ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਅਧੀਨ ਹੋਈ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ। ਮੰਤਰੀ ਮੰਡਲ ਨੂੰ ਐੱਨਐੱਚਐੱਮ ਦੀ ਐਂਪਾਵਰਡ ਪ੍ਰੋਗਰਾਮ ਕਮੇਟੀ (ਈ ਪੀ ਸੀ) ਅਤੇ ਮਿਸ਼ਨ ਸਟੀਅਰਿੰਗ ਗਰੁੱਪ (ਐੱਮਐੱਸਜੀ) ਦੇ ਫੈਸਲਿਆਂ ਤੋਂ ਵੀ ਜਾਣੂ ਕਰਵਾਇਆ ਗਿਆ। ਰਾਸ਼ਟਰੀ ਦਿਹਾਤੀ ਸਿਹਤ ਮਿਸ਼ਨ (ਐੱਨਆਰਐੱਚਐੱਮ) ਅਪ੍ਰੈਲ 2005 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਰਾਸ਼ਟਰੀ ਸ਼ਹਿਰੀ ਸਿਹਤ ਮਿਸ਼ਨ (ਐੱਨ ਯੂ ਐੱਚ ਐੱਮ ) ਦੇ 2013 ਵਿੱਚ ਸ਼ੁਰੂ ਹੋਣ ਨਾਲ ਇਸ ਨੂੰ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਐੱਨਆਰਐੱਚਐੱਮ ਅਤੇ ਐੱਨਯੂਐੱਚਐੱਮ ਦੋਵੇਂ ਐੱਨਐੱਚਐੱਮ ਅਧੀਨ ਉੱਪ ਮਿਸ਼ਨ ਬਣ ਗਏ।
ਮੰਤਰੀ ਮੰਡਲ ਨੇ ਐੱਨਐੱਚਐੱਮ ਅਧੀਨ ਹੋਈ ਪ੍ਰਗਤੀ, ਜਿਸ ਵਿੱਚ ਐੱਮਐੱਮਆਰ, ਆਈਐੱਮਆਰ, ਯੂ-5 ਐੱਮਆਰ ਅਤੇ ਪੀਐੱਫਆਰ ਵਿੱਚ ਤੇਜ਼ੀ ਨਾਲ ਹੋਈ ਗਿਰਾਵਟ ਨੂੰ ਨੋਟ ਕੀਤਾ। ਉਸ ਨੇ ਵੱਖ ਵੱਖ ਦਵਾਈ ਕੰਟਰੋਲ ਪ੍ਰੋਗਰਾਮਾਂ, ਜਿਵੇਂ ਕਿ ਟੀ ਬੀ, ਮਲੇਰੀਆ, ਕੋਹੜ ਵਗੈਰਾ ਦੇ ਕਤੰਟਰੋਲ ਵਿੱਚ ਹੋਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
ਕੈਬਿਨਟ ਨੇ ਨੋਟ ਕੀਤਾ —
ਲਾਗੂ ਕਰਨ ਦੀ ਨੀਤੀ:
ਟੀਚੇ:
ਪ੍ਰਮੁੱਖ ਪ੍ਰਭਾਵ:
2012-13 ਤੋਂ 2016-17 ਦੇ ਸਮੇਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 88353.59 ਕਰੋੜ ਰੁਪਏ ਦੀ ਰਕਮ (ਜਿਸ ਵਿੱਚ ਕਾਂਈੰਡ ਗ੍ਰਾਂਟ ਵੀ ਸ਼ਾਮਿਲ ਹੈ) ਜਾਰੀ ਕੀਤੀ ਗਈ ਜਦ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਿਰਫ 2016-17 ਵਿੱਚ 18436.03 ਕਰੋੜ ਰੁਪਏ ਦੀ ਰਕਮ (ਜਿਸ ਵਿਚ ਕਾਂਈਡ ਗ੍ਰਾਂਟਾਂ ਵੀ ਸ਼ਾਮਲ ਹਨ) ਜਾਰੀ ਕੀਤੀ ਗਈ।
