Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਿਆਂਮਾਰ ਦੇ ਸਟੇਟ ਕੌਂਸਲਰ ਨਾਲ ਸਾਂਝੀ ਮੀਡੀਆ ਬ੍ਰੀਫ਼ਿੰਗ ਦੌਰਾਨ ਮੀਡੀਆ ਨੂੰ ਦਿੱਤੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ

ਮਿਆਂਮਾਰ ਦੇ ਸਟੇਟ ਕੌਂਸਲਰ ਨਾਲ ਸਾਂਝੀ ਮੀਡੀਆ ਬ੍ਰੀਫ਼ਿੰਗ ਦੌਰਾਨ ਮੀਡੀਆ ਨੂੰ ਦਿੱਤੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ

ਮਿਆਂਮਾਰ ਦੇ ਸਟੇਟ ਕੌਂਸਲਰ ਨਾਲ ਸਾਂਝੀ ਮੀਡੀਆ ਬ੍ਰੀਫ਼ਿੰਗ ਦੌਰਾਨ ਮੀਡੀਆ ਨੂੰ ਦਿੱਤੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ


ਮਾਣਯੋਗ ਸਟੇਟ ਕੌਂਸਲਰ,

ਵਫ਼ਦਾਂ ਦੇ ਉੱਘੇ ਮੈਂਬਰ ਸਾਹਿਬਾਨ,

ਮੀਡੀਆ ਦੇ ਮੈਂਬਰ ਸਾਹਿਬਾਨ,


ਮਾਣਯੋਗ ਡਾੱਅ ਆਂਗ ਸਾਨ ਸੂ ਕੀ (Daw Aung San Suu Kyi) ਦਾ ਉਨ੍ਹਾਂ ਦੀ ਪਹਿਲੀ ਸਰਕਾਰੀ ਭਾਰਤ ਯਾਤਰਾ ਮੌਕੇ ਸੁਆਗਤ ਕਰਨਾ ਸੱਚਮੁਚ ਮੇਰੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੈ। ਮਾਣਯੋਗ ਜੀਓ, ਤੁਸੀਂ ਭਾਰਤ ਦੀ ਜਨਤਾ ਲਈ ਕੋਈ ਅਜਨਬੀ ਨਹੀਂ ਹੋ। ਦਿੱਲੀ ਦੇ ਦ੍ਰਿਸ਼ਾਂ, ਅਵਾਜ਼ਾਂ ਤੇ ਗੁੰਜਾਇਮਾਨਤਾ ਤੋਂ ਤੁਸੀਂ ਭਲੀਭਾਂਤ ਜਾਣੂ ਹੈ। ਮਾਣਯੋਗ ਜੀ, ਇੱਥੇ ਤੁਹਾਡੇ ਦੂਜੇ ਘਰ ਵਿੱਚ ਤੁਹਾਡਾ ਸੁਆਗਤ ਹੈ! ਮਾਣਯੋਗ ਸਟੇਟ ਕੌਂਸਲਰ ਜੀ, ਤੁਸੀਂ ਇੱਕ ਪ੍ਰਤਿਸ਼ਠਿਤ ਆਗੂ ਹੋ।

ਤੁਹਾਡੀ ਸਪੱਸ਼ਟ ਦੂਰ-ਦ੍ਰਿਸ਼ਟੀ, ਪਰਪੱਕ ਲੀਡਰਸ਼ਿਪ, ਮਿਆਂਮਾਰ ਵਿੱਚ ਲੋਕਤੰਤਰ ਦੀ ਸਥਾਪਨਾ ਲਈ ਤੁਹਾਡੇ ਸੰਘਰਸ਼ ਅਤੇ ਅੰਤ ਵਿੱਚ ਤੁਹਾਨੂੰ ਮਿਲੀ ਸਫ਼ਲਤਾ ਨੇ ਸਮੁੱਚੇ ਵਿਸ਼ਵ ਨੂੰ ਪ੍ਰੇਰਿਤ ਕੀਤਾ ਹੈ। ਭਾਰਤ ਵਿੱਚ ਤੁਹਾਡਾ ਸੁਆਗਤ ਕਰਨਾ ਸੱਚਮੁਚ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਦੋ ਦਿਨ ਪਹਿਲਾਂ ਗੋਆ ਵਿਖੇ ‘ਬਿਮਸਟੈਕ’ ਅਤੇ ‘ਬਰਿਕਸ-ਬਿਮਸਟੈਕ’ ਪਹੁੰਚ ਸਿਖ਼ਰ ਸੰਮੇਲਨ ‘ਚ ਤੁਹਾਡੀ ਸ਼ਮੂਲੀਅਤ ਲਈ ਵੀ ਧੰਨਵਾਦੀ ਹਾਂ।


