ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਰੂਸ ਦੇ ਨਾਲ 05 ਅਕਤੂਬਰ, 2018 ਨੂੰ ਹਸਤਾਖ਼ਰ ਕੀਤੇ ਗਏ ਸਹਿਮਤੀ ਪੱਤਰ ਅਤੇ ਇੱਕ ਸਹਿਯੋਗ ਸਹਿਮਤੀ ਪੱਤਰ ਦੀ ਜਾਣਕਾਰੀ ਦਿੱਤੀ ਗਈ ।
i. ਟ੍ਰਾਂਸਪੋਰਟ ਸਿੱਖਿਆ ਵਿੱਚ ਸਹਿਯੋਗ ਦੇ ਵਿਕਾਸ ਲਈ ਰੂਸ ਦੇ ਟ੍ਰਾਂਸਪੋਰਟ ਮੰਤਰਾਲੇ ਨਾਲ ਸਹਿਮਤੀ ਪੱਤਰ।
ii. ਰੇਲਵੇ ਦੇ ਖੇਤਰ ਵਿੱਚ ਟੈਕਨੀਕਲ ਸਹਿਯੋਗ ‘ਤੇ ਸੰਯੁਕਤ ਸਟਾਕ ਕੰਪਨੀ ‘ਰਸ਼ੀਅਨ ਰੇਲਵੇਜ਼’ ਨਾਲ ( ਆਰਜੈੱਡਡੀ ) ਸਹਿਯੋਗ ਪੱਤਰ ।
ਸਹਿਮਤੀ ਪੱਤਰ/ਸਹਿਯੋਗ ਪੱਤਰ ਭਾਰਤੀ ਰੇਲ ਨੂੰ ਰੇਲ ਖੇਤਰ ਵਿੱਚ ਸੰਵਾਦ, ਅਤਿਆਧੁਨਿਕ ਵਿਕਾਸ ਅਤੇ ਗਿਆਨ ਸਾਂਝਾ ਕਰਨ ਦਾ ਮੰਚ ਪ੍ਰਦਾਨ ਕਰਦੇ ਹਨ। ਇਹ ਸਹਿਮਤੀ ਪੱਤਰ/ਸਹਿਯੋਗ ਪੱਤਰ ਵਿਸ਼ੇਸ਼ ਟੈਕਨੋਲੋਜੀ ਖੇਤਰਾਂ ‘ਤੇ ਫੋਕਸ ਕਰਨ ਵਾਲੇ ਟੈਕਨੀਕਲ ਮਾਹਿਰਾਂ, ਰਿਪੋਰਟਾਂ ਤੇ ਟੈਕਨੀਕਲ ਦਸਤਾਵੇਜ਼ਾਂ , ਸਿਖਲਾਈ ਅਤੇ ਸੈਮੀਨਾਰ / ਵਰਕਸ਼ਾਪਾਂ ਅਦਾਨ-ਪ੍ਰਦਾਨ ਕਰਨ ਅਤੇ ਗਿਆਨ ਸਾਂਝਾ ਕਰਨ ਵਿੱਚ ਸਹਾਇਤਾ ਦਿੰਦੇ ਹਨ।
ਸਹਿਮਤੀ ਪੱਤਰ ਵਿੱਚ ਟ੍ਰਾਂਸਪੋਰਟ ਸਿੱਖਿਆ ਦੇ ਵਿਕਾਸ ਲਈ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਸਹਿਯੋਗ ਦੀ ਵਿਵਸਥਾ ਹੈ। ਸਹਿਮਤੀ ਪੱਤਰ ਵਪਾਰ-ਆਰਥਕ, ਸਾਇੰਟਿਫਿਕ – ਟੈਕਨੀਕਲ ਅਤੇ ਸੱਭਿਆਚਾਰਕ ਸਹਿਯੋਗ ‘ਤੇ ਅੰਤਰ-ਸਰਕਾਰੀ ਰੂਸੀ–ਭਾਰਤੀ ਕਮਿਸ਼ਨ ਦੇ ਢਾਂਚੇ ਤਿਹਤ ਲਾਗੂਕਰਨ ਸਹਿਤ ਵਿਸ਼ੇਸ਼ ਪ੍ਰਸਤਾਵਾਂ ਦੀ ਤਿਆਰੀ ਵਿੱਚ ਸਹਾਇਤਾ ਦੇਵੇਗਾ ।