ਐੱਨਐੱਚਐੱਮ ਵਲੋਂ ਕਈ ਵਿਸ਼ਵਵਿਆਪੀ ਲਾਭ, ਸਾਰੀ ਅਬਾਦੀ ਨੂੰ ਜਾਰੀ ਕੀਤੇ ਗਏ ਹਨ । ਜੋ ਵੀ ਜਨਤਕ ਸਿਹਤ ਸੰਭਾਲ ਸਹੂਲਤ ਕੇਂਦਰ ਵਿੱਚ ਜਾਂਦਾ ਹੈ, ਉਸ ਨੂੰ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। 2016-17 ਦੌਰਾਨ ਕੁਲ 146.82 ਲੋਕਾਂ ਨੂੰ ਆਊਟ ਪੇਸ਼ੈਂਟ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ 6.99 ਕਰੋੜ ਲੋਕਾਂ ਨੇ ਇਨਪੇਸ਼ੈਂਟ ਸੇਵਾਵਾਂ ਦਾ ਲਾਭ ਉਠਾਇਆ। 2016-17 ਵਿੱਚ 1.55 ਕਰੋੜ ਸਰਜਰੀਆਂ ਕੀਤੀਆਂ ਗਈਆਂ।
ਦੇਸ਼ ਦੇ ਸਾਰੇ ਸੂਬਿਆਂ ਅਤੇ ਜ਼ਿਲ੍ਹਿਆਂ ਵਿੱਚ ਇਹ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਪਹਿਲਾਂ ਹੀ ਚੱਲ ਰਹੇ ਪ੍ਰੋਗਰਾਮ:
ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਦੋ ਉੱਪ ਮਿਸ਼ਨ ਰਾਸ਼ਟਰੀ ਦਿਹਾਤੀ ਸਿਹਤ ਮਿਸ਼ਨ (ਐੱਨਆਰਐੱਚਐੱਮ ) ਅਤੇ ਰਾਸ਼ਟਰੀ ਸ਼ਹਿਰੀ ਸਿਹਤ ਮਿਸ਼ਨ (ਐੱਨ ਯੂ ਐੱਚ ਐੱਮ ) ਹਨ। ਜਦ ਕਿ ਰਾਸ਼ਟਰੀ ਦਿਹਾਤੀ ਸਿਹਤ ਮਿਸ਼ਨ ਅਪ੍ਰੈਲ, 2005 ਵਿੱਚ ਲਾਗੂ ਕੀਤਾ ਗਿਆ ਸੀ, ਉਥੇ ਐੱਮ ਯੂ ਐੱਚ ਐੱਮ ਨੂੰ 1 ਮਈ, 2013 ਨੂੰ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਦਿੱਤੀ ਗਈ ਸੀ। ਐੱਨਐੱਚਐੱਮ ਦਾ ਉਦੇਸ਼ ਵਧੀਆ ਸਿਹਤ ਸੇਵਾਵਾਂ ਸਭ ਲੋਕਾਂ ਤੱਕ ਬਰਾਬਰੀ, ਪਹੁੰਚਯੋਗਤਾ ਦੇ ਆਧਾਰ ਤੇ ਪਹੁੰਚਾਉਣਾ ਹੈ। ਇਸ ਵਿੱਚ ਮੁੱਖ ਪ੍ਰੋਗਰਾਮ ਸਬੰਧੀ ਤੱਤ ਸਿਹਤ ਸਿਸਟਮ ਦੀ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਮਜ਼ਬੂਤੀ, ਰੀਪ੍ਰੋਡਕਟਿਵ ਮੈਟਰਨਲ – ਨੀਓ ਨੈਟਲ – ਚਾਈਲਡ ਐੰਡ ਐਡੋਲੋਸੈਂਟ ਹੈਲਥ (ਆਰਐੱਮਐੱਨਸੀਐੱਚ + ਏ) ਦੀ ਇੰਟਰਵੈਨਸ਼ਨ ਅਤੇ ਛੂਤ ਛਾਤ ਵਾਲੀਆਂ ਅਤੇ ‘ਛੂਤ ਛਾਤ ਤੋਂ ਰਹਿਤ ਬੀਮਾਰੀਆਂ ਉੱਤੇ ਕਾਬੂ ਪਾਉਣਾ ਹੈ।
