Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਲਖੇਡ, ਕਰਨਾਟਕ ਵਿਖੇ ਨਵੇਂ ਐਲਾਨੇ ਰੈਵੇਨਿਊ ਪਿੰਡਾਂ ਦੇ ਪਾਤਰ ਲਾਭਾਰਥੀਆਂ ਨੂੰ ਟਾਈਟਲ ਡੀਡਸ (ਹੱਕੂ ਪੱਤਰ) ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਮਲਖੇਡ, ਕਰਨਾਟਕ ਵਿਖੇ ਨਵੇਂ ਐਲਾਨੇ ਰੈਵੇਨਿਊ ਪਿੰਡਾਂ ਦੇ ਪਾਤਰ ਲਾਭਾਰਥੀਆਂ ਨੂੰ ਟਾਈਟਲ ਡੀਡਸ (ਹੱਕੂ ਪੱਤਰ) ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਕਰਨਾਟਕਾ ਤਾਂਡੇਰ, ਮਾਰ ਗੋਰ ਬੰਜਾਰਾ ਬਾਈ-ਭਿਯਾ, ਨਾਯਕ, ਡਾਵ, ਕਾਰਬਾਰੀ, ਤਮਨੋਨ ਹਾਥ ਜੋੜੀ ਰਾਮ-ਰਾਮੀ! (कर्नाटका तांडेर, मार गोर बंजारा बाई-भिया, नायक, डाव, कारबारी, तमनोन हाथ जोड़ी राम-रामी!)

ਜੈ ਸੇਵਾਲਾਲ ਮਹਾਰਾਜ! ਜੈ ਸੇਵਾਲਾਲ ਮਹਾਰਾਜ! ਜੈ ਸੇਵਾਲਾਲ ਮਹਾਰਾਜ! ਕਲਬੁਰਗੀ-ਯਾ, ਸ਼੍ਰੀ ਸ਼ਰਣ ਬਸਵੇਸ਼੍ਵਰ, ਮੱਤੂ, ਗਾਣਗਾਪੁਰਾਦਾ ਗੁਰੂ ਦੱਤਾਤ੍ਰੇਯਰਿਗੇ, ਨੰਨਾ ਨਮਸਕਾਰਗੜੂ! ਪ੍ਰਖਯਾਤਾ,  ਰਾਸ਼ਟਰਕੂਟਾ ਸਾਮਰਾਜਯਦਾ ਰਾਜਧਾਨੀ-ਗੇ ਮੱਤੂ, ਕੰਨਡਾ ਨਾਡਿਨਾ ਸਮਸਤ ਜਨਤੇ-ਗੇ ਨੰਨਾ ਨਮਸਕਾਰਗੜੂ ! (जय सेवालाल महाराज! जय सेवालाल महाराज! जय सेवालाल महाराज! कलबुर्गी-या, श्री शरण बसवेश्वर, मत्तू, गाणगापुरादा गुरु दत्तात्रेयरिगे, नन्ना नमस्कारगड़ू! प्रख्याता, राष्ट्रकूटा साम्राज्यदा राजधानी-गे मत्तू, कन्नडा नाडिना समस्त जनते-गे नन्ना नमस्कारगड़ू!)

ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਜੀ ਗਹਿਲੋਤ, ਕਰਨਾਟਕ  ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਬਾਸਵਰਾਜ ਬੋਮਈ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਭਗਵੰਤ ਖੁਬਾ ਜੀ, ਕਰਨਾਟਕ ਸਰਕਾਰ ਦੇ ਮੰਤਰੀਗਣ, ਸਾਂਸਦਗਣ ਅਤੇ ਵਿਧਾਇਕ ਗਣ ਅਤੇ ਵਿਸ਼ਾਲ ਸੰਖਿਆ ਵਿੱਚ ਆ ਕੇ ਸਾਨੂੰ ਅਸ਼ੀਰਵਾਦ ਦੇਣ ਵਾਲੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

2023 ਦਾ ਸਾਲ ਅਰੰਭ ਹੋਇਆ ਹੈ। ਜਨਵਰੀ ਦਾ ਮਹੀਨਾ ਹੈ ਅਤੇ ਵੈਸੇ ਵੀ ਜਨਵਰੀ ਆਪਣੇ ਆਪ ਵਿੱਚ ਬੜਾ ਖਾਸ ਹੁੰਦਾ ਹੈ। ਜਨਵਰੀ ਦੇ ਮਹੀਨੇ ਵਿੱਚ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ, ਦੇਸ਼ਵਾਸੀਆਂ ਨੂੰ ਆਜ਼ਾਦ ਭਾਰਤ ਵਿੱਚ ਉਨ੍ਹਾਂ ਦੇ ਅਧਿਕਾਰ ਸੁਨਿਸ਼ਚਿਤ ਹੋਏ ਸਨ। ਐਸੇ ਪਾਵਨ ਮਹੀਨੇ ਵਿੱਚ ਅੱਜ ਕਰਨਾਟਕ ਦੀ ਸਰਕਾਰ ਨੇ ਸਮਾਜਿਕ ਨਿਆਂ ਦੇ ਲਈ Social Justice ਦੇ ਲਈ ਇੱਕ ਬਹੁਤ ਬੜਾ ਕਦਮ ਉਠਾਇਆ ਹੈ।

ਅੱਜ ਕਰਨਾਟਕ ਦੇ ਲੱਖਾਂ ਬੰਜਾਰਾ (ਵਣਜਾਰਾ) ਸਾਥੀਆਂ ਦੇ ਲਈ ਬਹੁਤ ਬੜਾ ਦਿਨ ਹੈ। ਹਾਲੇ 50 ਹਜ਼ਾਰ ਤੋਂ ਅਧਿਕ ਪਰਿਵਾਰਾਂ  ਨੂੰ ਪਹਿਲੀ ਵਾਰ ਉਨ੍ਹਾਂ ਦੇ ਘਰ, ਉਨ੍ਹਾਂ ਦੀ ਰਿਹਾਇਸ਼ ਦਾ ਹੱਕ ਮਿਲਿਆ, ਹੱਕੂ ਪੱਤਰ, ਮਿਲਿਆ ਹੈ। ਇਹ ਕਰਨਾਟਕ ਵਿੱਚ ਤਾਂਡਾ ਬਸਤੀਆਂ ਵਿੱਚ ਰਹਿਣ ਵਾਲੇ ਹਜ਼ਾਰਾਂ ਸਾਥੀਆਂ,  ਘੁਮੰਤੂ ਪਰਿਵਾਰਾਂ ਦੇ ਬੇਟੇ-ਬੇਟੀਆਂ ਦੇ ਉੱਜਵਲ ਭਵਿੱਖ ਨੂੰ ਸੁਨਿਸ਼ਚਿਤ ਕਰਨ ਵਾਲਾ ਹੈ।

