ਮਾਣਯੋਗ ਰਾਸ਼ਟਰਪਤੀ ਅਬਦੇਲ ਫ਼ੱਤਾਹ ਅਲ ਸੀਸੀ (Abdel Fattah Al Sisi),
ਸਤਿਕਾਰਤ ਮੰਤਰੀ, ਮਿਸਰ ਅਤੇ ਭਾਰਤੀ ਵਫ਼ਦਾਂ ਦੇ ਮੈਂਬਰ ਸਾਹਿਬਾਨ; ਅਤੇ,
ਮੀਡੀਆ ਨਾਲ ਸਬੰਧਤ ਦੋਸਤੋ,
ਮੈਨੂੰ ਮਾਣਯੋਗ ਸ੍ਰੀ ਅਬਦੇਲ ਫ਼ੱਤਾਹ ਅਲ ਸੀਸੀ (Abdel Fattah Al Sisi) ਦਾ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਮੌਕੇ ਸੁਆਗਤ ਕਰਦਿਆਂ ਖ਼ੁਸ਼ੀ ਹੋ ਰਹੀ ਹੈ। ਮਾਣਯੋਗ ਰਾਸ਼ਟਰਪਤੀ ਜੀ, ਤੁਸੀਂ ਦੇਸ਼ ਅਤੇ ਵਿਦੇਸ਼ ਦੋਵੇਂ ਸਥਾਨਾਂ ‘ਤੇ ਅਥਾਹ ਪ੍ਰਾਪਤੀਆਂ ਵਾਲੇ ਵਿਅਕਤੀ ਹੋ। ਭਾਰਤ ਦੇ 1.25 ਅਰਬ ਲੋਕ ਤੁਹਾਨੂੰ ਇੱਥੇ ਵੇਖ ਕੇ ਖ਼ੁਸ਼ ਹਨ। ਮਿਸਰ ਆਪਣੇ-ਆਪ ਵਿੱਚ ਹੀ ਇੱਕ ਕੁਦਰਤੀ ਪੁਲ ਹੈ, ਜੋ ਏਸ਼ੀਆ ਨੂੰ ਅਫ਼ਰੀਕਾ ਨਾਲ ਜੋੜਦਾ ਹੈ। ਤੁਸੀਂ ਲੋਕ ਨਰਮ-ਖ਼ਿਆਲੀ ਇਸਲਾਮ ਦੀ ਅਵਾਜ਼ ਹੋ। ਤੁਹਾਡਾ ਰਾਸ਼ਟਰ, ਅਫ਼ਰੀਕਾ ਅਤੇ ਅਰਬ ਦੇਸ਼ਾਂ ਵਿੱਚ ਖੇਤਰੀ ਸ਼ਾਂਤੀ ਅਤੇ ਸਥਿਰਤਾ ਦਾ ਇੱਕ ਪ੍ਰਤੀਨਿਧ ਹੈ। ਮਿਸਰ ਸਦਾ ਵਿਕਾਸਸ਼ੀਲ ਦੇਸ਼ਾਂ ਦੀ ਭਲਾਈ ਦੇ ਕੰਮਾਂ ਵਿੱਚ ਮੋਹਰੀ ਰਿਹਾ ਹੈ।
ਦੋਸਤੋ,
ਰਾਸ਼ਟਰਪਤੀ ਅਤੇ ਮੈਂ ਸਾਡੀ ਭਾਈਵਾਲੀ ਨੂੰ ਇੱਕ ਸ਼ਕਲ ਦੇਣ ਅਤੇ ਉਸ ਦੇ ਵਿਸ਼ਾ-ਵਸਤੂ ਨੂੰ ਤਿਆਰ ਕਰਨ ਲਈ ਵਿਆਪਕ ਵਿਚਾਰ-ਵਟਾਂਦਰੇ ਕੀਤੇ ਹਨ। ਅਸੀਂ ਆਪਣੀਆਂ ਗਤੀਵਿਧੀਆਂ ਨੂੰ ਅਮਲੀ ਰੂਪ ਦੇਣ ਦੇ ਏਜੰਡੇ ‘ਤੇ ਸਹਿਮਤ ਹੋਏ ਹਾਂ।
ਇੱਕ ਅਜਿਹਾ ਏਜੰਡਾ ਜੋ:
ਸਾਡੀਆਂ ਸਮਾਜਕ-ਆਰਥਿਕ ਤਰਜੀਹਾਂ ਅਨੁਸਾਰ ਚੱਲੇ;
ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੱਲਾਸ਼ੇਰੀ ਦੇਵੇ;
ਸਾਡੇ ਸਮਾਜਾਂ ਨੂੰ ਸੁਰੱਖਿਆ ਪ੍ਰਦਾਨ ਕਰੇ;
ਸਾਡੇ ਖੇਤਰ ਵਿੱਚ ਸ਼ਾਂਤੀ ਅਤੇ ਇੱਕਸੁਰਤਾ ਕਾਇਮ ਕਰਨ ਵਿੱਚ ਮਦਦ ਕਰੇ; ਅਤੇ
ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ‘ਚ ਸਾਡੀ ਸ਼ਮੂਲੀਅਤ ਨੂੰ ਅੱਗੇ ਵਧਾਏ।
ਦੋਸਤੋ,
