ਸ਼੍ਰੀ ਰਾਮਕ੍ਰਿਸ਼ਨ ਪਰਮਹੰਸ, ਮਾਤਾ ਸ਼੍ਰੀ ਸ਼ਾਰਦਾ ਦੇਵੀ ਅਤੇ ਸਵਾਮੀ ਵਿਵੇਕਾਨੰਦ, ਤਾਮਿਲਨਾਡੂ ਦੇ ਰਾਜਪਾਲ, ਸ਼੍ਰੀ ਆਰ ਐੱਨ ਰਵੀ ਜੀ, ਚੇਨੱਈ ਰਾਮਕ੍ਰਿਸ਼ਨ ਮੱਠ ਦੇ ਸੰਤਗਣ ਅਤੇ ਤਾਮਿਲਨਾਡੂ ਦੇ ਮੇਰੇ ਪਿਆਰੇ ਲੋਕਾਂ ਨੂੰ ਮੇਰਾ ਪ੍ਰਣਾਮ, ਤੁਹਾਨੂੰ ਸਾਰਿਆਂ ਨੂੰ ਮੇਰੇ ਵਲੋਂ ਸ਼ੁਭਕਾਮਨਾਵਾਂ।
ਮਿੱਤਰੋ,
ਮੈਂ ਤੁਹਾਡੇ ਸਾਰਿਆਂ ਵਿੱਚ ਸ਼ਾਮਲ ਹੋ ਕੇ ਪ੍ਰਸੰਨਤਾ ਮਹਿਸੂਸ ਕਰ ਰਿਹਾ ਹਾਂ। ਰਾਮਕ੍ਰਿਸ਼ਨ ਮੱਠ ਇੱਕ ਸੰਸਥਾ ਹੈ, ਜਿਸ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ। ਇਸ ਨੇ ਮੇਰੀ ਜ਼ਿੰਦਗੀ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਸੰਸਥਾ ਚੇਨੱਈ ਵਿੱਚ ਆਪਣੀ ਸੇਵਾ ਦੀ 125ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਹ ਮੇਰੀ ਖੁਸ਼ੀ ਦਾ ਇੱਕ ਹੋਰ ਕਾਰਨ ਹੈ। ਮੈਂ ਤਾਮਿਲ ਲੋਕਾਂ ਵਿੱਚੋਂ ਹਾਂ, ਜਿਨ੍ਹਾਂ ਲਈ ਮੇਰਾ ਬਹੁਤ ਸਨੇਹ ਹੈ। ਮੈਨੂੰ ਤਾਮਿਲ ਭਾਸ਼ਾ, ਤਾਮਿਲ ਸੱਭਿਆਚਾਰ ਅਤੇ ਚੇਨੱਈ ਦਾ ਮਾਹੌਲ ਪਸੰਦ ਹੈ। ਅੱਜ ਮੈਨੂੰ ਵਿਵੇਕਾਨੰਦ ਹਾਊਸ ਜਾਣ ਦਾ ਮੌਕਾ ਮਿਲਿਆ। ਸਵਾਮੀ ਵਿਵੇਕਾਨੰਦ ਪੱਛਮ ਦੀ ਆਪਣੀ ਮਸ਼ਹੂਰ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਇੱਥੇ ਠਹਿਰੇ ਸਨ। ਇੱਥੇ ਧਿਆਨ ਕਰਨਾ ਇੱਕ ਖਾਸ ਅਨੁਭਵ ਸੀ। ਮੈਂ ਪ੍ਰੇਰਿਤ ਅਤੇ ਊਰਜਾਵਾਨ ਮਹਿਸੂਸ ਕਰ ਰਿਹਾ ਹਾਂ। ਮੈਨੂੰ ਇਹ ਦੇਖ ਕੇ ਵੀ ਖੁਸ਼ੀ ਹੁੰਦੀ ਹੈ ਕਿ ਇੱਥੇ ਆਧੁਨਿਕ ਤਕਨੀਕ ਰਾਹੀਂ ਪੁਰਾਤਨ ਵਿਚਾਰ ਨੌਜਵਾਨ ਪੀੜ੍ਹੀ ਤੱਕ ਪਹੁੰਚ ਰਹੇ ਹਨ।
