ਨਮਸਕਾਰ!
RBI ਦੇ ਗਵਰਨਰ ਸ਼੍ਰੀਮਾਨ ਸ਼ਕਤੀਕਾਂਤ ਦਾਸ ਜੀ, ਕ੍ਰਿਸ ਗੋਪਾਲਕ੍ਰਿਸ਼ਣਨ ਜੀ, ਮੈਂਬਰਸ ਆਫ ਰੈਗਿਯੂਲੇਟਰਸ, ਫਾਈਨੈਂਸ ਇੰਡਸਟਰੀ ਦੇ ਲੀਡਰਸ, ਫਿਨਟੈੱਕ ਅਤੇ ਸਟਾਰਟ-ਅੱਪ ਵਰਲਡ ਦੇ ਮੇਰੇ ਸਾਥੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਇਹ ਭਾਰਤ ਵਿੱਚ ਤਿਉਹਾਰਾਂ ਦਾ ਮੌਸਮ ਹੈ, ਹੁਣੇ-ਹੁਣੇ ਜਨਮਅਸ਼ਟਮੀ ਅਸੀਂ ਮਨਾਈ ਹੈ। ਅਤੇ ਖੁਸ਼ੀ ਦੇਖੋ ਸਾਡੀ ਇਕੋਨੌਮੀ ਅਤੇ ਸਾਡੀ ਮਾਰਕਿਟ ਵਿੱਚ ਵੀ ਉਤਸਵ ਦਾ ਮਾਹੌਲ ਹੈ। ਇਸ ਫੈਸਟਿਵ ਮੂਡ ਵਿੱਚ, ਇਹ ਗਲੋਬਲ ਫਿਨਟੈੱਕ ਫੈਸਟੀਵਲ ਹੋ ਰਿਹਾ ਹੈ। ਅਤੇ ਉਹ ਵੀ ਸੁਪਨਿਆਂ ਦੀ ਨਗਰੀ ਮੁੰਬਈ ਵਿੱਚ। ਮੈਂ ਦੇਸ਼ ਅਤੇ ਦੁਨੀਆ ਤੋਂ ਇੱਥੇ ਆਏ ਸਾਰੇ ਮਹਿਮਾਨਾਂ ਦਾ, ਅਭਿਨੰਦਨ ਕਰਦਾ ਹਾਂ, ਸੁਆਗਤ ਕਰਦਾ ਹਾਂ। ਇੱਥੇ ਆਉਣ ਤੋਂ ਪਹਿਲਾਂ ਮੈਂ ਅਲੱਗ-ਅਲੱਗ ਐਗਜ਼ੀਬਿਸ਼ਨਾਂ ਦੇਖ ਕੇ ਆਇਆ ਹਾਂ, ਕਾਫੀ ਸਾਥੀਆਂ ਨਾਲ ਗੱਪਾਂ ਲੜਾ ਕੇ ਆਇਆ ਹਾਂ। ਸਾਡੇ ਨੌਜਵਾਨਾਂ ਦੇ ਇਨੋਵੇਸ਼ਨ ਦਾ ਅਤੇ ਫਿਊਚਰ ਦੀਆਂ ਸੰਭਾਵਨਾਵਾਂ ਦਾ ਇੱਕ ਪੂਰਾ ਨਵਾਂ ਸੰਸਾਰ ਉੱਥੇ ਦਿਖਾਈ ਦੇ ਰਿਹਾ ਹੈ। ਚਲੋ ਤੁਹਾਡੇ ਕੰਮ ਲਈ ਮੈਂ ਸ਼ਬਦ ਬਦਲਦਾ ਹਾਂ, ਇੱਕ ਪੂਰੀ ਨਵੀਂ ਦੁਨੀਆ ਦਿਖਾਈ ਦੇ ਰਹੀ ਹੈ। ਮੈਂ ਇਸ ਫੈਸਟੀਵਲ ਦੇ ਆਯੋਜਕਾਂ ਨੂੰ, ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇੱਥੇ ਵੱਡੀ ਸੰਖਿਆ ਵਿੱਚ ਵਿਦੇਸ਼ਾਂ ਤੋਂ ਸਾਡੇ ਮਹਿਮਾਨ ਵੀ ਆਏ ਹਨ। ਇੱਕ ਸਮਾਂ ਸੀ, ਜਦੋਂ ਲੋਕ ਭਾਰਤ ਆਉਂਦੇ ਸਨ, ਤਾਂ ਸਾਡੀ Cultural Diversity ਦੇਖ ਕੇ ਦੰਗ ਰਹਿ ਜਾਂਦੇ ਸਨ, ਹੈਰਾਨ ਰਹਿ ਜਾਂਦੇ ਸਨ। ਹੁਣ ਲੋਕ ਭਾਰਤ ਆਉਂਦੇ ਹਨ, ਤਾਂ ਸਾਡੀ Fintech Diversity ਨੂੰ ਦੇਖ ਕੇ ਵੀ ਹੈਰਾਨ ਹੁੰਦੇ ਹਨ। ਏਅਰਪੋਰਟ ‘ਤੇ land ਕਰਨ ਤੋਂ ਲੈ ਕੇ street food ਅਤੇ shopping experience ਤੱਕ, ਭਾਰਤ ਦੀ ਫਿਨਟੈੱਕ ਕ੍ਰਾਂਤੀ ਚਾਰੇ ਪਾਸੇ ਦਿਖਦੀ ਹੈ। ਪਿਛਲੇ 10 ਵਰ੍ਹਿਆਂ ਵਿੱਚ ਫਿਨਟੈੱਕ ਸਪੇਸ ਵਿੱਚ 31 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਹੋਇਆ ਹੈ। 