Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੁਦਰਾ ਯੋਜਨਾ (MUDRA Yojana) ਦੇ 10 ਵਰ੍ਹੇ ਸਸ਼ਕਤੀਕਰਣ ਅਤੇ ਉੱਦਮਸ਼ੀਲਤਾ ਦੇ ਪ੍ਰਤੀਕ ਰਹੇ ਹਨ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਮੁਦਰਾ ਯੋਜਨਾ (Pradhan Mantri MUDRA Yojana) ਦੇ 10 ਵਰ੍ਹੇ ਪੂਰੇ ਹੋਣ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ “ਸਸ਼ਕਤੀਕਰਣ ਅਤੇ ਉੱਦਮਸ਼ੀਲਤਾ ” ਦੀ ਯਾਤਰਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਹੀ ਸਮਰਥਨ ਨਾਲ ਭਾਰਤ ਦੇ ਲੋਕ ਚਮਤਕਾਰ ਕਰ ਸਕਦੇ ਹਨ।

ਆਪਣੀ ਸ਼ੁਰੂਆਤ ਤੋਂ ਹੁਣ ਤੱਕ, ਮੁਦਰਾ ਯੋਜਨਾ (MUDRA Yojana) ਨੇ 33 ਲੱਖ ਕਰੋੜ ਰੁਪਏ ਦੇ 52 ਕਰੋੜ ਤੋਂ ਜ਼ਿਆਦਾ ਜ਼ਮਾਨਤ-ਮੁਕਤ ਲੋਨ ਵੰਡੇ ਹਨ, ਜਿਨ੍ਹਾਂ ਵਿੱਚੋਂ ਲਗਭਗ 70% ਲੋਨ ਮਹਿਲਾਵਾਂ ਨੂੰ ਦਿੱਤੇ ਗਏ ਹਨ ਅਤੇ ਇਸ ਨਾਲ 50% ਐੱਸਸੀ/ਐੱਸਟੀ/ਓਬੀਸੀ ਉੱਦਮੀ (SC/ST/OBC entrepreneurs) ਲਾਭਵੰਦ ਹੋਏ ਹਨ। ਇਸ ਨੇ ਪਹਿਲੀ ਵਾਰ ਕਾਰੋਬਾਰ ਕਰਨ ਵਾਲੇ ਮਾਲਕਾਂ ਨੂੰ 10 ਲੱਖ ਕਰੋੜ ਰੁਪਏ ਦੇ ਰਿਣ ਦੇ ਨਾਲ ਸਸ਼ਕਤ ਬਣਾਇਆ ਹੈ ਅਤੇ ਪਹਿਲੇ ਤਿੰਨ ਵਰ੍ਹਿਆਂ ਵਿੱਚ 1 ਕਰੋੜ ਤੋਂ ਜ਼ਿਆਦਾ ਨੌਕਰੀਆਂ ਪੈਦਾ ਕੀਤੀਆਂ ਹਨ। ਲਗਭਗ 6 ਕਰੋੜ ਲੋਨਸ ਦੀ ਸਵੀਕ੍ਰਿਤੀ ਦੇ ਨਾਲ, ਬਿਹਾਰ ਜਿਹੇ ਰਾਜ ਮੋਹਰੀ ਬਣ ਕੇ ਉੱਭਰੇ ਹਨ, ਜਿਸ ਨਾਲ ਪੂਰੇ ਭਾਰਤ ਵਿੱਚ ਉੱਦਮਸ਼ੀਲਤਾ ਦੀ ਮਜ਼ਬੂਤ ਭਾਵਨਾ ਪਤਾ ਚਲਦੀ ਹੈ।

ਜੀਵਨ ਨੂੰ ਬਦਲਣ ਵਿੱਚ ਮੁਦਰਾ ਯੋਜਨਾ ਦੀ ਮਹੱਤਵਪੂਰਨ ਭੂਮਿਕਾ ਬਾਰੇ ਮਾਈਗੌਵਇੰਡੀਆ (MyGovIndia)  ਦੇ ਐਕਸ (X) ਥ੍ਰੈੱਡਸ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਮੁਦਰਾ ਯੋਜਨਾ ਦੇ 10 ਸਾਲ (#10YearsofMUDRA) ਸਸ਼ਕਤੀਕਰਣ ਅਤੇ ਉੱਦਮਤਾ ਦੇ ਪ੍ਰਤੀਕ ਰਹੇ ਹਨ। ਇਸ ਨੇ ਦਿਖਾਇਆ ਕਿ ਸਹੀ ਸਮਰਥਨ ਮਿਲਣ ‘ਤੇ ਭਾਰਤ ਦੇ ਲੋਕ ਚਮਤਕਾਰ ਕਰ ਸਕਦੇ ਹਨ!”

***

ਐੱਮਜੇਪੀਐੱਸ/ਐੱਸਟੀ