ਮਿੱਤਰੋ,
ਸੰਤ ਤਿਰੂਵੱਲੂਵਰ ਆਪਣੀ ਇੱਕ ਤੁਕ ਵਿੱਚ ਕਹਿੰਦੇ ਹਨ: पुत्तेळ् उलगत्तुम् ईण्डुम् पेरळ् अरिदे ओप्पुरविन् नल्ल पिर| ਭਾਵ: ਇਸ ਜਗਤ ਅਤੇ ਦੇਵਤਿਆਂ ਦੇ ਸੰਸਾਰ ਦੋਹਾਂ ਵਿੱਚ ਦਇਆ ਵਰਗੀ ਕੋਈ ਚੀਜ਼ ਨਹੀਂ ਹੈ। ਰਾਮਕ੍ਰਿਸ਼ਨ ਮੱਠ ਤਾਮਿਲਨਾਡੂ ਵਿੱਚ ਬਹੁਤ ਸਾਰੇ ਵੱਖ-ਵੱਖ ਖੇਤਰਾਂ ਵਿੱਚ ਸੇਵਾ ਕਰ ਰਿਹਾ ਹੈ ਜਿਵੇਂ: ਸਿੱਖਿਆ, ਲਾਇਬ੍ਰੇਰੀਆਂ ਅਤੇ ਬੁੱਕ ਬੈਂਕ, ਕੁਸ਼ਟ ਬਾਰੇ ਜਾਗਰੂਕਤਾ ਅਤੇ ਪੁਨਰਵਾਸ, ਸਿਹਤ ਸੰਭਾਲ ਅਤੇ ਨਰਸਿੰਗ ਅਤੇ ਗ੍ਰਾਮੀਣ ਵਿਕਾਸ।
ਮਿੱਤਰੋ,
ਮੈਂ ਤਾਮਿਲਨਾਡੂ ‘ਤੇ ਰਾਮਕ੍ਰਿਸ਼ਨ ਮੱਠ ਦੇ ਪ੍ਰਭਾਵ ਬਾਰੇ ਗੱਲ ਕੀਤੀ ਹੈ। ਪਰ ਇਹ ਬਾਅਦ ਵਿੱਚ ਆਇਆ। ਸਭ ਤੋਂ ਪਹਿਲਾਂ ਤਾਮਿਲਨਾਡੂ ਦਾ ਸਵਾਮੀ ਵਿਵੇਕਾਨੰਦ ‘ਤੇ ਪ੍ਰਭਾਵ ਸੀ। ਕੰਨਿਆਕੁਮਾਰੀ ਵਿੱਚ, ਇੱਕ ਮਸ਼ਹੂਰ ਚੱਟਾਨ ‘ਤੇ ਸਵਾਮੀ ਜੀ ਨੇ ਆਪਣੇ ਜੀਵਨ ਦਾ ਉਦੇਸ਼ ਖੋਜਿਆ। ਇਸ ਨੇ ਉਨ੍ਹਾਂ ਨੂੰ ਬਦਲ ਦਿੱਤਾ ਅਤੇ ਇਸ ਦਾ ਅਸਰ ਸ਼ਿਕਾਗੋ ਵਿੱਚ ਮਹਿਸੂਸ ਕੀਤਾ ਗਿਆ। ਬਾਅਦ ਵਿੱਚ, ਜਦੋਂ ਸਵਾਮੀ ਜੀ ਪੱਛਮ ਤੋਂ ਵਾਪਸ ਆਏ, ਉਨ੍ਹਾਂ ਨੇ ਸਭ ਤੋਂ ਪਹਿਲਾਂ ਤਾਮਿਲਨਾਡੂ ਦੀ ਪਵਿੱਤਰ ਧਰਤੀ ‘ਤੇ ਪੈਰ ਰੱਖਿਆ। ਰਾਮਨਾਦ ਦੇ ਰਾਜੇ ਨੇ ਉਨ੍ਹਾਂ ਦਾ ਬਹੁਤ ਆਦਰ-ਸਤਿਕਾਰ ਨਾਲ ਸਵਾਗਤ ਕੀਤਾ। ਜਦੋਂ ਸਵਾਮੀ ਜੀ ਚੇਨੱਈ ਆਏ ਤਾਂ ਇਹ ਬਹੁਤ ਖਾਸ ਸੀ। ਨੋਬਲ ਪੁਰਸਕਾਰ ਜਿੱਤਣ ਵਾਲਾ ਮਹਾਨ ਫਰਾਂਸੀਸੀ ਲੇਖਕ ਰੋਮੇਨ ਰੋਲੈਂਡ ਇਸ ਦਾ ਵਰਣਨ ਕਰਦੇ ਹਨ। ਉਹ ਕਹਿੰਦੇ ਹਨ ਕਿ ਸਤਾਰਾਂ ਜਿੱਤ ਦੀਆਂ ਮਹਿਰਾਬਾਂ ਬਣਾਈਆਂ ਗਈਆਂ ਸਨ। ਇੱਕ ਹਫ਼ਤੇ ਤੋਂ ਵੱਧ ਸਮੇਂ ਲਈ, ਚੇਨੱਈ ਦਾ ਜਨਤਕ ਜੀਵਨ ਪੂਰੀ ਤਰ੍ਹਾਂ ਰੁਕ ਗਿਆ ਸੀ। ਇਹ ਇੱਕ ਉਤਸਵ ਵਾਂਗ ਸੀ।
ਮਿੱਤਰੋ,
ਸਵਾਮੀ ਵਿਵੇਕਾਨੰਦ ਬੰਗਾਲ ਤੋਂ ਸਨ। ਤਾਮਿਲਨਾਡੂ ਵਿੱਚ ਉਨ੍ਹਾਂ ਦਾ ਇੱਕ ਹੀਰੋ ਵਾਂਗ ਸਵਾਗਤ ਕੀਤਾ ਗਿਆ। ਇਹ ਭਾਰਤ ਦੇ ਆਜ਼ਾਦ ਹੋਣ ਤੋਂ ਬਹੁਤ ਪਹਿਲਾਂ ਹੋਇਆ ਸੀ। ਦੇਸ਼ ਭਰ ਦੇ ਲੋਕਾਂ ਵਿੱਚ ਹਜ਼ਾਰਾਂ ਸਾਲਾਂ ਤੋਂ ਇੱਕ ਰਾਸ਼ਟਰ ਵਜੋਂ ਭਾਰਤ ਦਾ ਇੱਕ ਸਪੱਸ਼ਟ ਸੰਕਲਪ ਸੀ। ਇਹ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਹੈ। ਇਹ ਉਹੀ ਭਾਵਨਾ ਹੈ ਜਿਸ ਨਾਲ ਰਾਮਕ੍ਰਿਸ਼ਨ ਮੱਠ ਕੰਮ ਕਰਦਾ ਹੈ। ਪੂਰੇ ਭਾਰਤ ਵਿੱਚ, ਉਨ੍ਹਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਹਨ, ਜੋ ਲੋਕਾਂ ਦੀ ਨਿਰਸਵਾਰਥ ਸੇਵਾ ਕਰਦੀਆਂ ਹਨ। ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਗੱਲ ਕਰਦੇ ਹੋਏ, ਅਸੀਂ ਸਾਰਿਆਂ ਨੇ ਕਾਸ਼ੀ ਤਾਮਿਲ ਸੰਗਮਮ ਦੀ ਸਫਲਤਾ ਦੇਖੀ। ਹੁਣ, ਮੈਂ ਸੁਣਿਆ ਕਿ ਸੌਰਾਸ਼ਟਰ ਤਾਮਿਲ ਸੰਗਮਮ ਹੋ ਰਿਹਾ ਹੈ। ਮੈਂ ਭਾਰਤ ਦੀ ਏਕਤਾ ਨੂੰ ਅੱਗੇ ਵਧਾਉਣ ਲਈ ਅਜਿਹੇ ਸਾਰੇ ਯਤਨਾਂ ਦੀ ਵੱਡੀ ਸਫਲਤਾ ਦੀ ਕਾਮਨਾ ਕਰਦਾ ਹਾਂ।
