ਮਿਆਂਮਾਰ ਦੀਆਂ ਰੱਖਿਆ ਸੇਵਾਵਾਂ ਦੇ ਕਮਾਂਡਰ-ਇਨ-ਚੀਫ਼ ਸੀਨੀਅਰ ਜਨਰਲ ਮਿਨ ਔਂਗ ਹਲੈਂਗ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਸੀਨੀਅਰ ਜਨਰਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਾਲੀਆ ਸੰਸਦੀ ਚੋਣਾਂ ਵਿੱਚ ਮਿਲੀ ਸਫਲਤਾ ਉੱਤੇ ਵਧਾਈ ਦਿੱਤੀ। ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਦੀ ਤੇਜ਼ ਵਿਕਾਸ ਗਤੀ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਖੇਤਰ ਵਿੱਚ ਦੋਹਾਂ ਗੁਆਂਢੀਆਂ ਦਰਮਿਆਨ ਅਨੂਠੇ ਸਬੰਧਾਂ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ।
ਪ੍ਰਧਾਨ ਮੰਤਰੀ ਮੋਦੀ ਨੇ ਮਿਆਂਮਾਰ ਦੀ ਆਪਣੀ ਯਾਤਰਾ ਦੌਰਾਨ ਗਰਮਜੋਸ਼ੀ ਨਾਲ ਹੋਏ ਸੁਆਗਤ ਨੂੰ ਯਾਦ ਕੀਤਾ। ਉਨ੍ਹਾਂ ਨੇ ਮਿਆਂਮਾਰ ਨਾਲ ਵਿਦਰੋਹ-ਰੋਕੂ, ਸਮਰੱਥਾ ਨਿਰਮਾਣ, ਮਿਲਟਰੀ ਸਬੰਧਾਂ ਅਤੇ ਸਮੁੰਦਰੀ ਸਹਿਯੋਗ ਦੇ ਨਾਲ-ਨਾਲ ਆਰਥਿਕ ਖੇਤਰ ਅਤੇ ਵਿਕਾਸ ਵਿੱਚ ਸ਼ਾਨਦਾਰ ਦੁਵੱਲੇ ਸਹਿਯੋਗ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਮਿਆਂਮਾਰ ਨਾਲ ਅਨੂਠੀ ਦੁਵੱਲੀ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨ ਲਈ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦੁਹਰਾਇਆ।
———
ਵੀਆਰਆਰਕੇ/ਵੀਜੇ/ਐੱਸਕੇਐੱਸ