Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਭਾਈ ਦੇਵੇਂਦ੍ਰ ਫਡਣਵੀਸ ਜੀ, ਅਜਿਤ ਪਵਾਰ ਜੀ, ਸ਼੍ਰੀ ਮੰਗਲ ਪ੍ਰਭਾਤ ਲੋਢਾ ਜੀ, ਰਾਜ ਸਰਕਾਰ ਦੇ ਹੋਰ ਸਾਰੇ ਮੰਤਰੀਗਣ, ਦੇਵੀਓ ਅਤੇ ਸੱਜਣੋਂ।

ਨਵਰਾਤ੍ਰੀ ਦਾ ਪਾਵਨ ਪਰਵ ਚਲ ਰਿਹਾ ਹੈ। ਅੱਜ ਮਾਂ ਦੇ ਪੰਜਵੇਂ ਸਰੂਪ, ਸਕੰਦਮਾਤਾ ਦੀ ਅਰਾਧਨਾ (ਪੂਜਾ) ਦਾ ਦਿਨ ਹੈ। ਹਰ ਮਾਂ ਦੀ ਇਹ ਕਾਮਨਾ ਹੁੰਦੀ ਹੈ ਕਿ ਉਸ ਦੀ ਸੰਤਾਨ ਨੂੰ ਸੁਖ ਮਿਲੇ, ਯਸ਼ ਮਿਲੇ। ਸੁਖ ਅਤੇ ਯਸ਼ ਦੀ ਇਹ ਪ੍ਰਾਪਤੀ ਸਿੱਖਿਆ ਅਤੇ ਕੌਸ਼ਲ ਨਾਲ ਹੀ ਸੰਭਵ ਹੈ। ਅਜਿਹੇ ਪਾਵਨ ਸਮੇਂ ਵਿੱਚ ਮਹਾਰਾਸ਼ਟਰ ਦੇ ਸਾਡੇ ਬੇਟੇ-ਬੇਟੀਆਂ ਦੇ ਕੌਸ਼ਲ ਵਿਕਾਸ ਦੇ ਲਈ ਇੰਨੇ ਵੱਡੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ। ਅਤੇ ਜੋ ਲੱਖਾਂ ਨੌਜਵਾਨ ਮੇਰੇ ਸਾਹਮਣੇ ਬੈਠੇ ਹਨ ਅਤੇ ਜੋ ਇਸ ਕੌਸ਼ਲ ਵਿਕਾਸ ਦੇ ਰਸਤੇ ‘ਤੇ ਅੱਗੇ ਵਧਣ ਦਾ ਸੰਕਲਪ ਲੈ ਰਹੇ ਹਨ, ਮੈਂ ਜ਼ਰੂਰ ਕਹਿੰਦਾ ਹਾਂ ਕਿ ਉਨ੍ਹਾਂ ਦੇ ਜੀਵਨ ਵਿੱਚ ਅੱਜ ਦੀ ਇਹ ਪ੍ਰਭਾਤ ਮੰਗਲ ਪ੍ਰਭਾਤ ਬਣ ਗਈ ਹੈ। ਮਹਾਰਾਸ਼ਟਰ ਵਿੱਚ 511 ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸਥਾਪਨਾ ਹੋਣ ਜਾ ਰਹੀ ਹੈ।

ਸਾਥੀਓ,

ਅੱਜ ਪੂਰੀ ਦੁਨੀਆ ਵਿੱਚ ਭਾਰਤ ਦੇ ਸਕਿਲਡ ਨੌਜਵਾਨਾਂ ਦੀ ਡਿਮਾਂਡ ਵਧ ਰਹੀ ਹੈ। ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਸੀਨੀਅਰ ਸਿਟੀਜ਼ਨਸ ਦੀ ਸੰਖਿਆ ਬਹੁਤ ਜ਼ਿਆਦਾ ਹੈ, ਬਜ਼ੁਰਗ ਦੀ ਸੰਖਿਆ ਵਧ ਰਹੀ ਹੈ ਅਤੇ Trained ਯੁਵਾ ਬਹੁਤ ਮੁਸ਼ਕਿਲ ਨਾਲ ਮਿਲ ਰਹੇ ਹਨ। ਇਸ ਬਾਰੇ ਕੀਤੇ ਗਏ ਸਰਵੇ ਇਹ ਦੱਸਦੇ ਹਨ ਕਿ ਦੁਨੀਆ ਦੇ 16 ਦੇਸ਼ ਕਰੀਬ-ਕਰੀਬ 40 ਲੱਖ ਸਕਿਲਡ ਨੌਜਵਾਨਾਂ ਨੂੰ ਆਪਣੇ ਇੱਥੇ ਨੌਕਰੀ ਦੇਣਾ ਚਾਹੁੰਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਸਕਿਲਡ ਪ੍ਰੋਫੈਸ਼ਨਲਸ ਦੀ ਵੀ, ਉਸ ਦੀ ਕਮੀ ਦੀ ਵਜ੍ਹਾ ਨਾਲ ਇਹ ਦੇਸ਼ ਦੂਸਰੇ ਦੇਸ਼ਾਂ ‘ਤੇ ਨਿਰਭਰ ਹਨ। Construction ਸੈਕਟਰ, healthcare ਸੈਕਟਰ, ਟੂਰਿਜ਼ਮ ਇੰਡਸਟ੍ਰੀ, ਹੌਸਪੀਟੈਲਿਟੀ, ਐਜੁਕੇਸ਼ਨ ਅਤੇ ਟ੍ਰਾਂਸਪੋਰਟ ਜਿਹੇ ਬਹੁਤ ਸਾਰੇ ਸੈਕਟਰ ਹਨ ਜਿੱਥੇ ਅੱਜ ਵਿਦੇਸ਼ਾਂ ਵਿੱਚ ਬਹੁਤ ਡਿਮਾਂਡ ਹੈ। ਇਸ ਲਈ ਭਾਰਤ ਅੱਜ ਸਿਰਫ਼ ਆਪਣੇ ਲਈ ਹੀ ਨਹੀਂ ਬਲਕਿ ਦੁਨੀਆ ਦੇ ਲਈ ਵੀ ਸਕਿਲਡ ਪ੍ਰੋਫੈਸ਼ਨਲਸ ਨੂੰ ਤਿਆਰ ਕਰ ਰਿਹਾ ਹੈ।