ਕਲਿਆਣ ਕਰਨਾਟਕ ਖੇਤਰ ਦੇ ਕਲਬੁਰਗੀ, ਬਿਦਰ, ਯਾਦਗੀਰ, ਰਾਇਚੂਰ ਅਤੇ ਵਿਜੈਪੁਰਾ ਜ਼ਿਲ੍ਹਿਆਂ ਦੀਆਂ ਤਾਂਡਾ ਬਸਤੀਆਂ ਵਿੱਚ ਰਹਿਣ ਵਾਲੇ ਸਾਰੇ ਮੇਰੇ ਬੰਜਾਰਾ (ਵਣਜਾਰਾ) ਭਾਈ-ਭੈਣਾਂ ਨੂੰ ਹਿਰਦੈ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਕਰਨਾਟਕ ਸਰਕਾਰ ਨੇ 3000 ਤੋਂ ਅਧਿਕ ਤਾਂਡਾ ਬਸਤੀਆਂ ਨੂੰ ਰੈਵੇਨਿਊ ਪਿੰਡ ਦਾ ਦਰਜਾ ਦੇਣ ਦਾ ਬਹੁਤ ਹੀ ਮਹੱਤਵਪੂਰਨ ਨਿਰਣਾ ਲਿਆ ਹੈ। ਅਤੇ ਇਸ ਪ੍ਰਸੰਸ਼ਾਯੋਗ ਕਦਮ   ਦੇ ਲਈ ਮੈਂ ਸ਼੍ਰੀ ਬੋਮਈ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਪਿਆਰੇ ਭਾਈਓ-ਭੈਣੋਂ, 

ਇਹ ਖੇਤਰ ਮੇਰੇ ਲਈ ਨਵਾਂ ਨਹੀਂ ਹੈ ਅਤੇ ਬੰਜਾਰਾ (ਵਣਜਾਰਾ) ਸਮਾਜ ਵੀ ਨਵਾਂ ਨਹੀਂ ਹੈ, ਕਿਉਂਕਿ ਰਾਜਸਥਾਨ ਤੋਂ ਲੈ ਕੇ ਦੇ ਪੱਛਮੀ ਭਾਰਤ ਵਿੱਚ ਹੇਠਾਂ ਤੱਕ ਚਲੇ ਜਾਓ। ਸਾਡੇ ਬੰਜਾਰਾ (ਵਣਜਾਰਾ) ਸਮੁਦਾਇ ਦੇ ਭਾਈ-ਭੈਣ ਰਾਸ਼ਟਰ ਵਿਕਾਸ ਵਿੱਚ ਆਪਣੇ ਤਰੀਕੇ ਨਾਲ ਬਹੁਤ ਬੜਾ ਯੋਗਦਾਨ ਦੇ ਰਹੇ ਹਨ। ਅਤੇ ਮੈਨੂੰ ਹਮੇਸ਼ਾ ਪੁਰਾਣੇ ਸਮੇਂ ਤੋਂ ਉਨ੍ਹਾਂ ਦੇ ਨਾਲ ਜੁੜਨ ਦਾ ਆਨੰਦ ਆਉਂਦਾ ਰਿਹਾ ਹੈ।

ਮੈਨੂੰ ਬਹੁਤ ਯਾਦ ਹੈ ਕਿ 1994 ਦੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਇਸੇ ਪੂਰੇ ਖੇਤਰ ਵਿੱਚ ਇੱਕ ਰੈਲੀ ਵਿੱਚ ਮੈਨੂੰ ਬੁਲਾਇਆ ਗਿਆ ਸੀ । ਅਤੇ ਮੈਂ ਉੱਥੇ ਜਦੋਂ ਉਸ ਰੈਲੀ ਵਿੱਚ ਲੱਖਾਂ ਦੀ ਤਾਦਾਦ ਵਿੱਚ ਸਾਡੇ ਬੰਜਾਰਾ (ਵਣਜਾਰਾ) ਭਾਈਆਂ-ਭੈਣਾਂ ਨੂੰ ਦੇਖਿਆ ਅਤੇ ਬੰਜਾਰਾ (ਵਣਜਾਰਾ) ਮਾਵਾਂ-ਭੈਣਾਂ ਪਰੰਪਰਾਗਤ ਵੇਸ਼ਭੂਸ਼ਾ ਵਿੱਚ ਲੱਖਾਂ ਦੀ ਤਾਦਾਦ ਵਿੱਚ ਆ ਕਰ ਕੇ ਅਸ਼ੀਰਵਾਦ ਦਿੱਤੇ ਸਨ। ਉਹ ਪਲ ਮੈਂ ਕਦੇ ਭੁੱਲ ਨਹੀਂ ਸਕਦਾ ਭਾਈਓ।  ਅੱਜ ਆਪ ਸਾਰਿਆਂ ਦੇ ਲਈ ਕਰਨਾਟਕ ਸਰਕਾਰ ਦਾ ਇਹ ਪ੍ਰਯਾਸ ਜਦੋਂ ਮੈਂ ਦੇਖਦਾ ਹਾਂ ਤਾਂ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋ ਰਹੀ ਹੈ।

ਭਾਈਓ ਅਤੇ ਭੈਣੋਂ, 

ਡਬਲ ਇੰਜਣ ਸਰਕਾਰ ਨੇ ਸੁਸ਼ਾਸਨ ਅਤੇ ਸਦਭਾਵ ਦਾ ਉਹ ਰਸਤਾ ਚੁਣਿਆ ਹੈ, ਜੋ ਸਦੀਆਂ ਪਹਿਲਾਂ ਭਗਵਾਨ ਬਸਵੰਨਾ ਨੇ ਦੇਸ਼-ਦੁਨੀਆ ਨੂੰ ਦਿੱਤਾ ਸੀ। ਭਗਵਾਨ ਬਸਵੇਸ਼੍ਵਰ ਨੇ ਅਨੁਭਵ ਮੰਡਪਮ ਜਿਹੇ  ਮੰਚ ਤੋਂ ਸਮਾਜਿਕ ਨਿਆਂ ਦਾ, ਲੋਕਤੰਤਰ ਦਾ ਇੱਕ ਮਾਡਲ ਦੁਨੀਆ ਦੇ ਸਾਹਮਣੇ ਰੱਖਿਆ ਸੀ। 