ਮਿੱਤਰੋ,
ਸਾਡਾ ਸ਼ਾਸਨ ਦਾ ਫਲਸਫਾ ਵੀ ਸਵਾਮੀ ਵਿਵੇਕਾਨੰਦ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਵਿਸ਼ੇਸ਼ ਅਧਿਕਾਰਾਂ ਨੂੰ ਤੋੜਿਆ ਜਾਂਦਾ ਹੈ ਅਤੇ ਬਰਾਬਰੀ ਯਕੀਨੀ ਬਣਾਈ ਜਾਂਦੀ ਹੈ ਤਾਂ ਸਮਾਜ ਪ੍ਰਗਤੀ ਕਰਦਾ ਹੈ। ਅੱਜ, ਤੁਸੀਂ ਸਾਡੇ ਸਾਰੇ ਫਲੈਗਸ਼ਿਪ ਪ੍ਰੋਗਰਾਮਾਂ ਵਿੱਚ ਉਹੀ ਦ੍ਰਿਸ਼ ਦੇਖ ਸਕਦੇ ਹੋ। ਇਸ ਤੋਂ ਪਹਿਲਾਂ ਬੁਨਿਆਦੀ ਸਹੂਲਤਾਂ ਨੂੰ ਵੀ ਵਿਸ਼ੇਸ਼ ਅਧਿਕਾਰਾਂ ਵਾਂਗ ਸਮਝਿਆ ਜਾਂਦਾ ਸੀ। ਬਹੁਤ ਸਾਰੇ ਲੋਕ ਪ੍ਰਗਤੀ ਦੇ ਫਲ ਤੋਂ ਇਨਕਾਰੀ ਸਨ। ਸਿਰਫ਼ ਕੁਝ ਚੋਣਵੇਂ ਲੋਕਾਂ ਜਾਂ ਛੋਟੇ ਸਮੂਹਾਂ ਨੂੰ ਇਸ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਪਰ ਹੁਣ ਵਿਕਾਸ ਦੇ ਦਰਵਾਜ਼ੇ ਸਾਰਿਆਂ ਲਈ ਖੋਲ੍ਹ ਦਿੱਤੇ ਗਏ ਹਨ।
ਸਾਡੀਆਂ ਸਭ ਤੋਂ ਸਫਲ ਯੋਜਨਾਵਾਂ ਵਿੱਚੋਂ ਇੱਕ, ਮੁਦਰਾ ਯੋਜਨਾ, ਅੱਜ ਆਪਣੀ 8ਵੀਂ ਵਰ੍ਹੇਗੰਢ ਮਨਾ ਰਹੀ ਹੈ। ਤਾਮਿਲਨਾਡੂ ਦੇ ਛੋਟੇ ਉੱਦਮੀਆਂ ਨੇ ਮੁਦਰਾ ਯੋਜਨਾ ਵਿੱਚ ਰਾਜ ਨੂੰ ਮੋਹਰੀ ਬਣਾਇਆ ਹੈ। ਛੋਟੇ ਉੱਦਮੀਆਂ ਨੂੰ ਲਗਭਗ 38 ਕਰੋੜ ਜ਼ਮਾਨਤ-ਮੁਕਤ ਕਰਜ਼ੇ ਦਿੱਤੇ ਗਏ ਹਨ। ਇਨ੍ਹਾਂ ਲੋਕਾਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਅਤੇ ਸਮਾਜ ਦੇ ਹਾਸ਼ੀਏ ‘ਤੇ ਪਏ ਵਰਗਾਂ ਦੇ ਲੋਕ ਹਨ। ਕਾਰੋਬਾਰ ਲਈ ਬੈਂਕ ਕਰਜ਼ਾ ਲੈਣਾ ਇੱਕ ਵਿਸ਼ੇਸ਼ ਅਧਿਕਾਰ ਸੀ, ਪਰ ਹੁਣ ਇਹ ਹਰ ਕਿਸੇ ਦੀ ਪਹੁੰਚ ਵਿੱਚ ਹੈ। ਇਸੇ ਤਰ੍ਹਾਂ ਘਰ, ਬਿਜਲੀ, ਐੱਲਪੀਜੀ ਕੁਨੈਕਸ਼ਨ, ਪਖਾਨੇ ਆਦਿ ਵਰਗੀਆਂ ਬੁਨਿਆਦੀ ਚੀਜ਼ਾਂ ਹਰ ਪਰਿਵਾਰ ਤੱਕ ਪਹੁੰਚ ਰਹੀਆਂ ਹਨ।