10 ਵਰ੍ਹਿਆਂ ਵਿੱਚ ਸਾਡੇ ਫਿਨਟੈੱਕ ਸਟਾਰਟਅੱਪਸ ਵਿੱਚ 500 ਪਰਸੈਂਟ ਦਾ ਵਾਧਾ ਹੋਇਆ ਹੈ। ਸਸਤੇ ਮੋਬਾਈਲ ਫੋਨ, ਸਸਤੇ ਡੇਟਾ ਅਤੇ ਜ਼ੀਰੋ ਬੈਲੇਂਸ ਜਨ ਧਨ ਬੈਂਕ ਖਾਤਿਆਂ ਵਿੱਚ ਕਮਾਲ ਕਰ ਦਿੱਤਾ ਹੈ। ਤੁਹਾਨੂੰ ਯਾਦ ਹੋਵੇਗਾ, ਕੁਝ ਲੋਕ ਪਹਿਲਾਂ ਪੁੱਛਦੇ ਸਨ, ਪਾਰਲੀਮੈਂਟ ਵਿੱਚ ਖੜ੍ਹੇ ਹੋ ਕੇ ਪੁੱਛਦੇ ਸਨ ਅਤੇ ਆਪਣੇ ਆਪ ਨੂੰ ਬਹੁਤ ਵਿਦਵਾਨ ਮੰਨਣ ਵਾਲੇ ਲੋਕ ਪੁੱਛਦੇ ਸਨ। ਸਰਸਵਤੀ ਜਦੋਂ ਬੁੱਧੀ ਵੰਡ ਰਹੀ ਸੀ ਤਾਂ ਉਹ ਰਸਤੇ ਵਿੱਚ ਪਹਿਲਾਂ ਤੋਂ ਹੀ ਖੜ੍ਹੇ ਸਨ। ਅਤੇ ਕੀ ਕਹਿੰਦੇ ਸਨ?, ਉਹ ਪੁੱਛਦੇ ਸਨ ਕਿ ਭਾਰਤ ਵਿੱਚ ਬੈਂਕ, ਇੰਨੀਆਂ ਬ੍ਰਾਂਚਾਂ ਨਹੀਂ ਹਨ, ਪਿੰਡ-ਪਿੰਡ ਬੈਂਕ available ਨਹੀਂ ਹੈ। ਇੰਟਰਨੈੱਟ ਨਹੀਂ ਹੈ, ਇੱਥੋਂ ਤੱਕ ਪੁੱਛ ਲੈਂਦੇ ਸਨ-ਬਿਜਲੀ ਵੀ ਨਹੀਂ ਹੈ, recharging ਕਿੱਥੋਂ ਹੋਵੇਗਾ, ਫਿਨਟੈੱਕ ਕ੍ਰਾਂਤੀ ਕਿਵੇਂ ਹੋਵੇਗੀ? ਇਹ ਪੁੱਛਿਆ ਜਾਂਦਾ ਸੀ ਅਤੇ ਮੇਰੇ ਜਿਹੇ ਚਾਹ ਵਾਲੇ ਨੂੰ ਪੁੱਛਿਆ ਜਾਂਦਾ ਸੀ। ਲੇਕਿਨ ਅੱਜ ਦੋਖੇ ਇੱਕ ਦਹਾਕੇ ਵਿੱਚ ਹੀ ਭਾਰਤ ਵਿੱਚ ਬ੍ਰਾਂਡਿਡ ਯੂਜ਼ਰ -60 ਮਿਲੀਅਨ ਯਾਨੀ 6 ਕਰੋੜ ਤੋਂ ਵਧ ਕੇ 940 ਮਿਲੀਅਨ ਯਾਨੀ ਕਰੀਬ 94 ਕਰੋੜ ਹੋ ਗਏ ਹਨ। ਅੱਜ 18 ਵਰ੍ਹਿਆਂ ਤੋਂ ਉੱਪਰ ਦਾ ਸ਼ਾਇਦ ਹੀ ਕੋਈ ਭਾਰਤੀ ਹੋਵੇ, ਜਿਸ ਕੋਲ ਉਸ ਦੀ ਡਿਜੀਟਲ ਆਈਡੈਂਟਿਟੀ, ਆਧਾਰ ਕਾਰਡ ਨਹੀਂ ਹੈ। ਅੱਜ 530 ਮਿਲੀਅਨ ਯਾਨੀ 53 ਕਰੋੜ ਤੋਂ ਅਧਿਕ ਲੋਕਾਂ ਪਾਸ ਜਨ ਧਨ ਖਾਤੇ ਹੋ ਗਏ ਹਨ। ਯਾਨੀ 10 ਵਰ੍ਹੇ ਵਿੱਚ ਅਸੀਂ ਇੱਕ ਤਰ੍ਹਾਂ ਨਾਲ ਪੂਰੀ ਯੂਰੋਪੀਅਨ ਯੂਨੀਅਨ ਦੇ ਬਰਾਬਰ ਆਬਾਦੀ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ ਹੈ।
ਸਾਥੀਓ,
ਜਨ ਧਨ-ਆਧਾਰ-ਮੋਬਾਈਲ ਦੀ ਇਸ ਟ੍ਰਿਨਿਟੀ ਨੇ ਇੱਕ ਹੋਰ ਟ੍ਰਾਂਸਫੋਰਮੇਸ਼ਨ ਨੂੰ ਗਤੀ ਦਿੱਤੀ ਹੈ। ਕਦੇ ਲੋਕ ਕਹਿੰਦੇ ਸਨ ਕਿ Cash is King. ਅੱਜ ਦੁਨੀਆ ਦਾ ਕਰੀਬ-ਕਰੀਬ ਅੱਧਾ ਰਿਅਲ ਟਾਈਮ ਡਿਜੀਟਲ ਟ੍ਰਾਂਜੈਕਸ਼ਨ ਭਾਰਤ ਵਿੱਚ ਹੁੰਦਾ ਹੈ। ਪੂਰੀ ਦੁਨੀਆ ਵਿੱਚ ਭਾਰਤ ਦਾ UPI ਫਿਨਟੈੱਕ ਦੀ ਬਹੁਤ ਵੱਡੀ ਉਦਾਹਰਣ ਬਣ ਗਿਆ ਹੈ। ਅੱਜ ਪਿੰਡ ਹੋਵੇ ਜਾਂ ਸ਼ਹਿਰ, ਸਰਦੀ ਹੋਵੇ ਜਾਂ ਗਰਮੀ, ਬਾਰਿਸ਼ ਹੋਵੇ ਜਾਂ ਬਰਫ ਡਿੱਗ ਰਹੀ ਹੋਵੇ, ਭਾਰਤ ਵਿੱਚ ਬੈਂਕਿੰਗ ਸਰਵਿਸ, 24 ਘੰਟੇ, ਸੱਤ ਦਿਨ, 12 ਮਹੀਨੇ ਚਲਦੀ ਰਹਿੰਦੀ ਹੈ। ਕੋਰੋਨਾ ਦੇ ਇੰਨੇ ਵੱਡੇ ਸੰਕਟ ਦੇ ਦੌਰਾਨ ਵੀ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸੀ, ਜਿੱਥੇ ਸਾਡੀ ਬੈਂਕਿੰਗ ਸਰਵਿਸ ਬਿਨਾ ਕਿਸੇ ਦਿੱਕਤ ਦੇ ਚਲਦੀ ਰਹੀ।