ਸਮਾਜ ਦੇ ਹਰ ਭੇਦਭਾਵ, ਹਰ ਊਂਚ-ਨੀਚ ਤੋਂ ਉੱਪਰ ਉਠ ਕੇ ਸਭ ਦੇ ਸਸ਼ਕਤੀਕਰਣ ਦਾ ਮਾਰਗ ਉਨ੍ਹਾਂ ਨੇ ਸਾਨੂੰ ਦਿਖਾਇਆ ਸੀ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ,  ਇਸ ਮੰਤਰ ਵਿੱਚ ਵੀ ਉਹੀ ਭਾਵਨਾ ਹੈ ਜੋ ਭਗਵਾਨ ਬਸਵੇਸ਼੍ਵਰ ਨੇ ਸਾਨੂੰ ਦਿੱਤੀ ਸੀ। ਅੱਜ ਕਲਬੁਰਗੀ ਵਿੱਚ ਅਸੀਂ ਇਸੇ ਭਾਵਨਾ ਦਾ ਵਿਸਤਾਰ ਦੇਖ ਰਹੇ ਹਾਂ।

ਸਾਥੀਓ, 

ਸਾਡੇ ਬੰਜਾਰਾ (ਵਣਜਾਰਾ) ਸਮੁਦਾਇ, ਘੂਮੰਤੂ-ਅਰਧ ਘੂਮੰਤੂ ਸਮੁਦਾਇ ਨੇ ਦਹਾਕਿਆਂ ਤੱਕ ਬਹੁਤ ਅਸੁਵਿਧਾ ਝੇਲੀ ਹੈ। ਹੁਣ ਸਭ ਦੇ ਲਈ ਗੌਰਵ ਅਤੇ ਗਰਿਮਾ ਦੇ ਨਾਲ ਜਿਊਣ ਦਾ ਸਮਾਂ ਆਇਆ ਹੈ। ਅਤੇ ਮੈਂ ਦੇਖ ਰਿਹਾ ਸੀ, ਜਦੋਂ ਉੱਪਰ ਮੇਰਾ ਬੰਜਾਰਾ (ਵਣਜਾਰਾ)  ਪਰਿਵਾਰ ਨਾਲ ਮਿਲਣਾ ਹੋਇਆ, ਇੱਕ ਮਾਂ ਜਿਸ ਪ੍ਰਕਾਰ ਨਾਲ ਮੈਨੂੰ ਅਸ਼ੀਰਵਾਦ ਦੇ ਰਹੀ ਸਾਂ, ਜਿਸ ਪ੍ਰਕਾਰ ਨਾਲ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੀ ਸੀ,  ਸਮਾਜ ਦੇ ਲਈ ਜਿਊਣ-ਮਰਨ ਦੀ ਬਹੁਤ ਬੜੀ ਤਾਕਤ ਦੇਣ ਵਾਲੇ ਅਸ਼ੀਰਵਾਦ ਉਹ ਮਾਂ ਦੇ ਰਹੀ ਸੀ। 

ਆਉਣ ਵਾਲੇ ਵਰ੍ਹਿਆਂ ਵਿੱਚ ਇਨ੍ਹਾਂ ਸਮੁਦਾਇਆਂ (ਭਾਈਚਾਰਿਆਂ) ਦੇ ਵਿਕਾਸ ਅਤੇ ਕਲਿਆਣ ਦੇ ਲਈ ਸੈਂਕੜੇ ਕਰੋੜ ਰੁਪਏ ਦਾ ਵਿਸ਼ੇਸ਼ ਪ੍ਰਾਵਧਾਨ ਵੀ ਕੀਤਾ ਗਿਆ ਹੈ। ਬੰਜਾਰਾ (ਵਣਜਾਰਾ)  ਸਮਾਜ ਦੇ ਨੌਜਵਾਨਾਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਐਸੇ ਸਮੁਦਾਇਆਂ (ਭਾਈਚਾਰਿਆਂ) ਦੇ ਲਈ ਆਜੀਵਿਕਾ ਦੇ ਨਵੇਂ ਸਾਧਨਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਝੁੱਗੀਆਂ ਦੇ ਬਜਾਇ ਇਨ੍ਹਾਂ ਸਾਥੀਆਂ ਨੂੰ ਪੱਕੇ ਘਰ ਮਿਲੇ, ਇਸ ਦੇ ਲਈ ਵੀ ਸਹਾਇਤਾ ਦਿੱਤੀ ਜਾ ਰਹੀ ਹੈ।

ਬੰਜਾਰਾ (ਵਣਜਾਰਾ), ਘੂਮੰਤੂ-ਅਰਧ ਘੂਮੰਤੂ ਸਮੁਦਾਇਆਂ (ਭਾਈਚਾਰਿਆਂ) ਦਾ ਸਥਾਈ ਪਤਾ, ਸਥਾਈ ਰਿਹਾਇਸ਼ ਨਾ ਹੋਣ ਦੇ ਕਾਰਨ ਜੋ ਸੁਵਿਧਾਵਾਂ ਉਨ੍ਹਾਂ ਨੂੰ ਨਹੀਂ ਮਿਲ ਪਾ ਰਹੀਆਂ ਸਨ, ਉਨ੍ਹਾਂ ਦਾ ਸਮਾਧਾਨ ਵੀ ਕੀਤਾ ਜਾ ਰਿਹਾ ਹੈ।  ਅੱਜ ਦਾ ਇਹ ਆਯੋਜਨ, ਇਸੇ ਸਮਾਧਾਨ ਦੀ ਦਿਸ਼ਾ ਵਿੱਚ ਉਠਾਇਆ ਗਿਆ ਅਹਿਮ ਕਦਮ ਹੈ। 1993 ਵਿੱਚ ਯਾਨੀ 3 ਦਹਾਕੇ ਪਹਿਲਾਂ ਇਸ ਦੀ ਸਿਫਾਰਿਸ਼ ਕੀਤੀ ਗਈ ਸੀ। 

ਲੇਕਿਨ ਉਸ ਦੇ ਬਾਅਦ ਸਭ ਤੋਂ ਅਧਿਕ ਜਿਸ ਦਲ ਦਾ ਸ਼ਾਸਨ ਇੱਥੇ ਰਿਹਾ, ਉਸ ਨੇ ਸਿਰਫ਼ ਵੋਟ-ਬੈਂਕ ਬਣਾਉਣ ’ਤੇ ਹੀ ਧਿਆਨ ਦਿੱਤਾ। ਇਨ੍ਹਾਂ ਉਪੇਕਸ਼ਿਤ (ਉਪੇਖਿਆਤ) ਪਰਿਵਾਰਾਂ ਦਾ ਜੀਵਨ ਬਣਾਉਣ ਦੀ ਉਨ੍ਹਾਂ ਨੇ ਕਦੇ ਨਹੀਂ ਸੋਚੀ। ਤਾਂਡਾ ਵਿੱਚ ਰਹਿਣ ਵਾਲੇ ਸਾਥੀਆਂ ਨੇ ਆਪਣੇ ਹੱਕ ਦੇ ਲਈ ਲੰਬਾ ਸੰਘਰਸ਼ ਕੀਤਾ ਹੈ, ਅਨੇਕ ਕਠਿਨਾਈਆਂ ਝੱਲੀਆਂ ਹਨ। 

