Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਮੇਕ ਇਨ ਇੰਡੀਆ’ ਅਤੇ ‘ਮੇਕ ਫੌਰ ਦ ਵਰਲਡ’ ਦੀ ਇੱਕ ਬਿਹਤਰੀਨ ਉਦਾਹਰਣ ਹੋਵੇਗਾ, ਪੀਐੱਮ ਮਿੱਤ੍ਰ ਮੈਗਾ ਟੈਕਸਟਾਈਲ ਪਾਰਕ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਤਮਿਲ ਨਾਡੂ, ਤੇਲੰਗਾਨਾ, ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਪੀਐੱਮ ਮਿੱਤ੍ਰ ਮੈਗਾ ਟੈਕਸਟਾਈਲ ਪਾਰਕ ਸਥਾਪਿਤ ਕੀਤੇ ਜਾਣਗੇ, ਜੋ 5ਐੱਫ ( ਫਾਰਮ ਟੂ ਫਾਇਬਰ ਟੂ ਫੈਕਟਰੀ ਟੂ ਫੈਸ਼ਨ ਟੂ ਫਾਰੇਨ ਅਰਥਾਤ ਖੇਤ ਤੋਂ ਧਾਗੇ ਤੋਂ ਕਾਰਖਾਨੇ ਤੋਂ ਫੈਸ਼ਨ ਤੋਂ ਵਿਦੇਸ਼) ਵਿਜ਼ਨ ਦੇ ਅਨੁਰੂਪ ਟੈਕਸਟਾਈਲ ਸੈਕਟਰ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪੀਐੱਮ ਮਿੱਤ੍ਰ ਮੈਗਾ ਟੈਕਸਟਾਈਲ ਪਾਰਕ ਟੈਕਸਟਾਈਲ ਸੈਕਟਰ ਦੇ ਲਈ ਅਤਿਆਧੁਨਿਕ ਢਾਂਚਾ ਪ੍ਰਦਾਨ ਕਰਨਗੇ, ਕਰੋੜਾਂ ਦਾ ਨਿਵੇਸ਼ ਆਕਰਸ਼ਿਤ ਕਰਨਗੇ ਅਤੇ ਲੱਖਾਂ ਨੌਕਰੀਆਂ ਦੀ ਸਿਰਜਣਾ ਕਰਨਗੇ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਪੀਐੱਮ ਮਿੱਤ੍ਰ ਮੈਗਾ ਟੈਕਸਟਾਈਲ ਪਾਰਕ 5ਐੱਫ (ਫਾਰਮ ਟੂ ਫਾਇਬਰ ਟੂ ਫੈਕਟਰੀ ਟੂ ਫੈਸ਼ਨ ਟੂ ਫੈਸ਼ਨ ਟੂ ਫਾਰੇਨ) ਵਿਜ਼ਨ ਦੇ ਅਨੁਰੂਪ ਟੈਕਸਟਾਈਟਲ ਸੈਕਟਰ ਨੂੰ ਹੁਲਾਰਾ ਦੇਣਗੇ। ਇਹ ਸਾਂਝਾ ਕਰਦੇ ਹੋਏ, ਖੁਸ਼ੀ ਹੋ ਰਹੀ ਹੈਕਿ ਪੀਐੱਮ ਮਿਤ੍ਰ ਮੈਗਾ ਟੈਕਸਟਾਈਲ ਪਾਰਕ ਤਮਿਲ ਨਾਡੂ, ਤੇਲੰਗਾਨਾ, ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਐੱਮਪੀ (ਮੱਧ ਪ੍ਰਦੇਸ਼) ਅਤੇ ਯੂਪੀ (ਉੱਤਰ ਪ੍ਰਦੇਸ਼) ਵਿੱਚ 

“ਪੀਐੱਮ ਮਿੱਤ੍ਰ ਮੈਗਾ ਟੈਕਸਟਾਈਲ ਪਾਰਕ ਟੈਕਸਟਾਈਲ ਸੈਕਟਰ ਦੇ ਲਈ ਅਤਿਆਧੁਨਿਕ ਢਾਂਚਾ ਪ੍ਰਦਾਨ ਕਰਨਗੇ, ਕਰੋੜਾਂ ਦਾ ਨਿਵੇਸ਼ ਆਕਰਸ਼ਿਤ ਕਰਨਗੇ ਅਤੇ ਲੱਖਾਂ ਨੌਕਰੀਆਂ ਦੀ ਸਿਰਜਣਾ ਕਰਨਗੇ। ਇਹ ‘ਮੇਕ ਇਨ ਇੰਡੀਆ’ ਅਤੇ ‘ਮੇਕ ਫੌਰ ਦ ਵਰਲਡ’ ਦੀ ਇੱਕ ਬਿਹਤਰੀਨ ਉਦਹਾਰਣ ਹੋਵੇਗੀ। #PragatiKaPMMitra”

 *** *** ***

ਡੀਐੱਸ/ਟੀਐੱਸ