗੂਕਰਨ:
ਆਰਡੀਨੈਂਸ ਦੇ ਐਲਾਨ ਤੋਂ ਬਾਅਦ , ਈ – ਸਿਗਰਟਾਂ ਦਾ ਕਿਸੇ ਪ੍ਰਕਾਰ ਦਾ ਉਤਪਾਦਨ , ਨਿਰਮਾਣ , ਆਯਾਤ , ਨਿਰਯਾਤ , ਟ੍ਰਾਂਸਪੋਰਟ , ਵਿਕਰੀ ( ਔਨਲਾਇਨ ਵਿਕਰੀ ਸਹਿਤ ) , ਵਿਤਰਣ ਅਤੇ ਇਸ਼ਤਿਹਾਰ ( ਔਨਲਾਇਨ ਇਸ਼ਤਿਹਾਰ ਸਹਿਤ) ਇੱਕ ਸੰਗੀਨ ਅਪਰਾਧ ਮੰਨਿਆ ਜਾਵੇਗਾ ਅਤੇ ਪਹਿਲੀ ਵਾਰੀ ਅਪਰਾਧ ਦੇ ਮਾਮਲੇ ਵਿੱਚ ਇੱਕ ਸਾਲ ਤੱਕ ਕੈਦ ਅਤੇ ਇੱਕ ਲੱਖ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ; ਅਤੇ ਅਗਲੇ ਅਪਰਾਧ ਲਈ ਤਿੰਨ ਸਾਲ ਤੱਕ ਕੈਦ ਅਤੇ ਪੰਜ ਲੱਖ ਰੁਪਏ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ । ਇਲੈਕਟ੍ਰੌਨਿਕ ਸਿਗਰਟਾਂ ਦੇ ਭੰਡਾਰਣ ਲਈ ਵੀ ਛੇ ਮਹੀਨਿਆਂ ਤੱਕ ਕੈਦ ਅਤੇ 50 ਹਜ਼ਾਰ ਰੁਪਏ ਤੱਕ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ ।
ਆਰਡੀਨੈਂਸ ਲਾਗੂ ਹੋਣ ਦੀ ਤਾਰੀਖ ‘ਤੇ ਈ – ਸਿਗਰਟਾਂ ਦੇ ਮੌਜੂਦਾ ਭੰਡਾਰਾਂ ਦੇ ਮਾਲਕਾਂ ਨੂੰ ਇਨ੍ਹਾਂ ਭੰਡਾਰਾਂ ਦਾ ਖੁਦ : ਐਲਾਨ ਕਰਕੇ , ਇਨ੍ਹਾਂ ਨੂੰ ਨਜ਼ਦੀਕੀ ਪੁਲਿਸ ਥਾਣੇ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ । ਪੁਲਿਸ ਸਬ ਇੰਸਪੈਕਟਰ ਆਰਡੀਨੈਂਸ ਦੇ ਤਹਿਤ ਕਾਰਵਾਈ ਕਰਨ ਲਈ ਅਧਿਕਾਰਿਤ ਅਧਿਕਾਰੀ ਦੇ ਰੂਪ ਵਿੱਚ ਨਿਰਧਾਰਿਤ ਕੀਤਾ ਗਿਆ ਹੈ । ਆਰਡੀਨੈਂਸ ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਲਈ , ਕੇਂਦਰ ਜਾਂ ਰਾਜ ਸਰਕਾਰ ਕਿਸੇ ਹੋਰ ਬਰਾਬਰ ਦੇ ਅਧਿਕਾਰੀ ਨੂੰ ਅਧਿਕਾਰਿਤ ਅਧਿਕਾਰੀ ਦੇ ਰੂਪ ਵਿੱਚ ਨਿਰਧਾਰਿਤ ਕਰ ਸਕਦੀ ਹੈ ।
ਮੁੱਖ ਪ੍ਰਭਾਵ:
ਈ-ਸਿਗਰਟਾਂ ਦੀ ਮਨਾਹੀ ਦੇ ਫ਼ੈਸਲਾ ਨਾਲ ਲੋਕਾਂ ਨੂੰ , ਖਾਸ ਤੌਰ ‘ਤੇ ਨੌਜਵਾਨਾਂ ਅਤੇ ਬੱਚਿਆਂ ਨੂੰ ਈ – ਸਿਗਰਟਾਂ ਦੇ ਨਸ਼ੇ ਦੇ ਜ਼ੋਖਿਮ ਤੋਂ ਬਚਾਉਣ ਵਿੱਚ ਮਦਦ ਮਿਲੇਗੀ । ਆਰਡੀਨੈਂਸ ਦੇ ਲਾਗੂ ਹੋਣ ਨਾਲ ਸਰਕਾਰ ਦੁਆਰਾ ਤੰਬਾਕੂ ਕੰਟਰੋਲ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ ਅਤੇ ਤੰਬਾਕੂ ਦੇ ਇਸਤੇਮਾਲ ਵਿੱਚ ਕਮੀ ਲਿਆਉਣ ਵਿੱਚ ਮਦਦ ਮਿਲੇਗੀ , ਨਾਲ ਹੀ ਇਸ ਨਾਲ ਜੁੜੇ ਆਰਥਕ ਬੋਝ ਅਤੇ ਬਿਮਾਰੀਆਂ ਵਿੱਚ ਵੀ ਕਮੀ ਆਵੇਗੀ ।
*******
ਵੀਆਰਆਰਕੇ/ਪੀਕੇ/ਐੱਸਐੱਚ