ਸਾਥੀਓ,
ਹੁਣੇ 2-3 ਦਿਨ ਪਹਿਲਾਂ ਹੀ ਜਨ ਧਨ ਯੋਜਨਾ ਦੇ 10 ਵਰ੍ਹੇ ਪੂਰੇ ਹੋਏ ਹਨ। ਜਨ ਧਨ ਯੋਜਨਾ, Women Empowerment ਦਾ ਬਹੁਤ ਵੱਡਾ ਮਾਧਿਅਮ ਬਣੀ ਹੈ। ਜਨ ਧਨ ਯੋਜਨਾ ਦੇ ਚਲਦੇ ਕਰੀਬ 290 ਮਿਲੀਅਨ ਯਾਨੀ 29 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਦੇ ਬੈਂਕ ਖਾਤੇ ਖੁੱਲੇ ਹਨ। ਇਨ੍ਹਾਂ ਖਾਤਿਆਂ ਵਿੱਚ ਮਹਿਲਾਵਾਂ ਦੇ ਲਈ ਸੇਵਿੰਗਸ ਅਤੇ ਇਨਵੈਸਟਮੈਂਟਸ ਦੇ ਲਈ ਨਵੇਂ ਅਵਸਰ ਬਣਾਏ ਹਨ। ਇਨ੍ਹਾਂ ਹੀ ਜਨ ਧਨ ਖਾਤਿਆਂ ਦੀ philosophy ‘ਤੇ ਅਸੀਂ ਮਾਈਕ੍ਰੋਫਾਈਨਾਂਸ ਦੀ ਸਭ ਤੋਂ ਵੱਡੀ ਸਕੀਮ, ਮੁਦ੍ਰਾ ਲਾਂਚ ਕੀਤੀ। ਇਸ ਸਕੀਮ ਨਾਲ ਹੁਣ ਤੱਕ 27 ਟ੍ਰਿਲੀਅਨ ਰੁਪਏ ਤੋਂ ਅਧਿਕ ਦਾ ਕ੍ਰੈਡਿਟ ਦਿੱਤਾ ਜਾ ਚੁੱਕਾ ਹੈ, 27 ਟ੍ਰਿਲੀਅਨ। ਇਸ ਸਕੀਮ ਦਾ ਕਰੀਬ 70 ਪਰਸੈਂਟ ਬੈਨਿਫਿਸ਼ਰੀ ਮਹਿਲਾਵਾਂ ਹਨ। ਜਨ ਧਨ ਖਾਤਿਆਂ ਨੇ ਮਹਿਲਾਵਾਂ ਦੇ ਸੈਲਫ਼ ਹੈਲਪ ਗਰੁੱਪਸ ਨੂੰ ਵੀ ਬੈਂਕਿੰਗ ਨਾਲ ਜੋੜਿਆ। ਇਸ ਦਾ ਫਾਇਦਾ ਅੱਜ ਦੇਸ਼ ਦੀਆਂ 10 ਕਰੋੜ rural women ਨੂੰ ਮਿਲ ਰਿਹਾ ਹੈ। ਯਾਨੀ ਜਨ ਧਨ ਪ੍ਰੋਗਰਾਮ ਨੇ, ਮਹਿਲਾਵਾਂ ਦੇ financial empowerment ਦੀ ਇੱਕ ਮਜ਼ਬੂਤ ਨੀਂਹ ਰੱਖੀ ਹੈ।
ਸਾਥੀਓ,
ਪੂਰੀ ਦੁਨੀਆ ਦੇ ਲਈ parallel economy ਇੱਕ ਵੱਡੀ ਚਿੰਤਾ ਦਾ ਵਿਸ਼ਾ ਰਹੀ ਹੈ। ਫਿਨਟੈੱਕ ਨੇ parallel economy ‘ਤੇ ਵੀ ਚੋਟ ਕੀਤੀ ਹੈ ਅਤੇ ਵਧਾਈ ਦੇ ਯੋਗ ਤੁਸੀਂ ਲੋਕ ਹੋ। ਤੁਸੀਂ ਇਹ ਵੀ ਦੇਖਿਆ ਹੈ ਕਿ ਕਿਵੇਂ ਅਸੀਂ ਭਾਰਤ ਵਿੱਚ ਡਿਜੀਟਲ ਟੈਕਨੋਲੋਜੀ ਤੋਂ ਟ੍ਰਾਂਸਪੇਰੈਂਸੀ ਲੈ ਕੇ ਆਏ ਹਨ। ਅੱਜ ਸਰਕਾਰ ਦੀਆਂ ਸੈਂਕੜੇ ਸਕੀਮਾਂ ਦੇ ਤਹਿਤ ਡਾਇਰੈਕਟ ਬੈਨਿਫਿਟ ਟ੍ਰਾਂਸਫਰ ਕੀਤਾ ਜਾਂਦਾ ਹੈ। ਇਸ ਨਾਲ ਸਿਸਟਮ ਤੋਂ ਲੀਕੇਜ਼ ਬੰਦ ਹੋਈ ਹੈ। ਅੱਜ ਲੋਕਾਂ ਨੂੰ ਫੋਰਮਲ ਸਿਸਟਮ ਨਾਲ ਜੁੜਨ ਵਿੱਚ ਆਪਣਾ ਲਾਭ ਨਜ਼ਰ ਆਉਂਦਾ ਹੈ।
ਸਾਥੀਓ,