ਮਾਣਯੋਗ ਸਟੇਟ ਕੌਂਸਲਰ ਜੀ,

ਤੁਹਾਡੀ ਯੋਗ ਅਗਵਾਈ ਹੇਠ ਮਿਆਂਮਾਰ ਨੇ ਇੱਕ ਨਵੀਂ ਯਾਤਰਾ ਸ਼ੁਰੂ ਕੀਤੀ ਹੈ। ਇਹ ਆਸ ਅਤੇ ਬਹੁਤ ਜ਼ਿਆਦਾ ਵਾਅਦਿਆਂ ਦੀ ਯਾਤਰਾ ਹੈ।

• ਤੁਹਾਡੀ ਗਤੀਸ਼ੀਲਤਾ ਅਤੇ ਮਕਬੂਲੀਅਤ ਤੁਹਾਡੇ ਦੇਸ਼ ਨੂੰ ਵਿਕਸਤ ਹੋਣ ਵਿੱਚ ਅਗਵਾਈ ਕਰ ਰਹੀ ਹੈ;

• ਇਸ ਦੀ ਖੇਤੀਬਾੜੀ, ਬੁਨਿਆਦੀ ਢਾਂਚਾ ਤੇ ਉਦਯੋਗ;

• ਉਸ ਦੀ ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਅਤੇ ਉਸ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਿੱਚ;

• ਸ਼ਾਸਨ ਦੇ ਆਧੁਨਿਕ ਸੰਸਥਾਨਾਂ ਦੇ ਨਿਰਮਾਣ ਵਿੱਚ;

• ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਵਧੇਰੇ ਗਹਿਰਾਈ ਨਾਲ ਜੁੜਨ ਵਿੱਚ; ਅਤੇ

• ਆਪਣੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ।

ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਮਾਣਯੋਗ ਸਟੇਟ ਕੌਂਸਲਰ ਜੀ, ਕਿ ਹੁਣ ਜਦੋਂ ਤੁਸੀਂ ਮਿਆਂਮਾਰ ਨੂੰ ਇੱਕ ਆਧੁਨਿਕ, ਸੁਰੱਖਿਅਤ, ਆਰਥਿਕ ਤੌਰ ‘ਤੇ ਖ਼ੁਸ਼ਹਾਲ ਅਤੇ ਵਿਸ਼ਵ ਨਾਲ ਬਿਹਤਰ ਤਰੀਕੇ ਜੁੜਿਆ ਇੱਥ ਰਾਸ਼ਟਰ ਬਣਾਉਣ ਲਈ ਅਗਵਾਈ ਕਰ ਰਹੇ ਹਨ; ਭਾਰਤ ਅਤੇ ਉਸ ਦੀ ਦੋਸਤੀ ਤੋਂ ਤੁਹਾਨੂੰ ਮੁਕੰਮਲ ਹਮਾਇਤ ਮਿਲੇਗੀ ਅਤੇ ਪੂਰੀ ਇੱਕਜੁਟਤਾ ਨਾਲ ਕਾਇਮ ਰਹੇਗੀ।


