ਨਮਸਕਾਰ !
ਮਹਾਰਾਸ਼ਟਰ ਦੇ ਗਵਰਨਰ ਸੀ ਪੀ ਰਾਧਾਕ੍ਰਿਸ਼ਣਨ ਜੀ, ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਜੀ, ਅਜਿਤ ਪਵਾਰ ਜੀ, ਹੋਰ ਸਾਰੇ ਮਹਾਨੁਭਾਵ ਅਤੇ ਮਹਾਰਾਸ਼ਟਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ…
ਮਹਾਰਾਸ਼ਟ੍ਰਾਤੀਲ ਸਰਵ ਸਰਵ ਸ਼ਿਵਪ੍ਰੇਮੀ ਬੰਧੂ-ਭਗਿਨੀਂਨਾ ਮਾਝਾ ਨਮਸਕਾਰ।
(महाराष्ट्रातील सर्व शिवप्रेमी बंधू-भगिनींना माझा नमस्कार।)
ਅੱਜ ਮਹਾਰਾਸ਼ਟਰ ਨੂੰ 10 ਮੈਡੀਕਲ ਕਾਲਜਾਂ ਦੀ ਸੌਗਾਤ ਮਿਲ ਰਹੀ ਹੈ। ਨਾਗਪੁਰ ਏਅਰਪੋਰਟ ਦੇ ਆਧੁਨਿਕੀਕਰਣ ਅਤੇ ਵਿਸਤਾਰ ਦਾ ਕੰਮ, ਸ਼ਿਰਡੀ ਏਅਰਪੋਰਟ ਦੇ ਲਈ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ ਅੱਜ ਇਨਫ੍ਰਾਸਟ੍ਰਕਚਰ ਨਾਲ ਜੁੜੇ ਇਨ੍ਹਾਂ ਦੋ ਅਹਿਮ ਪ੍ਰੋਜੈਕਟਾਂ ਦਾ ਸ਼ਿਲਾਨਯਾਸ ਵੀ ਹੋਇਆ ਹੈ। ਮੈਂ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੇ ਲਈ ਮਹਾਰਾਸ਼ਟਰ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਹੁਣੇ ਪਿਛਲੇ ਹਫਤੇ ਹੀ ਮੈਂ ਠਾਣੇ ਅਤੇ ਮੁੰਬਈ ਗਿਆ ਸੀ। ਇੱਥੇ ਮੈਟ੍ਰੋ ਸਮੇਤ 30 ਹਜ਼ਾਰ ਕਰੋੜ ਦੇ ਪ੍ਰੋਜੈਕਟਸ ਦੀ ਸ਼ੁਰੂਆਤ ਦਾ ਅਵਸਰ ਮੈਨੂੰ ਮਿਲਿਆ, ਇਸ ਦੇ ਪਹਿਲਾਂ ਵੀ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਕਰੋੜ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਹੋਏ ਹਨ। ਕਈ ਸ਼ਹਿਰਾਂ ਵਿੱਚ ਮੈਟ੍ਰੋ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਕਿਤੇ ਏਅਰਪੋਰਟ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ, ਤਾਂ ਕਿਤੇ ਸੜਕਾਂ ਅਤੇ ਹਾਈਵੇਅ ਨਾਲ ਜੁੜੇ ਪ੍ਰੋਜੈਕਟ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਨ। ਇਨਫ੍ਰਾਸਟ੍ਰਕਚਰ, ਸੋਲਰ ਐਨਰਜੀ, ਟੈਕਸਟਾਈਲ ਪਾਰਕ ਨਾਲ ਜੁੜੇ ਪ੍ਰੋਜੈਕਟਾਂ ਲਾਂਚ ਕੀਤੇ ਗਏ ਹਨ। ਕਿਸਾਨਾਂ, ਪਸ਼ੂਪਾਲਕਾਂ ਦੇ ਹਿਤ ਵਿੱਚ ਨਵੀਂ ਪਹਿਲ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ ਦੇਸ਼ ਦੇ ਸਭ ਤੋਂ ਵੱਡੇ ਕੰਟੇਨਰ ਪੋਰਟ, ਵਧਾਵਨ ਪੋਰਟ ਦੀ ਨੀਂਹ ਰੱਖੀ ਗਈ ਹੈ। ਮਹਾਰਾਸ਼ਟਰ ਦੇ ਇਤਿਹਾਸ ਵਿੱਚ ਇੰਨੀ ਤੇਜ਼ ਗਤੀ ਨਾਲ, ਇੰਨੇ ਵੱਡੇ ਸਕੇਲ ‘ਤੇ, ਅਲੱਗ-ਅਲੱਗ ਖੇਤਰਾਂ ਵਿੱਚ ਕਦੇ ਵੀ ਵਿਕਾਸ ਨਹੀਂ ਹੋਇਆ। ਹਾਂ, ਇਹ ਗੱਲ ਅਲੱਗ ਹੈ ਕਿ ਕਾਂਗਰਸ ਦੇ ਰਾਜ ਵਿੱਚ ਇੰਨੀ ਹੀ ਤੇਜ਼ ਗਤੀ ਨਾਲ, ਇੰਨੇ ਹੀ ਸਕੇਲ ‘ਤੇ, ਅਲੱਗ-ਅਲੱਗ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਜ਼ਰੂਰ ਹੁੰਦਾ ਸੀ।
ਭਾਈਓ ਭੈਣੋਂ,