ਮਿੱਤਰੋ,
ਸਵਾਮੀ ਵਿਵੇਕਾਨੰਦ ਦਾ ਭਾਰਤ ਲਈ ਇੱਕ ਮਹਾਨ ਦ੍ਰਿਸ਼ਟੀਕੋਣ ਸੀ। ਅੱਜ, ਮੈਨੂੰ ਯਕੀਨ ਹੈ ਕਿ ਉਹ ਮਾਣ ਨਾਲ ਭਾਰਤ ਨੂੰ ਆਪਣੇ ਵਿਜ਼ਨ ਨੂੰ ਪੂਰਾ ਕਰਨ ਲਈ ਕੰਮ ਕਰਦੇ ਦੇਖ ਰਹੇ ਹਨ। ਉਨ੍ਹਾਂ ਦਾ ਸਭ ਤੋਂ ਕੇਂਦਰੀ ਸੰਦੇਸ਼ ਸਾਡੇ ਅਤੇ ਸਾਡੇ ਦੇਸ਼ ਵਿੱਚ ਭਰੋਸੇ ਬਾਰੇ ਸੀ। ਅੱਜ ਕਈ ਮਾਹਰ ਕਹਿ ਰਹੇ ਹਨ ਕਿ ਇਹ ਭਾਰਤ ਦੀ ਸਦੀ ਹੋਵੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹਰ ਭਾਰਤੀ ਮਹਿਸੂਸ ਕਰਦਾ ਹੈ ਕਿ ਇਹ ਹੁਣ ਸਾਡਾ ਸਮਾਂ ਹੈ। ਅਸੀਂ ਵਿਸ਼ਵਾਸ ਅਤੇ ਆਪਸੀ ਸਨਮਾਨ ਦੀ ਸਥਿਤੀ ਨਾਲ ਦੁਨੀਆ ਨਾਲ ਜੁੜਦੇ ਹਾਂ। ਸਵਾਮੀ ਜੀ ਕਹਿੰਦੇ ਸਨ ਕਿ ਅਸੀਂ ਮਹਿਲਾਵਾਂ ਦੀ ਮਦਦ ਕਰਨ ਵਾਲੇ ਕੋਈ ਨਹੀਂ ਹਾਂ। ਜਦੋਂ ਉਨ੍ਹਾਂ ਕੋਲ ਸਹੀ ਮੰਚ ਹੋਵੇਗਾ, ਉਹ ਸਮਾਜ ਦੀ ਅਗਵਾਈ ਕਰਨਗੀਆਂ ਅਤੇ ਸਮੱਸਿਆਵਾਂ ਦਾ ਹੱਲ ਖੁਦ ਕਰਨਗੀਆਂ। ਅੱਜ ਦਾ ਭਾਰਤ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਵਿੱਚ ਵਿਸ਼ਵਾਸ ਰੱਖਦਾ ਹੈ। ਭਾਵੇਂ ਇਹ ਸਟਾਰਟਅੱਪ ਹੋਵੇ ਜਾਂ ਖੇਡਾਂ, ਹਥਿਆਰਬੰਦ ਸੈਨਾ ਜਾਂ ਉੱਚ ਸਿੱਖਿਆ, ਮਹਿਲਾਵਾਂ ਰੁਕਾਵਟਾਂ ਨੂੰ ਤੋੜ ਰਹੀਆਂ ਹਨ ਅਤੇ ਰਿਕਾਰਡ ਬਣਾ ਰਹੀਆਂ ਹਨ!
