ਮਹਾਮਹਿਮ, ਮੇਰੇ ਮਿੱਤਰ ਰਾਸ਼ਟਰਪਤੀ ਸੋਲਿਹ,
ਦੇਵੀਓ ਤੇ ਸਜਣੋਂ
ਮੈਨੂੰ ਖੁਸ਼ੀ ਹੈ ਕਿ ਮੇਰੇ ਦੂਸਰੇ ਕਾਰਜਕਾਲ ਦੇ ਪਹਿਲੇ ਵਿਦੇਸ਼ ਦੌਰੇ ‘ਤੇ ਤੁਹਾਡੇ ਸੁੰਦਰ ਦੇਸ਼ ਮਾਲਦੀਵ ਵਿੱਚ ਆਉਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ।
ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਜਿਹੇ ਕਰੀਬੀ ਦੋਸਤ ਨਾਲ ਇੱਕ ਵਾਰ ਫਿਰ ਮਿਲਣ ਦਾ ਮੌਕਾ ਵੀ ਮੈਨੂੰ ਮਿਲਿਆ।
ਇਸ ਅਵਸਰ ਲਈ ਅਤੇ ਤੁਹਾਡੀ ਸ਼ਾਨਦਾਰ ਮਹਿਮਾਨ-ਨਿਵਾਜ਼ੀ ਲਈ ਆਪਣੀ ਟੀਮ ਅਤੇ ਆਪਣੇ ਵੱਲੋਂ, ਮੈਂ ਤੁਹਾਡਾ ਅਤੇ ਮਾਲਦੀਵ ਸਰਕਾਰ ਦਾ ਹਾਰਦਿਕ ਧੰਨਵਾਦ ਕਰਦਾ ਹਾਂ।
ਸਾਡੇ ਦੇਸ਼ਾਂ ਨੇ ਥੋੜ੍ਹੇ ਦਿਨਾਂ ਪਹਿਲਾਂ ਹੀ ਈਦ ਦਾ ਤਿਉਹਾਰ ਹਰਸ਼ ਤੇ ਉਲਾਸ ਨਾਲ ਮਨਾਇਆ ਹੈ।
ਮੇਰੀਆਂ ਸ਼ੁਭਕਾਮਨਾਵਾਂ ਹਨ ਕਿ ਇਸ ਪੁਰਬ ਦਾ ਪ੍ਰਕਾਸ਼ ਸਾਡੇ ਨਾਗਰਿਕਾਂ ਦੇ ਜੀਵਨ ਨੂੰ ਹਮੇਸ਼ਾ ਆਲੋਕਿਤ ਕਰਦਾ ਰਹੇ।
ਮਹਾਮਹਿਮ,
ਅੱਜ ਮੈਨੂੰ ਮਾਲਦੀਵ ਦੇ ਸਰਬਉੱਚ ਸਨਮਾਨ ਨਾਲ ਸਨਮਾਨਿਤ ਕਰਕੇ ਤੁਸੀਂ ਮੈਨੂੰ ਹੀ ਨਹੀਂ ਬਲਕਿ ਪੂਰੇ ਭਾਰਤਵਰਸ਼ ਨੂੰ ਇੱਕ ਨਵਾਂ ਗੌਰਵ ਦਿੱਤਾ ਹੈ।
ਨਿਸ਼ਾਨ ਇੱਜ਼ੂਦੀਨ ਦਾ ਸਨਮਾਨ ਮੇਰੇ ਲਈ ਹਰਸ਼ ਅਤੇ ਗਰਵ (ਖੁਸ਼ੀ ਅਤੇ ਮਾਣ) ਦਾ ਵਿਸ਼ਾ ਹੈ। ਇਹ ਮੇਰਾ ਹੀ ਨਹੀਂ ਬਲਕਿ ਦੋਹਾਂ ਦੇਸ਼ਾਂ ਦਰਮਿਆਨ ਮਿੱਤਰਤਾ ਅਤੇ ਗੂੜ੍ਹੇ ਸਬੰਧਾਂ ਦਾ ਸਨਮਾਨ ਹੈ।
ਮੈਂ ਇਸ ਨੂੰ ਬੜੀ ਨਿਮਰਤਾ ਅਤੇ ਆਭਾਰ ਨਾਲ, ਸਾਰੇ ਭਾਰਤੀਆਂ ਵੱਲੋਂ ਸਵੀਕਾਰ ਕਰਦਾ ਹਾਂ।
