Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਆਂਧਰਾ ਪ੍ਰਦੇਸ਼ ਵਿੱਚ ਕੇਂਦਰੀ ਯੂਨੀਵਰਸਿਟੀ ਕਾਇਮ ਕਰਨ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਆਂਧਰਾ ਪ੍ਰਦੇਸ਼ ਦੇ ਅਨੰਤਾਪੁਰ(Ananthapur) ਜ਼ਿਲ੍ਹੇ ਦੇ ਪਿੰਡ ਜੰਥਾਲੁਰੂ(Janthaluru) ਵਿਖੇ ਆਧਰਾ ਪ੍ਰਦੇਸ਼ ਦੀ ਕੇਂਦਰੀ ਯੂਨੀਵਰਸਿਟੀ ਦੇ ਨਾਮ ਨਾਲ ਇੱਕ ਕੇਂਦਰੀ ਯੂਨੀਵਰਸਿਟੀ ਕਾਇਮ ਕਰਨ ਦੀ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਪਹਿਲੇ ਗੇੜ ਵਿੱਚ ਆਉਣ ਵਾਲੇ ਖਰਚੇ ਲਈ 450 ਕਰੋੜ ਦੇ ਫੰਡ ਮਨਜ਼ੂਰ ਕੀਤੇ ਗਏ ਹਨ।

ਅਕਾਦਮਿਕ ਸਾਲ 2018-19 ਵਿੱਚ ਅਕਾਦਮਿਕ ਕਾਰਵਾਈਆਂ ਦੀ ਸ਼ੁਰੂਆਤ ਵਾਸਤੇ ਸੈਂਟਰਲ ਯੂਨੀਵਰਸਿਟੀ ਐਕਟ 2009 ਵਿੱਚ ਸੋਧ ਹੋਣ ਤੱਕ, ਇਸ ਨੂੰ ਕਾਨੂੰਨੀ ਰੂਪ ਦੇਣ ਵਾਸਤੇ ਸ਼ੁਰੂ ਵਿੱਚ ਸੋਸਾਇਟੀਜ਼ ਰਜ਼ਿਸਟ੍ਰੇਸ਼ਨ ਐਕਟ 1860 ਅਧੀਨ ਇੱਕ ਸੁਸਾਇਟੀ ਬਣਾ ਕੇ ਅਸਥਾਈ ਕੈਂਪਸ ਵਿੱਚ ਕੇਂਦਰੀ ਯੂਨੀਵਰਸਿਟੀ ਦੇ ਕੰਮ-ਕਾਜ ਨੂੰ ਚਲਾਉਣ ਵਾਸਤੇ ਵੀ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਯੂਨੀਵਰਸਿਟੀ ਦਾ ਆਪਣਾ ਪ੍ਰਬੰਧਕੀ ਢਾਂਚਾ ਬਣਨ ਤੱਕ ਇਹ ਇੱਕ ਮੌਜੂਦਾ ਕੇਂਦਰੀ ਯੂਨੀਵਰਸਿਟੀ ਵੱਲੋਂ ਸੰਭਾਲੀ ਜਾਵੇਗੀ।

ਮਨਜ਼ੂਰੀ ਨਾਲ ਉਚੇਰੀ ਸਿੱਖਿਆ ਤੱਕ ਪਹੁੰਚ ਤੇ ਗੁਣਵੱਤਾ ਵਧੇਗੀ ਅਤੇ ਸਿੱਖਿਆ ਸਹੂਲਤਾਂ ਵਿੱਚ ਖੇਤਰੀ ਕਮੀਆਂ ਨੂੰ ਘਟਾ ਕੇ ਆਂਧਰਾ ਪ੍ਰਦੇਸ਼ ਰੀਆਰਗੇਨਾਈਜੇਸ਼ਨ ਐਕਟ 2014 ਨੂੰ ਲਾਗੂ ਕਰੇਗੀ।

***