ਭਾਰਤ ਵਿੱਚ ਫਿਨਟੈੱਕ ਦੀ ਵਜ੍ਹਾ ਨਾਲ ਜੋ transformation ਆਇਆ ਹੈ, ਉਹ ਸਿਰਫ਼ technology ਤੱਕ ਹੀ ਸੀਮਤ ਨਹੀਂ ਹੈ। ਇਸ ਦਾ social impact ਬਹੁਤ ਵਿਆਪਕ ਹੈ। ਇਸ ਨਾਲ ਪਿੰਡ ਅਤੇ ਸ਼ਹਿਰ ਦੇ ਪਾੜੇ ਨੂੰ ਬ੍ਰਿਜ ਕਰਨ ਵਿੱਚ ਮਦਦ ਮਿਲ ਰਹੀ ਹੈ। ਕਦੇ ਸਾਡੇ ਇੱਥੇ, ਬੈਂਕ ਦੀ ਸਰਵਿਸ ਲੈਣ ਵਿੱਚ ਹੀ ਇੱਕ ਪੂਰਾ ਦਿਨ ਲਗ ਜਾਂਦਾ ਸੀ। ਇੱਕ ਕਿਸਾਨ ਦੇ ਲਈ, ਇੱਕ ਮਛੇਰੇ ਦੇ ਲਈ, ਇੱਕ ਮਿਡਲ ਕਲਾਸ ਪਰਿਵਾਰ ਦੇ ਲਈ ਇਹ ਬਹੁਤ ਵੱਡੀ ਮੁਸੀਬਤ ਸੀ। ਫਿਨਟੈੱਕ ਨੇ ਇਸ ਸਮੱਸਿਆ ਨੂੰ ਦੂਰ ਕੀਤਾ। ਕਦੇ ਬੈਂਕ ਸਿਰਫ਼ ਇੱਕ ਬਿਲਡਿੰਗ ਤੱਕ ਸੀਮਿਤ ਹੋਇਆ ਕਰਦੇ ਸਨ। ਅੱਜ ਬੈਂਕ ਹਰ ਭਾਰਤੀ ਦੇ ਮੋਬਾਈਲ ਵਿੱਚ ਸਿਮਟ ਗਏ ਹਨ।
ਸਾਥੀਓ,
ਫਿਨਟੈੱਕ ਨੇ financial service ਨੂੰ democratic ਬਣਾਉਣ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ। Loan, ਕ੍ਰੈਡਿਟ ਕਾਰਡ, investment, insurance ਵਰਗੇ ਪ੍ਰੋਡਕਟ, ਸਾਰਿਆਂ ਦੇ ਲਈ ਅਸਾਨੀ ਨਾਲ ਸੁਲਭ ਹੋ ਰਹੇ ਹਨ। ਫਿਨਟੈੱਕ ਨੇ Access To Credit ਨੂੰ ਵੀ ਅਸਾਨ ਅਤੇ inclusive ਬਣਾ ਦਿੱਤਾ ਹੈ। ਮੈਂ ਇੱਕ ਉਦਾਹਰਣ ਦਿੰਦਾ ਹਾਂ। ਤੁਸੀਂ ਜਾਣਦੇ ਹੋ ਭਾਰਤ ਵਿੱਚ street vendors ਦੀ ਇੱਕ ਪੁਰਾਣੀ ਪਰੰਪਰਾ ਹੈ। ਲੇਕਿਨ ਉਹ ਫਾਰਮਲ ਬੈਂਕਿੰਗ ਤੋਂ ਬਾਹਰ ਸਨ। ਫਿਨਟੈੱਕ ਨੇ ਇਸ ਸਥਿਤੀ ਨੂੰ ਵੀ ਬਦਲ ਦਿੱਤਾ ਹੈ। ਅੱਜ ਉਹ ਪੀਐੱਮ ਸਵਨਿਧੀ ਯੋਜਨਾ ਤੋਂ Collateral Free Loan ਲੈ ਪਾ ਰਹੇ ਹਨ, ਡਿਜੀਟਲ ਟ੍ਰਾਂਜੈਕਸ਼ਨ ਰਿਕਾਰਡ ਦੇ ਅਧਾਰ ‘ਤੇ ਉਨ੍ਹਾਂ ਨੂੰ ਬਿਜ਼ਨਿਸ ਵਧਾਉਣ ਦੇ ਲਈ ਹੋਰ ਲੋਨ ਮਿਲਦਾ ਰਹਿੰਦਾ ਹੈ। ਕਦੇ ਸ਼ੇਅਰ ਅਤੇ ਮਿਊਚਲ ਫੰਡ ਵਰਗੇ, ਪ੍ਰੋਡਕਟਸ ਵਿੱਚ ਇਨਵੈਸਟਮੈਂਟ, ਵੱਡੇ ਸ਼ਹਿਰਾਂ ਵਿੱਚ ਹੀ ਸੰਭਵ ਸੀ। ਅੱਜ ਪਿੰਡਾਂ ਅਤੇ ਕਸਬਿਆਂ ਵਿੱਚ ਵੀ ਇਨਵੈਸਟਮੈਂਟ ਦੇ ਇਸ avenue ਨੂੰ ਵੱਡੀ ਸੰਖਿਆ ਵਿੱਚ explore ਕੀਤਾ ਜਾ ਰਿਹਾ ਹੈ। ਅੱਜ ਕੁਝ ਹੀ ਮਿੰਟਾਂ ਵਿੱਚ ਘਰ ਬੈਠੇ ਹੀ ਡੀਮੈਟ ਅਕਾਉਂਟ ਖੁੱਲ ਰਹੇ ਹਨ, ਇਨਵੈਸਟਮੈਂਟ ਰਿਪੋਰਟਸ ਆਨਲਾਈਨ ਮਿਲ ਰਹੀ ਹੈ। ਅੱਜ ਵੱਡੀ ਸੰਖਿਆ ਵਿੱਚ ਭਾਰਤੀ ਰਿਮੋਟ ਹੈਲਥਕੇਅਰ ਸਰਵਿਸ ਲੈ ਰਹੇ ਹਨ, ਡਿਜੀਟਲੀ, ਆਨਲਾਈਨ ਪੜ੍ਹਾਈ ਕਰ ਰਹੇ ਹਨ, ਸਕਿੱਲਸ ਸਿੱਖ ਰਹੇ ਹਨ, ਇਹ ਵੀ ਫਿਨਟੈੱਕਸ ਦੇ ਬਿਨਾ ਸੰਭਵ ਨਹੀਂ ਸੀ। ਯਾਨੀ ਭਾਰਤ ਦੀ ਫਿਨਟੈੱਕ ਕ੍ਰਾਂਤੀ, Dignity of Life, Quality of Life ਉਸ ਨੂੰ ਬਿਹਤਰ ਬਣਾਉਣ ਵਿੱਚ ਵੀ ਵੱਡਾ ਰੋਲ ਨਿਭਾ ਰਹੀ ਹੈ।
