Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈਸ ਬਿਆਨ (27 ਮਈ, 2017)

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈਸ ਬਿਆਨ (27 ਮਈ, 2017)


ਮਾਣਯੋਗ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ,

ਮੀਡੀਆ ਦੇ ਸਾਥੀਓ

ਦੇਵੀਓ ਅਤੇ ਸੱਜਣੋ

ਮੈਨੂੰ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਅਤੇ ਉਨ੍ਹਾਂ ਦੇ ਵਫਦ ਦਾ ਭਾਰਤ ਵਿਚ ਸਵਾਗਤ ਕਰਦੇ ਹੋਏ ਦਿਲੀ ਖੁਸ਼ੀ ਹੋ ਰਹੀ ਹੈ। ਸਾਨੂੰ ਸਚਮੁਚ ਮਾਣ ਹੈ। ਮਾਣਯੋਗ ਜੀ, ਤੁਸੀ ਇਸ ਸਾਲ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਭਾਰਤ ਦੇ ਦੌਰੇ ਨੂੰ ਚੁਣਿਆ ਹੈ। ਤੁਹਾਡਾ ਇਹ ਦੌਰਾ ਸਾਡੇ ਆਪਸੀ ਸਬੰਧਾਂ ਦੀ ਗਹਿਰਾਈ ਨੂੰ ਦਰਸਾਉਂਦਾ ਹੈ ਜੋ ਕਿ ਦੋ ਸਦੀਆਂ ਤੋਂ ਕਾਇਮ ਹਨ ਅਤੇ ਮਜ਼ਬੂਤ ਹੋਏ ਹਨ ਅਤੇ ਸਾਡੇ ਇਹ ਸਬੰਧ ਸਿਰਫ ਸਰਕਾਰਾਂ ਤੱਕ ਹੀ ਸੀਮਿਤ ਨਹੀਂ ਹਨ, ਉਹ ਸਾਡੇ ਲੋਕਾਂ ਅਤੇ ਸਮਾਜ ਤੱਕ ਵੀ ਵਧੇ ਹਨ ਅਤੇ ਇਸ ਨੂੰ ਸਾਡੇ ਲੋਕਾਂ ਨੇ ਆਪਣੀਆਂ ਜੜ੍ਹਾਂ ਤੱਕ ਵਧਾਇਆ ਹੈ। ਸਮੇਂ ਅਤੇ ਦੂਰੀ ਦੇ ਬਾਵਜੂਦ ਸਾਡੇ ਸਬੰਧ ਵਧੇ ਫੁਲੇ ਹਨ। ਅੱਜ ਉਹ ਵੱਖ ਵੱਖ ਖੇਤਰਾਂ ਵਿਚ ਮਿੱਤਰਤਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰ ਰਹੇ ਹਨ।

ਦੋਸਤੋ

ਪ੍ਰਧਾਨ ਮੰਤਰੀ ਜਗਨਾਥ ਨਾਲ ਮੇਰੀ ਗੱਲਬਾਤ ਬਹੁਤ ਹੀ ਨਿੱਘੀ ਅਤੇ ਲਾਹੇਵੰਦ ਰਹੀ ਹੈ। ਸਾਡੀ ਗੱਲਬਾਤ ਨੇ ਮੈਨੂੰ ਮੇਰੇ ਮਾਰਚ 2015 ਦੇ ਮਾਰੀਸ਼ਸ ਦੌਰੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਹ ਦੌਰਾ, ਜੋ ਕਿ ਹਿੰਦ ਮਹਾਂਸਾਗਰ ਦੇ ਖੇਤਰ ਦਾ ਮੇਰਾ ਪਹਿਲਾ ਦੌਰਾ ਸੀ, ਵਿਚ ਸਹਿਯੋਗ ਦੇ ਏਜੰਡੇ ਤੇ ਚਰਚਾ ਹੋਈ। ਇਸ ਦੌਰੇ ਨੇ ਸਾਡੀਆਂ ਕਦਰਾਂ ਕੀਮਤਾਂ, ਹਿਤਾਂ ਅਤੇ ਯਤਨਾਂ ਦੀ ਸਾਂਝ ਦੀ ਮਹੱਤਤਾ ਨੂੰ ਦਰਸਾਇਆ।