ਇੱਕ ਬਹੁਤ ਲੰਬਾ ਇੰਤਜ਼ਾਰ ਆਪ ਸਾਰਿਆਂ ਨੂੰ ਕਰਨਾ ਪਿਆ ਹੈ। ਲੇਕਿਨ ਹੁਣ ਉਦਾਸੀਨਤਾ ਦਾ ਉਹ ਪੁਰਾਨਾ ਮਾਹੌਲ ਭਾਜਪਾ ਦੀ ਸਰਕਾਰ ਨੇ ਬਦਲ ਦਿੱਤਾ ਹੈ। ਮੈਂ ਅੱਜ ਮੇਰੀਆਂ ਇਨ੍ਹਾਂ ਬੰਜਾਰਾ (ਵਣਜਾਰਾ) ਮਾਤਾਵਾਂ ਨੂੰ ਕਹਿਣਾ ਚਾਹੁੰਦਾ ਹਾਂ, ਤੁਸੀਂ ਨਿਸ਼ਚਿੰਤ ਰਹੋ, ਤੁਹਾਡਾ ਇੱਕ ਬੇਟਾ ਦਿੱਲੀ ਵਿੱਚ ਬੈਠਾ ਹੈ।

ਹੁਣ ਜਦੋਂ ਤਾਂਡਾ ਬਸਤੀਆਂ ਨੂੰ ਪਿੰਡਾਂ ਦੇ ਰੂਪ ਵਿੱਚ ਮਾਨਤਾ ਮਿਲ ਰਹੀ ਹੈ, ਤਾਂ ਇਸ ਨਾਲ ਪਿੰਡਾਂ ਵਿੱਚ ਮੂਲਭੂਤ ਬੁਨਿਆਦੀ ਸੁਵਿਧਾਵਾਂ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ। ਆਪਣੇ ਘਰ, ਆਪਣੀ ਜ਼ਮੀਨ ਦਾ ਕਾਨੂੰਨੀ ਦਸਤਾਵੇਜ਼ ਮਿਲਣ ਦੇ ਬਾਅਦ ਹੁਣ ਪਰਿਵਾਰ ਨਿਸ਼ਚਿੰਤ ਹੋ ਕੇ ਜੀ ਪਾਉਣਗੇ ਅਤੇ ਬੈਂਕਾਂ ਤੋਂ ਰਿਣ (ਕਰਜ਼ਾ) ਲੈਣਾ ਵੀ ਅਸਾਨ ਹੋਵੇਗਾ। ਕੇਂਦਰ ਸਰਕਾਰ ਦੇਸ਼ ਭਰ ਦੇ ਪਿੰਡਾਂ ਵਿੱਚ ਸਵਾਮਿਤਵ ਯੋਜਨਾ ਦੇ ਗ੍ਰਾਮੀਣ ਘਰਾਂ ਦੇ ਪ੍ਰਾਪਰਟੀ ਕਾਰਡ ਦੇ ਰਹੀ ਹੈ। ਕਰਨਾਟਕ ਵਿੱਚ ਤਾਂ ਹੁਣ ਬੰਜਾਰਾ ਸਮਾਜ ਨੂੰ ਵੀ ਇਹ ਸੁਵਿਧਾ ਮਿਲਣ ਲੱਗੇਗੀ।

ਹੁਣ ਤੁਸੀਂ ਆਪਣੇ ਬੱਚਿਆਂ ਨੂੰ ਠੀਕ ਨਾਲ ਸਕੂਲ ਭੇਜ ਪਾਓਗੇ, ਡਬਲ ਇੰਜਨ ਸਰਕਾਰ ਦੀ ਹਰ ਕਲਿਆਣਕਾਰੀ ਯੋਜਨਾ ਦਾ ਸਿੱਧਾ ਲਾਭ ਲੈ ਪਾਓਗੇ। ਹੁਣ ਝੁੱਗੀਆਂ ਵਿੱਚ ਜਿਊਣ ਦੀ ਮਜ਼ਬੂਰੀ ਵੀ ਤੁਹਾਡੇ ਲਈ ਕੱਲ੍ਹ ਦੀ ਗੱਲ ਬਣ ਗਈ ਹੈ। ਪੀਐੱਮ ਆਵਾਸ ਯੋਜਨਾ ਨਾਲ ਪੱਕੇ ਘਰ, ਘਰ ਵਿੱਚ ਟੌਇਲਟ, ਬਿਜਲੀ ਕਨੈਕਸ਼ਨ, ਨਲ ਸੇ ਜਲ, ਪਾਣੀ ਦਾ ਕਨੈਕਸ਼ਨ, ਗੈਸ ਦਾ ਚੁੱਲ੍ਹਾ, ਸਭ ਮਦਦ ਮਿਲਣ ਵਾਲੀ ਹੈ।

ਭਾਈਓ ਅਤੇ ਭੈਣੋਂ, 

ਕਰਨਾਟਕ ਸਰਕਾਰ ਦੇ ਇਸ ਫ਼ੈਸਲੇ ਨਾਲ ਬੰਜਾਰਾ ਸਾਥੀਆਂ ਦੇ ਲਈ ਆਜੀਵਿਕਾ ਦੇ ਵੀ ਨਵੇਂ ਸਾਧਨ ਬਨਣ ਵਾਲੇ ਹਨ। ਵਨੋਪਜ ਹੋਵੇ, ਸੁੱਕੀ ਲੱਕੜੀ, ਸ਼ਹਿਦ, ਫ਼ਲ, ਅਜਿਹੀਆਂ ਅਨੇਕ ਚੀਜ਼ਾਂ, ਇਨ੍ਹਾਂ ਤੋਂ ਵੀ ਹੁਣ ਕਮਾਈ ਦੇ ਸਾਧਨ ਮਿਲਣਗੇ। ਪਹਿਲਾਂ ਦੀ ਸਰਕਾਰ ਜਿੱਥੇ ਕੁਝ ਹੀ ਵੰਨ ਉਪਜਾਂ ’ਤੇ ਐੱਮਐੱਸਪੀ ਦਿੰਦੀ ਸੀ। ਸਾਡੀ ਸਰਕਾਰ ਅੱਜ 90 ਤੋਂ ਜ਼ਿਆਦਾ ਵੰਨ ਉਪਜਾਂ ’ਤੇ ਐੱਮਐੱਸਪੀ ਦੇ ਰਹੀ ਹੈ। ਕਰਨਾਟਕ ਸਰਕਾਰ ਦੇ ਫ਼ੈਸਲੇ ਦੇ ਬਾਅਦ ਹੁਣ ਇਸ ਦਾ ਲਾਭ ਵੀ ਤਾਂਡਾ ਵਿੱਚ ਰਹਿਣ ਵਾਲੇ ਮੇਰੇ ਸਾਰੇ ਪਰਿਵਾਰਾਂ ਨੂੰ ਵੀ ਮਿਲੇਗਾ।