ਸਾਥੀਓ,
ਭਾਰਤ ਦੀ ਫਿਨਟੈੱਕ ਕ੍ਰਾਂਤੀ ਦੀ ਉਪਲਬਧੀ ਸਿਰਫ ਇਨੋਵੇਸ਼ਨਸ ਦੇ ਲਈ ਨਹੀਂ ਹੈ, ਬਲਕਿ adoption ਲੈ ਕੇ ਵੀ ਹੈ। ਭਾਰਤ ਦੀ ਜਨਤਾ ਨੇ, ਜਿਸ ਸਪੀਡ ਅਤੇ ਸਕੇਲ ‘ਤੇ ਫਿਨਟੈੱਕ ਨੂੰ adopt ਕੀਤਾ ਹੈ, ਉਸ ਦੀ ਉਦਾਹਰਣ ਕੀਤੇ ਹੋਰ ਨਹੀਂ ਮਿਲ ਸਕਦੀ। ਇਸ ਦਾ ਇੱਕ ਵੱਡਾ ਕ੍ਰੈਡਿਟ ਸਾਡੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ –DPI ਨੂੰ ਵੀ ਜਾਂਦਾ ਹੈ ਤੇ ਸਾਡੇ ਫਿਨਟੈੱਕਸ ਨੂੰ ਵੀ ਜਾਂਦਾ ਹੈ। ਦੇਸ਼ ਵਿੱਚ ਇਸ ਟੈਕਨੋਲੋਜੀ ਨੂੰ ਲੈ ਕੇ ਟਰਸਟ ਪੈਦਾ ਕਰਨ ਦੇ ਲਈ ਅਦਭੁਤ ਇਨੋਵੇਸ਼ਨ ਕੀਤੇ ਗਏ ਹਨ। QR Codes ਦੇ ਨਾਲ ਨਾਲ ਸਾਉਂਡ ਬੌਕਸ ਦੀ ਵਰਤੋਂ, ਅਜਿਹਾ ਹੀ ਇਨੋਵੇਸ਼ਨ ਹੈ। ਸਾਡੇ ਫਿਨਟੈੱਕ ਸੈਕਟਰ ਨੂੰ ਸਰਕਾਰ ਦੇ ਬੈਂਕ ਸਖੀ ਪ੍ਰੋਗਰਾਮ ਦਾ ਵੀ ਅਧਿਐਨ ਕਰਨਾ ਚਾਹੀਦਾ ਹੈ। ਅਤੇ ਮੈਂ ਸਭ ਫਿਨਟੈੱਕ ਵਾਲੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਇਹ ਬੈਂਕ ਸਖੀ ਹੈ ਕੀ? ਮੈਂ ਹਾਲੇ ਜਲਗਾਂਵ ਆਇਆ ਸੀ ਇੱਕ ਦਿਨ ਤਾਂ ਮੈਂ ਇਸੇ ਤਰ੍ਹਾਂ ਹੀ ਭੈਣਾਂ ਸਖੀਆਂ ਨੂੰ ਮਿਲਿਆ ਤਾਂ ਵੱਡੇ ਮਾਣ ਨਾਲ ਕਹਿੰਦੀ ਹੈ ਕਿ ਮੈਂ ਇੱਕ ਦਿਨ ਡੇਢ ਕਰੋੜ ਰੁਪਏ ਦਾ ਕਾਰੋਬਾਰ ਕਰਦੀ ਹਾਂ। ਕੀ confidence, ਅਤੇ ਇੱਕ ਪਿੰਡ ਦੀ ਮਹਿਲਾ ਸੀ ਉਹ। ਸਾਡੀਆਂ ਬੇਟੀਆਂ ਨੇ ਪਿੰਡ ਪਿੰਡ ਵਿੱਚ ਬੈਂਕਿੰਗ ਨੂੰ, digital awareness ਨੂੰ ਜਿਸ ਪ੍ਰਕਾਰ ਫੈਲਾਇਆ ਹੈ, ਉਸ ਨਾਲ ਫਿਨਟੈੱਕ ਨੂੰ ਇੱਕ ਨਵਾਂ ਬਜ਼ਾਰ ਮਿਲਿਆ ਹੈ।
ਸਾਥੀਓ,
21ਵੀਂ ਸਦੀ ਦੀ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਕਰੰਸੀ ਨਾਲ QR ਕੋਡਸ ਤੱਕ ਦੀ ਯਾਤਰਾ ਵਿੱਚ ਸਦੀਆਂ ਲੱਗ ਗਈਆਂ, ਲੇਕਿਨ ਹੁਣ ਹਰ ਰੋਜ਼ ਅਸੀਂ ਨਵੇਂ ਇਨੋਵੇਸ਼ਨ ਦੇਖ ਰਹੇ ਹਾਂ। । Digital Only Banks ਅਤੇ Neo-Banking ਵਰਗੇ ਕੌਨਸੈਪਟ ਸਾਡੇ ਸਾਹਮਣੇ ਹਨ। Digital Twins ਵਰਗੀ ਟੈਕਨੋਲੋਜੀ ਡੇਟਾ ਅਧਾਰਿਤ ਬੈਂਕਿੰਗ ਨੂੰ next level ‘ਤੇ ਲਿਜਾ ਰਹੀ ਹੈ। ਇਸ ਨਾਲ risk management, fraud