ਦੋਸਤੋ

ਅੱਜ, ਅਸੀਂ ਦੋ-ਪੱਖੀ ਏਜੰਡੇ ਉੱਤੇ ਇੱਕ ਹੋਰ ਕਦਮ ਚੁੱਕਿਆ ਹੈ। ਹਿੰਦ ਮਹਾਂਸਾਗਰ ਖੇਤਰ ਦੇ ਇੱਕ ਅਹਿਮ ਦੇਸ਼ ਦੇ ਨਾਤੇ ਪ੍ਰਧਾਨ ਮੰਤਰੀ ਜਗਨਾਥ ਅਤੇ ਮੈਂ ਸਹਿਮਤ ਹੋਏ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਆਪਣੇ ਈ ਈ ਜ਼ੈੱਡਜ਼ ਅਤੇ ਸਮੁੰਦਰੀ ਕੰਢਿਆਂ ਦੁਆਲੇ ਸਾਂਝੀ ਸੁਰੱਖਿਆ ਯਕੀਨੀ ਬਣਾਈਏ। ਅਸੀਂ ਇਸ ਗੱਲ ‘ਤੇ ਸਹਿਮਤ ਹੋਏ ਕਿ ਹਿੰਦ ਮਹਾਂਸਾਗਰ ਦੇ ਖੇਤਰ ਵਿਚ ਰਵਾਇਤੀ ਅਤੇ ਗੈਰ-ਰਵਾਇਤੀ ਖਤਰਿਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣਾ ਜ਼ਰੂਰੀ ਹੈ ਤਾਂ ਹੀ ਅਸੀਂ ਆਰਥਿਕ ਮੌਕਿਆਂ ਦਾ ਲਾਭ ਉਠਾ ਸਕਾਂਗੇ, ਆਪਣੇ ਲੋਕਾਂ ਦੀ ਰੋਜ਼ੀ ਰੋਟੀ ਨੂੰ ਸੁਰੱਖਿਅਤ ਰੱਖ ਸਕਾਂਗੇ ਅਤੇ ਆਪਣੀ ਜਨਤਾ ਨੂੰ ਸੁਰੱਖਿਆ ਦੇ ਸਕਾਂਗੇ। ਇਸ ਦੇ ਲਈ ਭਾਰਤ ਮਾਰੀਸ਼ਸ ਸਹਿਯੋਗ ਬਹੁਤ ਹੀ ਜ਼ਰੂਰੀ ਹੈ।

ਸਾਨੂੰ ਇਨ੍ਹਾਂ ਨੁਕਤਿਆਂ ਉੱਤੇ ਚੌਕਸੀ ਵਰਤਣੀ ਪਵੇਗੀ :