ਸਾਥੀਓ, 

ਆਜ਼ਾਦੀ ਦੇ ਅਨੇਕ ਦਹਾਕਿਆਂ ਦੇ ਬਾਅਦ ਇੱਕ ਬਹੁਤ ਬੜੀ ਆਬਾਦੀ ਐਸੀ ਸੀ, ਜੋ ਵਿਕਾਸ ਤੋਂ ਵੰਚਿਤ ਸੀ, ਸਰਕਾਰੀ ਮਦਦ ਦੇ ਦਾਇਰੇ ਤੋਂ ਬਾਹਰ ਸੀ। ਦੇਸ਼ ਵਿੱਚ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਸ਼ਾਸਨ ਕੀਤਾ, ਉਨ੍ਹਾਂ ਨੇ ਅਜਿਹੇ ਸਾਥੀਆਂ ਦਾ ਸਿਰਫ਼ ਨਾਅਰੇ ਦੇ ਕੇ ਵੋਟ ਤਾਂ ਲੈ ਲਿਆ, ਲੇਕਿਨ ਉਨ੍ਹਾਂ ਦੇ  ਲਈ ਠੋਸ ਫ਼ੈਸਲੇ ਨਹੀਂ ਕੀਤੇ। ਐਸੇ ਦਲਿਤ, ਵੰਚਿਤ, ਪਿਛੜੇ, ਆਦਿਵਾਸੀ, ਦਿੱਵਿਯਾਂਗ, ਮਹਿਲਾਵਾਂ,  ਸਮਾਜ ਦੇ ਅਜਿਹੇ ਸਾਰੇ ਵੰਚਿਤ ਵਰਗਾਂ ਨੂੰ ਉਨ੍ਹਾਂ ਨੂੰ ਪਹਿਲੀ ਵਾਰ ਹੁਣ ਉਨ੍ਹਾਂ ਦਾ ਪੂਰਾ ਹੱਕ ਮਿਲ ਰਿਹਾ ਹੈ।

ਸਸ਼ਕਤੀਕਰਣ ਦੇ ਲਈ ਅਸੀਂ ਇੱਕ ਸਪਸ਼ਟ ਰਣਨੀਤੀ ਦੇ ਨਾਲ ਕੰਮ ਕਰ ਰਹੇ ਹਾਂ। ਇਸ ਦੇ ਲਈ ਅਵਸ਼ਯਕਤੇ, ਆਕਾਂਕਸ਼ੇ, ਅਵਕਾਸ਼ਾ, ਮੱਤੂ ਗੌਰਵਾ (अवश्यकते, आकांक्षे, अवकाशा, मत्तू गौरवा), ਇਨ੍ਹਾਂ ਪਹਿਲੂਆਂ ’ਤੇ ਅਸੀਂ ਧਿਆਨ ਦੇ ਰਹੇ ਹਾਂ।।  ਹੁਣ ਜਿਵੇਂ ਗ਼ਰੀਬ, ਦਲਿਤ, ਵੰਚਿਤ, ਪਿਛੜੇ, ਆਦਿਵਾਸੀ, ਦਿੱਵਯਾਂਗ, ਮਹਿਲਾਵਾਂ, ਅਜਿਹੇ ਸਭ ਵੰਚਿਤ ਸਮਾਜ ਜੋ ਮੂਲ ਸੁਵਿਧਾਵਾਂ ਤੋਂ ਵੰਚਿਤ ਹਨ।

ਝੁੱਗੀਆਂ ਦਾ ਜੀਵਨ ਬਿਤਾਉਣ ਵਾਲੇ, ਬਿਨਾ ਟੌਇਲੇਟ, ਬਿਨਾ ਬਿਜਲੀ, ਬਿਨਾ ਗੈਸ, ਬਿਨਾ ਪਾਣੀ ਕਨੈਕਸ਼ਨ ਦੇ ਜੀਵਨ ਬਿਤਾਉਣ ਵਾਲੇ ਅਧਿਕਤਰ ਇਨ੍ਹਾਂ ਹੀ ਸਮਾਜ ਦੇ ਲੋਕ ਹੁੰਦੇ ਹਨ। ਸਾਡੀ ਸਰਕਾਰ ਹੁਣ ਇਨ੍ਹਾਂ ਨੂੰ ਇਹ ਮੂਲ ਸੁਵਿਧਾ ਵੀ ਦੇ ਰਹੀ ਹੈ ਅਤੇ ਤੇਜ਼ ਗਤੀ ਨਾਲ ਦੇ ਰਹੀ ਹੈ। ਮਹਿੰਗੇ ਇਲਾਜ  ਦੇ ਕਾਰਨ ਸਿਹਤ ਸੁਵਿਧਾਵਾਂ ਤੋਂ ਵੀ ਇਹੀ ਵਰਗ ਅਧਿਕ ਵੰਚਿਤ ਸੀ।

ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਗਰੰਟੀ ਸਾਡੀ ਹੀ ਸਰਕਾਰ ਨੇ ਦਿੱਤੀ। ਦਲਿਤ ਹੋਣ, ਵੰਚਿਤ ਹੋਣ, ਪਿਛੜੇ ਹੋਣ ਅਤੇ ਆਦਿਵਾਸੀ ਹੋਣ, ਉਨ੍ਹਾਂ ਸਭ ਤੱਕ ਪਹਿਲਾਂ ਸਰਕਾਰੀ ਰਾਸ਼ਨ ਨਹੀਂ ਪਹੁੰਚ ਪਾਉਂਦਾ ਸੀ। ਅੱਜ ਇਨ੍ਹਾਂ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੀ ਸੁਨਿਸ਼ਚਿਤ ਹੋਇਆ ਹੈ, ਰਾਸ਼ਨ ਦੀ ਸਪਲਾਈ ਪਾਰਦਰਸ਼ੀ ਹੋਈ ਹੈ। ਜਦੋਂ ਮੂਲ ਸੁਵਿਧਾਵਾਂ ਪੂਰੀਆਂ ਹੁੰਦੀਆਂ ਹਨ, ਤਦ ਗੌਰਵ ਵਧਦਾ ਹੈ, ਨਵੀਆਂ ਆਕਾਂਖਿਆਵਾਂ ਜਨਮ ਲੈਂਦੀਆਂ ਹਨ।