detection ਅਤੇ customer experience, ਸਭ ਕੁਝ ਬਦਲਣ ਵਾਲੇ ਹਨ। ਮੈਨੂੰ ਖੁਸ਼ੀ ਹੈ ਕਿ ਭਾਰਤ ਵੀ ਲਗਾਤਾਰ ਨਵੇਂ Fintech Products launch ਕਰ ਰਿਹਾ ਹੈ। ਅਸੀਂ ਅਜਿਹੇ ਪ੍ਰੋਡਕਟਸ ਤਿਆਰ ਕਰ ਰਹੇ ਹਾਂ, ਜੋ local ਹਨ, ਲੇਕਿਨ ਉਨ੍ਹਾਂ ਦੀ application global ਹੈ। ਅੱਜ ONDC ਯਾਨੀ Open Network For Digital Commerce, online shopping ਨੂੰ inclusive ਬਣਾ ਰਹੇ ਹਨ। ਇਹ ਛੋਟੇ ਬਿਜ਼ਨਿਸ, ਛੋਟੇ enterprises ਨੂੰ ਵੱਡੇ ਮੌਕਿਆਂ ਨਾਲ ਜੋੜ ਰਿਹਾ ਹੈ। Account ਐਗਰੀਗੇਟਰਸ , ਲੋਕਾਂ ਅਤੇ ਕੰਪਨੀਆਂ ਦਾ ਕੰਮਕਾਰ ਅਸਾਨ ਕਰਨ ਲਈ ਡੇਟਾ ਨੂੰ ਯੂਜ਼ ਕਰ ਰਹੇ ਹਨ। ਟ੍ਰੇਡਸ Platform ਦੀ ਸਹਾਇਤਾ ਨਾਲ ਛੋਟੀਆਂ ਸੰਸਥਾਵਾਂ ਦੀ liquidity ਅਤੇ cash flow ਬਿਹਤਰ ਹੋ ਰਹੇ ਹਨ। E-rupi ਇੱਕ ਅਜਿਹਾ ਡਿਜੀਟਲ ਵਾਉਚਰ ਬਣਿਆ ਹੈ, ਜਿਸ ਨੂੰ ਕਈ ਰੂਪਾਂ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਭਾਰਤ ਦੇ ਇਹ products ਵਿਸ਼ਵ ਦੇ ਦੂਜੇ ਦੇਸ਼ਾਂ ਦੇ ਲਈ ਵੀ ਉੰਨੇ ਹੀ ਉਪਯੋਗੀ ਹਨ। ਅਤੇ ਇਸੇ ਸੋਚ ਦੇ ਨਾਲ ਅਸੀਂ G-20 Presidency ਦੇ ਦੌਰਾਨ Global Digital Public Infrastructure ਰਿਪੌਜਟਰੀ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ G-20 ਮੈਂਬਰਸ ਨੇ ਖੁੱਲੇ ਦਿਲ ਨਾਲ ਸਵੀਕਾਰ ਕੀਤਾ ਸੀ। ਮੈਂ AI ਦੀ ਦੁਰਵਰਤੋਂ ਨਾਲ ਜੁੜੀਆਂ ਤੁਹਾਡੀਆਂ ਚਿੰਤਾਵਾਂ ਨੂੰ ਵੀ ਸਮਝਦਾ ਹਾਂ। ਇਸ ਲਈ, ਭਾਰਤ ਨੇ AI ਦੇ ethical use ਦੇ ਲਈ Global Framework ਬਣਾਉਣ ਦਾ ਵੀ ਸੱਦਾ ਦਿੱਤਾ ਹੈ।
ਸਾਥੀਓ,
ਫਿਨਟੈੱਕ ਸੈਕਟਰ ਦੀ ਮਦਦ ਲਈ ਸਰਕਾਰ ਪੌਲਿਸੀ ਲੈਵਲ ‘ਤੇ ਹਰ ਜ਼ਰੂਰੀ ਬਦਲਾਅ ਕਰ ਰਹੀ ਹੈ। ਹਾਲ ਵਿੱਚ ਅਸੀਂ Angel Tax ਨੂੰ ਹਟਾਇਆ ਹੈ। ਠੀਕ ਨਹੀਂ ਕੀਤਾ? ਨਹੀਂ। ਠੀਕ ਕੀਤਾ ਹੈ ਨਾ? ਅਸੀਂ ਦੇਸ਼ ਵਿੱਚ ਰਿਸਰਚ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਲੱਖ ਕਰੋੜ ਰੁਪਏ ਦਾ ਫੰਡ ਬਣਾਉਣ ਦੀ ਘੋਸ਼ਣਾ ਕੀਤੀ ਹੈ। ਅਸੀਂ ਡੇਟਾ ਪ੍ਰੋਟੈਕਸ਼ਨ ਕਾਨੂੰਨ ਬਣਾਇਆ ਹੈ। ਮੇਰੀਆਂ ਸਾਡੇ ਰੈਗੂਲੇਟਰਸ ਤੋਂ ਵੀ ਕੁਝ ਉਪੇਖਿਆਵਾਂ ਹਨ। ਸਾਨੂੰ Cyber Fraud ਨੂੰ ਰੋਕਣ ਦੇ ਲਈ ਅਤੇ Digital Literacy ਦੇ ਲਈ ਹੋਰ ਵੱਡੇ ਕਦਮ ਉਠਾਉਣੇ ਹੋਣਗੇ । Cyber Fraud ਸਟਾਰਟ-ਅੱਪਸ ਦੀ, Fin-Techs ਦੀ ਗ੍ਰੋਥ ਵਿੱਚ ਰੁਕਾਵਟ ਨਾ ਬਣਨ, ਇਹ ਧਿਆਨ ਰੱਖਣਾ ਵੀ ਉੰਨਾ ਹੀ ਜ਼ਰੂਰੀ ਹੈ।