ਦੋਸਤੋ,

ਸਟੇਟ ਕੌਂਸਲਰ ਅਤੇ ਮੈਂ ਹੁਣੇ ਆਪਣੀ ਭਾਈਵਾਲੀ ਦੇ ਅਨੇਕਾਂ ਮੁੱਦਿਆਂ ਬਾਰੇ ਵਿਆਪਕ ਅਤੇ ਉਤਪਾਦਕ ਵਿਚਾਰ-ਵਟਾਂਦਰਾ ਕਰ ਕੇ ਹਟੇ ਹਾਂ। ਭਾਰਤ ਦਾ ਮਿਆਂਮਾਰ ਨਾਲ ਇੱਕ ਮਜ਼ਬੂਤ ਵਿਕਾਸ ਸਹਿਯੋਗ ਪ੍ਰੋਗਰਾਮ ਹੈ। ਵੱਡੇ ਪੱਧਰ ‘ਤੇ ਜੁੜਨ ਲਈ ਕਲਾਦਾਨ ਤੇ ਤਿਪੱਖੀ ਹਾਈਵੇਅ ਜਿਹੇ ਪ੍ਰੋਜੈਕਟਾਂ ਤੋਂ ਲੈ ਕੇ ਮਨੁੱਖੀ ਸਰੋਤ ਵਿਕਾਸ, ਸਿਹਤ-ਸੰਭਾਲ, ਸਿਖਲਾਈ ਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਾਲੇ ਪ੍ਰੋਜੈਕਟਾਂ ਤੱਕ ਅਸੀਂ ਆਪਣੇ ਸਰੋਤ ਤੇ ਮੁਹਾਰਤ ਮਿਆਂਮਾਰ ਨਾਲ ਸਾਂਝੇ ਕਰ ਰਹੇ ਹਾਂ। ਭਾਰਤ ਵੱਲੋਂ ਦਿੱਤੀ ਗਈ ਲਗਭਗ 1.75 ਅਰਬ ਡਾਲਰ ਦੀ ਵਿਕਾਸ ਸਹਾਇਤਾ ਲੋਕਾਂ ਉੱਤੇ ਕੇਂਦ੍ਰਿਤ ਹੈ। ਅਤੇ ਇਹ ਮਿਆਂਮਾਰ ਦੀ ਸਰਕਾਰ ਤੇ ਉਸ ਦੀ ਜਨਤਾ ਦੀਆਂ ਤਰਜੀਹਾਂ ਦੀ ਸੇਧ ਵਿੱਚ ਹੈ। ਅੱਜ ਆਪਣੀ ਗੱਲਬਾਤ ਦੌਰਾਨ, ਅਸੀਂ ਖੇਤੀਬਾੜੀ, ਬਿਜਲੀ, ਅਖੁੱਟ ਊਰਜਾ ਤੇ ਬਿਜਲੀ ਖੇਤਰ ਸਮੇਤ ਹੋਰ ਅਨੇਕਾਂ ਖੇਤਰਾਂ ਵਿੱਚ ਆਪਣੀਆਂ ਗਤੀਵਿਧੀਆਂ ਵਧਾਉਣ ਲਈ ਸਹਿਮਤ ਹੋਏ ਹਾਂ। ਭਾਰਤ; ਬੀਜਾਂ ਦੇ ਮਿਆਰ ਵਿੱਚ ਵਾਧਾ ਕਰਨ ਲਈ ਮਿਆਂਮਾਰ ‘ਚ ਯੇਜ਼ੀਨ ਵਿਖੇ ਇੱਕ ‘ਵੇਰਾਇਟਲ ਡਿਵੈਲਪਮੈਂਟ ਐਂਡ ਸੀਡ ਪ੍ਰੋਡਕਸ਼ਨ ਸੈਂਟਰ’ ਵਿਕਸਤ ਕਰੇਗਾ। ਅਸੀਂ ਦਾਲ਼ਾਂ ਦੇ ਕਾਰੋਬਾਰ ਲਈ ਪਰਸਪਰ ਫ਼ਾਇਦੇ ਵਾਲਾ ਇੱਕ ਸਮਝੌਤਾ ਵਿਕਸਤ ਕਰਨ ਲਈ ਵੀ ਕੰਮ ਕਰਾਂਗੇ। ਅਸੀਂ ਮਨੀਪੁਰ ‘ਚ ਮੋਰੇਹ ਤੋਂ ਮਿਆਂਮਾਰ ‘ਚ ਟੈਮੂ (Tamu) ਤੱਕ ਬਿਜਲੀ ਸਪਲਾਈ ਵਧਾਉਣ ਦੀ ਪੇਸ਼ਕਸ਼ ਕੀਤੀ ਹੈ। ਅਸੀਂ ਮਿਆਂਮਾਰ ਸਰਕਾਰ ਵੱਲੋਂ ਦਿੱਤੇ ਇੱਕ ਸਥਾਨ ‘ਤੇ ਇੱਕ ਪਾਇਲਟ ਐੱਲ.ਈ.ਡੀ. ਬਿਜਲਈਕਰਨ ਪ੍ਰੋਜੈਕਟ ਵਿੱਚ ਵੀ ਭਾਈਵਾਲ ਹਾਂ। ਬਿਜਲੀ ਖੇਤਰ ਵਿੱਚ ਸਹਿਯੋਗ ਲਈ ਹੁਣੇ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਗਏ ਹਨ, ਜਿਸ ਨਾਲ ਇਸ ਅਹਿਮ ਖੇਤਰ ਵਿੱਚ ਆਪਣੇ ਸੰਪਰਕਾਂ ਨੂੰ ਅਗਾਂਹ ਵਧਾਉਣ ਲਈ ਤਾਣਾ-ਬਾਣਾ ਸਿਰਜਣ ਵਿੱਚ ਮਦਦ ਮਿਲੇਗੀ।