ਸਾਡੀ ਗੱਲਬਾਤ ਵਿੱਚ, ਰਾਸ਼ਟਰਪਤੀ ਸੀਸੀ ਅਤੇ ਮੈਂ ਆਪਣੇ ਸਹਿਯੋਗ ਦੇ ਅਨੇਕਾਂ ਥੰਮ੍ਹ ਉਸਾਰਨ ਲਈ ਸਹਿਮਤ ਹੋਏ ਹਾਂ। ਅਸੀਂ ਉੱਚ-ਪੱਧਰੀ ਸਿਆਸੀ ਵਟਾਂਦਰਿਆਂ ਨੂੰ ਕਾਇਮ ਰੱਖਣ ਅਤੇ ਉਨ੍ਹਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਸਹਿਮਤ ਹੋਏ ਹਾਂ। ਅਸੀਂ ਮੰਨਦੇ ਹਾਂ ਕਿ ਵਪਾਰਕ ਅਤੇ ਨਿਵੇਸ਼ ਸਬੰਧ ਸਾਡੇ ਸਮਾਜਾਂ ਦੀ ਆਰਥਿਕ ਖ਼ੁਸ਼ਹਾਲੀ ਲਈ ਜ਼ਰੂਰੀ ਹਨ। ਇਸ ਦੇ ਨਾਲ ਹੀ ਅਸੀਂ ਸਾਡੀਆਂ ਦੋ ਅਰਥ-ਵਿਵਸਥਾਵਾਂ ਵਿਚਾਲੇ ਵਸਤਾਂ, ਸੇਵਾਵਾਂ ਤੇ ਪੂੰਜੀ ਦੀ ਆਵਾਜਾਈ ਵਧਾਉਣ ਤੇ ਇਨ੍ਹਾਂ ਨੂੰ ਪ੍ਰਮੁੱਖ ਤਰਜੀਹਾਂ ਵਿੱਚ ਰੱਖਣ ਲਈ ਵੀ ਸਹਿਮਤ ਹੋਏ ਹਾਂ। ਇਸੇ ਲੜੀ ਵਿੱਚ, ਸਮੁੰਦਰ ਰਾਹੀਂ ਆਵਾਜਾਈ ਵਿੱਚ ਸਹਿਯੋਗ ਬਾਰੇ ਸਮਝੌਤੇ ਉੱਪਰ ਅੱਜ ਹਸਤਾਖਰ ਕੀਤੇ ਗਏ ਹਨ, ਜਿਸ ਨਾਲ ਵੱਡੀ ਸੁਵਿਧਾ ਮਿਲੇਗੀ। ਮੈਂ ਸਾਡੇ ਪ੍ਰਾਈਵੇਟ ਸੈਕਟਰ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਦੋਵੇਂ ਦੇਸ਼ਾਂ ਵਿਚਾਲੇ ਨਵੀਂ ਵਪਾਰਕ ਅਤੇ ਵਣਜ-ਭਾਈਵਾਲੀਆਂ ਉਸਾਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ। ਆਰਥਿਕ ਗਤੀਵਿਧੀਆਂ ਦੀ ਸੂਚੀ ਨੂੰ ਵਿਭਿੰਨਤਾ ਪ੍ਰਦਾਨ ਕਰਨ ਲਈ, ਅਸੀਂ ਖੇਤੀਬਾੜੀ, ਹੁਨਰ ਵਿਕਾਸ, ਲਘੂ ਤੇ ਦਰਮਿਆਨੇ ਉਦਯੋਗ ਅਤੇ ਸਿਹਤ ਖੇਤਰਾਂ ਵਿੱਚ ਆਪਣਾ ਸਹਿਯੋਗ ਹੋਰ ਡੂੰਘਾ ਕਰਾਂਗੇ।
ਦੋਸਤੋ,
ਰਾਸ਼ਟਰਪਤੀ ਅਤੇ ਮੇਰਾ ਇਸ ਮਾਮਲੇ ‘ਤੇ ਇੱਕ ਮਤ ਹੈ ਕਿ ਨਿੱਤ ਵਧਦੇ ਜਾ ਰਹੇ ਮੂਲਵਾਦ, ਵਧ ਰਹੀ ਹਿੰਸਾ ਅਤੇ ਦਹਿਸ਼ਤਗਰਦੀ ਦੇ ਪਸਾਰ ਦਾ ਖ਼ਤਰਾ ਕੇਵਲ ਸਾਡੇ ਦੋ ਦੇਸ਼ਾਂ ਨੂੰ ਹੀ ਨਹੀਂ ਹੈ; ਸਗੋਂ ਅਜਿਹਾ ਖ਼ਤਰਾ ਸਾਰੇ ਖੇਤਰਾਂ ਦੇ ਦੇਸ਼ਾਂ ਅਤੇ ਭਾਈਚਾਰਿਆਂ ਨੂੰ ਹੈ।
ਇਸ ਸੰਦਰਭ ਵਿੱਚ, ਅਸੀਂ ਆਪਣੇ ਰੱਖਿਆ ਅਤੇ ਸੁਰੱਖਿਆ ਸਬੰਧ ਵੀ ਹੋਰ ਵਧਾਉਣ ਲਈ ਸਹਿਮਤ ਹਾਂ, ਜਿਨ੍ਹਾਂ ਦੇ ਉਦੇਸ਼ ਇਹ ਹੋਣਗੇ:
• ਰੱਖਿਆ ਵਪਾਰ, ਸਿਖਲਾਈ ਅਤੇ ਸਮਰੱਥਾ ਨਿਰਮਾਣ ਦਾ ਵਿਸਥਾਰ ਕਰਨਾ;
