Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਯੁਵਕਾਂ ਅਤੇ ਖੇਡਾਂ ਦੇ ਖੇਤਰ ਵਿੱਚ ਭਾਰਤ ਅਤੇ ਕਤਰ ਦਰਮਿਆਨ ਹੋਏ ਆਪਸੀ ਸਹਿਯੋਗ ਦੇ ਸਮਝੌਤੇ ਸਬੰਧੀ ਦੱਸਿਆ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੂੰ ਭਾਰਤ ਅਤੇ ਕਤਰ ਵਿਚਕਾਰ ਯੁਵਕਾਂ ਅਤੇ ਖੇਡਾਂ ਦੇ ਖੇਤਰ ਸਬੰਧੀ 7 ਅ੍ਰਪੈਲ, 1999 ਨੂੰ ਹਸਤਾਖਰ ਕੀਤੇ ਗਏ ਆਪਸੀ ਸਮਝੌਤੇ ਅਤੇ 5 ਜੂਨ, 2016 ਨੂੰ ਇਸ ਸਬੰਧੀ ਦੁਵੱਲੇ ਸਹਿਯੋਗ ਲਈ ਆਪਸੀ ਸਮਝੌਤੇ ਦੇ ਪਹਿਲੇ ਕਾਰਜਕਾਰੀ ਪ੍ਰੋਗਰਾਮ ‘ਤੇ ਕੀਤੇ ਹਸਤਾਖਰ ਸਬੰਧੀ ਦੱਸਿਆ ਗਿਆ।

ਆਪਸੀ ਸਮਝੌਤੇ ਨਾਲ ਖੇਡ ਵਿਗਿਆਨ, ਖੇਡ ਮੈਡੀਸਨ ਅਤੇ ਕੋਚਿੰਗ ਤਕਨੀਕਾਂ ਸਬੰਧੀ ਗਿਆਨ ਅਤੇ ਮਾਹਰਤਾ ਨੂੰ ਵਧਾਉਣ ਵਿੱਚ ਮਦਦ ਮਿਲੇਗੀ, ਜਿਸ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਸਾਡੇ ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਆਏਗਾ ਅਤੇ ਭਾਰਤ ਅਤੇ ਕਤਰ ਦਰਮਿਆਨ ਦੁਵੱਲੇ ਸਬੰਧ ਮਜ਼ਬੂਤ ਹੋਣਗੇ। ਇਹ ਜਾਤ, ਧਰਮ, ਖੇਤਰ ਅਤੇ ਲਿੰਗ ਤੋਂ ਉੱਪਰ ਉੱਠਕੇ ਸਾਰੇ ਖਿਡਾਰੀਆਂ ‘ਤੇ ਬਰਾਬਰ ਲਾਗੂ ਹੋਏਗਾ।

*****

ਏਕੇਟੀ/ਐੱਸਐੱਚ