ਇਹ ਜੋ ਨਵੇਂ ਕੌਸ਼ਲਯ ਵਿਕਾਸ ਕੇਂਦਰ ਮਹਾਰਾਸਟਰ ਦੇ ਪਿੰਡਾਂ ਵਿੱਚ ਖੁਲਣ ਜਾ ਰਹੇ ਹਨ, ਇਹ ਵੀ ਨੌਜਵਾਨਾਂ ਨੂੰ ਦੁਨੀਆ ਭਰ ਦੇ ਅਵਸਰਾਂ ਦੇ ਲਈ ਤਿਆਰ ਕਰਨਗੇ। ਇਨ੍ਹਾਂ ਕੇਂਦਰਾਂ ਵਿੱਚ ਕੰਸਟ੍ਰਕਸ਼ਨ ਸੈਕਟਰ ਨਾਲ ਜੁੜੇ ਕੌਸ਼ਲ ਸਿਖਾਏ ਜਾਣਗੇ। ਆਧੁਨਿਕ ਤੌਰ-ਤਰੀਕੇ ਨਾਲ ਖੇਤੀ ਕਿਵੇਂ ਹੋਵੇ, ਇਸ ਨਾਲ ਜੁੜੀ ਸਕਿਲਸ ਸਿਖਾਈਆਂ ਜਾਣਗੀਆਂ। ਮਹਾਰਾਸ਼ਟਰ ਵਿੱਚ ਮੀਡੀਆ ਅਤੇ ਐਂਟਰਟੇਨਮੈਂਟ ਦਾ ਕੰਮ, ਇੰਨਾ ਵੱਡਾ ਕੰਮ ਹੈ। ਇਸ ਦੇ ਲਈ ਸਪੈਸ਼ਲ ਟ੍ਰੇਨਿੰਗ ਦੇਣ ਵਾਲੇ ਅਨੇਕ ਕੇਂਦਰ ਸਥਾਪਿਤ ਹੋਣਗੇ। ਅੱਜ ਭਾਰਤ ਇਲੈਕਟੌਨਿਕਸ ਅਤੇ ਹਾਰਡਵੇਅਰ ਦਾ ਬਹੁਤ ਵੱਡਾ ਹੱਬ ਬਣ ਰਿਹਾ ਹੈ। ਅਜਿਹੇ ਵਿੱਚ ਦਰਜਨਾਂ ਕੇਂਦਰਾਂ ‘ਤੇ ਇਸ ਸੈਕਟਰ ਨਾਲ ਜੁੜਿਆ ਕੌਸ਼ਲ ਵੀ ਸਿਖਾਇਆ ਜਾਵੇਗਾ। ਇਹ ਮਹਾਰਾਸ਼ਟਰ ਦੇ ਨੌਜਵਾਨਾਂ ਨੂੰ, ਇਸ ਕੌਸ਼ਲਯ ਵਿਕਾਸ ਦੇ ਕੇਂਦਰਾਂ ਦੀ ਮੈਂ ਬਹੁਤ-ਬਹੁਤ ਵਧਾਈ ਦੇਵਾਂਗਾ, ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਵਾਂਗਾ।

ਅਤੇ ਮੈਂ ਸਰਕਾਰ ਨੂੰ ਵੀ ਤਾਕੀਦ ਕਰਾਂਗਾ, ਸ਼ਿੰਦੇ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਕਿ ਇਨ੍ਹਾਂ ਦੇ ਕੌਸ਼ਲ ਵਿਕਾਸ ਵਿੱਚ ਸਾਨੂੰ soft-training ਦੇ ਵੱਲ ਵੀ ਥੋੜਾ ਸਮਾਂ ਦੇਣਾ ਚਾਹੀਦਾ ਹੈ। ਜਿਸ ਵਿੱਚ ਅਗਰ ਇਹ ਸਾਡੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਦਾ ਹੈ ਤਾਂ ਸਧਾਰਨ ਵਿਵਹਾਰ ਦੀਆਂ ਜੋ ਗੱਲਾਂ ਹੁੰਦੀਆਂ ਹਨ, ਜੋ ਤਜ਼ਰੁਬਾ ਹੁੰਦਾ ਹੈ, ਇੱਕ 10-20 ਚੰਗੇ ਦੁਨੀਆ ਵਿੱਚ ਕੰਮ ਵਿੱਚ ਆ ਜਾਣ, ਅਜਿਹੇ ਵਾਕਾਂ ਦਾ ਪ੍ਰਯੋਗ ਕਰਨਾ ਹੋਵੇ ਜਾਂ AI ਦੇ ਮਾਧਿਅਮ ਨਾਲ ਉਨ੍ਹਾਂ ਨੂੰ interpreter ਦੇ ਰੂਪ ਵਿੱਚ language ਸਮੱਸਿਆਵਾਂ ਨਾ ਆਉਣ, ਤਾਂ ਇਹ ਚੀਜਾਂ ਵਿਦੇਸ਼ ਵਿੱਚ ਜਾਣ ਵਾਲੇ ਲੋਕਾਂ ਦੇ ਲਈ ਬਹੁਤ ਕੰਮ ਆਉਂਦੀਆਂ ਹਨ। ਅਤੇ ਇਸ ਪ੍ਰਕਾਰ ਨਾਲ ਜੋ ਪਹਿਲਾਂ ਤੋਂ ਤਿਆਰ ਹੁੰਦੇ ਹਨ, ਕੰਪਨੀਆਂ ਵੀ ਉਨ੍ਹਾਂ ਨੂੰ ਜਲਦੀ recruit ਕਰਦੀਆਂ ਹਨ ਤਾਕਿ ਉਹ ਉੱਥੇ ਜਾ ਕੇ ਤੁਰੰਤ ਹੀ ਇਸ ਕੰਮ ਦੇ ਲਈ ਯੋਗ ਬਣ ਜਾਂਦੇ ਹਨ। ਤਾਂ ਮੈਂ ਚਾਵਾਂਗਾ soft-skills ਦੇ ਲਈ ਵੀ ਕੋਈ ਨਾ ਕੋਈ ਪ੍ਰਾਵਧਾਨ ਕੀਤਾ ਜਾਵੇ, ਕੋਈ online modules develop ਕੀਤੇ ਜਾਵੇ, ਜੋ ਬਾਕੀ ਸਮਾਂ online exam ਦਿੰਦੇ ਰਹੇ ਇਹ ਬੱਚੇ, ਤਾਂ ਹੋ ਸਕਦਾ ਹੈ ਕਿ ਇੱਕ ਵਿਸ਼ੇਸ਼ ਵਿਧਾ ਉਨ੍ਹਾਂ ਦੀ develop ਹੋਵੇਗੀ।

ਸਾਥੀਓ,

ਲੰਬੇ ਸਮੇਂ ਤੱਕ ਸਰਕਾਰਾਂ ਵਿੱਚ ਸਕਿੱਲ ਡਿਵੈਲਪਮੈਂਟ ਨੂੰ ਨੈ ਕੇ ਨਾ ਅਜਿਹੀ ਗੰਭੀਰਤਾ ਸੀ ਅਤੇ ਨਾ ਹੀ ਅਜਿਹੀ ਦੂਰ-ਦ੍ਰਿਸ਼ਟੀ ਸੀ। ਇਸ ਦਾ ਬਹੁਤ ਵੱਡਾ ਨੁਕਸਾਨ ਸਾਡੇ ਨੌਜਵਾਨਾਂ ਨੂੰ ਉਠਾਉਣਾ ਪਿਆ। ਇੰਡਸਟ੍ਰੀ ਵਿੱਚ ਡਿਮਾਂਡ ਹੋਣ ਦੇ ਬਾਵਜੂਦ, ਨੌਜਵਾਨਾਂ ਵਿੱਚ ਟੈਲੰਟ ਹੋਣ ਦੇ ਬਾਵਜੂਦ, ਸਕਿੱਲ ਡਿਵੈਲਪਮੈਂਟ ਨਾ ਹੋਣ ਨਾਲ ਨੌਜਵਾਨਾਂ ਦੇ ਲਈ ਨੌਕਰੀ ਪਾਉਣਾ ਬਹੁਤ ਕਠਿਨ ਹੋ ਗਿਆ ਸੀ। ਇਹ ਸਾਡੀ ਸਰਕਾਰ ਹੈ ਜਿਸ ਨੇ ਨੌਜਵਾਨਾਂ ਵਿੱਚ ਸਕਿੱਲ ਡਿਵੈਲਪਮੈਂਟ ਦੀ ਗੰਭੀਰਤਾ ਨੂੰ ਸਮਝਿਆ ਹੈ। ਅਸੀਂ ਸਕਿੱਲ ਡਿਵੈਲਪਮੈਂਟ ਦੇ ਲਈ ਅਲੱਗ ਮੰਤਰਾਲਾ ਬਣਾਇਆ, ਅਤੇ ਭਾਰਤ ਵਿੱਚ ਪਹਿਲੀ ਵਾਰ ਸਕਿੱਲ ਇਸੇ ਇੱਕ ਵਿਸ਼ੇ ਦੇ ਲਈ dedicated ਮੰਤਰਾਲਾ ਹੈ, ਮਤਲਬ ਕਿ ਦੇਸ਼ ਦੇ ਨੌਜਵਾਨਾਂ ਦੇ ਲਈ dedicated ਇੱਕ ਨਵਾਂ ਮੰਤਰਾਲਾ ਹੈ। ਅਲੱਗ ਤੋਂ ਬਜਟ ਤੈਅ ਕੀਤਾ ਅਤੇ ਅਨੇਕ ਯੋਜਨਾਵਾਂ ਸ਼ੂਰੂ ਕੀਤੀਆਂ। ਕੌਸ਼ਲਯ ਵਿਕਾਸ ਯੋਜਨਾ ਦੇ ਤਹਿਤ ਹੁਣ ਤੱਕ ਇੱਕ ਕਰੋੜ 30 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਅਨੇਕ ਟ੍ਰੇਡਸ ਵਿੱਚ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਸਰਕਾਰ ਨੇ ਦੇਸ਼ ਭਰ ਵਿੱਚ ਸੈਂਕੜੋਂ ਪ੍ਰਧਾਨ ਮੰਤਰੀ ਕੌਸ਼ਲਯ ਕੇਂਦਰ ਵੀ ਸਥਾਪਿਤ ਕੀਤੇ ਹਨ।