* ਸਾਡੇ ਵਪਾਰ ਅਤੇ ਸੈਰ ਸਪਾਟੇ ਨੂੰ ਪ੍ਰਭਾਵਿਤ ਕਰਨ ਵਾਲੇ ਸਮੁੰਦਰੀ ਡਾਕੇ

* ਦਵਾਈਆਂ ਅਤੇ ਇਨਸਾਨਾਂ ਦੀ ਸਮਗਲਿੰਗ

* ਨਾਜਾਇਜ਼ ਮੱਛੀਆਂ ਫੜਨਾ ਅਤੇ

* ਹੋਰ ਕਈ ਤਰ੍ਹਾਂ ਦੀ ਸਮੁੰਦਰੀ ਸੰਸਧਾਨਾਂ ਦੀ ਗੈਰ ਕਾਨੂੰਨੀ ਵਰਤੋਂ।

ਅੱਜ ਜੋ ਸਮੁੰਦਰੀ ਸੁਰੱਖਿਆ ਸਮਝੌਤਾ ਹੋਇਆ ਹੈ ਉਸ ਨਾਲ ਸਾਡਾ ਸਹਿਯੋਗ ਅਤੇ ਸਮਰੱਥਾਵਾਂ ਵਧਣਗੀਆਂ। ਅਸੀਂ ਇਸ ਗੱਲ ਤੇ ਵੀ ਸਹਿਮਤ ਹੋਏ ਕਿ ਹਾਈਡਰੋਗ੍ਰਾਫੀ ਦੇ ਖੇਤਰ ਵਿਚ ਆਪਸੀ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇ ਤਾਂਕਿ ਇੱਕ ਸੁਰੱਖਿਅਤ ਅਤੇ ਸ਼ਾਂਤੀਪੂਰਨ ਸਮੁੰਦਰੀ ਮਾਹੌਲ ਕਾਇਮ ਰਹਿ ਸਕੇ। ਭਾਰਤ ਆਪਣੇ ਪ੍ਰੋਜੈਕਟ ਟ੍ਰਾਈਡੈਂਟ ਰਾਹੀਂ ਮਾਰੀਸ਼ਸ ਦੇ ਰਾਸ਼ਟਰੀ ਕੋਸਟ ਗਾਰਡ ਨੂੰ ਪੂਰੀ ਹਮਾਇਤ ਦੇ ਰਿਹਾ ਹੈ ਤਾਂਕਿ ਦੇਸ਼ ਦੀ ਸਮਰੱਥਾ ਵਿਚ ਵਾਧਾ ਹੋ ਸਕੇ। ਅਸੀਂ ਕੋਸਟ ਗਾਰਡ ਜਹਾਜ਼ ਗਾਰਡੀਅਨ ਦੀ ਮਿਆਦ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਜਹਾਜ਼ ਮਾਰੀਸ਼ਸ ਨੂੰ ਇੱਕ ਗਰਾਂਟ ਸਹਾਇਤਾ ਪ੍ਰੋਗਰਾਮ ਅਧੀਨ ਪ੍ਰਦਾਨ ਕੀਤਾ ਗਿਆ ਸੀ।

