ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਕੋਰੀਆ ਦਰਮਿਆਨ ਸੰਯੁਕਤ ਰੂਪ ਨਾਲ ਡਾਕ ਟਿਕਟ ਜਾਰੀ ਕਰਨ ਦੇ ਫਰਵਰੀ 2019 ਦੇ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ।
ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਤਹਿਤ ਡਾਕ ਵਿਭਾਗ ਅਤੇ ਕੋਰੀਆ ਦੇ ਵਿਗਿਆਨ ਅਤੇ ਆਈਸੀਟੀ (ਕੋਰੀਆ ਪੋਸਟ) ਮੰਤਰਾਲੇ ਨੇ ‘ਕੋਰੀਆ ਦੀ ਰਾਣੀ ਹੁਰ ਹਵਾਂਗ-ਓਕ’ (Queen Hur Hwang-ok of Korea) ਦੇ ਥੀਮ ‘ਤੇ ਇੱਕ ਸੰਯੁਕਤ ਡਾਕ ਟਿਕਟ ਜਾਰੀ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ।
2019 ਦੀ ਸਮਾਪਤੀ ਤੱਕ ਆਪਸੀ ਸਹਿਮਤੀ ਦੁਆਰਾ ਤੈਅ ਕੀਤੀ ਗਈ ਮਿਤੀ ਨੂੰ ਸੰਯੁਕਤ ਡਾਕ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ।
*****
ਏਕੇਟੀ/ਐੱਸਐੱਚ