ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਹਸਤਾਖ਼ਰ ਕੀਤੇ ਗਏ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ।
ਇਸ ਸਹਿਮਤੀ ਪੱਤਰ ‘ਤੇ 15 ਜਨਵਰੀ, 2018 ਨੂੰ ਕਾਨੂੰਨ ਤੇ ਨਿਆਂ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਰਵੀਸ਼ੰਕਰ ਪ੍ਰਸਾਦ ਦੀ ਸ੍ਰੀਲੰਕਾ ਯਾਤਰਾ ਦੌਰਾਨ ਹਸਤਾਖ਼ਰ ਕੀਤੇ ਗਏ ਸਨ।
ਇਸ ਸਹਿਮਤੀ ਪੱਤਰ ਦਾ ਉਦੇਸ਼ ਈ-ਗਵਰਨੈਂਸ, ਐੱਮ ਗਵਰਨੈਂਸ, ਈ-ਪਬਲਿਕ ਸਰਵਿਸਜ਼ ਡਿਲੀਵਰੀ, ਸਾਈਬਰ ਸੁਰੱਖਿਆ, ਸਾਫਟਵੇਅਰ ਟੈਕਨੋਲੋਜੀ ਪਾਰਕ, ਸਟਾਰਟ-ਅੱਪ ਇਕੋ-ਸਿਸਟਮ ਆਦਿ ਖੇਤਰਾਂ ਵਿੱਚ ਗੂੜ੍ਹੇ ਸਹਿਯੋਗਾ ਨੂੰ ਹੁਲਾਰਾ ਦੇਣਾ ਹੈ।
ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ‘ਤੇ ਦੋਹਾਂ ਧਿਰਾਂ ਦੇ ਨੁਮਾਇੰਦਿਆਂ ਦਾ ਵਰਕਿੰਗ ਗਰੁੱਪ ਬਣਾ ਕੇ ਸਹਿਮਤੀ ਪੱਤਰ ਨੂੰ ਲਾਗੂ ਕੀਤਾ ਜਾਵੇਗਾ। ਆਈਸੀਟੀ ਖੇਤਰ ਵਿੱਚ ਬੀ2ਬੀ ਤੇ ਜੀ2ਜੀ ਦੁਵੱਲਾ ਸਹਿਯੋਗ ਵਧਾਇਆ ਜਾਵੇਗਾ।
***
ਏਕੇਟੀ/ਵੀਬੀਏ/ਐੱਸਐੱਚ