ਮਿੱਤਰੋ

ਮਾਰੀਸ਼ਸ ਨਾਲ ਇੱਕ ਮਜ਼ਬੂਤ ਵਿਕਾਸਪੱਖੀ ਭਾਈਵਾਲੀ ਸਾਡੇ ਆਪਸੀ ਸਹਿਯੋਗ ਦਾ ਪ੍ਰਤੀਕ ਹੈ। ਭਾਰਤ ਮਾਰੀਸ਼ਸ ਵਿਚ ਚੱਲ ਰਹੀਆਂ ਵਿਕਾਸ ਸਰਗਰਮੀਆਂ ਵਿਚ ਬੜੇ ਮਾਣ ਨਾਲ ਸਰਗਰਮ ਤੌਰ ਤੇ ਹਿੱਸਾ ਲੈ ਰਿਹਾ ਹੈ। ਅੱਜ ਜੋ 500 ਮਿਲੀਅਨ ਅਮਰੀਕੀ ਡਾਲਰ ਦਾ ਭਾਰਤ ਤੋਂ ਮਾਰੀਸ਼ਸ ਨੂੰ ਲਾਈਨ-ਅੱਪ ਕ੍ਰੈਡਿਟ ਦਾ ਸਮਝੌਤਾ ਹੋਇਆ ਹੈ, ਉਹ ਮਾਰੀਸ਼ਸ ਦੇ ਵਿਕਾਸ ਪ੍ਰਤੀ ਸਾਡੀ ਮਜ਼ਬੂਤ ਵਚਨਬੱਧਤਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਜਗਨਾਥ ਅਤੇ ਮੈਂ ਚੱਲ ਰਹੇ ਪ੍ਰੋਜੈਕਟਾਂ ਵਿਚ ਹੋ ਰਹੀ ਪ੍ਰਗਤੀ ਦਾ ਸਵਾਗਤ ਕਰਦੇ ਹਾਂ। ਭਾਰਤ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਹਰ ਸੰਭਵ ਸਹਿਯੋਗ ਦੇਵੇਗਾ। ਇਹ ਪ੍ਰੋਜੈਕਟ ਮਾਰੀਸ਼ਸ ਦੀ ਆਰਥਿਕਤਾ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਅਤੇ ਸਾਡੇ ਸਬੰਧਾਂ ਵਿਚ ਮਜ਼ਬੂਤੀ ਲਿਆਉਣਗੇ। ਸਾਡੀ ਗੱਲਬਾਤ ਵਿਚ ਅਸੀਂ ਮਾਰੀਸ਼ਸ ਵਿਚ ਮੁਹਾਰਤ ਵਿਕਾਸ ਲਈ ਆਪਸੀ ਸਹਿਯੋਗ ਵਧਾਉਣ ਵੱਲ ਧਿਆਨ ਕੇਂਦ੍ਰਿਤ ਕੀਤਾ। ਸਾਡਾ ਇਹ ਸਰਗਰਮ ਯਤਨ ਮਾਰੀਸ਼ਸ ਵਿਚ ਸਮਰੱਥਾ ਦੇ ਵਿਕਾਸ ਲਈ ਕਾਫੀ ਅਹਿਮ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਖੇਤਰ ਵਿਚ ਸਹਿਯੋਗ ਹੋਰ ਡੂੰਘਾ ਹੋ ਰਿਹਾ ਹੈ।

ਦੋਸਤੋ,

ਪ੍ਰਧਾਨ ਮੰਤਰੀ ਜਗਨਾਥ ਦੀ ਲੀਡਰਸ਼ਿਪ ਹੇਠ ਅਖੁੱਟ ਊਰਜਾ ਨੂੰ ਜੋ ਅਹਿਮੀਅਤ ਦਿੱਤੀ ਜਾ ਰਹੀ ਹੈ ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ। ਕੌਮਾਂਤਰੀ ਸੂਰਜੀ ਸਹਿਯੋਗ ਬਾਰੇ ਜਿਸ ਸਮਝੌਤੇ ਉੱਤੇ ਦਸਤਖ਼ਤ ਮਾਰੀਸ਼ਸ ਵੱਲੋਂ ਕੀਤੇ ਗਏ ਹਨ, ਉਸ ਨੇ ਦੋਹਾਂ ਦੇਸ਼ਾਂ ਵਿਚ ਇਸ ਖੇਤਰ ਵਿਚ ਖੇਤਰੀ ਭਾਈਵਾਲੀ ਵਧਾਉਣ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ।

ਦੋਸਤੋ,

ਮਾਰੀਸ਼ਸ ਦੀ ਕੌਮੀ ਜ਼ਿੰਦਗੀ ਵਿਚ ਭਾਰਤੀ ਮੂਲ ਦੇ ਭਾਈਚਾਰੇ ਵਲੋਂ ਜੋ ਇਹ ਯੋਗਦਾਨ ਪਾਇਆ ਗਿਆ ਹੈ, ਸਾਨੂੰ ਉਸ ਤੇ ਮਾਣ ਹੈ। ਮਾਰੀਸ਼ਸ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨ ਲਈ ਭਾਰਤ ਨੇ ਇਸ ਸਾਲ ਜਨਵਰੀ ਵਿਚ ਮਾਰੀਸ਼ਸ ਵਿਚ ਓ ਸੀ ਆਈ ਕਾਰਡਾਂ ਬਾਰੇ ਇੱਕ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ। ਸਾਡੀਆਂ ਏਅਰ-ਲਾਈਨਾਂ ਨਵੇਂ ਟਿਕਾਣਿਆਂ ਤੱਕ ਆਪਣੇ ਜਹਾਜ਼ ਲਿਜਾਉਣ ਲਈ ਕੋਡ ਸ਼ੇਅਰਿੰਗ ਸਮਝੌਤੇ ਕਰਨ ਬਾਰੇ ਸਹਿਮਤ ਹੋਈਆਂ ਹਨ। ਇਸ ਨਾਲ ਦੋਹਾਂ ਦੇਸ਼ਾਂ ਵਿਚ ਸੈਰ ਸਪਾਟੇ ਵਿਚ ਸਹਿਯੋਗ ਵਧੇਗਾ ਅਤੇ ਲੋਕਾਂ ਦਾ ਆਪਸੀ ਸੰਪਰਕ ਵੀ ਵਧੇਗਾ।

ਮਿੱਤਰੋ,

ਇਹਨਾਂ ਦੁਵੱਲੇ ਮੁੱਦਿਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਜਗਨਾਥ ਅਤੇ ਮੈਂ ਕਈ ਖੇਤਰੀ ਅਤੇ ਵਿਸ਼ਵ ਮੁੱਦਿਆਂ ਉੱਤੇ ਵਿਚਾਰ ਸਾਂਝੇ ਕੀਤੇ। ਅਸੀਂ ਇਸ ਗੱਲ ਉੱਤੇ ਸਹਿਮਤ ਸੀ ਕਿ ਦੋ-ਪੱਖੀ ਖੇਤਰਾਂ ਵਿਚ ਇੱਕ ਦੂਜੇ ਦੀ ਹਮਾਇਤ ਕੀਤੀ ਜਾਵੇ ਅਤੇ ਆਪਣੇ ਸਾਂਝੇ ਹਿੱਤਾਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਕੀਤਾ ਜਾਵੇ। ਪ੍ਰਧਾਨ ਮੰਤਰੀ ਜਗਨਾਥ ਦਾ ਦੌਰਾ ਸਾਡੇ ਰਵਾਇਤੀ ਸਬੰਧਾਂ ਨੂੰ ਨਵੀਆਂ ਉੱਚਾਈਆਂ ਉੱਤੇ ਪਹੁੰਚਾਵੇਗਾ। ਮੈਂ ਪ੍ਰਧਾਨ ਮੰਤਰੀ ਜਗਨਾਥ ਦਾ ਸਾਡੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਖਾਈ ਗਈ ਸੂਝ ਅਤੇ ਹਮਾਇਤ ਦਾ ਧੰਨਵਾਦੀ ਹਾਂ ਅਤੇ ਆਉਣ ਵਾਲੇ ਮਹੀਨਿਆਂ ਵਿਚ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ। ਅੱਜ ਅਸੀਂ ਜੋ ਫੈਸਲੇ ਲਏ ਹਨ ਉਨ੍ਹਾਂ ਨੂੰ ਅਮਲ ਵਿਚ ਲਿਆਉਣਾ ਸ਼ੁਰੂ ਕੀਤਾ ਹੈ। ਇੱਕ ਵਾਰੀ ਫਿਰ ਮੈਂ ਪ੍ਰਧਾਨ ਮੰਤਰੀ ਜਗਨਾਥ ਦਾ ਨਿੱਘਾ ਸਵਾਗਤ ਕਰਦਾ ਹਾਂ ਅਤੇ ਉਨ੍ਹਾਂ ਦੇ ਦੌਰੇ ਦੇ ਲਾਹੇਵੰਦ ਹੋਣ ਦੀ ਕਾਮਨਾ ਕਰਦਾ ਹਾਂ।

ਧੰਨਵਾਦ

ਤੁਹਾਡਾ ਬਹੁਤ ਬਹੁਤ ਧੰਨਵਾਦ।

AKT/SH