ਸਵਾਮੀ ਜੀ ਚਰਿੱਤਰ ਵਿਕਾਸ ਲਈ ਖੇਡਾਂ ਅਤੇ ਤੰਦਰੁਸਤੀ ਨੂੰ ਮਹੱਤਵਪੂਰਨ ਮੰਨਦੇ ਸਨ। ਅੱਜ, ਸਮਾਜ ਖੇਡਾਂ ਨੂੰ ਸਿਰਫ਼ ਇੱਕ ਵਾਧੂ ਗਤੀਵਿਧੀ ਵਜੋਂ ਦੇਖਣ ਦੀ ਬਜਾਏ ਇੱਕ ਪੇਸ਼ੇਵਰ ਵਿਕਲਪ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਹੈ। ਯੋਗ ਅਤੇ ਫਿੱਟ ਇੰਡੀਆ ਜਨ ਅੰਦੋਲਨ ਬਣ ਗਏ ਹਨ। ਸਵਾਮੀ ਜੀ ਦਾ ਮੰਨਣਾ ਸੀ ਕਿ ਸਿੱਖਿਆ ਸ਼ਕਤੀ ਪ੍ਰਦਾਨ ਕਰਦੀ ਹੈ। ਉਹ ਤਕਨੀਕੀ ਅਤੇ ਵਿਗਿਆਨਕ ਸਿੱਖਿਆ ਵੀ ਚਾਹੁੰਦੇ ਸਨ। ਅੱਜ, ਰਾਸ਼ਟਰੀ ਸਿੱਖਿਆ ਨੀਤੀ ਨੇ ਅਜਿਹੇ ਸੁਧਾਰ ਲਿਆਂਦੇ ਹਨ, ਜੋ ਭਾਰਤ ਲਈ ਦੁਨੀਆ ਦੇ ਸਭ ਤੋਂ ਵਧੀਆ ਅਭਿਆਸ ਪੇਸ਼ ਕਰਦੇ ਹਨ। ਕੌਸ਼ਲ ਵਿਕਾਸ ਨੂੰ ਬੇਮਿਸਾਲ ਸਮਰਥਨ ਪ੍ਰਾਪਤ ਹੋਇਆ ਹੈ। ਸਾਡੇ ਕੋਲ ਦੁਨੀਆ ਦੀ ਸਭ ਤੋਂ ਵੱਧ ਜੀਵੰਤ ਤਕਨੀਕ ਅਤੇ ਵਿਗਿਆਨਕ ਈਕੋਸਿਸਟਮ ਵੀ ਹੈ।
ਮਿੱਤਰੋ,
ਇਹ ਤਾਮਿਲਨਾਡੂ ਵਿੱਚ ਸੀ ਜਿਸ ਨੂੰ ਸਵਾਮੀ ਵਿਵੇਕਾਨੰਦ ਨੇ ਅੱਜ ਦੇ ਭਾਰਤ ਲਈ ਅਹਿਮ ਦੱਸਿਆ ਸੀ। ਉਨ੍ਹਾਂ ਕਿਹਾ ਕਿ ਪੰਜ ਵਿਚਾਰਾਂ ਨੂੰ ਗ੍ਰਹਿਣ ਕਰਨਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਜੀਣਾ ਵੀ ਬਹੁਤ ਸ਼ਕਤੀਸ਼ਾਲੀ ਸੀ। ਅਸੀਂ ਹੁਣੇ ਹੀ ਆਜ਼ਾਦੀ ਦੇ 75 ਸਾਲ ਮਨਾਏ ਹਨ। ਰਾਸ਼ਟਰ ਨੇ ਅਗਲੇ 25 ਸਾਲਾਂ ਨੂੰ ਅੰਮ੍ਰਿਤ ਕਾਲ ਬਣਾਉਣ ਦਾ ਨਿਸ਼ਾਨਾ ਰੱਖ ਲਿਆ ਹੈ। ਇਸ ਅੰਮ੍ਰਿਤ ਕਾਲ ਦੀ ਵਰਤੋਂ ਪੰਜ ਵਿਚਾਰਾਂ- ਪੰਚ ਪ੍ਰਾਣ ਨੂੰ ਗ੍ਰਹਿਣ ਕਰਕੇ ਮਹਾਨ ਚੀਜ਼ਾਂ ਦੀ ਪ੍ਰਾਪਤੀ ਲਈ ਕੀਤੀ ਜਾ ਸਕਦੀ ਹੈ। ਇਹ ਹਨ: ਵਿਕਸਤ ਭਾਰਤ ਦਾ ਟੀਚਾ, ਬਸਤੀਵਾਦੀ ਮਾਨਸਿਕਤਾ ਦੇ ਕਿਸੇ ਵੀ ਅੰਸ਼ ਨੂੰ ਦੂਰ ਕਰਨਾ, ਆਪਣੀ ਵਿਰਾਸਤ ਦਾ ਜਸ਼ਨ ਮਨਾਉਣਾ, ਏਕਤਾ ਨੂੰ ਮਜ਼ਬੂਤ ਕਰਨਾ ਅਤੇ ਆਪਣੇ ਫਰਜ਼ਾਂ ‘ਤੇ ਧਿਆਨ ਕੇਂਦਰਿਤ ਕਰਨਾ। ਕੀ ਅਸੀਂ ਸਾਰੇ, ਸਮੂਹਿਕ ਅਤੇ ਵਿਅਕਤੀਗਤ ਤੌਰ ‘ਤੇ, ਇਨ੍ਹਾਂ ਪੰਜ ਸਿਧਾਂਤਾਂ ਦੀ ਪਾਲਣਾ ਕਰਨ ਦਾ ਸੰਕਲਪ ਕਰ ਸਕਦੇ ਹਾਂ? ਜੇਕਰ 140 ਕਰੋੜ ਲੋਕ ਅਜਿਹਾ ਸੰਕਲਪ ਕਰਦੇ ਹਨ, ਤਾਂ ਅਸੀਂ 2047 ਤੱਕ ਇੱਕ ਵਿਕਸਤ, ਆਤਮਨਿਰਭਰ ਅਤੇ ਸਮਾਵੇਸ਼ੀ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ। ਮੈਨੂੰ ਯਕੀਨ ਹੈ ਕਿ ਇਸ ਮਿਸ਼ਨ ਵਿੱਚ ਸਾਡੇ ਕੋਲ ਸਵਾਮੀ ਵਿਵੇਕਾਨੰਦ ਦਾ ਆਸ਼ੀਰਵਾਦ ਹੈ।