ਸਾਥੀਓ,

ਸਕਿੱਲ ਡਿਵੈਲਪਮੈਂਟ ਦੇ ਅਜਿਹੇ ਪ੍ਰਯਤਨਾਂ ਨਾਲ ਸਮਾਜਿਕ ਨਿਆਂ ਨੂੰ ਵੀ ਬਹੁਤ ਬਲ ਮਿਲਿਆ ਹੈ। ਬਾਬਾ ਸਾਹੇਬ ਅੰਬੇਡਕਰ ਵੀ ਸਮਾਜ ਦੇ ਕਮਜ਼ੋਰ ਵਰਗਾਂ ਦੇ ਕੌਸ਼ਲ ਵਿਕਾਸ ‘ਤੇ ਬਹੁਤ ਜ਼ੋਰ ਦਿੰਦੇ ਸਨ। ਬਾਬਾ ਸਾਹੇਬ ਦਾ ਚਿੰਤਨ ਜ਼ਮੀਨੀ ਸੱਚਾਈ ਨਾਲ ਜੁੜਿਆ ਹੋਇਆ ਸੀ। ਉਹ ਇਸ ਗੱਲ ਤੋਂ ਭਲੀ-ਭਾਂਤਿ ਜਾਣੂ ਸੀ ਕਿ ਸਾਡੇ ਦਲਿਤ ਅਤੇ ਵੰਚਿਤ ਭਾਈ-ਭੈਣਾਂ ਦੇ ਕੋਲ ਓਨੀਆਂ ਜ਼ਮੀਨਾਂ ਨਹੀਂ ਹਨ। ਦਲਿਤਾਂ-ਪਿਛੜਿਆਂ-ਆਦਿਵਾਸੀਆਂ ਨੂੰ ਗਰਿਮਾਪੂਰਨ ਜੀਵਨ ਮਿਲੇ, ਇਸ ਦੇ ਲਈ ਉਹ ਉਦਯੋਗੀਕਿਕਰਣ, industrialization ਉਸ ‘ਤੇ ਬਹੁਤ ਜ਼ੋਰ ਦਿੰਦੇ ਸਨ। ਅਤੇ ਉਦਯੋਗਾਂ ਵਿੱਚ ਕੰਮ ਕਰਨ ਦੇ ਲਈ ਸਭ ਤੋਂ ਲਾਜ਼ਮੀ ਸ਼ਰਤ ਹੈ- ਸਕਿੱਲ…ਕੌਸ਼ਲ। ਅਤੀਤ ਵਿੱਚ ਵੱਡੀ ਸੰਖਿਆ ਵਿੱਚ ਸਮਾਜ ਦੇ ਇਹੀ ਵਰਗ, ਸਕਿਲਸ ਦੀ ਘਾਟ ਵਿੱਚ ਚੰਗੇ ਕੰਮ, ਚੰਗੇ ਰੋਜ਼ਗਾਰ ਤੋਂ ਵੰਚਿਤ ਸਨ। ਅਤੇ ਅੱਜ ਭਾਰਤ ਸਰਕਾਰ ਦੀ ਕੌਸਲ ਯੌਜਨਾਵਾਂ ਨਾਲ ਸਭ ਤੋਂ ਵੱਧ ਲਾਭ ਗ਼ਰੀਬ, ਦਲਿਤ, ਪਿਛੜੇ ਅਤੇ ਆਦਿਵਾਸੀ ਪਰਿਵਾਰਾਂ ਨੂੰ ਹੀ ਹੋ ਰਿਹਾ ਹੈ।

ਸਾਥੀਓ,

ਮਾਤਾ ਸਾਵਿਤ੍ਰੀਬਾਈ ਫੁਲੇ ਨੇ ਭਾਰਤ ਵਿੱਚ ਮਹਿਲਾਵਾਂ ਦੀ ਸਿੱਖਿਆ ਦੇ ਲਈ ਸਮਾਜਿਕ ਬੰਧਨਾਂ ਨੂੰ ਤੋੜਣ ਦਾ ਮਾਰਗ ਦਿਖਾਇਆ ਸੀ। ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ ਕਿ ਜਿਸ ਦੇ ਕੋਲ ਗਿਆਨ ਅਤੇ ਕੌਸ਼ਲ ਹੁੰਦਾ ਹੈ, ਉਹੀ ਸਮਾਜ ਵਿੱਚ ਪਰਿਵਰਤਨ ਲਿਆ ਸਕਦਾ ਹੈ। ਮਾਤਾ ਸਾਵਿਤ੍ਰੀਬਾਈ ਦੀ ਪ੍ਰੇਰਣਾ ਨਾਲ ਸਰਕਾਰ, ਬੇਟੀਆਂ ਦੇ ਸਿੱਖਣ ਅਤੇ ਟ੍ਰੇਨਿੰਗ ‘ਤੇ ਵੀ ਬਰਾਬਰ ਜ਼ੋਰ ਦੇ ਰਹੀ ਹੈ। ਅੱਜ ਪਿੰਡ-ਪਿੰਡ ਵਿੱਚ ਸੈਵ ਸਹਾਇਤਾ ਸਮੂਹ, self help group ਦੇ ਮਾਧਿਅਮ ਨਾਲ ਮਹਿਲਾਵਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਮਹਿਲਾ ਸਸ਼ਕਤੀਕਰਣ ਪ੍ਰੋਗਰਾਮ ਦੇ ਤਹਿਤ 3 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ। ਹੁਣ ਦੇਸ਼ ਡ੍ਰੋਨ ਦੇ ਮਾਧਿਅਮ ਨਾਲ ਖੇਤੀ ਅਤੇ ਵਿਭਿੰਨ ਕਾਰਜਾਂ ਨੂੰ ਵੀ ਪ੍ਰੋਤਸਾਹਿਤ ਕਰ ਰਿਹਾ ਹੈ। ਇਸ ਦੇ ਲਈ ਵੀ ਪਿੰਡ ਦੀਆਂ ਭੈਣਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।

ਸਾਥੀਓ,

ਸਾਡੇ ਇੱਥੇ ਪਿੰਡ-ਪਿੰਡ ਵਿੱਚ ਅਜਿਹੇ ਪਰਿਵਾਰ ਹਨ, ਜੋ ਪੀੜ੍ਹੀ ਦਰ ਪੀੜ੍ਹੀ ਆਪਣੇ ਹੁਨਰ ਨੂੰ ਅੱਗੇ ਵਧਾਉਂਦੇ ਹਨ। ਕਿਹੜਾ ਪਿੰਡ ਅਜਿਹਾ ਹੋਵੇਗਾ, ਜਿੱਥੇ ਵਾਲ ਕੱਟਣ ਵਾਲਾ, ਜੂਤੇ ਬਣਾਉਣ ਵਾਲਾ, ਕੱਪੜੇ ਧੋਣ ਵਾਲਾ, ਰਾਜਮਿਸਤਰੀ, ਵਡਈ, ਘੁਮਿਆਰ, ਲੋਹਾਰ, ਸੁਨਾਰ, ਅਜਿਹੇ ਹੁਨਰਮੰਦ ਪਰਿਵਾਰ ਨਹੀਂ ਹਨ। ਅਜਿਹੇ ਪਰਿਵਾਰਾਂ ਨੂੰ ਸਮਾਰਟ ਕਰਨ ਦੇ ਲਈ ਹੀ ਹੁਣ ਭਾਰਤ ਸਰਕਾਰ ਨੇ ਜਿਸ ਦਾ ਵੀ ਜ਼ਿਕਰ ਅਜੀਤ ਦਾਦਾ ਨੇ ਵੀ ਕੀਤਾ, ਭਾਰਤ ਸਰਕਾਰ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਵੀ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਟ੍ਰੇਨਿੰਗ ਤੋਂ ਲੈ ਕੇ ਆਧੁਨਿਕ ਉਪਕਰਣ ਅਤੇ ਕੰਮ ਨੂੰ ਅੱਗੇ ਵਧਾਉਣ ਦੇ ਲਈ, ਹਰ ਪੱਧਰ ‘ਤੇ ਸਰਕਾਰ ਆਰਥਿਕ ਮਦਦ ਦੇ ਰਹੀ ਹੈ। ਇਸ ‘ਤੇ ਕੇਂਦਰ ਸਰਕਾਰ 13 ਹਜ਼ਾਰ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਮਹਾਰਾਸ਼ਟਰ ਵਿੱਚ ਬਨਣ ਜਾ ਰਹੇ ਇਹ 500 ਤੋਂ ਅਧਿਕ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਵੀ ਪੀਐੱਮ ਵਿਸ਼ਵਕਰਮਾ ਯੋਜਨਾ ਨੂੰ ਅੱਗੇ ਵਧਾਉਣਗੇ। ਮੈਂ ਮਹਾਰਾਸ਼ਟਰ ਸਰਕਾਰ ਨੂੰ ਇਸ ਦੇ ਲਈ ਵਿਸ਼ੇਸ਼ ਰੂਪ ਨਾਲ ਵਧਾਈ ਦੇਵਾਂਗਾ।