ਸਾਡੇ ਦੋਹਾਂ ਦੇਸ਼ਾਂ ਨੂੰ ਹਿੰਦ ਮਹਾਸਾਗਰ ਦੀਆਂ ਲਹਿਰਾਂ ਨੇ ਹਜ਼ਾਰਾਂ ਸਾਲ ਤੋਂ ਗੂੜ੍ਹੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਵਿੱਚ ਬੰਨ੍ਹਿਆਂ ਹੋਇਆ ਹੈ।
ਇਹ ਅਟੁੱਟ ਮਿੱਤਰਤਾ ਮੁਸ਼ਕਿਲ ਸਮੇਂ ਵਿੱਚ ਵੀ ਸਾਡੀ ਮਾਰਗਦਰਸ਼ਕ ਬਣੀ ਰਹੀ ਹੈ।
ਸੰਨ 1988 ਵਿੱਚ ਬਾਹਰੀ ਹਮਲਾ ਹੋਵੇ ਜਾਂ ਸੁਨਾਮੀ ਜਿਹੀ ਕੁਦਰਤੀ ਆਪਦਾ ਜਾਂ ਫਿਰ ਹਾਲ ਵਿੱਚ ਪੀਣ ਦੇ ਪਾਣੀ ਦੀ ਕਮੀ। ਭਾਰਤ ਹਮੇਸ਼ਾ ਮਾਲਦੀਵ ਦੇ ਨਾਲ ਖੜ੍ਹਾ ਰਿਹਾ ਹੈ ਅਤੇ ਮਦਦ ਲਈ ਸਭ ਤੋਂ ਪਹਿਲਾਂ ਅੱਗੇ ਆਇਆ ਹੈ।
ਮਿੱਤਰੋ,
ਭਾਰਤ ਵਿੱਚ ਸੰਸਦੀ ਚੋਣਾਂ ਅਤੇ ਮਾਲਦੀਵ ਵਿੱਚ ਰਾਸ਼ਟਰਪਤੀ ਅਤੇ ਮਜਲਿਸ ਦੀਆਂ ਚੋਣਾਂ ਵਿੱਚ ਜਨ ਆਦੇਸ਼ ਤੋਂ ਸਪਸ਼ਟ ਹੈ ਕਿ ਸਾਡੇ ਦੋਹਾਂ ਦੇਸ਼ਾਂ ਦੇ ਲੋਕ ਸਥਿਰਤਾ ਅਤੇ ਵਿਕਾਸ ਚਾਹੁੰਦੇ ਹਨ। ਅਜਿਹੇ ਵਿੱਚ, people-centric ਅਤੇ ਸਮਾਵੇਸ਼ੀ ਵਿਕਾਸ ਅਤੇ ਸੁਸ਼ਾਸਨ ਦੀ ਸਾਡੀ ਜ਼ਿੰਮੇਦਾਰੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।
ਮੈਂ ਹੁਣੇ ਰਾਸ਼ਟਰਪਤੀ ਸੋਲਿਹ ਨਾਲ ਬਹੁਤ ਵਿਸਤ੍ਰਿਤ ਅਤੇ ਉਪਯੋਗੀ ਵਿਚਾਰ-ਵਟਾਂਦਰਾ ਕੀਤਾ। ਅਸੀਂ ਆਪਸੀ ਹਿਤਾਂ ਦੇ ਖੇਤਰਾਂ ਅਤੇ ਆਲਮੀ ਮੁੱਦਿਆਂ ਦੇ ਨਾਲ-ਨਾਲ ਸਾਡੇ ਦੁਵੱਲੇ ਸਹਿਯੋਗ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਹੈ। ਸਾਡੀ ਸਾਂਝੇਦਾਰੀ ਦੀ ਭਾਵੀ ਦਿਸ਼ਾ ‘ਤੇ ਸਾਡੇ ਦਰਮਿਆਨ ਪੂਰਨ ਸਹਿਮਤੀ ਹੈ।