ਦੋਸਤੋ,

ਨੇੜਲੇ ਅਤੇ ਦੋਸਤ ਗੁਆਂਢੀਆਂ ਵਜੋਂ, ਭਾਰਤ ਅਤੇ ਮਿਆਂਮਾਰ ਦੇ ਸੁਰੱਖਿਆ ਹਿਤ ਵੀ ਬਹੁਤ ਨੇੜਿਓਂ ਜੁੜੇ ਹੋਏ ਹਨ। ਅਸੀਂ ਆਪਣੀ ਸਰਹੱਦ ਦੇ ਨਾਲ ਲਗਦੇ ਖੇਤਰਾਂ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ, ਇੱਕ-ਦੂਜੇ ਰਣਨੀਤਕ ਹਿਤਾਂ ਨੂੰ ਸੂਖਮਤਾ ਪ੍ਰਦਾਨ ਕਰਨ ਲਈ ਤਾਲਮੇਲ ਵਧਾਉਣ ਲਈ ਸਹਿਮਤ ਹੋਏ ਹਾਂ; ਜਿਸ ਨਾਲ ਸਾਡੇ ਦੋਵੇਂ ਦੇਸ਼ਾਂ ਦੇ ਹਿਤ ਵਿੱਚ ਹੈ। ਸਾਡੇ ਸਮਾਜ ਸਦੀਆਂ ਤੋਂ ਸਭਿਆਚਾਰਕ ਤੌਰ ‘ਤੇ ਆਪਸ ਵਿੱਚ ਜੁੜੇ ਹੋਏ ਹਨ। ਮਿਆਂਮਾਰ ਵਿੱਚ ਪਿੱਛੇ ਜਿਹੇ ਆਏ ਭੂਚਾਲ਼ ਕਾਰਨ ਬਰਬਾਦ ਹੋਏ ਪਗੋਡਿਆਂ ਨੂੰ ਬਹਾਲ ਕਰਨ ਲਈ ਅਸੀਂ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਦਾ ਪੁਰਾਤੱਤਵ ਸਰਵੇਖਣ ਵਿਭਾਗ ਛੇਤੀ ਹੀ ਦੋ ਪੁਰਾਣੇ ਮੰਦਰਾਂ ਅਤੇ ਬੋਧ ਗਯਾ ਵਿਖੇ ਰਾਜਾ ਮਿੰਡਨ ਅਤੇ ਰਾਜਾ ਬੇਅਗਿਲਡਾਅ ਦੇ ਸ਼ਿਲਾਲੇਖਾਂ ਦੀ ਬਹਾਲੀ ਲਈ ਵੀ ਕੰਮ ਕਰੇਗਾ।


ਮਾਣਯੋਗ ਸਟੇਟ ਕੌਂਸਲਰ ਜੀ,

ਮੈਂ ਇੱਕ ਵਾਰ ਫਿਰ ਮਿਆਂਮਾਰ ਨੂੰ ਸ਼ਾਂਤੀ, ਰਾਸ਼ਟਰੀ ਮੇਲਜੋਲ ਅਤੇ ਆਰਥਿਕ ਤੇ ਸਮਾਜਕ ਵਿਕਾਸ ਵੱਲ ਲਿਜਾਏ ਜਾਣ ਦੀ ਯਾਤਰਾ ਵਿੱਚ ਤੁਹਾਡੀ ਲੀਡਰਸ਼ਿਪ ਤੇ ਤੁਹਾਡੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਾ ਹਾਂ। ਇੱਕ ਭਰੋਸੇਯੋਗ ਭਾਈਵਾਲ ਅਤੇ ਦੋਸਤ ਵਜੋਂ ਭਾਰਤ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਮੈਂ ਤੁਹਾਡੀ ਤੇ ਮਿਆਂਮਾਰ ਦੀ ਜਨਤਾ ਦੀ ਹਰੇਕ ਖੇਤਰ ਵਿੱਚ ਸਫ਼ਲਤਾ ਦੀ ਕਾਮਨਾ ਕਰਦਾ ਹਾਂ।


ਤੁਹਾਡਾ ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ।


****

AKT/AK