ਕੁਝ ਦਿਨ ਪਹਿਲਾਂ ਹੀ ਅਸੀਂ ਮਰਾਠੀ ਭਾਸ਼ਾ ਨੂੰ ‘ਅਭਿਜਾਤ ਭਾਸ਼ਾ’ ਦਾ ਦਰਜਾ ਦਿੱਤਾ। ਜਦੋਂ ਇੱਕ ਭਾਸ਼ਾ ਨੂੰ ਉਸ ਦਾ ਗੌਰਵ ਮਿਲਦਾ ਹੈ, ਤਦ ਸਿਰਫ਼ ਸ਼ਬਦ ਨਹੀਂ, ਬਲਕਿ ਪੂਰੀ ਪੀੜ੍ਹੀ ਨੂੰ ਨਵੇਂ ਬੋਲ ਮਿਲਦੇ ਹਨ। ਕਰੋੜਾਂ ਮਰਾਠੀ ਮਾਨੁਸ਼ ਦਾ ਦਹਾਕਿਆਂ ਪੁਰਾਣਾ ਸੁਪਨਾ ਪੂਰਾ ਹੋਇਆ। ਮਹਾਰਾਸ਼ਟਰ ਦੇ ਲੋਕਾਂ ਨੇ ਜਗ੍ਹਾ-ਜਗ੍ਹਾ ਇਸ ਦੀ ਖੁਸ਼ੀ ਮਨਾਈ ਅੱਜ ਮਹਾਰਾਸ਼ਟਰ ਦੇ ਪਿੰਡ-ਪਿੰਡ ਨਾਲ ਮੈਨੂੰ ਖੁਸ਼ੀ ਦੇ ਸੰਦੇਸ਼ ਵੀ ਭੇਜ ਰਹੇ ਹਨ। ਮਹਾਰਾਸ਼ਟਰ ਦੇ ਲੋਕ ਆਪਣੇ ਸੰਦੇਸ਼ਾਂ ਵਿੱਚ ਮਰਾਠੀ ਨੂੰ ਅਭਿਜਾਤ ਭਾਸ਼ਾ ਦਾ ਦਰਜਾ ਦੇਣ ਦੇ ਲਈ ਮੈਨੂੰ ਢੇਰ ਸਾਰੇ ਧੰਨਵਾਦ ਦੇ ਰਹੇ ਹਨ। ਲੇਕਿਨ, ਮੈਂ ਦੱਸਣਾ ਚਾਹੁੰਦਾ ਹਾਂ। ਇਹ ਕੰਮ ਮੈਂ ਨਹੀਂ, ਆਪ ਸਭ ਦੇ ਅਸ਼ੀਰਵਾਦ ਨੇ ਕੀਤਾ ਹੈ। ਮਹਾਰਾਸ਼ਟਰ ਦੇ ਵਿਕਾਸ ਦਾ ਹਰ ਪ੍ਰਯਾਸ ਛਤਰਪਤੀ ਸ਼ਿਵਾਜੀ ਮਹਾਰਾਜ, ਬਾਬਾ ਸਾਹੇਬ ਅੰਬੇਡਕਰ, ਜਯੋਤਿਬਾ ਫੁਲੇ, ਸਾਵਿਤ੍ਰੀ ਬਾਈ ਫੁਲੇ ਜਿਹੇ ਵਿਭੂਤੀਆਂ ਦੇ ਅਸ਼ੀਰਵਾਦ ਨਾਲ ਹੋ ਰਿਹਾ ਹੈ।
ਸਾਥੀਓ,
ਹੁਣ ਕੱਲ੍ਹ ਹੀ ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਚੋਣਾਂ ਦੇ ਪਰਿਣਾਮ ਆਏ ਹਨ। ਹਰਿਆਣਾ ਨੇ ਦੱਸ ਦਿੱਤਾ ਹੈ, ਦੇਸ਼ ਦਾ ਮੂਡ ਕੀ ਹੈ, ਮਿਜਾਜ਼ ਕੀ ਹੈ! ਦੋ ਵਾਰ ਕਾਰਜਕਾਲ ਪੂਰਾ ਕਰਨ ਦੇ ਬਾਅਦ ਲਗਾਤਾਰ ਤੀਸਰੀ ਵਾਰ ਚੁਣ ਕੇ ਆਉਣਾ ਇਤਿਹਾਸਿਕ ਹੈ। ਕਾਂਗਰਸ ਦਾ ਪੂਰਾ ecosystem, ਅਰਬਨ ਨਕਸਲ ਦਾ ਪੂਰਾ ਗਿਰੋਹ, ਜਨਤਾ ਨੂੰ ਗੁਮਰਾਹ ਕਰਨ ਵਿੱਚ ਜੁਟਿਆ ਸੀ। ਲੇਕਿਨ ਕਾਂਗਰਸ ਦੀਆਂ ਸਾਰੀਆਂ ਸਾਜਿਸ਼ਾਂ ਨਾਕਾਮ ਹੋ ਗਈਆਂ। ਇਨ੍ਹਾਂ ਨੇ ਦਲਿਤਾਂ ਦੇ ਵਿੱਚ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਦਲਿਤ ਸਮਾਜ ਨੇ ਇਨ੍ਹਾਂ ਦੇ ਖਤਰਨਾਕ ਇਰਾਦਿਆਂ ਨੂੰ ਭਾਂਪ ਲਿਆ। ਦਲਿਤਾਂ ਨੂੰ ਅਹਿਸਾਸ ਹੋ ਗਿਆ ਕਿ ਕਾਂਗਰਸ, ਉਨ੍ਹਾਂ ਦੇ ਰਿਜ਼ਰਵੇਸ਼ਨ ਨੂੰ ਖੋਹ ਕੇ, ਆਪਣੇ ਵੋਟ ਬੈਂਕ ਵਿੱਚ ਵੰਡਣਾ ਚਾਹੁੰਦੀ ਹੈ। ਅੱਜ ਹਰਿਆਣਾ ਦੇ ਦਲਿਤ ਵਰਗ ਨੇ ਬੀਜੇਪੀ ਨੂੰ ਰਿਕਾਰਡ ਸਮਰਥਨ ਦਿੱਤਾ ਹੈ। ਹਰਿਆਣਾ ਦੇ ਓਬੀਸੀ, ਬੀਜੇਪੀ ਦੇ ਵਿਕਾਸ ਕਾਰਜਾਂ ਨੂੰ ਦੇਖ ਕੇ ਉਸ ਦੇ ਨਾਲ ਹਨ। ਕਾਂਗਰਸ ਨੇ ਕਿਸਾਨਾਂ ਨੂੰ ਭੜਕਾਇਆ। ਲੇਕਿਨ ਕਿਸਾਨਾਂ ਨੂੰ ਪਤਾ ਹੈ ਕਿ ਉਸ ਨੂੰ ਫਸਲਾਂ ‘ਤੇ MSP ਕਿਸ ਨੇ ਦਿੱਤੀ। ਹਰਿਆਣਾ ਦੇ ਕਿਸਾਨ, ਬੀਜੇਪੀ ਦੀ ਕਿਸਾਨ ਕਲਿਆਣ ਯੋਜਨਾਵਾਂ ਤੋਂ ਖੁਸ਼ ਹਨ। ਕਾਂਗਰਸ ਨੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਅਤੇ ਅਲੱਗ-ਅਲੱਗ ਤਰੀਕੇ ਨਾਲ ਉਨ੍ਹਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਹਰਿਆਣਾ ਦੇ ਨੌਜਵਾਨ, ਸਾਡੀਆਂ ਭੈਣਾਂ-ਬੇਟੀਆਂ, ਆਪਣੇ ਉੱਜਵਲ ਭਵਿੱਖ ਦੇ ਲਈ ਭਾਜਪਾ ‘ਤੇ ਹੀ ਭਰੋਸਾ ਕਰ ਰਹੇਹਨ। ਕਾਂਗਰਸ ਨੇ ਸਾਰੇ ਹੱਥਕੰਡੇ ਅਪਣਾਏ, ਲੇਕਿਨ ਹਰਿਆਣਾ ਦੀ ਜਨਤਾ ਨੇ ਦਿਖਾ ਦਿੱਤਾ, ਉਹ ਹੁਣ ਕਾਂਗਰਸ ਅਤੇ ਅਰਬਨ ਨਕਸਲ ਦੇ ਨਫਰਤ ਨਾਲ ਭਰੀਆਂ ਸਾਜਿਸ਼ਾਂ ਦਾ ਸ਼ਿਕਾਰ ਹੋਣ ਵਾਲੇ ਨਹੀਂ!