ਸਾਥੀਓ,

ਕੌਸ਼ਲ ਵਿਕਾਸ ਦੇ ਇਨ੍ਹਾਂ ਪ੍ਰਯਤਨਾਂ ਦੇ ਵਿੱਚ, ਸਾਨੂੰ ਇਹ ਵੀ ਸੋਚਨਾ ਹੋਵੇਗਾ ਕਿ ਕਿਨ੍ਹਾ ਖੇਤਰਾਂ ਵਿੱਚ ਸਕਿਲਸ ਵਧਾਉਣ ਨਾਲ ਦੇਸ਼ ਨੂੰ ਤਾਕਤ ਮਿਲੇਗੀ। ਜਿਵੇਂ ਅੱਜ ਮੈਨੂਫੈਕਚਰਿੰਗ ਵਿੱਚ ਚੰਗੀ ਕੁਆਲਿਟੀ ਦੇ ਪ੍ਰੌਡਕਟ, ਜ਼ੀਰੋ ਡਿਫੈਕਟ ਵਾਲੇ ਪ੍ਰੌਡਕਟ, ਦੇਸ਼ ਦੀ ਜ਼ਰੂਰਤ ਹੈ। ਇੰਡਸਟ੍ਰੀ 4.0 ਦੇ ਲਈ ਨਵੀਂ ਸਕਿਲਸ ਦੀ ਜ਼ਰੂਰਤ ਹੈ। ਸਰਵਿਸ ਸੈਕਟਰ, ਨੌਲੇਜ ਇਕੌਨਮੀ ਅਤੇ ਮੌਡਰਨ technology ਨੂੰ ਧਿਆਨ ਵਿੱਚ ਰੱਖ ਕੇ ਸਰਕਾਰਾਂ ਨੂੰ ਵੀ ਨਵੀਂ ਸਕਿੱਲ ‘ਤੇ ਜ਼ੋਰ ਦੇਣਾ ਹੋਵੇਗਾ। ਸਾਨੂੰ ਇਹ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਉਤਪਾਦਾਂ ਦਾ ਨਿਰਮਾਣ, ਸਾਨੂੰ ਆਤਮਨਿਰਭਰਤਾ ਦੀ ਤਰਫ਼ ਲੈ ਜਾਵੇਗਾ। ਅਜਿਹੇ ਉਤਪਾਦਾਂ ਦੇ ਨਿਰਮਾਣ ਦੇ ਲਈ ਸਾਨੂੰ ਜ਼ਰੂਰੀ ਸਕਿਲਸ ਨੂੰ ਹੁਲਾਰਾ ਦੇਣਾ ਹੋਵੇਗਾ।

ਸਾਥੀਓ,

ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਵੀ ਅੱਜ ਨਵੀਂ ਸਕਿਲਸ ਦੀ ਬਹੁਤ ਜ਼ਰੂਰਤ ਹੈ। ਕੈਮੀਕਲ ਵਾਲੀ ਖੇਤੀ ਨਾਲ ਸਾਡੀ ਧਰਤੀ ਮਾਂ, ਸਾਡੀ ਇਸ ਧਰਤੀ ਮਾਂ ‘ਤੇ ਬਹੁਤ ਅੱਤਿਆਚਾਰ ਹੋ ਰਿਹਾ ਹੈ। ਧਰਤੀ ਨੂੰ ਬਚਾਉਣ ਦੇ ਲਈ ਨੈਚੁਰਲ ਫਾਰਮਿੰਗ, ਕੁਦਰਤੀ ਖੇਤੀ, ਇਹ ਜ਼ਰੂਰੀ ਹੈ ਅਤੇ ਇਸ ਦੇ ਲਈ ਵੀ ਸਕਿਲਸ ਦੀ ਜ਼ਰੂਰਤ ਹੈ। ਖੇਤੀ ਵਿੱਚ ਪਾਣੀ ਦਾ ਕਿਵੇਂ ਸੰਤੁਲਿਤ ਉਪਯੋਗ ਹੋਵੇ, ਇਸ ਦੇ ਲਈ ਵੀ ਨਵੀਂ ਸਕਿਲਸ ਨੂੰ ਜੋੜਣਾ ਜ਼ਰੂਰੀ ਹੈ। ਸਾਨੂੰ ਐਗ੍ਰੀ ਪ੍ਰੋਡਕਟ ਦੀ ਪ੍ਰੋਸੈਸਿੰਗ, ਉਸ ਵਿੱਚ ਵੈਲਿਊ ਐਡੀਸ਼ਨ, ਇਸ ਦੀ ਪੈਕੇਜਿੰਗ, ਬ੍ਰੈਂਡਿੰਗ ਅਤੇ ਉਸ ਨੂੰ ਔਨਲਾਈਨ ਵਰਲਡ ਤੱਕ ਪਹੁੰਚਾਉਣ ਦੇ ਲਈ ਵੀ ਨਵੀਂ ਸਕਿਲਸ ਜ਼ਰੂਰੀ ਹਨ। ਇਸ ਲਈ ਦੇਸ਼ ਦੀ ਵਿਭਿੰਨ ਸਰਕਾਰਾਂ ਨੂੰ ਸਕਿਲਸ ਡਿਵੈਲਪਮੈਂਟ ਦਾ ਆਪਣਾ ਦਾਇਰਾ ਹੋਰ ਵਧਾਉਣਾ ਹੋਵੇਗਾ। ਮੈਨੂੰ ਵਿਸ਼ਵਾਸ ਹੈ, ਕੌਸ਼ਲ ਵਿਕਾਸ ਨੂੰ ਲੈ ਕੇ ਇਹ ਚੇਤਨਾ, ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਵੇਗੀ।

