ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸੈਂਟਰਲ ਸੈਕਟਰ ਸਕੀਮ, ਅਟਲ ਭੂ-ਜਲ ਸਕੀਮ (ਅਟਲ ਜਲ) ਦੇ ਲਾਗੂਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਕੀਮ ਦਾ ਕੁੱਲ ਖਰਚ 6000 ਕਰੋੜ ਰੁਪਏ ਹੈ ਅਤੇ ਇਹ ਪੰਜ ਵਰ੍ਹਿਆਂ ਦੀ ਮਿਆਦ (2020-21 ਤੋਂ 2024-25) ਵਿੱਚ ਲਾਗੂ ਕੀਤੀ ਜਾਵੇਗੀ ।
ਇਸ ਸਕੀਮ ਦਾ ਉਦੇਸ਼ 7 ਰਾਜਾਂ- ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਪਹਿਚਾਣ ਕੀਤੇ ਗਏ ਤਰਜੀਹੀ ਖੇਤਰਾਂ ਵਿੱਚ ਭਾਈਚਾਰਕ ਭਾਗੀਦਾਰੀ ਰਾਹੀਂ ਭੂ-ਜਲ ਪ੍ਰਬੰਧਨ ਵਿੱਚ ਸੁਧਾਰ ਲਿਆਉਣਾ ਹੈ। ਇਸ ਸਕੀਮ ਦੇ ਲਾਗੂਕਰਨ ਇਨ੍ਹਾਂ ਰਾਜਾਂ ਦੇ 78 ਜ਼ਿਲ੍ਹਿਆਂ ਵਿੱਚ ਲਗਭਗ 8350 ਗ੍ਰਾਮ ਪੰਚਾਇਤਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਅਟਲ ਜਲ, ਮੰਗ ਪੱਖੀ ਪ੍ਰਬੰਧਨ ’ਤੇ ਪਹਿਲ ਦੇ ਅਧਾਰ ‘ਤੇ ਧਿਆਨ ਦਿੰਦੇ ਹੋਏ ਗ੍ਰਾਮ ਪੰਚਾਇਤ ਦੀ ਅਗਵਾਈ ਵਿੱਚ ਭੂ-ਜਲ ਪ੍ਰਬੰਧਨ ਅਤੇ ਵਿਵਹਾਰ ਪਰਿਵਰਤਨ ਨੂੰ ਹੁਲਾਰਾ ਦੇਵੇਗੀ ।
6000 ਕਰੋੜ ਰੁਪਏ ਦੇ ਕੁੱਲ ਖਰਚ ਵਿੱਚ 50%, ਵਿਸ਼ਵ ਬੈਂਕ ਕਰਜ਼ੇ ਦੇ ਰੂਪ ਵਿੱਚ ਹੋਵੇਗਾ, ਜਿਸ ਦਾ ਪੁਨਰ ਭੁਗਤਾਨ ਕੇਂਦਰ ਸਰਕਾਰ ਕਰੇਗੀ । ਬਕਾਇਆ 50% ਨਿਯਮਿਤ ਬਜਟ ਸਹਾਇਤਾ ਨਾਲ ਕੇਂਦਰੀ ਮਦਦ ਦੇ ਰੂਪ ਵਿੱਚ ਹੋਵੇਗਾ । ਵਿਸ਼ਵ ਬੈਂਕ ਦਾ ਪੂਰਾ ਕਰਜ਼ ਹਿੱਸਾ ਅਤੇ ਕੇਂਦਰੀ ਮਦਦ ਰਾਜਾਂ ਨੂੰ ਅਨੁਦਾਨ ਵਜੋਂ ਦਿੱਤੇ ਜਾਣਗੇ ।
ਅਟਲ ਜਲ ਦੇ ਦੋ ਪ੍ਰਮੁੱਖ ਹਿੱਸੇ ਹਨ –
A. ਰਾਜਾਂ ਵਿੱਚ ਸਥਾਈ ਭੂ-ਜਲ ਪ੍ਰਬੰਧਨ ਲਈ ਸੰਸਥਾਗਤ ਪ੍ਰਬੰਧਨਾਂ ਨੂੰ ਮਜ਼ਬੂਤ ਬਣਾਉਣ ਲਈ ਸੰਸਥਾਗਤ ਮਜ਼ਬੂਤੀ ਅਤੇ ਸਮਰੱਥਾ ਉਸਾਰੀ ਹਿੱਸੇ, ਇਸ ਵਿੱਚ ਨੈੱਟਵਰਕ ਨਿਗਰਾਨੀ ਅਤੇ ਸਮਰੱਥਾ ਨਿਰਮਾਣ ਵਿੱਚ ਸੁਧਾਰ ਅਤੇ ਪਾਣੀ ਉਪਯੋਗਕਰਤਾ ਯੂਨੀਅਨਾਂ ਨੂੰ ਮਜ਼ਬੂਤ ਬਣਾਉਣਾ ਸ਼ਾਮਲ ਹੈ ।
B. ਡੇਟਾ ਵਿਸਤਾਰ , ਜਲ ਸੁਰੱਖਿਆ ਸਕੀਮਵਾਂ ਨੂੰ ਤਿਆਰ ਕਰਨਾ, ਮੌਜੂਦਾ ਸਕੀਮਵਾਂ ਦੇ ਤਾਲਮੇਲ ਦੇ ਮਾਧਿਅਮ ਨਾਲ ਪ੍ਰਬੰਧਨ ਪ੍ਰਯਤਨਾਂ ਨੂੰ ਲਾਗੂ ਕਰਨਾ, ਮੰਗ ਪੱਖੀ ਪ੍ਰਬੰਧਨ ਪ੍ਰਕਿਰਿਆਵਾਂ ਨੂੰ ਅਪਣਾਉਣ ਜਿਹੀਆਂ ਉੱਨਤ ਭੂ-ਜਲ ਪ੍ਰਬੰਧਨ ਪ੍ਰਕਿਰਿਆਵਾਂ ਵਿੱਚ ਉਪਲੱਬਧੀਆਂ ਲਈ ਰਾਜਾਂ ਨੂੰ ਪ੍ਰੋਤਸਾਹਨ ਦੇਣ ਲਈ ਪ੍ਰੋਤਸਾਹਨ ਹਿੱਸੇ (ਕੰਪੋਨੈਂਟ) ।
i. ਵੱਖ-ਵੱਖ ਪੱਧਰਾਂ ’ਤੇ ਹਿਤਧਾਰਕਾਂ ਦੇ ਸਮਰੱਥਾ ਨਿਰਮਾਣ ਅਤੇ ਭੂ-ਜਲ ਨਿਗਰਾਨੀ ਨੈੱਟਵਰਕ ਵਿੱਚ ਸੁਧਾਰ ਲਈ ਸੰਸਥਾਗਤ ਮਜ਼ਬੂਤੀ ਨਾਲ ਧਰਤੀ-ਜਲ ਡੇਟਾ ਭੰਡਾਰਨ, ਅਦਾਨ – ਪ੍ਰਦਾਨ, ਵਿਸ਼ਲੇਸ਼ਣ ਅਤੇ ਵਿਸਤਾਰ ਨੂੰ ਹੁਲਾਰਾ ਮਿਲੇਗਾ ।
ii. ਉੱਨਤ ਡੇਟਾਬੇਸ ’ਤੇ ਉੱਨਤ ਅਤੇ ਰੀਅਲਿਸਟਿਕ (ਅਸਲ) ਜਲ ਪ੍ਰਬੰਧਨ ਅਤੇ ਪੰਚਾਇਤ ਪੱਧਰ ’ਤੇ ਭਾਈਚਾਰਕ ਅਗਵਾਈ ਵਾਲੀਆਂ ਜਲ ਸੁਰੱਖਿਆ ਸਕੀਮਵਾਂ ਨੂੰ ਤਿਆਰ ਕਰਨਾ ।
iii. ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਵਿਭਿੰਨ ਮੌਜੂਦਾ ਅਤੇ ਨਵੀਆਂ ਸਕੀਮਵਾਂ ਦੇ ਤਾਲਮੇਲ ਦੇ ਮਾਧਿਅਮ ਰਾਹੀਂ ਜਲ ਸੁਰੱਖਿਆ ਸਕੀਮਵਾਂ ਨੂੰ ਲਾਗੂ ਕਰਨਾ, ਤਾਂਕਿ ਨਿਰੰਤਰ ਭੂ-ਜਲ ਪ੍ਰਬੰਧਨ ਲਈ ਫੰਡਾਂ ਦੀ ਨਿਆਂਸੰਗਤ ਅਤੇ ਪ੍ਰਭਾਵੀ ਵਰਤੋਂ ਵਿੱਚ ਮਦਦ ਮਿਲੇ ।
iv. ਸੂਖਮ ਸਿੰਚਾਈ, ਫਸਲ ਵਿਵਿਧਤਾ, ਇਲੈਕਟ੍ਰੀਸਿਟੀ ਫੀਡਰ ਸੈਪਰੇਸ਼ਨ ਆਦਿ ਜਿਹੇ ਮੰਗ ਪੱਖੀ ਉਪਰਾਲਿਆਂ ’ਤੇ ਧਿਆਨ ਦਿੰਦੇ ਹੋਏ ਉਪਲੱਬਧ ਭੂ-ਜਲ ਸੰਸਾਧਨਾਂ ਦੀ ਉਚਿਤ ਵਰਤੋਂ ਕਰਨਾ ।
ਪ੍ਰਭਾਵ
a. ਸਥਾਨਕ ਭਾਈਚਾਰਿਆਂ ਦੀ ਸਰਗਰਮ ਭਾਗੀਦਾਰੀ ਨਾਲ ਪ੍ਰੋਜੈਕਟ ਖੇਤਰ ਵਿੱਚ ਜਲ ਜੀਵਨ ਮਿਸ਼ਨ ਲਈ ਸੰਸਾਧਨ ਨਿਰੰਤਰਤਾ।
b. ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਵਿੱਚ ਯੋਗਦਾਨ ਮਿਲੇਗਾ।
c. ਭਾਗੀਦਾਰੀ ਭੂ-ਜਲ ਪ੍ਰਬੰਧਨ ਨੂੰ ਹੁਲਾਰਾ ਮਿਲੇਗਾ।
d. ਵੱਡੇ ਪੈਮਾਨੇ ’ਤੇ ਸੁਧਰੀ ਹੋਈ ਜਲ ਉਪਯੋਗ ਨਿਪੁੰਨਤਾ ਅਤੇ ਉੱਨਤ ਫਸਲ ਪੱਧਤੀ ਨੂੰ ਹੁਲਾਰਾ।
e. ਭੂ-ਜਲ ਸੰਸਾਧਨਾਂ ਦੇ ਨਿਪੁੰਨ ਅਤੇ ਸਮਾਨ ਉਪਯੋਗ ਅਤੇ ਭਾਈਚਾਰਕ ਪੱਧਰ ’ਤੇ ਮੁਮਕਿਨ ਪਰਿਵਰਤਨ ਨੂੰ ਹੁਲਾਰਾ।
**********
ਵੀਆਰਆਰਕੇ/ਐੱਸਸੀ/ਐੱਸਐੱਚ