ਸਾਥੀਓ,
ਕਾਂਗਰਸ, ਹਮੇਸ਼ਾ ਵੰਡੋ ਅਤੇ ਸੱਤਾ ਪਾਓ ਦੇ ਫਾਰਮੁੱਲੇ ‘ਤੇ ਚਲੀ ਹੈ। ਕਾਂਗਰਸ ਨੇ ਵਾਰ-ਵਾਰ ਇਹ ਸਿੱਧ ਕੀਤਾ ਹੈ ਕਿ ਉਹ ਇੱਕ ਗ਼ੈਰ-ਜ਼ਿੰਮੇਦਾਰ ਦਲ ਬਣ ਗਿਆ ਹੈ। ਉਹ ਹੁਣ ਵੀ ਦੇਸ਼ ਨੂੰ ਵੰਡਣ ਦੇ ਲਈ ਨਵੇਂ-ਨਵੇਂ ਨਰੈਟਿਵ ਗੜ੍ਹ ਰਹੀ ਹੈ। ਕਾਂਗਰਸ, ਸਮਾਜ ਨੂੰ ਵੰਡਣ ਦਾ ਫਾਰਮੂਲਾ ਲਿਆਉਂਦੀ ਰਹਿੰਦੀ ਹੈ। ਕਾਂਗਰਸ ਦੇਸ਼ ਦੇ ਮਤਦਾਤਾਵਾਂ ਨੂੰ ਗੁਮਰਾਹ ਕਰਨ ਤੋਂ ਬਾਜ ਨਹੀਂ ਆ ਰਹੀ। ਕਾਂਗਰਸ ਦਾ ਫਾਰਮੂਲਾ ਸਾਫ ਹੈ ਕਿ ਮੁਸਲਮਾਨਾਂ ਨੂੰ ਡਰਾਉਂਦੇ ਰਹੋ, ਉਨ੍ਹਾਂ ਨੂੰ ਡਰ ਦਿਖਾਓ, ਉਨ੍ਹਾਂ ਦੇ ਵੋਟ ਬੈਂਕ ਨੂੰ convert ਕਰੋ ਅਤੇ ਵੋਟ ਬੈਂਕ ਨੂੰ ਮਜ਼ਬੂਤ ਕਰੋ। ਕਾਂਗਰਸ ਦੇ ਇੱਕ ਵੀ ਨੇਤਾ ਨੇ ਅੱਜ ਤੱਕ ਕਦੇ ਨਹੀਂ ਕਿਹਾ ਕਿ ਸਾਡੇ ਮੁਸਲਿਮ ਭਾਈ-ਭੈਣਾਂ ਵਿੱਚ ਕਿੰਨੀਆਂ ਜਾਤੀਆਂ ਹੁੰਦੀਆਂ ਹਨ। ਮੁਸਲਿਮ ਜਾਤੀਆਂ ਦੀ ਗੱਲ ਆਉਂਦੇ ਹੀ ਕਾਂਗਰਸ ਦੇ ਨੇਤਾ ਮੂੰਹ ‘ਤੇ ਤਾਲਾ ਲਗਾ ਕੇ ਬੈਠ ਜਾਂਦੇ ਹਨ। ਲੇਕਿਨ ਜਦੋਂ ਵੀ ਹਿੰਦੂ ਸਮਾਜ ਦੀ ਗੱਲ ਆਉਂਦੀ ਹੈ, ਤਾਂ ਕਾਂਗਰਸ ਉਨ੍ਹਾਂ ਦੀ ਚਰਚਾ ਜਾਤੀ ਤੋਂ ਹੀ ਸ਼ੁਰੂ ਕਰਦੀ ਹੈ। ਕਾਂਗਰਸ ਦੀ ਨੀਤੀ ਹੈ, ਹਿੰਦੂਆਂ ਦੀ ਇੱਕ ਜਾਤੀ ਨੂੰ ਦੂਸਰੀ ਜਾਤੀ ਨਾਲ ਲੜਾਓ। ਕਾਂਗਰਸ ਜਾਣਦੀ ਹੈ ਕਿ ਜਿੰਨਾ ਹਿੰਦੂ ਵੰਡੇਗਾ, ਓਨਾ ਹੀ ਉਸ ਦਾ ਫਾਇਦਾ ਹੋਵੇਗਾ। ਕਾਂਗਰਸ ਕਿਸੇ ਵੀ ਤਰੀਕੇ ਨਾਲ ਹਿੰਦੂ ਸਮਾਜ ਵਿੱਚ ਅੱਗ ਲਗਾਏ ਰੱਖਣਾ ਚਾਹੁੰਦੀ ਹੈ, ਤਾਕਿ ਉਹ ਉਸ ‘ਤੇ ਰਾਜਨੀਤਕ ਰੋਟੀਆਂ ਸੇਕਦੀ ਰਹੇ। ਭਾਰਤ ਵਿੱਚ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਉੱਥੇ ਕਾਂਗਰਸ ਇਹੀ ਫਾਰਮੂਲਾ ਲਾਗੂ ਕਰਦੀ ਹੈ। ਆਪਣਾ ਵੋਟ ਬੈਂਕ ਪੱਕਾ ਕਰਨ ਦੇ ਲਈ ਕਾਂਗਰਸ ਸਮਾਜ ਵਿੱਚ ਜ਼ਹਿਰ ਘੋਲਣ ਦੇ ਹਰ ਹਥਕੰਡੇ ਅਪਣਾ ਰਹੀ ਹੈ। ਕਾਂਗਰਸ ਪੂਰੀ ਤਰ੍ਹਾਂ ਨਾਲ ਸੰਪ੍ਰਦਾਇਕ ਅਤੇ ਜਾਤੀਵਾਦ ਦੀਆਂ ਚੋਣਾਂ ਲੜਦੀ ਰਹਿੰਦੀ ਹੈ।
ਹਿੰਦੂ ਸਮਾਜ ਨੂੰ ਤੋੜ ਕੇ ਉਸ ਨੂੰ ਆਪਣੀ ਜਿੱਤ ਦਾ ਫਾਰਮੂਲਾ ਬਣਾਉਣਾ, ਇਹੀ ਕਾਂਗਰਸ ਦੀ ਰਾਜਨੀਤੀ ਦਾ ਅਧਾਰ ਹੈ। ਕਾਂਗਰਸ ਭਾਰਤ ਦੇ ਸਰਵਜਨ ਹਿਤਾਏ ਸਰਵਜਨ ਸੁਖਾਏ ਦੀ ਭਾਵਨਾ ਦਾ ਦਮਨ ਕਰ ਰਹੀ ਹੈ, ਸਨਾਤਨ ਪਰੰਪਰਾ ਦਾ ਦਮਨ ਕਰ ਰਹੀ ਹੈ। ਜਿਸ ਕਾਂਗਰਸ ਨੇ ਇੰਨੇ ਵਰ੍ਹਿਆਂ ਤੱਕ ਦੇਸ਼ ‘ਤੇ ਰਾਜ ਕੀਤਾ, ਉਹ ਸੱਤਾ ਵਿੱਚ ਵਾਪਸੀ ਲਈ ਇੰਨੀ ਬੇਚੈਨ ਹੈ ਕਿ ਹਰ ਰੋਜ਼ ਨਫਰਤ ਦੀ ਰਾਜਨੀਤੀ ਕਰ ਰਹੀ ਹੈ। ਕਾਂਗਰਸ ਦੀਆਂ ਪੁਰਾਣੀਆਂ ਪੀੜ੍ਹੀਆਂ ਦੇ ਨੇਤਾ ਵੀ ਬੇਬੱਸ ਹਨ, ਬੇਸਹਾਰਾ ਹਨ ਕਿ ਉਨ੍ਹਾਂ ਦੀ ਪਾਰਟੀ ਦੀ ਕੀ ਸਥਿਤੀ ਹੋ ਗਈ ਹੈ। ਕਾਂਗਰਸ ਦੀ ਇਹ ਸਥਿਤੀ ਹੋਣ ਵਾਲੀ ਹੈ, ਕਾਂਗਰਸ ਨਫਰਤ ਫੈਲਾਉਣ ਦੀ ਸਭ ਤੋਂ ਵੱਡੀ ਫੈਕਟਰੀ ਬਣਨ ਵਾਲੀ ਹੈ। ਇਹ ਗਾਂਧੀ ਜੀ ਨੇ ਆਜ਼ਾਦੀ ਦੇ ਬਾਅਦ ਹੀ ਸਮਝ ਲਿਆ ਸੀ। ਇਸ ਲਈ ਹੀ ਗਾਂਧੀ ਜੀ ਨੇ ਕਿਹਾ ਸੀ ਕਿ ਕਾਂਗਰਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਕਾਂਗਰਸ ਖੁਦ ਖਤਮ ਨਹੀਂ ਹੋਈ ਲੇਕਿਨ ਅੱਜ ਦੇਸ਼ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣਾ ਹੈ, ਸੁਚੇਤ ਰਹਿਣਾ ਹੈ।
ਸਾਥੀਓ,
ਮੇਰਾ ਪੱਕਾ ਵਿਸ਼ਵਾਸ ਹੈ, ਸਮਾਜ ਨੂੰ ਤੋੜਨ ਦੀ ਅੱਜ ਜੋ ਕੋਸ਼ਿਸ਼ ਹੋ ਰਹੀ ਹੈ, ਅਜਿਹੀ ਹਰ ਸਾਜਿਸ਼ ਨੂੰ ਮਹਾਰਾਸ਼ਟਰ ਦੇ ਲੋਕ ਨਾਕਾਮ ਕਰਕੇ ਰਹਿਣਗੇ। ਮਹਾਰਾਸ਼ਟਰ ਦੇ ਲੋਕਾਂ ਨੂੰ ਦੇਸ਼ ਦੇ ਵਿਕਾਸ ਨੂੰ ਸਭ ਤੋਂ ਉੱਪਰ ਰੱਖਦੇ ਹੋਏ, ਇਕਜੁੱਟ ਹੋ ਕੇ ਬੀਜੇਪੀ- ਮਹਾਯੁਤੀ ਲਈ ਵੋਟ ਕਰਨਾ ਹੈ।
हरयाणा तर भाजपा जिंकली आता महाराष्ट्रात यापेक्षा मोठा विजय मिलवायचा आहे ।
(ਹਰਿਆਣਾ ਭਾਜਪਾ ਨੇ ਜਿੱਤੀ ਸੀ, ਹੁਣ ਉਹ ਮਹਾਰਾਸ਼ਟਰ ਵਿਚ ਵੱਡੀ ਜਿੱਤ ਹਾਸਲ ਕਰਨਾ ਚਾਹੁੰਦੀ ਹੈ।)
ਸਾਥੀਓ,
ਪਿਛਲੇ 10 ਵਰ੍ਹੇ ਵਿੱਚ ਅਸੀਂ ਦੇਸ਼ ਦੇ ਵਿਕਾਸ ਲਈ ਆਧੁਨਿਕ ਇਨਫ੍ਰਾ ਬਣਾਉਣ ਦਾ ਇੱਕ ਮਹਾਯੱਗ ਸ਼ੁਰੂ ਕੀਤਾ ਹੈ। ਅੱਜ ਅਸੀਂ ਸਿਰਫ਼ ਬਿਲਡਿੰਗਸ ਨਹੀਂ ਬਣਾ ਰਹੇ, ਅਸੀਂ ਇੱਕ ਸਿਹਤਮੰਦ ਅਤੇ ਸਮ੍ਰਿੱਧ ਮਹਾਰਾਸ਼ਟਰ ਦੀ ਨੀਂਹ ਰੱਖ ਰਹੇ ਹਾਂ। ਇੱਕੋ ਨਾਲ 10 ਨਵੇਂ ਸਰਕਾਰੀ ਮੈਡੀਕਲ ਕਾਲਜਾਂ ਦੀ ਸ਼ੁਰੂਆਤ, ਇਹ ਕੇਵਲ 10 ਨਵੇਂ ਸੰਸਥਾਨਾਂ ਨੂੰ ਤਿਆਰ ਕਰਨਾ ਨਹੀਂ ਹੈ। ਇਹ ਲੱਖਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਮਹਾਯੱਗ ਹੈ। ਠਾਣੇ-ਅੰਬਰਨਾਥ, ਮੁੰਬਈ, ਨਾਸਿਕ, ਜਾਲਨਾ, ਬੁਲਢਾਣਾ, ਹਿੰਗੋਲੀ, ਵਾਸ਼ਿਮ, ਅਮਰਾਵਤੀ, ਭੰਡਾਰਾ ਅਤੇ ਗਢਚਿਰੌਲੀ, ਇਹ ਮੈਡੀਕਲ ਕਾਲਜ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ, ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਲੱਖਾਂ ਪਰਿਵਾਰਾਂ ਦੀ ਸੇਵਾ ਦਾ ਕੇਂਦਰ ਬਣਨਗੇ। ਇਨ੍ਹਾਂ ਦੇ ਚਲਦੇ ਮਹਾਰਾਸ਼ਟਰ ਵਿੱਚ 900 ਮੈਡੀਕਲ ਸੀਟਾਂ ਵਧ ਰਹੀਆਂ ਹਨ। ਹੁਣ ਮਹਾਰਾਸ਼ਟਰ ਵਿੱਚ ਮੈਡੀਕਲ ਸੀਟਾਂ ਦੀ ਸੰਖਿਆ ਲਗਭਗ 6 ਹਜ਼ਾਰ ਹੋ ਜਾਏਗੀ। ਇਸ ਵਾਰ ਲਾਲ ਕਿਲੇ ਤੋਂ ਦੇਸ਼ ਨੇ ਸੰਕਲਪ ਲਿਆ ਹੈ ਕਿ ਮੈਡੀਕਲ ਲਾਈਨ ਵਿੱਚ 75 ਹਜ਼ਾਰ ਨਵੀਆਂ ਸੀਟਾਂ ਜੋੜੀਆਂ ਜਾਣਗੀਆਂ। ਅੱਜ ਦਾ ਇਹ ਆਯੋਜਨ ਇਸ ਦਿਸ਼ਾ ਵਿੱਚ ਵੀ ਵੱਡਾ ਕਦਮ ਹੈ।
ਸਾਥੀਓ,
ਅਸੀਂ ਮੈਡੀਕਲ ਸਿੱਖਿਆ ਨੂੰ ਸੁਲਭ ਬਣਾਇਆ ਹੈ। ਇਸ ਨਾਲ ਮਹਾਰਾਸ਼ਟਰ ਦੇ ਨੌਜਵਾਨਾਂ ਦੇ ਲਈ ਨਵੇਂ ਅਵਸਰਾਂ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਸਾਡੇ ਗ਼ਰੀਬ ਅਤੇ ਮੱਧ ਵਰਗ ਦੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਡਾਕਟਰ ਬਣਨ, ਉਨ੍ਹਾਂ ਦਾ ਸੁਪਨਾ ਪੂਰਾ ਹੋਵੇ, ਇਹ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਇੱਕ ਸਮੇਂ ਵਿੱਚ ਇਸ ਤਰ੍ਹਾਂ ਦੀ ਪੜ੍ਹਾਈ ਲਈ ਮਾਤ੍ਰਭਾਸ਼ਾ ਵਿੱਚ ਕਿਤਾਬਾਂ ਨਾ ਹੋਣਾ ਵੀ ਵੱਡੀ ਚੁਣੌਤੀ ਸੀ। ਅਸੀਂ ਮਹਾਰਾਸ਼ਟਰ ਦੇ ਨੌਜਵਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਭੇਦਭਾਵ ਵੀ ਖਤਮ ਕੀਤਾ ਹੈ। ਹੁਣ ਸਾਡੇ ਮਹਾਰਾਸ਼ਟਰ ਦੇ ਯੁਵਾ ਮਰਾਠੀ ਭਾਸ਼ਾ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਸਕਣਗੇ। ਮਰਾਠੀ ਭਾਸ਼ਾ ਵਿੱਚ ਪੜ੍ਹ ਕੇ ਉਹ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨਗੇ।
ਸਾਥੀਓ,
ਜੀਵਨ ਨੂੰ ਅਸਾਨ ਬਣਾਉਣ ਦਾ ਸਾਡਾ ਪ੍ਰਯਾਸ, ਗ਼ਰੀਬੀ ਦੇ ਖਿਲਾਫ ਲੜਾਈ ਦਾ ਬਹੁਤ ਵੱਡਾ ਮਾਧਿਅਮ ਹੈ। ਕਾਂਗਰਸ ਜਿਹੀਆਂ ਪਾਰਟੀਆਂ ਨੇ ਤਾਂ ਗ਼ਰੀਬੀ ਨੂੰ ਆਪਣੀ ਰਾਜਨੀਤੀ ਦਾ ਈਂਧਣ ਬਣਾ ਰੱਖਿਆ ਸੀ। ਇਸ ਲਈ ਉਹ ਗ਼ਰੀਬ ਨੂੰ ਗ਼ਰੀਬ ਬਣਾਏ ਰੱਖਦੀ ਸੀ। ਲੇਕਿਨ ਸਾਡੀ ਸਰਕਾਰ ਨੇ ਇੱਕ ਦਹਾਕੇ ਦੇ ਅੰਦਰ-ਅੰਦਰ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਨਿਕਾਲਿਆ ਹੈ। ਅਤੇ ਦੇਸ਼ ਵਿੱਚ ਸਿਹਤ ਸੇਵਾਵਾਂ ਦਾ ਕਾਇਆਕਲਪ ਇਸ ਦਾ ਇੱਕ ਵੱਡਾ ਅਧਾਰ ਬਣਿਆ ਹੈ। ਅੱਜ ਹਰ ਗ਼ਰੀਬ ਦੇ ਪਾਸ ਮੁਫ਼ਤ ਇਲਾਜ ਦੇ ਲਈ ਆਯੁਸ਼ਮਾਨ ਕਾਰਡ ਹੈ। ਹੁਣ ਸਾਰੇ ਦੇਸ਼ਵਾਸੀਆਂ ਨੂੰ, ਜੋ ਵੀ 70 ਤੋਂ ਉੱਪਰ ਦੇ ਹਨ, ਹੁਣ 70 ਵਰ੍ਹੇ ਦੀ ਉਮਰ ਦੇ ਬਜ਼ੁਰਗਾਂ ਨੂੰ ਵੀ ਮੁਫ਼ਤ ਇਲਾਜ ਮਿਲ ਰਿਹਾ ਹੈ। ਜਨ-ਔਸ਼ਧੀ ਕੇਂਦਰਾਂ ‘ਤੇ ਬੇਹੱਦ ਘੱਟ ਕੀਮਤ ‘ਤੇ ਜ਼ਰੂਰੀ ਦਵਾਈਆਂ ਮਿਲ ਰਹੀਆਂ ਹਨ। ਹਾਰਟ ਮਰੀਜਾਂ ਦੇ ਲਈ ਸਟੈਂਟ 80-85 ਪ੍ਰਤੀਸ਼ਤ ਤੱਕ ਸਸਤੇ ਕੀਤੇ ਗਏ ਹਨ। ਅਸੀਂ ਕੈਂਸਰ ਦੇ ਇਲਾਜ ਦੇ ਲਈ ਜ਼ਰੂਰੀ ਦਵਾਈਆਂ ਦੇ ਲਈ ਉਸ ਦੀ ਕੀਮਤਾਂ ਵੀ ਘੱਟ ਕੀਤੀਆਂ ਹਨ। ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੀ ਸੰਖਿਆ ਵਧਣ ਨਾਲ ਵੀ ਇਲਾਜ ਸਸਤਾ ਹੋਇਆ ਹੈ। ਅੱਜ ਗ਼ਰੀਬ ਤੋਂ ਗ਼ਰੀਬ ਦੇਸ਼ਵਾਸੀ ਨੂੰ ਮੋਦੀ ਸਰਕਾਰ ਨੇ ਸਮਾਜਿਕ ਸੁਰੱਖਿਆ ਦਾ ਮਜ਼ਬੂਤ ਕਵਚ ਦਿੱਤਾ ਹੈ।
ਸਾਥੀਓ,
ਦੁਨੀਆ ਕਿਸੇ ਦੇਸ਼ ਵਿੱਚ ਤਦ ਹੀ ਵਿਸ਼ਵਾਸ ਕਰਦੀ ਹੈ, ਜਦੋਂ ਉੱਥੋਂ ਦਾ ਯੁਵਾ ਆਤਮਵਿਸ਼ਵਾਸ ਨਾਲ ਭਰਿਆ ਹੁੰਦਾ ਹੈ। ਅੱਜ ਯੁਵਾ ਭਾਰਤ ਦਾ ਆਤਮਵਿਸ਼ਵਾਸ, ਭਾਰਤ ਦੇ ਉੱਜਵਲ ਭਵਿੱਖ ਦੀ ਨਵੀਂ ਕਹਾਣੀ ਹੈ। ਦੁਨੀਆ ਦੇ ਵੱਡੇ-ਵੱਡੇ ਦੇਸ਼ ਅੱਜ ਭਾਰਤ ਨੂੰ ਮਾਨਵ ਸੰਸਾਧਨ ਦੇ ਵੱਡੇ ਕੇਂਦਰ ਦੇ ਰੂਪ ਵਿੱਚ ਦੇਖ ਰਹੇ ਹਨ। ਸਾਡੇ ਨੌਜਵਾਨਾਂ ਦੇ ਪਾਸ ਪੂਰੀ ਦੁਨੀਆ ਵਿੱਚ ਸਿੱਖਿਆ, ਸਿਹਤ ਤੋਂ ਲੈ ਕੇ ਸਾਫਟਵੇਅਰ ਤੱਕ, ਹਰ ਖੇਤਰ ਵਿੱਚ ਅਪਾਰ ਅਵਸਰ ਹਨ। ਇਸ ਲਈ ਅਸੀਂ ਆਪਣੇ ਨੌਜਵਾਨਾਂ ਨੂੰ ਗਲੋਬਲ ਸਟੈਂਡਰਡ ਦੇ ਮੁਤਾਬਿਕ skilled ਬਣਾ ਰਹੇ ਹਾਂ। ਅੱਜ ਅਸੀਂ ਮਹਾਰਾਸ਼ਟਰ ਵਿੱਚ ਵਿਦਯਾ ਸਮੀਖਿਆ ਕੇਂਦਰ ਜਿਹੇ ਪ੍ਰਕਲਪ ਵੀ ਸ਼ੁਰੂ ਕਰ ਰਹੇ ਹਾਂ। ਅੱਜ ਅਸੀਂ ਮੁੰਬਈ ਵਿੱਚ ਇੰਡੀਅਨ ਇੰਸਟੀਟਿਊਟ ਆਫ ਸਕਿੱਲਸ ਦੀ ਸ਼ੁਰੂਆਤ ਵੀ ਕੀਤੀ ਹੈ।