• ਦਹਿਸ਼ਤਗਰਦੀ ਦਾ ਟਾਕਰਾ ਕਰਨ ਲਈ ਵਧੇਰੇ ਜਾਣਕਾਰੀ ਅਤੇ ਓਪਰੇਸ਼ਨਲ ਵਟਾਂਦਰੇ ਕਰਨਾ;
• ਸਾਈਬਰ ਸੁਰੱਖਿਆ ਦੀਆਂ ਉੱਭਰ ਰਹੀਆਂ ਚੁਣੌਤੀਆਂ ਦੇ ਮਾਮਲੇ ‘ਚ ਇੱਕ-ਦੂਜੇ ਨੂੰ ਸਹਿਯੋਗ ਦੇਣਾ; ਅਤੇ
• ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਦੇਸ਼-ਪਾਰ ਹੋਣ ਵਾਲੇ ਅਪਰਾਧਾਂ ਤੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦਾ ਟਾਕਰਾ ਕਰਨ ਲਈ ਇੱਕਜੁਟ ਹੋ ਕੇ ਕੰਮ ਕਰਨਾ।
ਪ੍ਰਾਚੀਨ ਅਤੇ ਮਾਣਮੱਤੀਆਂ ਸੱਭਿਆਤਾਵਾਂ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਵਾਲੇ ਦੋ ਦੇਸ਼ਾਂ ਵਜੋਂ ਅਸੀਂ ਇੱਕ-ਦੂਜੇ ਦੀ ਜਨਤਾ ਦੇ ਆਪਸੀ ਸੰਪਰਕਾਂ ਨੂੰ ਵਧਾਉਣ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਕਰਨ ਵਿੱਚ ਸੁਵਿਧਾ ਦੇਣ ਦਾ ਵੀ ਫ਼ੈਸਲਾ ਕੀਤਾ ਹੈ।
ਮਾਣਯੋਗ ਰਾਸ਼ਟਪਤੀ ਜੀ,
ਮਿਸਰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਆਪਣੇ ਮੌਜੂਦਾ ਕਾਰਜ-ਕਾਲ ਦੌਰਾਨ ਜੋ ਵੀ ਕਰਦਾ ਰਿਹਾ ਹੈ, ਭਾਰਤ ਉਸ ਵਧੀਆ ਕੰਮ ਦੀ ਸ਼ਲਾਘਾ ਕਰਦਾ ਹੈ। ਸੰਯੁਕਤ ਰਾਸ਼ਟਰ ਅਤੇ ਬਾਹਰ ਦੋਵੇਂ ਥਾਵਾਂ ‘ਤੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਇੱਕ-ਦੂਜੇ ਨਾਲ ਵਧੇਰੇ ਨਿੱਠ ਕੇ ਸਲਾਹ-ਮਸ਼ਵਰਾ ਕਰਨ ਦੇ ਸਾਡੇ ਫ਼ੈਸਲੇ ਨਾਲ ਸਾਡੇ ਸਾਂਝੇ ਹਿਤਾਂ ਨੂੰ ਲਾਭ ਪੁੱਜੇਗਾ। ਅਸੀਂ ਸਹਿਮਤ ਹੋਏ ਹਾਂ ਕਿ ਅੱਜ ਦੀਆਂ ਹਕੀਕਤਾਂ ਨੂੰ ਪ੍ਰਤੀਬਿੰਬਤ ਕਰਨ ਲਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ। ਅਸੀਂ ਅਗਲੇ ਹਫ਼ਤੇ ਜੀ-20 ਦੇਸ਼ਾਂ ਦੇ ਸਿਖ਼ਰ ਸੰਮੇਲਨ ‘ਚ ਮਿਸਰ ਦੀ ਸ਼ਮੂਲੀਅਤ ਦਾ ਵੀ ਸੁਆਗਤ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਇਸ ਨਾਲ ਜੀ-20 ਦੇਸ਼ਾਂ ਦੇ ਵਿਚਾਰ-ਵਟਾਂਦਰੇ ਦੌਰਾਨ ਹੋਰ ਵੀ ਵਡਮੁੱਲੇ ਤੇ ਅਨਮੋਲ ਵਿਚਾਰ ਮਿਲ ਸਕਣਗੇ।
