Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੌਰੀਸ਼ਸ ਦੇ ਪ੍ਰਧਾਨ ਮੰਤਰੀ, ਮਹਾਮਹਿਮ, ਪ੍ਰਵਿੰਦ ਜਗਨਨਾਥ ਦੇ ਨਾਲ ਅਗਲੇਗਾ ਦ੍ਵੀਪ ਸਮੂਹ ਵਿੱਚ ਹਵਾਈ ਪੱਟੀ ਅਤੇ ਜੇਟੀ ਦੇ ਸੰਯੁਕਤ ਉਦਘਾਟਨ ਦੇ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

ਮੌਰੀਸ਼ਸ ਦੇ ਪ੍ਰਧਾਨ ਮੰਤਰੀ, ਮਹਾਮਹਿਮ, ਪ੍ਰਵਿੰਦ ਜਗਨਨਾਥ ਦੇ ਨਾਲ ਅਗਲੇਗਾ ਦ੍ਵੀਪ ਸਮੂਹ ਵਿੱਚ ਹਵਾਈ ਪੱਟੀ ਅਤੇ ਜੇਟੀ ਦੇ ਸੰਯੁਕਤ ਉਦਘਾਟਨ ਦੇ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ


Your Excellency ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਜੀਮੌਰੀਸ਼ਸ ਮੰਤਰੀਮੰਡਲ ਦੇ ਉਪਸਥਿਤ ਮੈਂਬਰਗਣਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰਅੱਜ ਇਸ ਸਮਾਰੋਹ ਨਾਲ ਜੁੜੇ ਅਗਲੇਗਾ ਦੇ ਵਾਸੀਅਤੇ ਸਾਰੇ ਸਾਥੀਗਣ,

 ਨਮਸਕਾਰ!

ਪਿਛਲੇ 6 ਮਹੀਨਿਆਂ ਵਿੱਚ, ਪ੍ਰਧਾਨ ਮੰਤਰੀ ਜਗਨਨਾਥ ਅਤੇ ਮੇਰੀ, ਇਹ ਪੰਜਵੀਂ ਮੁਲਾਕਾਤ ਹੈ। ਇਹ ਭਾਰਤ ਅਤੇ ਮੌਰੀਸ਼ਸ ਦੇ ਦਰਮਿਆਨ ਵਾਈਬ੍ਰੇਂਟ, ਮਜ਼ਬੂਤ ਅਤੇ ਯੂਨੀਕ ਪਾਰਟਨਰਸ਼ਿਪ ਦਾ ਪ੍ਰਮਾਣ ਹੈ। ਮੌਰੀਸ਼ਸ ਸਾਡੀ Neighbourhood First ਪੌਲਿਸੀ ਦਾ ਅਹਿਮ ਭਾਗੀਦਾਰ ਹੈ। ਸਾਡੇ ਵਿਜ਼ਨ ਸਾਗਰ ਦੇ ਤਹਿਤ ਮੌਰੀਸ਼ਸ ਸਾਡਾ ਵਿਸ਼ਿਸ਼ਟ ਸਹਿਯੋਗੀ ਹੈ। ਗਲੋਬਲ ਸਾਉਥ ਦਾ ਮੈਂਬਰ ਹੋਣ ਦੇ ਨਾਤੇ ਸਾਡੀ ਬਰਾਬਰ ਪ੍ਰਾਥਮਿਕਤਾਵਾਂ ਹਨ। ਪਿਛਲੇ 10 ਵਰ੍ਹਿਆਂ ਵਿੱਚ ਸਾਡੇ ਸਬੰਧਾਂ ਵਿੱਚ ਅਭੂਤਪੂਰਵ ਗਤੀ ਆਈ ਹੈ। ਅਸੀਂ ਆਪਸੀ ਸਹਿਯੋਗ ਵਿੱਚ ਨਵੀਂ ਉਚਾਈਆਂ ਨੂੰ ਹਾਸਲ ਕੀਤਾ ਹੈ। ਸੱਭਿਆਚਾਰਕ ਅਤੇ ਇਤਿਹਾਸਿਕ ਸਬੰਧਾਂ ਨੂੰ ਨਵਾਂ ਰੂਪ ਦਿੱਤਾ ਹੈ। ਸਾਡੇ ਲੋਕ ਪਹਿਲਾਂ ਤੋਂ, ਭਾਸ਼ਾ ਅਤੇ ਸੱਭਿਆਚਾਰ ਦੇ ਸੁਨਹਿਰੇ ਧਾਗਿਆਂ ਨਾਲ ਜੁੜੇ ਹਨ। ਕੁਝ ਦਿਨ ਪਹਿਲਾਂ ਹੀ ਅਸੀਂ UPI ਅਤੇ ਰੂ-ਪੇ ਕਾਰਡ ਜਿਹੇ ਪ੍ਰਯਤਨਾਂ ਨਾਲ ਆਧੁਨਿਕ ਡਿਜੀਟਲ ਕਨੈਕਟੀਵਿਟੀ ਪ੍ਰਦਾਨ ਕੀਤੀ ਹੈ।