ਸਹਿਯੋਗ ਪੱਤਰ ਹੇਠ ਲਿਖੇ ਖੇਤਰਾਂ ਵਿੱਚ ਟੈਕਨੀਕਲ ਸਹਿਯੋਗ ਵਿੱਚ ਸਹਾਇਤਾ ਦੇਵੇਗਾ
ਏ . ਯਾਤਰੀ ਗੱਡੀਆਂ ਦੀ ਗਤੀ 200 ਕਿਲੋਮੀਟਰ ਪ੍ਰਤੀ ਘੰਟੇ ( ਸੈਮੀ ਹਾਈ ਸਪੀਡ ) ਵਧਾਉਣ ਲਈ ਨਾਗਪੁਰ-ਸਿਕੰਦਰਾਬਾਦ ਸੈਕਸ਼ਨ ਦੀ ਅਪੱਗ੍ਰੇਡਿੰਗ ਲਈ ਪ੍ਰੋਜੈਕਟਾਂ ਨੂੰ ਲਾਗੂ ਕਰਨਾ। ਇਸ ਵਿੱਚ ਭਾਰਤੀ ਰੇਲ ਨੈੱਟਵਰਕ ਦੇ ਹੋਰ ਨਿਰਦੇਸ਼ਾਂ ਸਹਿਤ ਸੈਕਸ਼ਨ ਦਾ ਸੰਭਵ ਵਿਸਤਾਰ ਸ਼ਾਮਲ ਹੈ ।
ਬੀ. ਖੇਤਰੀ ਪੱਧਰ , ਡਿਵੀਜ਼ਨਲ ਰੇਲਵੇ ਅਤੇ / ਜਾਂ ਅਤੇ ਜ਼ੋਨਲ ਰੇਲਵੇ ਨੂੰ ਜੋੜਨ ਵਾਲੇ ਅਪਰ ਨੈੱਟਵਰਕ ਪੱਧਰ ‘ਤੇ ਮਿਕਸਡ ਟ੍ਰੈਫਿਕ ਦੇ ਪ੍ਰਬੰਧਨ ਲਈ ਸਿੰਗਲ ਟਰੈਫਿਕ ਕੰਟਰੋਲ ਸੈਂਟਰ ਲਾਗੂ ਕਰਨਾ ।
ਸੀ. ਸੰਯੁਕਤ ਨਿਰਮਾਣ ਦਾ ਪ੍ਰਚਲਣ ਅਤੇ ਕੰਪੀਟੀਟਿਵ ਸਿਗਨਲਿੰਗ ਤੇ ਇੰਟਰ – ਲੌਕਿੰਗ ਪ੍ਰਣਾਲੀ ਨੂੰ ਲਾਗੂ ਕਰਨਾ ।
ਡੀ. ਸੈਮੀ ਹਾਈ ਸਪੀਡ ਅਤੇ ਇਸ ਤੋਂ ਉੱਪਰ ਲਈ ਟਰਨਆਊਟ ਸਵਿੱਚਾਂ ਦੀ ਸਪਲਾਈ ਅਤੇ ਸਥਾਨੀਕਰਨ।
ਈ. ਰੂਸੀ ਰੇਲ ਨਾਲ ਜੁੜੇ ਉੱਚ ਸਿੱਖਿਆ ਪ੍ਰਤਿਸ਼ਠਾਨਾਂ ਦੀ ਭਾਗੀਦਾਰੀ ਨਾਲ ਭਾਰਤੀ ਰੇਲ ਦੇ ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਅਡਵਾਂਸ ਯੋਗਤਾ ਸੁਧਾਰ।
ਐੱਫ . ਮਾਲ ਢੁਆਈ ਕਾਰਗੋ ਸੰਚਾਲਨ ਵਿੱਚ ਸ੍ਰੇਸ਼ਠ ਵਿਵਹਾਰ ਅਤੇ
ਜੀ. ਭਾਰਤ ਵਿੱਚ ਮਲਟੀ ਮੋਡਲ ਟਰਮੀਨਲਾਂ ਦਾ ਸੰਯੁਕਤ ਵਿਕਾਸ।
*****
ਐੱਨਡਬਲਿਊ/ਏਕੇਟੀ/ਐੱਸਐੱਚ