Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੌਰੀਸ਼ਸ ਦੇ ਰਾਸ਼ਟਰਪਤੀ ਸ਼੍ਰੀ ਧਰਮਬੀਰ ਗੋਖੁਲ ਦੁਆਰਾ ਆਯੋਜਿਤ ਲੰਚ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਟੋਸਟ

ਮੌਰੀਸ਼ਸ ਦੇ ਰਾਸ਼ਟਰਪਤੀ ਸ਼੍ਰੀ ਧਰਮਬੀਰ ਗੋਖੁਲ ਦੁਆਰਾ ਆਯੋਜਿਤ ਲੰਚ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਟੋਸਟ


Your Excellency ਰਾਸ਼ਟਰਪਤੀ ਧਰਮਬੀਰ ਗੋਖੁਲ ਜੀ,

First Lady ਸ਼੍ਰੀਮਤੀ ਬ੍ਰਿੰਦਾ ਗੋਖੁਲ ਜੀ,

ਉਪ ਰਾਸ਼ਟਰਪਤੀ ਰੋਬਰਟ ਹੰਗਲੀ ਜੀ,

ਪ੍ਰਧਾਨ ਮੰਤਰੀ ਰਾਮਗੁਲਾਮ ਜੀ,

ਵਿਸ਼ੇਸ਼ ਮਹਿਮਾਨਗਣ,

ਮੌਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਇੱਕ ਵਾਰ ਫਿਰ ਸ਼ਾਮਲ ਹੋਣਾ ਮੇਰੇ ਲਈ ਸੁਭਾਗ ਦੀ ਗੱਲ ਹੈ।

ਇਸ ਮਹਿਮਾਨ ਨਵਾਜੀ ਅਤੇ ਸਨਮਾਨ ਲਈ ਮੈਂ ਰਾਸ਼ਟਰਪਤੀ ਜੀ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।

ਇਹ ਸਿਰਫ ਭੋਜਨ ਦਾ ਮੌਕਾ ਨਹੀਂ ਹੈ, ਸਗੋਂ ਭਾਰਤ ਅਤੇ ਮੌਰੀਸ਼ਸ ਦੇ ਜੀਵੰਤ ਅਤੇ ਗਹਿਰੇ ਸਬੰਧਾਂ ਦਾ ਪ੍ਰਤੀਕ ਹੈ।

ਮੌਰੀਸ਼ਸ ਦੀ ਥਾਲੀ ਵਿੱਚ ਨਾ ਸਿਰਫ ਸੁਆਦ ਹੈ, ਸਗੋਂ ਮੌਰੀਸ਼ਸ ਦੀ ਸਮ੍ਰਿੱਧ ਸਮਾਜਿਕ ਵਿਭਿੰਨਤਾ ਦੀ ਝਲਕ ਵੀ ਹੈ।

ਇਸ ਵਿੱਚ ਭਾਰਤ ਅਤੇ ਮੌਰੀਸ਼ਸ ਦੀ ਸਾਂਝੀ ਵਿਰਾਸਤ ਵੀ ਸਮਾਹਿਤ ਹੈ।

ਮੌਰੀਸ਼ਸ ਦੀ ਮੇਜ਼ਬਾਨੀ ਵਿੱਚ ਸਾਡੀ ਮਿੱਤਰਤਾ ਦੀ ਮਿਠਾਸ ਘੁਲੀ ਹੋਈ ਹੈ।

ਇਸ ਮੌਕੇ, ਮੈਂ – His Excellency ਰਾਸ਼ਟਰਪਤੀ ਧਰਮਬੀਰ ਗੋਖੁਲ ਜੀ ਅਤੇ ਸ਼੍ਰੀਮਤੀ ਬ੍ਰਿੰਦਾ ਗੋਖੁਲ ਜੀ ਦੀ ਉੱਤਮ ਸਿਹਤ ਅਤੇ ਭਲਾਈ; ਮੌਰੀਸ਼ਸ ਦੇ ਲੋਕਾਂ ਦੀ ਨਿਰੰਤਰ ਪ੍ਰਗਤੀ, ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ; ਅਤੇ, ਸਾਡੇ ਸਬੰਧਾਂ ਦੇ ਲਈ ਭਾਰਤ  ਦੀ ਪ੍ਰਤੀਬੱਧਤਾ ਦੁਹਰਾਉਂਦਾ ਹਾਂ। ਜੈ ਹਿੰਦ!

ਵਿਵੇ ਮੌਰੀਸ!

************

 

ਐੱਮਜੇਪੀਐੱਸ/ਐੱਸਟੀ