ਮੈਂ ਫਿਰ ਇੱਕ ਵਾਰ ਸ਼ਿੰਦੇ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਜੋ ਨੌਜਵਾਨ ਬੇਟੇ-ਬੇਟੀਆਂ ਇਹ Skill ਦੇ ਰਸਤੇ ‘ਤੇ ਆਏ ਹਨ, ਸੋਚ ਰਹੇ ਹਨ, ਜਾਣਾ ਚਾਹੁੰਦ ਹਨ, ਮੈਂ ਸਮਝਦਾ ਹਾਂ ਕਿ ਉਨ੍ਹਾਂ ਨੇ ਸਹੀ ਰਸਤਾ ਚੁਣਿਆ ਹੈ। ਉਹ ਆਪਣੇ ਇਸ ਕੌਸ਼ਲ ਦੇ ਮਾਧਿਅਮ ਨਾਲ, ਆਪਣੇ ਇਸ ਸਮਰੱਥ ਦੇ ਮਾਧਿਅਮ ਨਾਲ ਆਪਣੇ ਪਰਿਵਾਰ ਨੂੰ ਵੀ ਬਹੁਤ ਕੁਝ ਦੇ ਸਕਦੇ ਹਨ, ਦੇਸ਼ ਨੂੰ ਵੀ ਬਹੁਤ ਕੁਝ ਦੇ ਸਕਦੇ ਹਨ। ਮੇਰੀ ਤਰਫ਼ ਤੋਂ ਇਨ੍ਹਾਂ ਸਾਰੇ ਨੌਜਵਾਨ ਬੇਟੇ-ਬੇਟੀਆਂ ਨੂੰ ਵਿਸ਼ੇਸ਼ ਤੌਰ ‘ਤੇ ਅਨੇਕ ਸ਼ੁਭਕਾਮਨਾਵਾਂ ਹਨ।