ਸਾਥੀਓ,
ਪਹਿਲਾਂ ਦੇ ਜ਼ਮਾਨੇ ਵਿੱਚ ਬੈਂਕ ਡੁੱਬਣ ਵਾਲੀ ਹੈ ਜਾਂ ਬੈਂਕ ਡੁੱਬੀ ਹੈ ਜਾਂ ਡੁੱਬ ਜਾਏਗੀ, ਇਹ ਗੱਲ ਫੈਲਾਉਂਦੇ ਹੋਏ impact ਹੁੰਦੇ ਹੁੰਦੇ 5-7 ਦਿਨ ਨਿਕਲ ਜਾਂਦੇ ਸਨ। ਅੱਜ ਅਗਰ ਕਿਸੇ ਵਿਵਸਥਾ ਵਿੱਚ ਪਤਾ ਚਲਿਆ ਕਿ ਇਸ ‘ਤੇ cyber fraud ਹੈ, ਇੱਕ ਮਿੰਟ ਵਿੱਚ ਮਾਮਲਾ ਪੂਰਾ, ਉਹ ਕੰਪਨੀ ਗਈ। ਫਿਨਟੈੱਕ ਦੇ ਲਈ ਬਹੁਤ ਜ਼ਰੂਰੀ ਹੈ। ਅਤੇ cyber solution ਉਸ ਦੀ ਬਾਲ ਮੌਤ ਬਹੁਤ ਛੇਤੀ ਹੋ ਜਾਂਦੀ ਹੈ। ਕੋਈ ਵੀ cyber solution ਨਿਕਾਲੋ ਉਸ ਦਾ ਬੇਇਮਾਨ ਲੋਕ ਤੋੜ ਕੱਢਣ ਵਿੱਚ ਦੇਰ ਨਹੀਂ ਕਰਦੇ, ਤਾਂ ਉਸ solution ਦੀ ਬਾਲ ਮੌਤ ਹੋ ਜਾਂਦੀ ਹੈ, ਫਿਰ ਤੁਹਾਨੂੰ ਨਵਾਂ solution ਲੈ ਕੇ ਆਉਣਾ ਪੈਂਦਾ ਹੈ।
ਸਾਥੀਓ,
ਅੱਜ Sustainable Economic Growth ਇਹ ਭਾਰਤ ਦੀ ਪ੍ਰਾਥਮਿਕਤਾ ਹੈ। ਅਸੀਂ strong, transparent, ਅਤੇ efficient systems ਬਣਾ ਰਹੇ ਹਾਂ। ਅਸੀਂ Financial Markets ਨੂੰ advanced technologies regulatory frameworks ਨਾਲ ਮਜ਼ਬੂਤ ਕਰ ਰਹੇ ਹਾਂ। ਅਸੀਂ Green Finance ਤੋਂ sustainable growth ਨੂੰ ਸਪੋਰਟ ਕਰ ਰਹੇ ਹਾਂ। ਅਸੀਂ financial inclusion ਦੇ, ਉਸ inclusion ਦੇ saturation ‘ਤੇ ਬਲ ਦੇ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਭਾਰਤ ਦਾ ਫਿਨਟੈੱਕ ਈਕੋਸਿਸਟਮ, ਭਾਰਤ ਦੇ ਲੋਕਾਂ ਨੂੰ quality lifestyle, ਦੇਣ ਦੇ ਮਿਸ਼ਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ। ਮੈਨੂੰ ਵਿਸ਼ਵਾਸ ਹੈ ਭਾਰਤ ਦਾ ਫਿਨਟੈੱਕ ਈਕੋਸਿਸਟਮ, ਪੂਰੀ ਦੁਨੀਆ ਦੀ ease of living ਵਧਾਵੇਗਾ। ਅਤੇ ਮੈਨੂੰ ਮੇਰੇ ਦੇਸ਼ ਦੇ ਨੌਜਵਾਨਾਂ ਦੇ ਟੈਲੈਂਟ ‘ਤੇ ਇੰਨਾ ਭਰੋਸਾ ਹੈ, ਅਤੇ ਮੈਂ ਕਹਿੰਦਾ ਹਾਂ, ਬਹੁਤ ਵਿਸ਼ਵਾਸ ਨਾਲ ਕਹਿੰਦਾ ਹਾਂ- Our Best Is Yet To Come.