ਤੁਹਾਡਾ ਧੰਨਵਾਦ। ਵਨੱਕਮ।
***
ਡੀਐੱਸ/ਵੀਜੇ/ਏਕੇ
Honoured to take part in the 125th Anniversary celebrations of Sri Ramakrishna Math, Chennai. https://t.co/vMH2beKEKL
— Narendra Modi (@narendramodi) April 8, 2023
Ramakrishna Math has played an important role in my life, says PM @narendramodi pic.twitter.com/dlhAa0nN3A
— PMO India (@PMOIndia) April 8, 2023
I love the Tamil language, Tamil culture and the vibe of Chennai: PM @narendramodi pic.twitter.com/FVftghAtxr
— PMO India (@PMOIndia) April 8, 2023
In Kanyakumari, meditating at the famous rock, Swami Ji discovered the purpose of his life. pic.twitter.com/1p1Ecwgud0
— PMO India (@PMOIndia) April 8, 2023
People across the country had a clear concept of India as a nation for thousands of years. pic.twitter.com/IaCt0XIKtP
— PMO India (@PMOIndia) April 8, 2023
This will be India’s century. pic.twitter.com/ducr9ZJIz0
— PMO India (@PMOIndia) April 8, 2023
Today’s India believes in women-led development. pic.twitter.com/4lBvqnJr61
— PMO India (@PMOIndia) April 8, 2023
The nation has set its sights on making the next 25 years as Amrit Kaal.
— PMO India (@PMOIndia) April 8, 2023
This Amrit Kaal can be used to achieve great things by assimilating five ideas – the Panch Praan. pic.twitter.com/n7tw8riwZb