ਐੱਨਐੱਚਐੱਮ ਅਧੀਨ 2016-17 ਵਿੱਚ ਹੋਈ ਪ੍ਰਗਤੀ ਇਸ ਤਰ੍ਹਾਂ ਹੈ —
ਐੱਨਐੱਚਐੱਮ ਅਧੀਨ 2016-17 ਵਿੱਚ ਹੇਠ ਲਿਖੀਆਂ ਪਹਿਲਕਦਮੀਆਂ ਕੀਤੀਆਂ ਗਈਆਂ —
ਮੁਫਤ ਡਾਇਆਗਨੋਸਟਿਕਸ ਸਰਵਿਸ ਪਹਿਲਕਦਮੀ
ਬਾਇਓ ਮੈਡੀਕਲ ਸਾਜ਼ੋ-ਸਮਾਨ ਸਾਂਭ ਸੰਭਾਲ
* ਇਸ ਨੂੰ ਜਨ ਸਿਹਤ ਸੇਵਾਵਾਂ ਵਿੱਚ ਸਫਾਈ, ਸਵੱਛਤਾ ਅਤੇ ਇਨਫੈਕਸ਼ਨ ਉੱਤੇ ਕਾਬੂ ਪਾਉਣ ਦੇ ਯਤਨਾਂ ਅਧੀਨ ਸ਼ੁਰੂ ਕੀਤਾ ਗਿਆ।
* 2016-17 ਵਿੱਚ ਕਾਇਆਕਲਪ ਪਹਿਲਕਦਮੀ ਉਪ ਜ਼ਿਲ੍ਹਾ ਹਸਪਤਾਲਾਂ (ਐੱਸਡੀਐੱਚਜ਼), ਸੀ ਐੱਚ ਸੀਜ਼ ਅਤੇ ਪੀ ਐੱਚ ਸੀਜ਼ ਤੋਂ ਇਲਾਵਾ ਡੀ ਐੱਚ ਐੱਸ ਵਿੱਚ ਵੀ ਲਾਗੂ ਕੀਤੀ ਗਈ।
* 27 ਸੂਬਿਆਂ ਲਈ 107.99 ਕਰੋੜ ਰੁਪਏ ਪ੍ਰਵਾਨ ਕੀਤੇ ਗਏ।
* 30,000 ਤੋਂ ਵੱਧ ਜਨਤਕ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ 1100 ਜਨਤਕ ਸਿਹਤ ਸੇਵਾਵਾਂ ਜਿਨ੍ਹਾਂ ਵਿੱਚ 179 ਡੀਐੱਚਐੱਸ, 324 ਐੱਸਡੀਐੱਚ, ਸੀਐੱਚਸੀਜ਼ ਅਤੇ 632 ਪੀਐੱਚ ਸੀਜ਼ ਨੇ ਕਾਇਆਕਲਪ ਪੁਰਸਕਾਰ ਹਾਸਿਲ ਕੀਤੇ।
ਕਿਲਕਾਰੀ ਅਤੇ ਮੋਬਾਈਲ ਅਕੈਡਮੀ
* ਸਪਤਾਹਿਕ ਸਮੇਂ ਅਨਸਾਰ ਢੁਕਵੇਂ 72 ਆਡੀਓੰ ਸੰਦੇਸ਼ ਗਰਭ ਅਵਸਥਾ ਵਿਚ ਬੱਚੇ ਦੇ ਜਨਮ , ਬਾਲ ਸੰਭਾਲ ਬਾਰੇ ਸਿੱਧੇ ਤੌਰ ਤੇ ਮੋਬਾਈਲ ਫੋਨਾਂ ਉੱਤੇ ਪਰਿਵਾਰਾਂ ਨੂੰ ਭੇਜੇ ਗਏ। ਇਹ ਸੰਦੇਸ਼ ਗਰਭ ਦੇ ਦੂਜੇ ਮਹੀਨੇ ਤੋਂ ਲੈਕੇ ਬੱਚੇ ਦੇ ਇੱਕ ਸਾਲ ਦਾ ਹੋਣ ਤੱਕ ਭੇਜੇ ਗਏ।
* ਬਿਹਾਰ, ਛੱਤੀਸਗੜ੍ਹ, ਦਿੱਲੀ ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼, ਅਤੇ ਉੱਤਰਾਖੰਡ ਨੂੰ ਕਿਲਕਾਰੀ ਅਧੀਨ ਲਿਆਂਦਾ ਗਿਆ।
* ਤਕਰੀਬਨ 5.82 ਕਰੋੜ ਸਫਲ ਕਾਲਾਂ ਪ੍ਰਤੀ ਇੱਕ ਮਿੰਟ ਵਾਲੀਆਂ,31 ਮਾਰਚ 2017 ਤੱਕ ਕਿਲਕਾਰੀ ਪ੍ਰੋਗਰਾਮ ਅਧੀਨ ਕੀਤੀਆਂ ਗਈਆਂ।
* ਮੋਬਾਈਲ ਅਕੈਡਮੀ— ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਜਕਰਤਾਵਾਂ (ਆਸ਼ਾਜ਼) ਲਈ ਮੁਫਤ ਆਡੀਓ ਟਰੇਨਿੰਗ ਦਾ ਡਿਜ਼ਾਈਨ ਅਤੇ ਵਿਕਾਸ ਕੋਰਸ ਉਨ੍ਹਾਂ ਦੀ ਸੰਚਾਰ ਯੋਗਤਾ ਨੂੰ ਮਜ਼ਬੂਤ ਕਰਨ ਲਈ ਚਲਾਇਆ ਗਿਆ।
* ਬਿਹਾਰ, ਹਿਮਾਚਲ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਰੋਲ ਆਊਟ ਕੀਤਾ ਗਿਆ।
* 79660 ਆਸ਼ਾਵਾਂ ਨੇ ਐੱਮਸੀਟੀਐੱਸ ਅਧੀਨ ਰਜਿਸਟਰਡ ਹੋ ਕੇ ਇਸ ਕੋਰਸ ਦੀ ਸ਼ੁਰੂਆਤ ਕੀਤੀ। ਜਿਨ੍ਹਾਂ ਵਿਚੋਂ 68,803 ਨੇ (ਤਕਰੀਬਨ 86 ਫੀਸਦੀ ਨੇ ) 31 ਮਾਰਚ 2017 ਤੱਕ ਇਹ ਕੋਰਸ ਪੂਰਾ ਕਰ ਲਿਆ।
* ਇਨਜੈਕਟੇਬਲ ਕੰਟਰਾਸੈਪਟਿਵ ਡੀ ਐੱਮਪੀਏ (ਅੰਤਰਾ) – 3 ਮਹੀਨੇ ਬਾਅਦ ਲੱਗਣ ਵਾਲਾ ਟੀਕਾ।
* ਸੈਂਟਕਰੋਮੈਨ ਪਿੱਲ (ਛਾਯਾ) – ਗੈਰ ਹਾਰਮੋਨਲ ਹਫਤੇ ਵਿੱਚ ਇੱਕ ਵਾਰੀ ਲੈਣ ਵਾਲੀ ਗੋਲੀ।
* ਪ੍ਰੋਜੈਸਟਰੋਨ – ਸਿਰਫ ਗੋਲੀ (ਪੀਓਪੀ) – ਦੁੱਧ ਪਿਆਉਣ ਵਾਲੀਆਂ ਮਾਤਾਵਾਂ ਲਈ।
* ਨਵੇਂ ਲੋਗੋ ਨਾਲ ਇੱਕ ਨਵੀਂ ਪਰਿਵਾਰ ਨਿਯੋਜਨ ਮੁਹਿੰਮ ਦੀ ਸ਼ੁਰੂਆਤ।
* 121 ਕਾਰਟ੍ਰਿਜ ਆਧਾਰਿਤ ਨਿਉਕਲਿਕ ਐਸਿਡ ਐੰਪਲੀਫਿਕੇਸ਼ਨ ਟੈਸਟ (ਸੀਬੀਐੱਨਏਏਟੀ) ਮਸ਼ੀਨਾਂ 2016 ਤੱਕ ਮੌਜੂਦ ਸਨ।
* 500 ਵਾਧੂ ਸੀਬੀਐੱਨਏਏਟੀ ਮਸ਼ੀਨਾਂ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਦਾਨ ਕੀਤੀਆਂ ਗਈਆਂ।
* ਟੀ ਬੀ ਵਿਰੁੱਧ ਜੰਗ ਵਿੱਚ, ਵਿਸ਼ੇਸ਼ ਤੌਰ ਤੇ ਡੀ ਆਰ – ਟੀ ਬੀ ਵਿਰੁੱਧ ਜੰਗ ਵਿੱਚ ਤੇਜ਼ ਕੁਆਲਟੀ ਦੀਆਂ ਡਾਇਆਗਨੋਸਟਿਕਸ ਮੁਹੱਈਆ ਕਰਵਾਈਆਂ ਗਈਆਂ।
* ਨਵੀਂ ਐੰਟੀ ਟੀ ਬੀ ਦਵਾਈ ਬੀਡਾਕੁਇਲਿਨ ਕੰਡੀਸ਼ਨਲ ਅਸੈੱਸ ਪ੍ਰੋਗਰਾਮ (ਸੀ ਏ ਪੀ) ਅਧੀਨ ਮੁਹੱਈਆ ਕਰਵਾਈ ਗਈ ਤਾਂ ਕਿ ਟੀ ਬੀ ਦੇ ਇਲਾਜ ਦੇ ਚੰਗੇ ਨਤੀਜੇ ਮਿਲ ਸਕਣ।
*****
AKT/VBA/SH