Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਭਾਰਤ ਅਤੇ ਕੈਨੇਡਾ ਦਰਮਿਆਨ ਸਾਂਝੇ ਤੌਰ `ਤੇ ਜਾਰੀ ਹੋਣ ਵਾਲੀਆਂ ਡਾਕ ਟਿਕਟਾਂ ਬਾਰੇ ਜਾਣੂ ਕਰਵਾਇਆ ਗਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਹੋਈ ਇੱਕ ਮੀਟਿੰਗ ਨੂੰ ਭਾਰਤ – ਕੈਨੇਡਾ ‘ਦੀਵਾਲੀ’ ਵਿਸ਼ੇ ਉੱਤੇ ਦੋ ਯਾਦਗਾਰੀ ਡਾਕ ਟਿਕਟਾਂ ਦਾ ਇੱਕ ਸੈੱਟ ਜਾਰੀ ਕਰਨ ਲਈ ਹੋਈ ਆਪਸੀ ਸਹਿਮਤੀ ਬਾਰੇ ਜਾਣੂ ਕਰਵਾਇਆ ਗਿਆ। ਇਹ ਸਾਂਝੀ ਡਾਕ ਟਿਕਟ 21 ਸਤੰਬਰ, 2017 ਨੂੰ ਜਾਰੀ ਕੀਤੀ ਜਾਵੇਗੀ। ਇਸ ਸਾਂਝੇ ਕਾਰਜ ਲਈ ਡਾਕ ਵਿਭਾਗ ਅਤੇ ਕੈਨੇਡਾ ਪੋਸਟ ਦਰਮਿਆਨ ਇੱਕ ਸਹਿਮਤੀ ਪੱਤਰ ਉੱਤੇ ਪਹਿਲਾਂ ਹੀ ਹਸਤਾਖਰ ਕੀਤੇ ਜਾ ਚੁੱਕੇ ਹਨ।

ਸਾਂਝੀਆਂ ਕਦਰਾਂ ਕੀਮਤਾਂ ਅਤੇ ਲੋਕਤੰਤਰ, ਬਹੁਲਵਾਦ, ਸਭ ਲਈ ਬਰਾਬਰੀ ਅਤੇ ਕਾਨੂੰਨ ਦੇ ਰਾਜ ਤੇ ਅਧਾਰਤ ਭਾਰਤ ਅਤੇ ਕੈਨੇਡਾ ਦੇ ਮਜ਼ਬੂਤ ਸਬੰਧ ਲੰਬੇ ਸਮੇਂ ਤੋਂ ਹਨ। ਲੋਕਾਂ ਦੇ ਲੋਕਾਂ ਨਾਲ ਮਜ਼ਬੂਤ ਸੰਪਰਕ ਅਤੇ ਕੈਨੇਡਾ ਵਿੱਚ ਵਿਆਪਕ ਭਾਰਤੀ ਲੋਕਾਂ ਦੀ ਮੌਜੂਦਗੀ ਇਨ੍ਹਾਂ ਸਬੰਧਾਂ ਨੂੰ ਮਜ਼ਬੂਤ ਅਧਾਰ ਪ੍ਰਦਾਨ ਕਰਦੀ ਹੈ।

ਇਸ ਸਾਂਝੀ ਡਾਕ ਟਿਕਟ ਲਈ ‘ਦੀਵਾਲੀ ਤਿਉਹਾਰ’ ਦੀ ਚੋਣ ਦੋਹਾਂ ਦੇਸ਼ਾਂ ਦੇ ਸੱਭਿਆਚਾਰਕ ਵਾਤਾਵਰਣ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਕੈਨੇਡਾ ਵਿੱਚ ਭਾਰਤੀ ਲੋਕਾਂ ਦੀ ਭਾਰੀ ਮੌਜੂਦਗੀ ਦਾ ਵੀ ਸਬੂਤ ਹੈ।

AKT/VBA/SH