ਰੋਜ਼-ਰੋਜ਼ ਦੇ ਸੰਕਟਾਂ ਤੋਂ ਬਾਹਰ ਨਿਕਲ ਕੇ ਲੋਕ ਆਪਣੇ ਪਰਿਵਾਰ ਦਾ ਜੀਵਨ ਉੱਪਰ ਉਠਾਉਣ ਵਿੱਚ ਜੁਟ ਜਾਂਦੇ ਹਨ। ਇਨ੍ਹਾਂ ਆਕਾਂਖਿਆਵਾਂ ਦੀ ਪੂਰਤੀ ਦੇ ਲਈ ਅਸੀਂ ਆਰਥਿਕ ਸਮਾਵੇਸ਼, ਆਰਥਿਕ ਸਸ਼ਕਤੀਕਰਣ ਦੇ ਰਸਤੇ ਬਣਾਏ। ਦਲਿਤ, ਪਿਛੜੇ, ਆਦਿਵਾਸੀ, ਇਹੀ ਸਭ ਤੋਂ ਬੜਾ ਵਰਗ ਸੀ, ਜਿਸ ਨੇ ਕਦੇ ਬੈਂਕ ਦਾ ਦਰਵਾਜ਼ਾ ਵੀ ਨਹੀਂ ਦੇਖਿਆ ਸੀ। ਜਨ ਧਨ ਬੈਂਕ ਖਾਤਿਆਂ ਨੇ ਕਰੋੜਾਂ ਵੰਚਿਤਾਂ ਨੂੰ ਬੈਂਕਾਂ ਨਾਲ ਜੋੜਿਆ ਹੈ।

ਐੱਸਸੀ, ਐੱਸਟੀ, ਓਬੀਸੀ ਅਤੇ ਮਹਿਲਾਵਾਂ ਦੀ ਇੱਕ ਬਹੁਤ ਬੜੀ ਆਬਾਦੀ ਐਸੀ ਸੀ, ਜਿਸ ਦੇ ਲਈ ਬੈਂਕਾਂ ਤੋਂ ਲੋਨ ਪਾਉਣਾ (ਪ੍ਰਾਪਤ ਕਰਨਾ) ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਜਦੋਂ ਕੋਈ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ, ਤਾਂ ਬੈਂਕ ਕਹਿੰਦੇ ਸਨ ਕਿ ਬੈਂਕ ਗਰੰਟੀ ਕਿੱਥੇ ਹੈ? ਲੇਕਿਨ ਜਿਨ੍ਹਾਂ ਦੇ ਨਾਮ ’ਤੇ ਕੋਈ ਪ੍ਰਾਪਰਟੀ ਹੀ ਨਾ ਹੋਵੇ, ਤਾਂ ਉਹ ਗਰੰਟੀ ਕਿਵੇਂ ਦੇ ਪਾਉਂਦੇ? ਇਸ ਲਈ ਅਸੀਂ ਮੁਦਰਾ ਯੋਜਨਾ ਦੇ ਰੂਪ ਵਿੱਚ ਬਿਨਾ ਗਰੰਟੀ ਦੇ ਰਿਣ ਦੀ ਯੋਜਨਾ ਸ਼ੁਰੂ ਕੀਤੀ।

ਅੱਜ ਮੁਦਰਾ ਯੋਜਨਾ ਦੇ ਤਹਿਤ ਲਗਭਗ 20 ਕਰੋੜ ਲੋਨ SC/ST/OBC ਨੂੰ ਮਿਲੇ ਹਨ, ਇਸ ਵਰਗ ਤੋਂ ਨਵੇਂ ਉੱਦਮੀ ਬਣ ਰਹੇ ਹਨ। ਮੁਦਰਾ ਦੀਆਂ ਲਗਭਗ 70 ਪ੍ਰਤੀਸ਼ਤ ਲਾਭਾਰਥੀ ਸਾਡੀਆਂ ਮਾਤਾਵਾਂ-ਭੈਣਾਂ ਹਨ, ਮਹਿਲਾਵਾਂ ਹਨ। ਇਸੇ ਪ੍ਰਕਾਰ ਰੇਹੜੀ, ਠੇਲੇ, ਪਟਰੀ, ਇਸ ’ਤੇ ਛੋਟਾ-ਮੋਟਾ ਕਾਰੋਬਾਰ ਕਰਨ ਵਾਲੇ ਸਾਥੀਆਂ ਦੀ ਪਹਿਲਾਂ ਦੀਆਂ ਸਰਕਾਰਾਂ ਸੁਧ ਨਹੀਂ ਲੈਂਦੀਆਂ ਸਨ।

ਅੱਜ ਸਵਨਿਧੀ ਯੋਜਨਾ ਨਾਲ ਇਨ੍ਹਾਂ ਸਾਥੀਆਂ ਨੂੰ ਵੀ ਪਹਿਲੀ ਵਾਰ ਬੈਂਕ ਤੋਂ ਸਸਤਾ ਅਤੇ ਸੁਲਭ ਰਿਣ ਮਿਲ ਪਾ ਰਿਹਾ ਹੈ। ਇਹ ਸਾਰੇ ਕਦਮ ਵੰਚਿਤਾਂ ਦੀਆਂ ਆਕਾਂਖਿਆਵਾਂ ਦੀ ਪੂਰਤੀ ਦਾ ਮਾਧਿਅਮ ਬਣ ਰਹੇ ਹਨ। ਲੇਕਿਨ ਅਸੀਂ ਇੱਕ ਕਦਮ ਅੱਗੇ ਵਧ ਕੇ ਅਵਕਾਸ਼ਾ ਯਾਨੀ ਨਵੇਂ ਅਵਸਰ ਬਣਾ ਰਹੇ ਹਾਂ,  ਵੰਚਿਤ ਸਮਾਜ ਦੇ ਨੌਜਵਾਨਾਂ ਨੂੰ ਨਵਾਂ ਵਿਸ਼ਵਾਸ ਦੇ ਰਹੇ ਹਾਂ।