ਇਸ ਵਿੱਚ ਨੌਜਵਾਨਾਂ ਨੂੰ Future-oriented training ਮਿਲੇਗੀ। ਉਨ੍ਹਾਂ ਦੇ ਟੈਲੇਂਟ ਨੂੰ ਬਜ਼ਾਰ ਦੀ ਡਿਮਾਂਡ ਦੇ ਮੁਤਾਬਿਕ ਅੱਗੇ ਵਧਾਇਆ ਜਾਵੇਗਾ। ਸਾਡੀ ਸਰਕਾਰ ਨੇ ਨੌਜਵਾਨਾਂ ਨੂੰ paid internship ਦੇਣ ਦੀ ਸ਼ੁਰੂਆਤ ਵੀ ਕੀਤੀ ਹੈ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੀ ਪਹਿਲ ਹੋਈ ਹੈ। ਹੁਣ ਨੌਜਵਾਨਾਂ ਨੂੰ 5 ਹਜ਼ਾਰ ਰੁਪਏ ਇੰਟਰਨਸ਼ਿਪ ਦੇ ਤੌਰ ‘ਤੇ ਮਿਲਣਗੇ। ਮੈਨੂੰ ਖੁਸ਼ੀ ਹੈ ਕਿ ਹਜ਼ਾਰਾਂ ਕੰਪਨੀਆਂ ਇਸ ਅਭਿਯਾਨ ਵਿੱਚ ਜੁੜਨ ਲਈ, ਨੌਜਵਾਨਾਂ ਨੂੰ internship ਵਿੱਚ ਮਦਦ ਕਰਨ ਦੇ ਲਈ ਰਜਿਸਟ੍ਰੇਸ਼ਨ ਕਰਾ ਰਹੀਆਂ ਹਨ। ਇਸ ਪਹਿਲ ਨਾਲ ਨੌਜਵਾਨਾਂ ਦੀ ਨੀਂਹ ਮਜ਼ਬੂਤ ਹੋਵੇਗੀ, ਉਨ੍ਹਾਂ ਨੂੰ ਨਵਾਂ ਅਨੁਭਵ ਮਿਲੇਗਾ ਅਤੇ ਉਨ੍ਹਾਂ ਦੇ ਲਈ ਨਵੇਂ ਅਵਸਰਾਂ ਦੀ ਰਾਹ ਅਸਾਨ ਹੋਵੇਗੀ।
ਭਾਈਓ ਭੈਣੋਂ,
ਨੌਜਵਾਨਾਂ ਨੂੰ ਲੈ ਕੇ ਭਾਰਤ ਜੋ ਪ੍ਰਯਾਸ ਕਰ ਰਿਹਾ ਹੈ, ਉਸ ਦੇ ਪਰਿਣਾਮ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਸਾਡੇ ਐਜੂਕੇਸ਼ਨ institutes ਦੁਨੀਆ ਦੇ ਟੌਪ institutes ਦੀ ਬਰਾਬਰੀ ਕਰ ਰਹੇ ਹਨ। ਹੁਣ ਕੱਲ੍ਹ ਹੀ ਵਰਲਡ ਯੂਨੀਵਰਸਿਟੀ ਰੈਂਕਿੰਗ ਆਈ ਹੈ। ਇਸ ਰੈਂਕਿੰਗ ਦੇ ਅਨੁਸਾਰ ਭਾਰਤ ਵਿੱਚ ਨੌਜਵਾਨਾਂ ਲਈ ਉੱਚ ਸਿੱਖਿਆ ਦੀ, ਰਿਸਰਚ ਦੀ ਕੁਆਲਿਟੀ ਬਦਲ ਰਹੀ ਹੈ।
ਸਾਥੀਓ,
ਅੱਜ ਪੂਰੀ ਦੁਨੀਆ ਦੀ ਨਜ਼ਰ ਭਾਰਤ ‘ਤੇ ਹੈ। ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁਕਿਆ ਹੈ। ਹੁਣ ਗਲੋਬਲ ਇਕੋਨੋਮੀ ਦਾ ਫਿਊਚਰ ਭਾਰਤ ਨਾਲ ਜੁੜਿਆ ਹੋਇਆ ਹੈ। ਭਾਰਤ ਦੀ ਇਹ ਆਰਥਿਕ ਪ੍ਰਗਤੀ ਨਵੇਂ ਅਵਸਰਾਂ ਨੂੰ ਲੈ ਕੇ ਆ ਰਹੀ ਹੈ। ਅਜਿਹੇ ਖੇਤਰ, ਜਿਨ੍ਹਾਂ ਦੀ ਦਹਾਕਿਆਂ ਤੱਕ ਕਾਂਗਰਸ ਨੇ ਉਪੇਖਿਆ ਕੀਤੀ, ਅੱਜ ਉਹ ਖੇਤਰ ਵੀ ਅਸੀਮ ਅਵਸਰਾਂ ਦਾ ਸਰੋਤ ਬਣ ਰਹੀ ਹੈ। ਜਿਵੇਂ ਟੂਰਿਜ਼ਮ ਦੀ ਉਦਾਹਰਣ ਹੈ, ਮਹਾਰਾਸ਼ਟਰ ਦੇ ਪਾਸ ਕਿੰਨੀ ਕੀਮਤੀ ਵਿਰਾਸਤ ਹੈ! ਮਹਾਰਾਸ਼ਟਰ ਵਿੱਚ ਕਿੰਨੇ ਸੁਦਰ ਕੁਦਰਤੀ ਸਥਾਨ ਹਨ, ਅਧਿਆਤਮਿਕ ਕੇਂਦਰ ਹਨ, ਇਨ੍ਹਾਂ ਦੇ ਆਲੇ-ਦੁਆਲੇ ਹਜ਼ਾਰਾਂ ਲੱਖਾਂ ਕਰੋੜ ਦੀ ਇਕੋਨੋਮੀ ਵਿਕਸਿਤ ਹੋ ਸਕਦੀ ਸੀ। ਲੇਕਿਨ, ਇਨ੍ਹਾਂ ਅਵਸਰਾਂ ਦਾ ਉਸੇ ਤਰ੍ਹਾਂ ਉਪਯੋਗ ਨਹੀਂ ਹੋਇਆ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ। ਕਾਂਗਰਸ ਨੂੰ ਨਾ ਵਿਕਾਸ ਨਾਲ ਮਤਲਬ ਸੀ, ਨਾ ਵਿਰਾਸਤ ਨਾਲ ਮਤਲਬ ਸੀ। ਸਾਡੀ ਸਰਕਾਰ ਵਿੱਚ ਵਿਕਾਸ ਵੀ ਹੈ, ਵਿਰਾਸਤ ਵੀ ਹੈ। ਅਸੀਂ ਆਪਣੇ ਸਮ੍ਰਿੱਧ ਅਤੀਤ ਤੋਂ ਪ੍ਰੇਰਣਾ ਲੈ ਕੇ ਉੱਜਵਲ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ। ਇਸ ਲਈ, ਅੱਜ ਸ਼ਿਰਡੀ ਏਅਰਪੋਰਟ ਦੇ ਲਈ ਨਵੀਂ ਟਰਮੀਨਲ ਬਿਲਡਿੰਗ ਦਾ ਨੀਂਹ ਪੱਥਰ, ਨਾਗਪੁਰ ਏਅਰਪੋਰਟ ਦਾ ਆਧੁਨਿਕੀਕਰਣ ਅਜਿਹੇ ਹੀ ਕਿੰਨੇ ਹੀ ਵਿਕਾਸ ਕਾਰਜ ਅੱਜ ਲਗਾਤਾਰ ਮਹਾਰਾਸ਼ਟਰ ਵਿੱਚ ਚਲ ਰਹੇ ਹਨ। ਸ਼ਿਰਡੀ ਏਅਰਪੋਰਟ ਦੇ ਨਵੇਂ ਟਰਮੀਨਲ ਤੋਂ ਸਾਈਂ ਬਾਬਾ ਦੇ ਭਗਤਾਂ ਨੂੰ ਕਾਫੀ ਸੁਵਿਧਾ ਹੋਵੇਗੀ। ਦੇਸ਼ ਵਿਦੇਸ਼ ਤੋਂ ਵੱਡੀ ਸੰਖਿਆ ਵਿੱਚ ਸ਼ਰਧਾਲੂ ਇੱਥੇ ਆ ਸਕਣਗੇ। ਕੁਝ ਹੀ ਦਿਨ ਪਹਿਲਾਂ ਮੈਂ ਅੱਪਗ੍ਰੇਡਿਡ ਸੋਲ੍ਹਾਪੁਰ ਏਅਰਪੋਰਟ ਦਾ ਲੋਕਅਰਪਣ ਵੀ ਕੀਤਾ ਸੀ। ਜਦੋਂ ਸ਼ਰਧਾਲੂ ਇੱਕ ਜਗ੍ਹਾ ਆਉਣਗੇ, ਸ਼ਨੀ ਸ਼ਿੰਗਣਾਪੁਰ, ਤੁਲਜਾ ਭਵਾਨੀ, ਕੈਲਾਸ ਮੰਦਿਰ ਜਿਹੇ ਆਸ-ਪਾਸ ਦੇ ਦੂਸਰੇ ਸਥਾਨਾਂ ‘ਤੇ ਵੀ ਜ਼ਰੂਰ ਜਾਣਗੇ। ਇਸ ਨਾਲ ਮਹਾਰਾਸ਼ਟਰ ਦੀ ਟੂਰਿਜ਼ਮ ਇਕੋਨੋਮੀ ਨੂੰ ਬੂਸਟ ਮਿਲੇਗਾ, ਰੋਜ਼ਗਾਰ ਦੇ ਅਵਸਰ ਵਧਣਗੇ।
ਸਾਥੀਓ,
ਸਾਡੀ ਸਰਕਾਰ ਦਾ ਹਰ ਨਿਰਣੇ ਅਤੇ ਹਰ ਨੀਤੀ ਕੇਵਲ-ਕੇਵਲ ਇੱਕ ਹੀ ਲਕਸ਼ ਦੇ ਲਈ ਸਮਰਪਿਤ ਹੈ ਅਤੇ ਉਹ ਲਕਸ਼ ਹੈ-ਵਿਕਸਿਤ ਭਾਰਤ! ਅਤੇ ਇਸ ਲਈ ਸਾਡਾ ਵਿਜ਼ਨ ਹੈ–ਗ਼ਰੀਬ, ਕਿਸਾਨ, ਯੁਵਾ ਅਤੇ ਮਹਿਲਾਵਾਂ ਦੀ ਭਲਾਈ। ਇਸ ਲਈ ਵਿਕਾਸ ਦਾ ਹਰ ਪ੍ਰੋਜੈਕਟ ਪਿੰਡ-ਗ਼ਰੀਬ, ਮਜ਼ਦੂਰ-ਕਿਸਾਨ ਦੇ ਲਈ ਸਮਰਪਿਤ ਹੁੰਦਾ ਹੈ। ਸ਼ਿਰਡੀ ਏਅਰਪੋਰਟ ਵਿੱਚ ਜੋ ਅਲੱਗ ਕਾਰਗੋ ਕੰਪਲੈਕਸ ਬਣ ਰਿਹਾ ਹੈ, ਉਹ ਕਿਸਾਨਾਂ ਦੀ ਵੱਡੀ ਮਦਦ ਕਰੇਗਾ। ਇਸ ਕੰਪਲੈਕਸ ਦੁਆਰਾ ਵਿਭਿੰਨ ਤਰ੍ਹਾਂ ਦੇ ਕ੍ਰਿਸ਼ੀ ਉਤਪਾਦਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਭੇਜਿਆ ਜਾਵੇਗਾ। ਇਹ ਕਿਸਾਨ, ਪਿਆਜ਼, ਅੰਗੂਰ, ਸਹਿਜਨ, ਅਮਰੂਦ ਅਤੇ ਅਨਾਰ ਜਿਹੇ ਉਤਪਾਦਾਂ ਨੂੰ ਵੱਡੇ ਪੱਧਰ ਤੱਕ ਅਸਾਨੀ ਨਾਲ ਪਹੁੰਚਾ ਸਕਣਗੇ।
ਭਾਈਓ ਭੈਣੋਂ,
ਸਾਡੀ ਸਰਕਾਰ ਕਿਸਾਨਾਂ ਦੇ ਹਿਤ ਵਿੱਚ ਲਗਾਤਾਰ ਜ਼ਰੂਰੀ ਕਦਮ ਉਠਾ ਰਹੀ ਹੈ। ਅਸੀਂ ਬਾਸਮਤੀ ਚਾਵਲ ‘ਤੇ ਨਿਊਨਤਮ ਨਿਰਯਾਤ ਮੁੱਲ ਨੂੰ ਖਤਮ ਕਰ ਦਿੱਤਾ ਹੈ। ਗ਼ੈਰ-ਬਾਸਮਤੀ ਚਾਵਲ ਦੇ ਨਿਰਯਾਤ ‘ਤੇ ਰੋਕ ਵੀ ਹਟਾ ਦਿੱਤੀ ਗਈ ਹੈ। ਪਰ ਬੌਇਲਡ ਰਾਈਸ ‘ਤੇ ਨਿਰਯਾਤ ਟੈਕਸ ਵੀ ਅੱਧਾ ਹੋ ਗਿਆ ਹੈ। ਮਹਾਰਾਸ਼ਟਰ ਦੇ ਕਿਸਾਨਾਂ ਦਾ ਮੁਨਾਫਾ ਵਧੇ, ਇਸ ਲਈ ਸਰਕਾਰ ਨੇ ਪਿਆਜ਼ ‘ਤੇ ਲਗਣ ਵਾਲੇ ਐਕਸਪੋਰਟ ਟੈਕਸ ਨੂੰ ਵੀ ਅੱਧਾ ਕਰ ਦਿੱਤਾ ਹੈ। ਅਸੀਂ ਖੁਰਾਕੀ ਤੇਲਾਂ ਦੇ ਆਯਾਤ ‘ਤੇ 20 ਪ੍ਰਤੀਸ਼ਤ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ। Refined ਸੋਇਆਬੀਨ, ਸੂਰਜਮੁਖੀ ਅਤੇ ਪਾਮ ਆਇਲ ‘ਤੇ ਕਸਟਮ ਡਿਊਟੀ ਨੂੰ ਵੀ ਕਾਫੀ ਵਧਾਇਆ ਗਿਆ ਹੈ, ਇਸ ਦਾ ਲਾਭ ਕਿਵੇਂ ਹੋਵੇਗਾ, ਇਸ ਦਾ ਲਾਭ ਕਿਸ ਨੂੰ ਹੋਵੇਗਾ? ਸਾਡੇ ਦੇਸ਼ ਦੇ ਕਿਸਾਨਾਂ ਨੂੰ ਹੋਵੇਗਾ। ਉਨ੍ਹਾਂ ਨੂੰ ਸਰ੍ਹੋਂ, ਸੋਇਆਬੀਨ ਅਤੇ ਸੂਰਜਮੁਖੀ ਜਿਹੀਆਂ ਫਸਲਾਂ ਦੀ ਜ਼ਿਆਦਾ ਕੀਮਤ ਮਿਲੇਗੀ। ਅੱਜ ਸਰਕਾਰ, ਟੈਕਸਟਾਈਲ ਇੰਡਸਟਰੀ ਨੂੰ ਜਿਸ ਤਰ੍ਹਾਂ ਸਪੋਰਟ ਕਰ ਰਹੀ ਹੈ, ਉਸ ਨਾਲ ਮਹਾਰਾਸ਼ਟਰ ਦੇ ਕਪਾਹ ਦੇ ਕਿਸਾਨਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ।