 Friends,

ਡਿਵੈਲਪਮੈਂਟ ਪਾਰਟਨਰਸ਼ਿਪ ਸਾਡੇ ਰਣਨੀਤਕ ਸਬੰਦਾਂ ਦਾ ਅਹਿਮ ਥੰਮ੍ਹ ਰਿਹਾ ਹੈ। ਸਾਡੀ ਵਿਕਾਸ ਭਾਗੀਦਾਰੀ ਮੌਰੀਸ਼ਸ ਦੀਆਂ ਪ੍ਰਾਥਮਿਕਤਾਵਾਂ ਤੇ ਅਧਾਰਿਤ ਹਨ। ਚਾਹੇ ਉਹ ਮੌਰੀਸ਼ਸ ਦੀ EEZ ਸੁਰੱਖਿਆ ਨਾਲ ਜੁੜੀਆਂ ਜ਼ਰੂਰਤਾਂ ਹੋਣਜਾਂ ਫਿਰ ਹੈਲਥ ਸਕਿਓਰਿਟੀਭਾਰਤ ਨੇ ਹਮੇਸ਼ਾ ਮੌਰੀਸ਼ਸ ਦੀਆਂ ਜ਼ਰੂਰਤਾਂ ਦਾ ਸਨਮਾਨ ਕੀਤਾ ਹੈ। ਸੰਕਟ ਕੋਵਿਡ ਮਹਾਮਾਰੀ ਦਾ ਹੋਵੇਜਾਂ ਤੇਲ ਰਿਸਾਵ ਦਾਭਾਰਤ ਹਮੇਸ਼ਾ ਆਪਣੇ ਮਿਤ੍ਰ ਮੌਰੀਸ਼ਸ ਦੇ ਲਈ first responder ਰਿਹਾ ਹੈ। ਮੌਰੀਸ਼ਸ ਦੇ ਸਧਾਰਣ ਮਨੁੱਖ ਦੇ ਜੀਵਨ ਵਿੱਚ ਸਾਰਥਕ ਬਦਲਾਵ ਹੋਵੇਇਹੀ ਸਾਡੇ ਪ੍ਰਯਤਨਾਂ ਦਾ ਮੂਲ ਉਦੇਸ਼ ਹੈ। ਪਿਛਲੇ 10 ਵਰ੍ਹਿਆਂ ਵਿੱਚਲਗਭਗ ਇੱਕ ਹਜ਼ਾਰ ਮਿਲੀਅਨ ਡਾਲਰ ਦੀ ਕ੍ਰੈਡਿਟ ਲਾਈਨ ਅਤੇ 400 ਮਿਲੀਅਨ ਡਾਲਰ ਦੀ ਸਹਾਇਤਾ ਮੌਰੀਸ਼ਸ ਦੇ ਲੋਕਾਂ ਦੇ ਲਈ ਉਪਲਬਧ ਕਰਵਾਈ ਗਈ ਹੈ। ਮੌਰੀਸ਼ਸ ਵਿੱਚ ਮੈਟ੍ਰੋ ਲਾਈਨ ਦੇ ਵਿਕਾਸ ਤੋਂ ਲੈ ਕੇਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਸ, social housing, ENT ਹਸਪਤਾਲਸਿਵਿਲ ਸਰਵਿਸ ਕਾਲਜ ਅਤੇ ਸਪੋਰਟਸ ਕੰਪਲੈਕਸ ਜਿਹੇ infrastructure ਪ੍ਰੋਜੈਕਟਸ ਵਿੱਚ ਭਾਗੀਦਾਰੀ ਕਰਨ ਦਾ ਸੁਭਾਗ ਮਿਲਿਆ ਹੈ।

 Friends,

ਅੱਜ ਦਾ ਦਿਨ ਸਾਡੀ ਵਿਕਾਸ ਸਾਂਝੇਦਾਰੀ ਦੇ ਲਈ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ 2015 ਵਿੱਚ ਅਗਲੇਗਾ ਦੇ ਵਾਸੀਆਂ ਦੇ ਵਿਕਾਸ ਦੇ ਲਈ ਮੈਂ ਜੋ commitment ਕੀਤੀ ਸੀ, ਅੱਜ ਅਸੀਂ ਉਸ ਨੂੰ ਪੂਰਾ ਹੁੰਦੇ ਹੋਏ ਦੇਖ ਰਹੇ ਹਾਂ। ਭਾਰਤ ਵਿੱਚ ਅੱਜ ਕੱਲ੍ਹ ਇਸ ਨੂੰ ਮੋਦੀ ਦੀ ਗਾਰੰਟੀ ਕਿਹਾ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਜਿਨ੍ਹਾਂ ਸੁਵਿਧਾਵਾਂ ਦਾ ਅਸੀਂ ਮਿਲ ਕੇ ਲੋਕਅਰਪਣ ਕੀਤਾ ਹੈ, ਇਨ੍ਹਾਂ ਨਾਲ Ease of Living ਨੂੰ ਬਲ ਮਿਲੇਗਾ। ਮੌਰੀਸ਼ਸ ਦੇ ਉੱਤਰ ਅਤੇ ਦੱਖਣ ਖੇਤਰਾਂ ਵਿੱਚ ਕਨੈਕਟੀਵਿਟੀ ਵਧੇਗੀ। Mainland ਤੋਂ ਪ੍ਰਸ਼ਾਸਨਿਕ ਸਹਿਯੋਗ ਅਸਾਨ ਹੋਵੇਗਾ। ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਮੈਡੀਕਲ ਉਪਚਾਰ ਦੇ ਲਈ Emergency evacuation ਅਤੇ ਸਿੱਖਿਆ ਦੇ ਲਈ ਸਕੂਲੀ ਬੱਚਿਆਂ ਦੀ ਯਾਤਰਾ ਵਿੱਚ ਸਹਿਜਤਾ ਹੋਵੇਗੀ।