ਸਾਥੀਓ, 

ਮਹਿਲਾ ਕਲਿਆਣ/ ਦੇ ਲਈ ਸੰਵੇਦਨਸ਼ੀਲ ਸਾਡੀ ਸਰਕਾਰ ਅੱਜ ਨਵੇਂ-ਨਵੇਂ ਸੈਕਟਰਸ ਵਿੱਚ ਉਨ੍ਹਾਂ ਦੇ ਲਈ ਅਵਸਰ ਬਣਾ ਰਹੀ ਹੈ। ਆਦਿਵਾਸੀ ਕਲਿਆਣ ਦੇ ਲਈ ਸੰਵੇਦਨਸ਼ੀਲ ਸਾਡੀ ਸਰਕਾਰ ਆਦਿਵਾਸੀਆਂ ਦੇ ਯੋਗਦਾਨ, ਉਨ੍ਹਾਂ ਦੇ  ਗੌਰਵ ਨੂੰ ਰਾਸ਼ਟਰੀ ਪਹਿਚਾਣ ਦੇਣ ਦਾ ਕੰਮ ਕਰ ਰਹੀ ਹੈ।  ਦਿੱਵਿਯਾਂਗਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਸੁਵਿਧਾਵਾਂ ਨਾਲ ਜੁੜੇ ਅਨੇਕ ਪ੍ਰਾਵਧਾਨ ਵੀ ਬੀਤੇ 8 ਵਰ੍ਹਿਆਂ ਵਿੱਚ ਕੀਤੇ ਗਏ ਹਨ। 

ਉਪੇਕਸ਼ਿਤ (ਉਪੇਖਿਅਤ) ਵਰਗਾਂ ਨਾਲ ਜੁੜੇ ਸਾਥੀ ਅੱਜ ਪਹਿਲੀ ਵਾਰ ਦੇਸ਼ ਦੀਆਂ ਅਨੇਕ ਸੰਵੈਧਾਨਿਕ ਸੰਸਥਾਵਾਂ  ਦੇ ਸਿਖ਼ਰ ’ਤੇ ਹੈ। ਇਹ ਸਾਡੀ ਸਰਕਾਰ ਹੈ ਜਿਸ ਨੇ ਪਿਛੜਾ ਵਰਗ ਆਯੋਗ ਨੂੰ ਸੰਵੈਧਾਨਿਕ ਦਰਜਾ ਦਿੱਤਾ। ਇਹ ਸਾਡੀ ਸਰਕਾਰ ਹੈ ਜਿਸ ਨੇ ਆਲ ਇੰਡੀਆ ਮੈਡੀਕਲ ਕੋਟੇ ਵਿੱਚ ਓਬੀਸੀ ਵਰਗ ਨੂੰ ਆਰਕਸ਼ਣ ਦਾ ਲਾਭ ਦਿੱਤਾ।

ਇਹ ਸਾਡੀ ਸਰਕਾਰ ਹੈ ਜਿਸ ਨੇ ਕੇਂਦਰ ਸਰਕਾਰ ਦੀ ਗਰੁੱਪ-ਸੀ, ਗਰੁੱਪ-ਡੀ ਭਰਤੀਆਂ ਵਿੱਚ ਇੰਟਰਵਿਊ ਦੀ ਰੁਕਾਵਟ ਖ਼ਤਮ ਕੀਤੀ। ਮੈਡੀਕਲ, ਇੰਜੀਨੀਅਰਿੰਗ, ਟੈਕਨੀਕਲ ਵਿਸ਼ਿਆਂ ਦੀ ਪੜ੍ਹਾਈ ਸਥਾਨਕ ਭਾਰਤੀ ਭਾਸ਼ਾਵਾਂ ਵਿੱਚ ਹੋਵੇ, ਇਸ ਦਾ ਪ੍ਰਾਵਧਾਨ ਵੀ ਸਾਡੀ ਸਰਕਾਰ ਨੇ ਹੀ ਕੀਤਾ ਹੈ। ਇਨ੍ਹਾਂ ਕਦਮਾਂ ਦੇ ਵੀ ਸਭ ਤੋਂ ਬੜੇ ਲਾਭਾਰਥੀ ਸਾਡੇ ਪਿੰਡ ਅਤੇ ਗ਼ਰੀਬ ਪਰਿਵਾਰਾਂ  ਦੇ ਯੁਵਾ ਹਨ, SC/ ST/OBC ਦੇ ਯੁਵਾ ਹਨ।

ਭਾਈਓ ਅਤੇ ਭੈਣੋਂ, 

ਇਹ ਵੀ ਸਾਡੀ ਸਰਕਾਰ ਹੀ ਹੈ ਜਿਸ ਨੇ ਬੰਜਾਰਾ (ਵਣਜਾਰਾ) ਸਮੁਦਾਇ, ਘੁਮੰਤੂ-ਅਰਧ ਘੁਮੰਤੂ ਸਮੁਦਾਇ ਦੇ ਲਈ ਵਿਸ਼ੇਸ਼ ਵਿਕਾਸ ਅਤੇ ਕਲਿਆਣ ਬੋਰਡ ਦਾ ਗਠਨ ਕੀਤਾ। ਗੁਲਾਮੀ ਦਾ ਕਾਲਖੰਡ ਹੋਵੇ ਜਾਂ ਫਿਰ ਆਜ਼ਾਦੀ ਦੇ ਬਾਅਦ ਦਾ ਲੰਬਾ ਸਮਾਂ, ਦੇਸ਼ ਭਰ ਵਿੱਚ ਫੈਲਿਆ ਬੰਜਾਰਾ (ਵਣਜਾਰਾ) ਸਮੁਦਾਇ, ਘੁਮੰਤੂ ਸਮੁਦਾਇ ਹਰ ਪ੍ਰਕਾਰ ਨਾਲ ਉਪੇਕਸ਼ਿਤ ਰਿਹਾ।

ਇਤਨੇ ਦਹਾਕਿਆਂ ਤੱਕ ਇਨ੍ਹਾਂ ਸਮੁਦਾਇਆਂ(ਭਾਈਚਾਰਿਆਂ) ਦੀ ਸੁਧ ਨਹੀਂ ਲਈ ਗਈ। ਹੁਣ ਜਾ ਕੇ ਕੇਂਦਰ ਸਰਕਾਰ ਨੇ ਵੈਲਫੇਅਰ ਬੋਰਡ ਦਾ ਗਠਨ ਕਰਕੇ ਐਸੇ ਸਾਰੇ ਪਰਿਵਾਰਾਂ ਦੇ ਸਸ਼ਕਤੀਕਰਣ ਦੇ ਲਈ ਬਹੁਤ ਬੜਾ   ਕਦਮ ਉਠਾਇਆ ਹੈ। ਸਾਡੀ ਸਰਕਾਰ ਹਰ ਕਲਿਆਣਕਾਰੀ ਯੋਜਨਾ ਨਾਲ ਇਨ੍ਹਾਂ ਪਰਿਵਾਰਾਂ ਨੂੰ ਜੋੜਨ ਦਾ ਪ੍ਰਯਾਸ ਕਰ ਰਹੀ ਹੈ।