ਸਾਥੀਓ, ਤੁਹਾਨੂੰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ, ਮਹਾ-ਅਘਾੜੀ, ਮਹਾਰਾਸ਼ਟਰ ਨੂੰ ਕਮਜ਼ੋਰ ਕਰਕੇ ਸੱਤਾ ਪਾਉਣਾ ਚਾਹੁੰਦੀ ਹੈ, ਜਦਕਿ ਮਹਾਯੁਤੀ ਦਾ ਸੰਕਲਪ ਮਹਾਰਾਸ਼ਟਰ ਨੂੰ ਮਜ਼ਬੂਤ ਬਣਾਉਣ ਦਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਮਹਾਰਾਸ਼ਟਰ ਇੱਕ ਵਾਰ ਫਿਰ ਦੇਸ਼ ਦੀ ਪ੍ਰਗਤੀ ਨੂੰ ਅਗਵਾਈ ਦੇਣ ਲਈ ਅੱਗੇ ਵਧ ਰਿਹਾ ਹੈ। ਮੈਂ ਇੱਕ ਵਾਰ ਫਿਰ, ਮਹਾਰਾਸ਼ਟਰ ਦੇ ਲੋਕਾਂ ਨੂੰ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
***************
ਐੱਮਜੇਪੀਐੱਸ/ਵੀਜੇ/ਐੱਸਕੇਐੱਸ/ਏਵੀ
Speaking at the launch of projects in Maharashtra, which will enhance infrastructure, boost connectivity and empower the youth.https://t.co/ZYiXGdRFDC
— Narendra Modi (@narendramodi) October 9, 2024
महाराष्ट्र में आज जिस तेज गति से विकास हो रहा है, उसी तेज गति से यहां कांग्रेस के राज में भ्रष्टाचार होता था! pic.twitter.com/ghGXCNUejv
— Narendra Modi (@narendramodi) October 9, 2024
हरियाणा के चुनाव में कांग्रेस की सारी साजिशें कैसे ध्वस्त हो गईं, ये महाराष्ट्र के साथ ही पूरे देश ने देखा है। pic.twitter.com/shKDuYtjeN
— Narendra Modi (@narendramodi) October 9, 2024
कांग्रेस हर चुनाव में हिंदू समाज को बांटने का अपना फॉर्मूला लेकर आ जाती है, जिससे महाराष्ट्र के लोगों को भी सावधान और सतर्क रहना है। pic.twitter.com/8Jcg28DZtp
— Narendra Modi (@narendramodi) October 9, 2024
महाराष्ट्र में एक साथ 10 नए मेडिकल कॉलेजों की शुरुआत से जहां युवाओं के लिए अवसर बढ़ेंगे, वहीं राज्य के लोगों को बेहतर स्वास्थ्य सुविधाएं मिल सकेंगी। pic.twitter.com/3dut9oqOkF
— Narendra Modi (@narendramodi) October 9, 2024
देश के युवाओं को Future-oriented Training मिले, इसी विजन के साथ आज मुंबई में इंडियन इंस्टीट्यूट ऑफ स्किल्स का शुभारंभ किया गया है। pic.twitter.com/2IKtLk3t0K
— Narendra Modi (@narendramodi) October 9, 2024
हम जिस तेजी के साथ महाराष्ट्र की इकोनॉमी को विकसित कर रहे हैं, उससे यहां पर्यटन के विकास के साथ-साथ रोजगार के अवसर भी बढ़ेंगे। pic.twitter.com/h2ORz1sBRM
— Narendra Modi (@narendramodi) October 9, 2024