 Friends,

Indian Ocean Region ਵਿੱਚ ਅਨੇਕ ਪਰੰਪਰਾਗਤ ਅਤੇ ਗ਼ੈਰਪਰੰਪਰਾਗਤ ਚੁਣੌਤੀਆਂ ਉਭਰ ਰਹੀਆਂ ਹਨ। ਇਹ ਸਾਰੀਆਂ ਚੁਣੌਤੀਆਂ ਸਾਡੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਨਾਲ ਨਿਪਟਣ ਦੇ ਲਈਭਾਰਤ ਅਤੇ ਮੌਰੀਸ਼ਸਮੈਰੀਟਾਈਮ security ਦੇ ਖੇਤਰ ਵਿੱਚ ਸੁਭਾਵਿਕ ਸਾਂਝੇਦਾਰ ਹਾਂ। Indian Ocean Region ਵਿੱਚ ਸੁਰੱਖਿਆਸਮ੍ਰਿੱਧੀ ਅਤੇ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਅਸੀਂ ਸਰਗਰਮ ਤੌਰ ਤੇ ਕੰਮ ਕਰ ਰਹੇ ਹਾਂ। Exclusive Economic Zone ਦੀ ਨਿਗਰਾਨੀਜੌਇੰਟ ਪੈਟ੍ਰੋਲਿੰਗਹਾਈਡ੍ਰੋਗ੍ਰਾਫੀਤੇ Humanitarian Assistance and Disaster Relief, ਸਾਰੇ ਖੇਤਰਾਂ ਵਿੱਚ ਅਸੀਂ ਮਿਲ ਕੇ ਸਹਿਯੋਗ ਕਰ ਰਹੇ ਹਾਂ। ਅੱਜਅਗਲੇਗਾ ਵਿੱਚ ਏਅਰਸਟ੍ਰਿਪ ਅਤੇ ਜੇੱਟੀ ਦਾ ਉਦਘਾਟਨ ਸਾਡੇ ਸਹਿਯੋਗ ਨੂੰ ਹੋਰ ਅੱਗੇ ਵਧਾਵੇਗਾ। ਇਸ ਨਾਲ ਮੌਰੀਸ਼ਸ ਵਿੱਚ ਬਲੂ ਇਕੋਨਮੀ ਨੂੰ ਵੀ ਮਜ਼ਬੂਤੀ ਮਿਲੇਗੀ।

 Friends,

ਮੈਂ ਪ੍ਰਧਾਨ ਮੰਤਰੀ ਜਗਨਨਾਥ ਜੀ ਦੀ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਮੌਰੀਸ਼ਸ ਵਿੱਚ ਜਨ ਔਸ਼ਧੀ ਕੇਂਦਰ ਖੋਲਣ ਦਾ ਫ਼ੈਸਲਾ ਲਿਆ ਹੈ। ਮੌਰੀਸ਼ਸ ਪਹਿਲਾ ਦੇਸ਼ ਹੋਵੇਗਾ ਜੋ ਸਾਡੀ ਜਨ-ਔਸ਼ਧੀ ਪਹਿਲਾ ਨਾਲ ਜੁੜੇਗਾ। ਇਸ ਨਾਲ ਮੌਰੀਸ਼ਸ ਦੇ ਲੋਕਾਂ ਨੂੰ ਭਾਰਤ ਵਿੱਚ ਬਣੀ ਬਿਹਤਰ ਕੁਆਲਿਟੀ ਵਾਲੀ ਜੈਨੇਰਿਕ ਦਵਾਈਆਂ ਦਾ ਲਾਭ ਮਿਲੇਗਾ।

Excellencey, ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਜੀ, ਤੁਹਾਡੇ ਦੂਰਦਰਸ਼ੀ ਵਿਜ਼ਨ ਅਤੇ ਡਾਇਨਾਮਿਕ ਅਗਵਾਈ ਦੇ ਲਈ ਮੈਂ ਤੁਹਾਡਾ ਅਭਿੰਨਦਨ ਕਰਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ, ਅਸੀਂ ਮਿਲ ਕੇ, ਭਾਰਤ ਅਤੇ ਮੌਰੀਸ਼ਸ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਵਾਂਗੇ। ਮੈਂ ਫਿਰ ਇੱਕ ਵਾਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ!

************

ਡੀਐੱਸ/ਐੱਸਟੀ/ਏਵੀ