ਮਾਣਯੋਗ ਰਾਸ਼ਟਰਪਤੀ ਅਬਦੇਲ ਫ਼ੱਤਾਹ ਅਲ ਸੀਸੀ (Abdel Fattah Al Sisi) ਜੀ,
ਮੈਂ ਇੱਕ ਵਾਰ ਫਿਰ ਤੁਹਾਡਾ ਅਤੇ ਤੁਹਾਡੇ ਵਫ਼ਦ ਦਾ ਨਿੱਘਾ ਸੁਆਗਤ ਕਰਦਾ ਹਾਂ। ਮੈਂ ਤੁਹਾਨੂੰ ਅਤੇ ਮਿਸਰ ਦੀ ਜਨਤਾ ਨੂੰ ਹਰ ਤਰ੍ਹਾਂ ਦੀ ਸਫ਼ਲਤਾ ਲਈ ਸ਼ੁਭ-ਕਾਮਨਾਵਾਂ ਦਿੰਦਾ ਹਾਂ। ਭਾਰਤ; ਤੁਹਾਡੇ ਵਿਕਾਸ, ਆਰਥਿਕ ਅਤੇ ਸੁਰੱਖਿਆ ਨਾਲ ਸਬੰਧਤ ਟੀਚਿਆਂ ਦੀ ਪੂਰਤੀ ਵਿੱਚ ਇੱਕ ਭਰੋਸੇਯੋਗ ਭਾਈਵਾਲ ਬਣਨ ਲਈ ਤਿਆਰ ਹੈ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।
AKT/AK
1.25 billion people of India are happy to see you here. Egypt itself is a natural bridge that connects Asia with Africa: PM @narendramodi
— PMO India (@PMOIndia) September 2, 2016
President and I held extensive discussions on the shape and substance of our partnership: PM @narendramodi
— PMO India (@PMOIndia) September 2, 2016
In our conversation, President Sisi and I have agreed to build on multiple pillars of our cooperation: PM @narendramodi
— PMO India (@PMOIndia) September 2, 2016
As ancient& proud civilizations with rich cultural heritage we decided to facilitate (more) people-to-people (ties) & cultural exchanges: PM
— PMO India (@PMOIndia) September 2, 2016
India is ready to be a reliable partner in fulfillment of Egypt's developmental, economic & security goals. https://t.co/bwXv0UzOkP
— Narendra Modi (@narendramodi) September 2, 2016