ਇਹ ਤੁਹਾਡਾ 5ਵਾਂ ਸਮਾਰੋਹ ਹੈ ਨਾ …. ਤਾਂ 10ਵੇਂ ਵਿੱਚ ਮੈਂ ਆਵਾਂਗਾ। ਅਤੇ ਉਦੋਂ ਤੁਸੀਂ ਵੀ ਕਲਪਨਾ ਨਹੀਂ ਕੀਤੀ ਹੋਵੇਗੀ, ਉੱਥੇ ਤੁਸੀਂ ਵੀ ਪਹੁੰਚੇ ਹੋਵੋਗੇ ਦੋਸਤੋ। ਅੱਜ ਹਾਲੇ ਮੈਂ ਤੁਹਾਡੇ ਕੁਝ ਸਟਾਰਟ-ਅੱਪਸ ਯੂਨਿਟ ਵਾਲਿਆਂ ਨੂੰ ਮਿਲਿਆ, ਸਭ ਨੂੰ ਨਹੀਂ ਮਿਲ ਪਾਇਆ, ਲੇਕਿਨ ਕੁਝ ਲੋਕਾਂ ਨਾਲ ਮਿਲਿਆ। ਲੇਕਿਨ ਹਰ ਇੱਕ ਨੂੰ 10-10 ਹੋਮਵਰਕ ਦੇ ਕੇ ਆਇਆ ਹਾਂ, ਕਿਉਂਕਿ ਮੈਂ ਸਮਝ ਸਕਦਾ ਹਾਂ ਕਿ ਇਹ ਬਹੁਤ ਵੱਡਾ ਬਦਲਾਅ ਲਿਆਉਣ ਵਾਲਾ ਖੇਤਰ ਹੈ ਸਾਥੀਓ। ਇੱਕ ਬਹੁਤ ਵੱਡਾ revolution ਹੋ ਰਿਹਾ ਹੈ ਅਤੇ ਉਸ ਦੀ ਮਜ਼ਬੂਤ ਨੀਂਹ ਅਸੀਂ ਇੱਥੇ ਦੇਖ ਰਹੇ ਹਾਂ। ਇਸੇ ਵਿਸ਼ਵਾਸ ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ! ਬਹੁਤ ਬਹੁਤ ਧੰਨਵਾਦ!
ਇਹ ਕ੍ਰਿਸ਼ਣਗੋਪਾਲ ਜੀ ਦੇ ਕਹਿਣ ‘ਤੇ ਅਸੀਂ ਫੋਟੋ ਕੱਢੀ, ਲੇਕਿਨ ਤੁਹਾਨੂੰ ਲੱਗੇਗਾ ਇਸ ਦਾ ਕੀ ਮਤਲਬ ਹੈ, ਮੈਂ ਫਾਇਦਾ ਦੱਸਦਾ ਹਾਂ -ਮੈਂ AI ਦੀ ਦੁਨੀਆ ਨਾਲ ਜੁੜਿਆ ਹੋਇਆ ਇਨਸਾਨ ਹਾਂ, ਤਾਂ ਤੁਸੀਂ ਅਗਰ ਨਮੋ ਐਪ ‘ਤੇ ਜਾਉਗੇ ਤਾਂ ਨਮੋ ਐਪ ‘ਤੇ ਫੋਟੋ ਡਿਵੀਜ਼ਨ ‘ਤੇ ਜਾਓਗੇ, ਉੱਥੇ ਆਪਣੀ ਸੈਲਫੀ ਰੱਖਾਂਗੇ ਅਤੇ ਅੱਜ ਕਿਧਰੇ ਵੀ ਤੁਸੀਂ ਮੇਰੇ ਨਾਲ ਨਜ਼ਰ ਆਉਂਦੇ ਹੋ ਤਾਂ ਤੁਹਾਨੂੰ ਆਪਣੀ ਉਹ ਫੋਟੋ ਮਿਲ ਜਾਵੇਗੀ।
Thank You!
************
ਐੱਮਜੇਪੀਐੱਸ/ਐੱਸਟੀ/ਆਰਕੇ
India's FinTech revolution is improving financial inclusion as well as driving innovation. Addressing the Global FinTech Fest in Mumbai.https://t.co/G0Tuf6WAPw
— Narendra Modi (@narendramodi) August 30, 2024
India's FinTech diversity amazes everyone. pic.twitter.com/uVgdHym2fB
— PMO India (@PMOIndia) August 30, 2024
Jan Dhan Yojana has been pivotal in boosting financial inclusion. pic.twitter.com/RWRr6BXQTa
— PMO India (@PMOIndia) August 30, 2024
UPI is a great example of India's FinTech success. pic.twitter.com/dlo1OzMVaL
— PMO India (@PMOIndia) August 30, 2024
Jan Dhan Yojana has empowered women. pic.twitter.com/csr1Zawu9k
— PMO India (@PMOIndia) August 30, 2024
Jan Dhan Yojana has empowered women. pic.twitter.com/csr1Zawu9k
— PMO India (@PMOIndia) August 30, 2024
FinTech has played a significant role in democratising financial services. pic.twitter.com/MBQhPLAL2A
— PMO India (@PMOIndia) August 30, 2024
India's FinTech adoption is unmatched in speed and scale. pic.twitter.com/Nnf5sQH5JW
— PMO India (@PMOIndia) August 30, 2024
FinTech for Ease of Living. pic.twitter.com/Wt83ZFUVdk
— PMO India (@PMOIndia) August 30, 2024