ਰਾਸ਼ਟਰਪਤੀ ਸੋਲਿਹ, ਤੁਹਾਡੇ ਪਦ ਸੰਭਾਲਣ ਦੇ ਬਾਅਦ ਤੋਂ ਦੁਵੱਲੇ ਸਹਿਯੋਗ ਦੀ ਗਤੀ ਅਤੇ ਦਿਸ਼ਾ ਵਿੱਚ ਮੌਲਿਕ ਬਦਲਾਅ ਆਇਆ ਹੈ। ਦਸੰਬਰ, 2018 ਦੀ ਤੁਹਾਡੀ ਭਾਰਤ ਦੀ ਯਾਤਰਾ ਦੇ ਦੌਰਾਨ ਕੀਤੇ ਗਏ ਫੈਸਲਿਆਂ ਨੂੰ ਠੋਸ ਅਤੇ ਸਮਾਂਬੱਧ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਮਿੱਤਰੋ,
ਰਾਸ਼ਟਰਪਤੀ ਸੋਲਿਹ ਦੀ ਭਾਰਤ ਯਾਤਰਾ ਦੌਰਾਨ ਐਲਾਨੇ 1.4 ਬਿਲੀਅਨ ਡਾਲਰ ਦੇ ਵਿੱਤੀ ਪੈਕੇਜ ਨਾਲ ਮਾਲਦੀਵ ਦੀਆਂ ਤਤਕਾਲੀ ਵਿੱਤੀ ਜ਼ਰੂਰਤਾਂ ਦੀ ਪੂਰਤੀ ਤਾਂ ਹੋਈ ਹੀ ਹੈ। ਨਾਲ ਹੀ ਸੋਸ਼ਲ ਇੰਪੈਕਟ ਦੇ ਕਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਅਤੇ 800 ਮਿਲੀਅਨ ਡਾਲਰ ਦੀ ਲਾਈਨ ਆਵ੍ ਕ੍ਰੈਡਿਟ ਤਹਿਤ ਵਿਕਾਸ ਕਾਰਜਾਂ ਦੇ ਨਵੇਂ ਰਸਤੇ ਵੀ ਖੁਲ੍ਹੇ ਹਨ।
ਭਾਰਤ ਅਤੇ ਮਾਲਦੀਵ ਦੇ ਦਰਮਿਆਨ ਵਿਕਾਸ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਮਾਲਦੀਵ ਦੇ ਆਮ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ।
ਅੱਜ ਸਾਡਾ ਦੁਵੱਲਾ ਸਹਿਯੋਗ ਮਾਲਦੀਵ ਵਿੱਚ ਆਮ ਜਨ-ਜੀਵਨ ਦੇ ਹਰ ਪਹਿਲੂ ਨੂੰ ਛੋਹ ਰਿਹਾ ਹੈ।
ਅਜਿਹੇ ਅਨੇਕ ਭਾਰਤੀ ਸਹਿਯੋਗ ਦੇ ਪ੍ਰੋਜੈਕਟਾਂ ਨਾਲ ਮਾਲਦੀਵ ਦੇ ਲੋਕਾਂ ਨੂੰ ਸਿੱਧਾ ਫਾਇਦਾ ਪਹੁੰਚਦਾ ਹੈ।
ਅਸੀਂ ਅਡੂ ਵਿੱਚ ਇੰਫ੍ਰਾਸਟ੍ਰੱਕਚਰ ਦੇ ਵਿਕਾਸ ਅਤੇ ਇਤਿਹਾਸਿਕ Friday Mosque ਦੇ conservation ‘ਤੇ ਸਹਿਯੋਗ ਲਈ ਵੀ ਸਹਿਮਤ ਹੋਏ ਹਾਂ।
ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦਰਮਿਆਨ ਸੰਪਰਕ ਵਧਾਉਣ ਲਈ, ਅਸੀਂ ਭਾਰਤ ਵਿੱਚ ਕੋਚੀ ਅਤੇ ਮਾਲਦੀਵ ਵਿੱਚ ਕੁਲਧੁਫੁਸ਼ੀ ਅਤੇ ਮਾਲੇ ਦਰਮਿਆਨ ਕਿਸ਼ਤੀ ਸੇਵਾ ਸ਼ੁਰੂ ਕਰਨ ‘ਤੇ ਵੀ ਸਹਿਮਤ ਹੋਏ ਹਾਂ।