ਸਾਥੀਓ, 

ਡਬਲ ਇੰਜਣ ਸਰਕਾਰ, ਭਾਰਤ ਵਿੱਚ ਰਹਿਣ ਵਾਲੇ ਹਰ ਸਮਾਜ ਦੀ ਪਰੰਪਰਾ, ਸੱਭਿਆਚਾਰ, ਖਾਨ- ਪਾਨ ਵੇਸ਼-ਭੂਸ਼ਾ ਨੂੰ ਸਾਡੀ ਤਾਕਤ ਮੰਨਦੀ ਹੈ। ਅਸੀਂ ਇਸ ਤਾਕਤ ਨੂੰ ਸਹਜਣ, ਇਸ ਨੂੰ ਸੁਰੱਖਿਅਤ ਰੱਖਣ ਦੇ ਬਹੁਤ ਬੜੇ ਗਮੀ ਹਾਂ। ਸੁਹਾਲੀ, ਲੰਬਾਨੀ, ਲੰਬਾਡਾ, ਲਬਾਣਾ ਅਤੇ ਬਾਜੀਗਰ, ਜੋ ਵੀ ਨਾਮ ਲਵੋ, ਤੁਸੀਂ ਸੱਭਿਆਚਾਰਕ ਰੂਪ ਨਾਲ ਸਮ੍ਰਿੱਧ ਅਤੇ ਜੀਵੰਤ ਹੋ, ਦੇਸ਼ ਦੀ ਸ਼ਾਨ ਹੋ, ਦੇਸ਼ ਦੀ ਤਾਕਤ ਹੋ। 

ਤੁਹਾਡਾ ਹਜਾਰਾਂ ਵਰ੍ਹਿਆਂ ਦਾ ਇੱਕ ਇਤਿਹਾਸ ਹੈ। ਇਸ ਦੇਸ਼ ਦੇ ਵਿਕਾਸ ਵਿੱਚ ਤੁਹਾਡਾ ਇੱਕ ਯੋਗਦਾਨ ਹੈ। ਇਸ ਧਰੋਹਰ ਨੂੰ ਵੀ ਸਾਨੂੰ ਮਿਲ ਕੇ ਅੱਗੇ ਵਧਾਉਣ ਦਾ ਪ੍ਰਯਾਸ ਕਰਨਾ ਹੈ। ਸਾਨੂੰ ਸਬਕਾ ਸਾਥ ਲੈ ਕੇ ਹੀ ਸਬਕਾ ਵਿਸ਼ਵਾਸ ਕਰਨਾ ਹੈ। ਅਤੇ ਮੇਰੇ ਬੰਜਾਰਾ (ਵਣਜਾਰਾ) ਪਰਿਵਾਰ ਇੱਥੇ ਹਨ ਤਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ, ਮੈਂ ਗੁਜਰਾਤ ਪ੍ਰਦੇਸ਼ ਤੋਂ ਆਉਂਦਾ ਹਾਂ, ਗੁਜਰਾਤ ਅਤੇ ਰਾਜਸਥਾਨ ਇਹ ਪ੍ਰਦੇਸ਼ ਮੀਂਹ ਘੱਟ ਹੁੰਦਾ ਹੈ, ਸੋਕਾ ਰਹਿੰਦਾ ਹੈ, ਪਾਣੀ ਦੀ ਕਿੱਲਤ ਹੁੰਦੀ ਹੈ, ਲੇਕਿਨ ਅਨੇਕ ਪਿੰਡਾਂ ਵਿੱਚ ਸੈਂਕੜੇ ਸਾਲ ਪਹਿਲਾਂ ਪਾਣੀ ਦੇ ਲਈ ਕੁਝ ਨਾ ਕੁਝ ਵਿਵਸਥਾਵਾਂ ਖੜ੍ਹੀਆਂ ਹੋਈਆਂ ਹਨ। 

ਅਤੇ ਅੱਜ ਵੀ ਉਹ ਪਿੰਡ ਦੇ ਲੋਕ ਕਹਿੰਦੇ ਹਨ ਕਿ ਇਹ ਲਾਖਾ ਬੰਜਾਰਾ (ਵਣਜਾਰਾ) ਨੇ ਹੀ ਬਣਵਾਇਆ ਸੀ, ਇਹ ਲਾਖਾ ਬੰਜਾਰਾ (ਵਣਜਾਰਾ) ਨੇ ਬਣਵਾਇਆ ਸੀ। ਤੁਸੀਂ ਕਿਸੇ ਵੀ ਪਿੰਡ ਵਿੱਚ ਜਾਓ, ਪਾਣੀ ਦੇ ਪ੍ਰਬੰਧ ਦੀ ਕੋਈ ਵਿਵਸਥਾ ਬਣੀ ਹੈ ਤਾਂ ਮੇਰੇ ਗੁਜਰਾਤ ਅਤੇ ਰਾਜਸਥਾਨ ਵਿੱਚ ਲਾਖਾ ਬੰਜਾਰਾ (ਵਣਜਾਰਾ) ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਜਿਸ ਲਾਖਾ ਬੰਜਾਰਾ (ਵਣਜਾਰਾ) ਨੇ ਸਦੀਆਂ ਪਹਿਲਾਂ ਸਮਾਜ ਦੀ ਇਤਨੀ ਬੜੀ ਸੇਵਾ ਕੀਤੀ,  ਇਹ ਮੇਰਾ ਸੁਭਾਗ ਹੈ ਕਿ ਉਸ ਬੰਜਾਰਾ (ਵਣਜਾਰਾ) ਪਰਿਵਾਰਾਂ ਦੀ ਸੇਵਾ ਕਰਨ ਦਾ ਤੁਸੀਂ ਮੈਨੂੰ ਮੌਕਾ ਦਿੱਤਾ ਹੈ।

ਮੈਂ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਤੁਹਾਡੇ ਸੁਖਦ ਅਤੇ ਸਮ੍ਰਿੱਧ ਭਵਿੱਖ ਦੀ ਕਾਮਨਾ ਕਰਦਾ ਹਾਂ। ਅਤੇ ਤੁਸੀਂ ਆ ਕੇ ਸਾਨੂੰ ਅਸ਼ੀਰਵਾਦ ਦਿੱਤੇ,  ਇਹ ਸਾਡੀ ਬਹੁਤ ਬੜੀ ਪੂੰਜੀ ਹੈ, ਬਹੁਤ ਬੜੀ ਊਰਜਾ ਹੈ, ਬਹੁਤ ਬੜੀ ਪ੍ਰੇਰਣਾ ਹੈ। ਮੈਂ ਤੁਹਾਡਾ ਕੋਟਿ-ਕੋਟਿ ਧੰਨਵਾਦ ਕਰਦਾ ਹਾਂ। 

ਨਮਸ‍ਕਾਰ !

*****

ਡੀਐੱਸ/ਐੱਸਟੀ/ਏਵੀ