ਪ੍ਰਧਾਨਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ 13 ਨਵੀਆਂ ਕੇਂਦਰੀ ਯੂਨੀਵਰਸਿਟੀਆਂ ਲਈਆਵਰਤੀ ਲਾਗਤ ਅਤੇ ਪਰਿਸਰਾਂ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੀ ਸਿਰਜਣਾ‘ਤੇ ਹੋਣ ਵਾਲੇ ਖਰਚ ਲਈ 3639.32 ਕਰੋੜ ਰੁਪਏ ਦੀ ਰਕਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੰਮ 36 ਮਹੀਨੇ ਦੀ ਮਿਆਦ ਦੇ ਅੰਦਰ ਪੂਰਾ ਕੀਤਾ ਜਾਵੇਗਾ ।
ਮੰਤਰੀਮੰਡਲ ਨੇ ਇਨ੍ਹਾਂ ਕੇਂਦਰੀ ਯੂਨੀਵਰਸਿਟੀਆਂ ਲਈ ਮੰਤਰੀਮੰਡਲ ਵੱਲੋਂ ਪਹਿਲਾਂ ਪ੍ਰਵਾਨਕੀਤੀ ਗਈ 3000 ਹਜ਼ਾਰ ਕਰੋੜ ਰੁਪਏ ਦੀ ਰਕਮ ਤੋਂਇਲਾਵਾ ਖਰਚ ਕੀਤੀ ਜਾ ਰਹੀ 1474.65 ਕਰੋੜ ਰੁਪਏ ਦੀ ਰਕਮ ਨੂੰ ਵੀ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ ।
ਇਹ ਨਵੀਂਆਂ ਕੇਂਦਰੀਯੂਨੀਵਰਸਿਟੀਆਂਕੇਂਦਰੀ ਯੂਨੀਵਰਸਿਟੀਐਕਟ 2009 ਅਨੁਸਾਰ ਬਿਹਾਰ , ਗੁਜਰਾਤ , ਹਰਿਆਣਾ , ਹਿਮਾਚਲ ਪ੍ਰਦੇਸ਼ , ਜੰਮੂ – ਕਸ਼ਮੀਰ ( ਦੋ ) , ਝਾਰਖੰਡ , ਕਰਨਾਟਕ , ਕੇਰਲ , ਓਡੀਸ਼ਾ , ਪੰਜਾਬ , ਰਾਜਸਥਾਨ ਅਤੇ ਤਾਮਿਲਨਾਡੂ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਹਨ । ਇਨ੍ਹਾਂ ਵਿੱਚ ਸ਼ਾਮਲ ਹਨ : –
I . ਦੱਖਣ ਬਿਹਾਰ ਕੇਂਦਰੀ ਯੂਨੀਵਰਸਿਟੀ, ਗਯਾ, ਬਿਹਾਰ
II . ਹਰਿਆਣਾ ਕੇਂਦਰੀ ਯੂਨੀਵਰਸਿਟੀ, ਮਹੇਂਦਰਗੜ੍ਹ
III . ਜੰਮੂ ਕੇਂਦਰੀ ਯੂਨੀਵਰਸਿਟੀ, ਜੰਮੂ
IV .ਝਾਰਖੰਡ ਕੇਂਦਰੀ ਯੂਨੀਵਰਸਿਟੀ, ਰਾਂਚੀ
V . ਕਸ਼ਮੀਰ ਕੇਂਦਰੀ ਯੂਨੀਵਰਸਿਟੀ, ਸ਼੍ਰੀਨਗਰ
VI . ਕਰਨਾਟਕ ਕੇਂਦਰੀ ਯੂਨੀਵਰਸਿਟੀ , ਗੁਲਬਰਗ
VII .ਕੇਰਲ ਕੇਂਦਰੀ ਯੂਨੀਵਰਸਿਟੀ, ਕਾਸਰਗੋਡ
VIII . ਓਡਿਸ਼ਾ ਕੇਂਦਰੀ ਯੂਨੀਵਰਸਿਟੀ, ਕੋਰਾਪੁਟ
IX . ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ
X . ਰਾਜਸਥਾਨ ਕੇਂਦਰੀ ਯੂਨੀਵਰਸਿਟੀ, ਬਾਂਦਰਾ ਸਿੰਦਰੀ , ਰਾਜਸਥਾਨ
XI .ਤਾਮਿਲਨਾਡੁ ਕੇਂਦਰੀ ਯੂਨੀਵਰਸਿਟੀ, ਤਿਰੂਵਰੂਰ
XII .ਗੁਜਰਾਤ ਕੇਂਦਰੀ ਯੂਨੀਵਰਸਿਟੀ, ਗੁਜਰਾਤ
XIII .ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ
ਪ੍ਰਭਾਵ :
ਇਸ ਨਾਲ ਉਚੇਰੀ ਸਿੱਖਿਆ ਤੱਕ ਪਹੁੰਚ ਵਧੇਗੀ ਅਤੇ ਹੋਰ ਯੂਨੀਵਰਸਿਟੀਆਂ ਦੇ ਅਨੁਸਰਨ ਮਿਸਾਲੀ ਲਈ ਮਾਪਦੰਡ ਸਥਾਪਤ ਹੋਣਗੇ । ਇਸਨਾਲ ਵਿੱਦਿਅਕਸੁਵਿਧਾਵਾਂ ਵਿੱਚ ਖੇਤਰੀ ਅਸੰਤੁਲਨਾਂ ਨੂੰ ਵੀ ਘੱਟ ਕਰਨ ਵਿੱਚ ਮਦਦ ਮਿਲੇਗੀ ।
*****
ਏਕੇਟੀ