ਮਾਲਦੀਵ ਵਿੱਚ ਰੁਪਏ ਕਾਰਡ ਜਾਰੀ ਕਰਨ ਨਾਲ ਭਾਰਤੀ ਟੂਰਿਸਟ ਦੀ ਸੰਖਿਆ ਵਿੱਚ ਵਾਧਾ ਹੋਵੇਗਾ। ਇਸ ਬਾਰੇ ਅਸੀਂ ਜਲਦੀ ਕਾਰਵਾਈ ਕਰਾਂਗੇ।
ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਵੀ ਚਰਚਾ ਹੋਈ ਹੈ।
ਅੱਜ ਅਸੀਂ ਸੰਯੁਕਤ ਰੂਪ ਨਾਲ ਮਾਲਦੀਵ ਡਿਫੈਂਸ ਫੋਰਸਿਜ਼ ਦੇ ਕੰਪੋਜਿਟ ਟ੍ਰੇਨਿੰਗ ਸੈਂਟਰ ਅਤੇ ਤਟੀ ਨਿਗਰਾਨੀ ਦੀ ਰਡਾਰ ਪ੍ਰਣਾਲੀ ਦਾ ਉਦਘਾਟਨ ਕੀਤਾ ਹੈ। ਇਹ ਮਾਲਦੀਵ ਦੀ ਸਮੁੰਦਰੀ ਸੁਰੱਖਿਆ ਨੂੰ ਹੋਰ ਵਧਾਏਗਾ।
ਭਾਰਤ ਮਾਲਦੀਵ ਦੇ ਨਾਲ ਆਪਣੇ ਸਬੰਧਾਂ ਨੂੰ ਸਭ ਤੋਂ ਵੱਧ ਮਹੱਤਵ ਦਿੰਦਾ ਹੈ। ਅਸੀਂ ਇੱਕ ਦੂਸਰੇ ਨਾਲ ਇੱਕ ਗਹਿਰੀ ਅਤੇ ਮਜ਼ਬੂਤ ਸਾਂਝੇਦਾਰੀ ਚਾਹੁੰਦੇ ਹਾਂ। ਇੱਕ ਮਹਾਨ, ਲੋਕਤਾਂਤਰਿਕ ਅਤੇ ਸ਼ਾਂਤੀਪੂਰਨ ਮਾਲਦੀਵ ਪੂਰੇ ਖੇਤਰ ਦੇ ਹਿਤ ਵਿੱਚ ਹੈ।
ਮੈਂ ਇਹ ਦੁਹਰਾਉਣਾ ਚਾਹੁੰਦਾ ਹਾਂ ਕਿ ਭਾਰਤ ਮਾਲਦੀਵ ਦੀ ਹਰ ਸੰਭਵ ਸਹਾਇਤਾ ਕਰਨ ਲਈ ਹਮੇਸ਼ਾ ਪ੍ਰਤੀਬੱਧ ਹੈ।
ਮੈਂ ਇੱਕ ਵਾਰ ਫਿਰ ਮਹਾਮਹਿਮ ਰਾਸ਼ਟਰਪਤੀ ਅਤੇ ਮਾਲਦੀਵ ਦੇ ਲੋਕਾਂ ਦਾ ਗਰਮਜੋਸ਼ੀ ਨਾਲ ਭਰੀ ਮਹਿਮਾਨਾਨਿਵਾਜ਼ੀ ਲਈ ਧੰਨਵਾਦ ਕਰਦਾ ਹਾਂ।
ਭਾਰਤ-ਮਾਲਦੀਵ ਦੋਸਤੀ ਅਮਰ ਰਹੇ।
ਦਿਵੇਹੀ ਰਾਜੇ ਆ ਇੰਡੀਆਗੇ ਰਾਹਮੇਥੇਰੀਖਨ ਅਬਦਹ।
ਧੰਨਵਾਦ।
*****
ਏਕੇਟੀ/ਕੇਪੀ
PM @narendramodi is addressing a joint press meet with President @ibusolih. https://t.co/qCCTwPCqw4
— PMO India (@PMOIndia) June 8, 2019