Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਹਾਵੀਰ ਜਯੰਤੀ ‘ਤੇ ਪ੍ਰਧਾਨ ਮੰਤਰੀ ਨੇ ਭਗਵਾਨ ਮਹਾਵੀਰ ਨੂੰ ਸ਼ਰਧਾਂਜਲੀਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ  ਅੱਜ ਮਹਾਵੀਰ ਜਯੰਤੀ ਦੇ ਅਵਸਰ ‘ਤੇ ਭਗਵਾਨ ਮਹਾਵੀਰ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਮਹਾਵੀਰ ਨੇ ਹਮੇਸ਼ਾ ਅਹਿੰਸਾ, ਸੱਚ ਅਤੇ ਕਰੁਣਾ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਦੇ ਆਦਰਸ਼ ਦੁਨੀਆ ਭਰ ਵਿੱਚ ਅਸੰਖ ਲੋਕਾਂ ਨੂੰ ਸ਼ਕਤੀ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਪਿਛਲੇ ਵਰ੍ਹੇ ਸਰਕਾਰ ਨੇ ਪ੍ਰਾਕ੍ਰਿਤ (Prakrit) ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ (status of Classical Language) ਦਿੱਤਾ ਸੀ, ਇਸ ਨਿਰਣੇ ਦੀ ਬਹੁਤ ਸ਼ਲਾਘਾ ਹੋਈ।

ਐਕਸ (X) ‘ਤੇ  ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਅਸੀਂ ਸਾਰੇ ਭਗਵਾਨ ਮਹਾਵੀਰ ਨੂੰ ਨਮਨ ਕਰਦੇ ਹਾਂ, ਜਿਨ੍ਹਾਂ ਨੇ ਹਮੇਸ਼ਾ ਅਹਿੰਸਾ, ਸੱਚ ਅਤੇ ਕਰੁਣਾ ‘ਤੇ ਬਲ ਦਿੱਤਾ। ਉਨ੍ਹਾਂ ਦੇ ਆਦਰਸ਼ ਦੁਨੀਆ ਭਰ ਵਿੱਚ ਅਣਗਿਣਤ ਲੋਕਾਂ ਨੂੰ ਸ਼ਕਤੀ ਦਿੰਦੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੈਨ ਸਮੁਦਾਇ ਨੇ ਖੂਬਸੂਰਤੀ ਨਾਲ ਸੰਭਾਲ਼ਿਆ ਅਤੇ ਮਕਬੂਲ ਬਣਾਇਆ ਹੈ। ਭਗਵਾਨ ਮਹਾਵੀਰ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਹਾਸਲ ਕੀਤੀ ਅਤੇ ਸਮਾਜਿਕ ਕਲਿਆਣ (societal well-being) ਵਿੱਚ ਯੋਗਦਾਨ ਦਿੱਤਾ।

ਸਾਡੀ ਸਰਕਾਰ ਹਮੇਸ਼ਾ ਭਗਵਾਨ ਮਹਾਵੀਰ ਦੇ ਸੁਪਨੇ (vision of Bhagwan Mahavir) ਨੂੰ ਪੂਰਾ ਕਰਨ ਦੇ ਲਈ ਕੰਮ ਕਰੇਗੀ। ਪਿਛਲੇ ਵਰ੍ਹੇ, ਅਸੀਂ ਪ੍ਰਾਕ੍ਰਿਤ (Prakrit) ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ (status of Classical Language) ਦਿੱਤਾ, ਇਹ ਐਸਾ ਨਿਰਣਾ ਸੀ ਜਿਸ ਦੀ ਬਹੁਤ ਸ਼ਲਾਘਾ ਹੋਈ।

***

ਐੱਮਜੇਪੀਐੱਸ/ਐੱਸਟੀ