ਮੈਂ ਇੱਕ ਅਨੁਭਵ ਦੱਸਦਾ ਹਾਂ, ਮੈਂ ਇੱਕ ਵਾਰ ਸਿੰਗਾਪੁਰ ਗਿਆ ਤਾਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਨਾਲ ਜੋ ਮੇਰਾ ਪ੍ਰੋਗਰਾਮ ਬਣਿਆ, ਤਾਂ ਮੇਰਾ schedule ਬਹੁਤ ਬਿਜ਼ੀ ਸੀ, engagement ਬਹੁਤ ਜ਼ਿਆਦਾ ਹੀ ਸੀ ਲੇਕਿਨ ਉਨ੍ਹਾਂ ਦੀ ਤਾਕੀਦ ਸੀ ਕਿ ਨਹੀਂ ਕਿਵੇਂ ਵੀ ਕਰਕੇ ਮੇਰੇ ਲਈ ਕੋਈ ਸਮਾਂ ਕੱਢੋ। ਤਾਂ ਖ਼ੈਰ ਪ੍ਰਧਾਨ ਮੰਤਰੀ ਜੀ ਦੀ ਤਾਕੀਦ ਸੀ ਤਾਂ ਮੈਂ ਕਿਹਾ ਠੀਕ ਹੈ ਮੈਂ ਕੁਝ adjust ਕਰਦਾ ਹਾਂ। ਮੈਂ, ਸਾਡੀ ਟੀਮ ਨੇ ਸਭ workout ਕੀਤਾ, adjust ਹੋਇਆ ਅਤੇ ਕੀ, ਕਿਸ ਦੇ ਲਈ ਮੰਗਿਆ, ਤਾਂ ਉਹ ਮੈਨੂੰ ਜਿਵੇਂ ਸਾਡੇ ਇੱਥੇ ITI ਹੁੰਦੀ ਹੈ ਅਜਿਹਾ ਜੋ ਸਿੰਗਾਪੁਰ ਦਾ Skill Development Center ਹੈ ਉਹ ਦੇਖਣ ਦੇ ਲਈ ਲੈ ਗਏ ਅਤੇ ਇੰਨੇ ਮਾਣ ਨਾਲ ਉਹ ਮੈਨੂੰ ਦਿਖਾ ਰਹੇ ਸਨ, ਉਹ ਕਹਿ ਰਹੇ ਸਨ ਕਿ ਮੈਂ ਇਸ ਨੂੰ ਬਹੁਤ ਮਨ ਨਾਲ ਬਣਾਇਆ ਹੈ ਅਤੇ ਇੱਕ ਸਮਾਂ ਸੀ ਕਿ ਲੋਕਾਂ ਨੂੰ ਇਸ ਪ੍ਰਕਾਰ ਦੇ institute ਵਿੱਚ ਆਉਣ ਨਾਲ, ਸਮਾਜਿਕ ਰੂਪ ਨਾਲ ਪ੍ਰਤਿਸ਼ਠਾ ਨਹੀਂ ਮਿਲਦੀ ਸੀ, ਸ਼ਰਮ ਆਉਂਦੀ ਸੀ, ਉਨ੍ਹਾਂ ਨੂੰ ਲਗਦਾ ਸੀ ਚੰਗਾ ਤੁਹਾਡਾ ਬੱਚਾ ਕਾਲਜ ਵਿੱਚ ਨਹੀਂ ਪੜ੍ਹਦਾ, ਇਹ ਨਹੀਂ ਕਰਦਾ, ਇੱਥੇ ਜਾਂਦਾ ਹੈ ਲੇਕਿਨ ਜਦ ਤੋਂ ਬੋਲੇ ਮੇਰਾ ਇਹ Skill Center develop ਹੋਇਆ ਹੈ ਵੱਡੇ-ਵੱਡੇ ਪਰਿਵਾਰ ਦੇ ਲੋਕ ਵੀ ਮੈਨੂੰ ਸਿਫਾਰਿਸ਼ ਕਰਦੇ ਹਨ ਕਿ ਉਨ੍ਹਾਂ ਦੇ ਘਰਾਂ ਵਿੱਚ, ਉਨ੍ਹਾਂ ਪਰਿਵਾਰਾਂ ਵਿੱਚ Skill ਦੇ ਲਈ ਇਸ ਵਿੱਚ admission ਮਿਲੇ। ਅਤੇ ਸਚਮੁਚ ਵਿੱਚ ਉਨ੍ਹਾਂ ਨੇ ਇੰਨਾ ਵਧੀਆ ਉਸ ਦੀ ਤਰਫ਼ ਧਿਆਨ ਦਿੱਤਾ ਲੇਕਿਨ ਉਸ ਦੇ ਕਾਰਨ ਪ੍ਰਤਿਸ਼ਠਾ ਵਧ ਗਈ। ਸਾਡੇ ਦੇਸ਼ ਵਿੱਚ ਸ਼੍ਰੀ ਸ਼੍ਰਮ ਨੂੰ ਪ੍ਰਤਿਸ਼ਠਾ, ‘ਸ਼੍ਰਮੇਵ ਜਯਤੇ’, ਇਹ ਸਾਡੇ ਜੋ skilled manpower ਹੈ ਉਨ੍ਹਾਂ ਦੀ ਪ੍ਰਤਿਸ਼ਠਾ ਨੂੰ ਵਧਾਉਣਾ ਇਹ ਸਮਾਜ ਦੀ ਵੀ ਜ਼ਿੰਮਦਾਰੀ ਹੈ। 

 ਮੈਂ ਫਿਰ ਇੱਕ ਵਾਰ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਦਿਲ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਨੂੰ ਤੁਹਾਡੇ ਇਸ ਪ੍ਰੋਗਰਾਮ ਵਿੱਚ ਆਉਣ ਦਾ ਅਵਸਰ ਮਿਲਿਆ, ਇਨ੍ਹਾਂ ਲੱਖਾਂ ਦੀ ਤਾਦਾਦ ਵਿੱਚ, ਮੈਂ ਦੇਖ ਰਿਹਾ ਹਾਂ ਚਾਰੋਂ ਤਰਫ਼ ਨੌਜਵਾਨ ਹੀ ਨੌਜਵਾਨ ਨਜ਼ਰ ਆ ਰਹੇ ਹਨ। ਉਨ੍ਹਾਂ ਸਾਰੇ ਨੌਜਵਾਨਾਂ ਦੇ ਨਾਲ ਮਿਲਣ ਦਾ ਮੌਕਾ ਦਿੱਤਾ। ਮੈਂ ਮੰਗਲ ਪ੍ਰਭਾਤ ਜੀ ਦਾ ਅਤੇ ਸ਼ਿੰਦੇ ਜੀ ਦੀ ਪੂਰੀ ਟੀਮ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ।

*******

ਡੀਐੱਸ/ਵੀਜੇ/ਆਰਕੇ/ਏਕੇ