ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ‘ਮਨ ਕੀ ਬਾਤ’ ਦੇ ਸ਼ੁਰੂਆਤ ਵਿੱਚ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਖੁਸ਼ਖਬਰੀ ਸਾਂਝੀ ਕਰਨਾ ਚਾਹੁੰਦਾ ਹਾਂ, ਹਰ ਭਾਰਤੀ ਨੂੰ ਇਹ ਜਾਣ ਕੇ ਫ਼ਖਰ ਹੋਵੇਗਾ ਕਿ ਦੇਵੀ ਅੰਨਪੂਰਨਾ ਦੀ ਇੱਕ ਬਹੁਤ ਪੁਰਾਣੀ ਮੂਰਤੀ Canada ਤੋਂ ਵਾਪਸ ਭਾਰਤ ਆ ਰਹੀ ਹੈ। ਇਹ ਮੂਰਤੀ ਲਗਭਗ 100 ਸਾਲ ਪਹਿਲਾਂ 1913 ਦੇ ਲਗਭਗ ਵਾਰਾਣਸੀ ਦੇ ਇੱਕ ਮੰਦਿਰ ਤੋਂ ਚੁਰਾ ਕੇ ਦੇਸ਼ ਤੋਂ ਬਾਹਰ ਭੇਜ ਦਿੱਤੀ ਗਈ ਸੀ। ਮੈਂ Canada ਦੀ ਸਰਕਾਰ ਅਤੇ ਇਸ ਪਵਿੱਤਰ ਕਾਰਜ ਨੂੰ ਸੰਭਵ ਬਣਾਉਣ ਵਾਲੇ ਸਾਰੇ ਲੋਕਾਂ ਦਾ ਇਸ ਸਦ-ਕਾਰਜ ਦੇ ਲਈ ਆਭਾਰ ਪ੍ਰਗਟ ਕਰਦਾ ਹਾਂ। ਮਾਤਾ ਅੰਨਪੂਰਨਾ ਦਾ ਕਾਸ਼ੀ ਨਾਲ ਬਹੁਤ ਹੀ ਵਿਸ਼ੇਸ਼ ਸਬੰਧ ਹੈ। ਹੁਣ ਉਨ੍ਹਾਂ ਦੀ ਮੂਰਤੀ ਦਾ ਵਾਪਸ ਆਉਣਾ ਸਾਡੇ ਸਾਰਿਆਂ ਦੇ ਲਈ ਸੁਖਦ ਹੈ। ਮਾਤਾ ਅੰਨਪੂਰਨਾ ਦੀ ਮੂਰਤੀ ਵਾਂਗ ਹੀ ਸਾਡੀ ਵਿਰਾਸਤ ਦੀਆਂ ਅਨੇਕਾਂ ਅਣਮੁੱਲੀਆਂ ਵਿਰਾਸਤਾਂ ਅੰਤਰਰਾਸ਼ਟਰੀ ਗਿਰੋਹਾਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਇਹ ਗਿਰੋਹ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਨ੍ਹਾਂ ਨੂੰ ਬਹੁਤ ਉੱਚੀ ਕੀਮਤ ’ਤੇ ਵੇਚਦੇ ਹਨ। ਹੁਣ ਇਨ੍ਹਾਂ ’ਤੇ ਸਖ਼ਤੀ ਤਾਂ ਕੀਤੀ ਹੀ ਜਾ ਰਹੀ ਹੈ, ਇਨ੍ਹਾਂ ਦੀ ਵਾਪਸੀ ਦੇ ਲਈ ਭਾਰਤ ਨੇ ਆਪਣੇ ਯਤਨ ਵੀ ਵਧਾਏ ਹਨ। ਅਜਿਹੀਆਂ ਕੋਸ਼ਿਸ਼ਾਂ ਦੀ ਵਜ੍ਹਾ ਨਾਲ ਬੀਤੇ ਕੁਝ ਸਾਲਾਂ ਵਿੱਚ ਭਾਰਤ ਕਈ ਮੂਰਤੀਆਂ ਅਤੇ ਕਲਾਕ੍ਰਿਤੀਆਂ ਨੂੰ ਵਾਪਸ ਲਿਆਉਣ ’ਚ ਸਫਲ ਰਿਹਾ ਹੈ। ਮਾਤਾ ਅੰਨਪੂਰਨਾ ਦੀ ਮੂਰਤੀ ਦੀ ਵਾਪਸੀ ਦੇ ਨਾਲ ਇੱਕ ਸੰਜੋਗ ਇਹ ਵੀ ਜੁੜਿਆ ਹੈ ਕਿ ਕੁਝ ਦਿਨ ਪਹਿਲਾਂ ਹੀ World Heritage Week ਮਨਾਇਆ ਗਿਆ ਹੈ। World Heritage Week ਸੰਸਕ੍ਰਿਤੀ ਪ੍ਰੇਮੀਆਂ ਦੇ ਲਈ ਪੁਰਾਣੇ ਸਮੇਂ ਵਿੱਚ ਵਾਪਸ ਜਾਣ, ਉਨ੍ਹਾਂ ਦੇ ਇਤਿਹਾਸ ਦੇ ਮਹੱਤਵਪੂਰਣ ਪੜਾਵਾਂ ਦਾ ਪਤਾ ਲਗਾਉਣ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ। ਕੋਰੋਨਾ ਕਾਲਖੰਡ ਦੇ ਬਾਵਜੂਦ ਵੀ ਇਸ ਵਾਰ ਅਸੀਂ Innovative ਤਰੀਕੇ ਨਾਲ ਲੋਕਾਂ ਨੂੰ ਇਹ Heritage Week ਮਨਾਉਦੇ ਵੇਖਿਆ। Crisis ਵਿੱਚ Culture ਬੜੇ ਕੰਮ ਆਉਦਾ ਹੈ, ਇਸ ਨਾਲ ਨਿਬੜਣ ਵਿੱਚ ਅਹਿਮ ਭੂਮਿਕਾ ਨਿਭਾਉਦਾ ਹੈ। Technology ਦੇ ਮਾਧਿਅਮ ਨਾਲ ਵੀ Culture ਇੱਕ Emotional Recharge ਦੀ ਤਰ੍ਹਾਂ ਕੰਮ ਕਰਦਾ ਹੈ। ਅੱਜ ਦੇਸ਼ ਵਿੱਚ ਕਈ Museums ਅਤੇ Libraries ਆਪਣੀ Collection ਨੂੰ ਪੂਰੀ ਤਰ੍ਹਾਂ ਨਾਲ Digital ਬਣਾਉਣ ਲਈ ਕੰਮ ਕਰ ਰਹੇ ਹਨ। ਦਿੱਲੀ ਵਿੱਚ ਸਾਡੇ ਰਾਸ਼ਟਰੀ ਅਜਾਇਬ ਘਰ ਨੇ ਇਸ ਸਬੰਧ ਵਿੱਚ ਕੁਝ ਸ਼ਲਾਘਾਯੋਗ ਯਤਨ ਕੀਤੇ ਹਨ। ਰਾਸ਼ਟਰੀ ਅਜਾਇਬ ਘਰ ਦੁਆਰਾ ਲਗਭਗ 10 Virtual Galleries, Introduce ਕਰਵਾਉਣ ਦੀ ਦਿਸ਼ਾ ਵਿੱਚ ਕੰਮ ਚੱਲ ਰਿਹਾ ਹੈ – ਹੈ ਨਾ ਮਜ਼ੇਦਾਰ। ਹੁਣ ਤੁਸੀਂ ਘਰ ਬੈਠੇ ਦਿੱਲੀ ਦੇ National Museum Galleries ਦਾ Tour ਕਰ ਸਕੋਗੇ। ਜਿੱਥੇ ਇੱਕ ਪਾਸੇ ਸੱਭਿਆਚਾਰਕ ਵਿਰਾਸਤਾਂ ਨੂੰ Technology ਦੇ ਮਾਧਿਅਮ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ, ਉੱਥੇ ਹੀ ਇਨ੍ਹਾਂ ਵਿਰਾਸਤਾਂ ਨੂੰ ਸਹੇਜਣ ਲਈ Technology ਦੀ ਵਰਤੋਂ ਵੀ ਮਹੱਤਵਪੂਰਣ ਹੈ। ਹੁਣੇ ਜਿਹੇ, ਮੈਂ ਇੱਕ Interesting Project ਦੇ ਬਾਰੇ ਪੜ੍ਹ ਰਿਹਾ ਸੀ। ਨਾਰਵੇ ਦੇ ਉੱਤਰ ਵਿੱਚ Svalbard ਨਾਂ ਦਾ ਇੱਕ ਟਾਪੂ ਹੈ। ਇਸ ਟਾਪੂ ਵਿੱਚ ਇੱਕ ਪ੍ਰੋਜੈਕਟ, Arctic World Archive ਬਣਾਇਆ ਗਿਆ ਹੈ। ਇਸ Archive ਵਿੱਚ ਬਹੁਮੁੱਲੇ Heritage Data ਨੂੰ ਇਸ ਤਰ੍ਹਾਂ ਨਾਲ ਰੱਖਿਆ ਗਿਆ ਹੈ ਕਿ ਇਹ ਕਿਸੇ ਵੀ ਤਰ੍ਹਾਂ ਦੇ ਕੁਦਰਤੀ ਜਾਂ ਮਨੁੱਖ ਦੁਆਰਾ ਪੈਦਾ ਕੀਤੀਆਂ ਗਈਆਂ ਆਫ਼ਤਾਂ ਤੋਂ ਪ੍ਰਭਾਵਿਤ ਨਾ ਹੋ ਸਕਣ। ਹੁਣੇ ਜਿਹੇ ਹੀ ਇਹ ਵੀ ਜਾਣਕਾਰੀ ਆਈ ਹੈ ਕਿ ਅਜੰਤਾ ਗੁਫ਼ਾਵਾਂ ਦੀ ਵਿਰਾਸਤ ਨੂੰ ਵੀ Digitalize ਕਰ ਕਰਕੇ ਇਸ ਪ੍ਰੋਜੈਕਟ ਵਿੱਚ ਸਾਂਭਿਆ ਜਾ ਰਿਹਾ ਹੈ। ਇਸ ਵਿੱਚ ਅਜੰਤਾ ਗੁਫ਼ਾਵਾਂ ਦੀ ਪੂਰੀ ਝਲਕ ਦੇਖਣ ਨੂੰ ਮਿਲੇਗੀ। ਇਸ ਵਿੱਚ Digitalized ਅਤੇ Restored Painting ਦੇ ਨਾਲ-ਨਾਲ ਇਸ ਨਾਲ ਸਬੰਧਿਤ ਦਸਤਾਵੇਜ਼ ਅਤੇ Quotes ਵੀ ਸ਼ਾਮਿਲ ਹੋਣਗੇ। ਸਾਥੀਓ, ਮਹਾਂਮਾਰੀ ਨੇ ਇੱਕ ਪਾਸੇ ਜਿੱਥੇ ਸਾਡੇ ਕੰਮ ਕਰਨ ਦੇ ਤੌਰ-ਤਰੀਕੇ ਨੂੰ ਬਦਲਿਆ ਹੈ ਤਾਂ ਦੂਸਰੇ ਪਾਸੇ ਕੁਦਰਤ ਨੂੰ ਨਵੇਂ ਢੰਗ ਨਾਲ ਅਨੁਭਵ ਕਰਨ ਦਾ ਵੀ ਮੌਕਾ ਦਿੱਤਾ ਹੈ। ਕੁਦਰਤ ਨੂੰ ਵੇਖਣ ਦੇ ਸਾਡੇ ਨਜ਼ਰੀਏ ਵਿੱਚ ਵੀ ਬਦਲਾਓ ਆਇਆ ਹੈ। ਹੁਣ ਅਸੀਂ ਸਰਦੀਆਂ ਦੇ ਮੌਸਮ ਵਿੱਚ ਕਦਮ ਰੱਖ ਰਹੇ ਹਾਂ। ਸਾਨੂੰ ਕੁਦਰਤ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲਣਗੇ। ਪਿਛਲੇ ਕੁਝ ਦਿਨਾਂ ਤੋਂ Internet Cherry Blossoms ਦੀਆਂ Viral ਤਸਵੀਰਾਂ ਨਾਲ ਭਰਿਆ ਹੋਇਆ ਹੈ। ਤੁਸੀਂ ਸੋਚ ਰਹੇ ਹੋਵੋਗੇ, ਜਦੋਂ ਮੈਂ Cherry Blossoms ਦੀ ਗੱਲ ਕਰ ਰਿਹਾ ਹਾਂ ਤਾਂ ਜਾਪਾਨ ਦੀ ਇਸ ਪ੍ਰਸਿੱਧ ਪਛਾਣ ਦੀ ਗੱਲ ਕਰ ਰਿਹਾ ਹਾਂ – ਲੇਕਿਨ ਅਜਿਹਾ ਨਹੀਂ ਹੈ। ਇਹ ਜਾਪਾਨ ਦੀਆਂ ਤਸਵੀਰਾਂ ਨਹੀਂ ਹਨ। ਇਹ ਆਪਣੇ ਮੇਘਾਲਿਆ ਦੇ ਸ਼ਿਲਾਂਗ ਦੀਆਂ ਤਸਵੀਰਾਂ ਹਨ। ਮੇਘਾਲਿਆ ਦੀ ਖੂਬਸੂਰਤੀ ਨੂੰ ਇਨ੍ਹਾਂ Cherry Blossoms ਨੇ ਹੋਰ ਵਧਾ ਦਿੱਤਾ ਹੈ।
ਸਾਥੀਓ, ਇਸ ਮਹੀਨੇ 12 ਨਵੰਬਰ ਤੋਂ ਡਾ. ਸਲੀਮ ਅਲੀ ਜੀ ਦਾ 125ਵਾਂ ਜਯੰਤੀ ਸਮਾਰੋਹ ਸ਼ੁਰੂ ਹੋਇਆ ਹੈ। ਡਾ. ਸਲੀਮ ਨੇ ਪੰਛੀਆਂ ਦੀ ਦੁਨੀਆ ਵਿੱਚ Bird Watching ਨੂੰ ਲੈ ਕੇ ਵਰਨਣਯੋਗ ਕੰਮ ਕੀਤਾ ਹੈ। ਦੁਨੀਆ ਦੇ Bird Watching ਨੂੰ ਭਾਰਤ ਦੇ ਪ੍ਰਤੀ ਆਕਰਸ਼ਿਤ ਵੀ ਕੀਤਾ ਹੈ। ਮੈਂ ਹਮੇਸ਼ਾ ਤੋਂ Bird Watching ਦੇ ਸ਼ੌਕੀਨ ਲੋਕਾਂ ਦਾ ਪ੍ਰਸ਼ੰਸਕ ਰਿਹਾ ਹਾਂ। ਬਹੁਤ ਧੀਰਜ ਦੇ ਨਾਲ ਉਹ ਘੰਟਿਆਂ ਤੱਕ ਸਵੇਰ ਤੋਂ ਸ਼ਾਮ ਤੱਕ Bird Watching ਕਰ ਸਕਦੇ ਹਨ। ਕੁਦਰਤ ਦੇ ਅਨੋਖੇ ਨਜ਼ਾਰਿਆਂ ਦਾ ਲੁਤਫ ਉਠਾ ਸਕਦੇ ਹਨ ਅਤੇ ਆਪਣੇ ਗਿਆਨ ਨੂੰ ਸਾਡੇ ਤੱਕ ਵੀ ਪਹੁੰਚਾਉਦੇ ਰਹਿੰਦੇ ਹਨ। ਭਾਰਤ ਵਿੱਚ ਵੀ ਬਹੁਤ ਸਾਰੀਆਂ Bird Watching Society ਸਰਗਰਮ ਹਨ। ਤੁਸੀਂ ਵੀ ਜ਼ਰੂਰ ਇਸ ਵਿਸ਼ੇ ਨਾਲ ਜੁੜੋ। ਮੇਰੀ ਭੱਜਦੌੜ ਦੀ ਜ਼ਿੰਦਗੀ ਵਿੱਚ ਮੈਨੂੰ ਵੀ ਪਿਛਲੇ ਦਿਨੀਂ ਕੇਵੜੀਆ ਵਿੱਚ ਪੰਛੀਆਂ ਦੇ ਨਾਲ ਸਮਾਂ ਬਿਤਾਉਣ ਦਾ ਬਹੁਤ ਹੀ ਯਾਦਗਾਰ ਮੌਕਾ ਮਿਲਿਆ। ਪੰਛੀਆਂ ਦੇ ਨਾਲ ਬਿਤਾਇਆ ਹੋਇਆ ਇਹ ਸਮਾਂ ਤੁਹਾਨੂੰ ਕੁਦਰਤ ਨਾਲ ਵੀ ਜੋੜੇਗਾ ਅਤੇ ਵਾਤਾਵਰਣ ਦੇ ਲਈ ਵੀ ਪ੍ਰੇਰਣਾ ਦੇਵੇਗਾ।
ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੀ ਸੰਸਕ੍ਰਿਤੀ ਅਤੇ ਸ਼ਾਸਤਰ ਹਮੇਸ਼ਾ ਤੋਂ ਹੀ ਪੂਰੀ ਦੁਨੀਆ ਦੇ ਲਈ ਖਿੱਚ ਦਾ ਕੇਂਦਰ ਰਹੇ ਹਨ। ਕਈ ਲੋਕ ਤਾਂ ਇਨ੍ਹਾਂ ਦੀ ਖੋਜ ਵਿੱਚ ਭਾਰਤ ਆਏ ਅਤੇ ਹਮੇਸ਼ਾ ਦੇ ਲਈ ਇੱਥੋਂ ਦੇ ਹੋ ਕੇ ਰਹਿ ਗਏ ਤਾਂ ਕਈ ਲੋਕ ਵਾਪਸ ਆਪਣੇ ਦੇਸ਼ ਜਾ ਕੇ ਇਸ ਸੰਸਕ੍ਰਿਤੀ ਦੇ ਸੰਵਾਹਕ ਬਣ ਗਏ। ਮੈਨੂੰ Jonas Masetti ਦੇ ਕੰਮ ਦੇ ਬਾਰੇ ਜਾਨਣ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ‘ਵਿਸ਼ਵਨਾਥ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੋਨਸ ਬ੍ਰਾਜ਼ੀਲ ਵਿੱਚ ਲੋਕਾਂ ਨੂੰ ਵੇਦਾਂਤ ਤੇ ਗੀਤਾ ਸਿਖਾਉਂਦੇ ਹਨ। ਉਹ ਵਿਸ਼ਵ ਵਿੱਦਿਆ ਨਾਂ ਦੀ ਇੱਕ ਸੰਸਥਾ ਚਲਾਉਂਦੇ ਹਨ ਜੋ ਰੀਓ ਡੀ. ਜਿਨੇਰੋ ਤੋਂ ਇੱਕ ਘੰਟੇ ਦੀ ਦੂਰੀ ’ਤੇ Petropolis ਦੇ ਪਹਾੜਾਂ ਵਿੱਚ ਸਥਿਤ ਹੈ। ਜੋਨਸ ਨੇ Mechanical Engineering ਦੀ ਪੜ੍ਹਾਈ ਕਰਨ ਤੋਂ ਬਾਅਦ Stock Market ਵਿੱਚ ਆਪਣੀ ਕੰਪਨੀ ਵਿੱਚ ਕੰਮ ਕੀਤਾ। ਬਾਅਦ ਵਿੱਚ ਉਨ੍ਹਾਂ ਦਾ ਰੁਝਾਨ ਭਾਰਤੀ ਸੰਸਕ੍ਰਿਤੀ ਅਤੇ ਖਾਸ ਕਰਕੇ ਵੇਦਾਂਤ ਦੇ ਵੱਲ ਹੋ ਗਿਆ। Stock ਤੋਂ ਲੈ ਕੇ Spirituality ਤੱਕ ਅਸਲ ਵਿੱਚ ਉਨ੍ਹਾਂ ਦੀ ਇੱਕ ਲੰਮੀ ਯਾਤਰਾ ਹੈ। ਜੋਨਸ ਨੇ ਭਾਰਤ ਵਿੱਚ ਵੇਦਾਂਤ ਦਰਸ਼ਨ ਦਾ ਅਧਿਐਨ ਕੀਤਾ ਅਤੇ 4 ਸਾਲ ਤੱਕ ਕੋਇੰਬਟੂਰ ਦੇ ਆਰਸ਼ ਵਿੱਦਿਆ ਗੁਰੂਕੁਲਮ ਵਿੱਚ ਰਹੇ ਹਨ। ਜੋਨਸ ਵਿੱਚ ਇੱਕ ਹੋਰ ਖ਼ਾਸੀਅਤ ਹੈ, ਉਹ ਆਪਣੇ ਮੈਸੇਜ ਨੂੰ ਅੱਗੇ ਪਹੁੰਚਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਨ। ਉਹ ਨਿਯਮਿਤ ਰੂਪ ਵਿੱਚ ਆਨਲਾਈਨ ਪ੍ਰੋਗਰਾਮ ਕਰਦੇ ਹਨ। ਉਹ ਹਰ ਰੋਜ਼ ਪੋਡਕਾਸਟ (Podcast) ਕਰਦੇ ਹਨ। ਪਿਛਲੇ 7 ਸਾਲਾਂ ਵਿੱਚ ਜੋਨਸ ਨੇ ਵੇਦਾਂਤ ਬਾਰੇ ਆਪਣੇ Free Open Courses ਦੇ ਮਾਧਿਅਮ ਨਾਲ ਡੇਢ ਲੱਖ ਤੋਂ ਜ਼ਿਆਦਾ Students ਨੂੰ ਪੜ੍ਹਾਇਆ ਹੈ। ਜੋਨਸ ਨਾ ਸਿਰਫ ਇੱਕ ਵੱਡਾ ਕੰਮ ਕਰ ਰਹੇ ਹਨ, ਸਗੋਂ ਉਸ ਨੂੰ ਇੱਕ ਅਜਿਹੀ ਭਾਸ਼ਾ ਵਿੱਚ ਕਰ ਰਹੇ ਹਨ, ਜਿਸ ਨੂੰ ਸਮਝਣ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਲੋਕਾਂ ਵਿੱਚ ਇਸ ਨੂੰ ਲੈ ਕੇ ਕਾਫੀ ਰੁਚੀ ਹੈ ਕਿ Corona ਅਤੇ Quarantine ਦੇ ਇਸ ਸਮੇਂ ਵਿੱਚ ਵੇਦਾਂਤ ਕਿਵੇਂ ਮਦਦ ਕਰ ਸਕਦਾ ਹੈ? ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਮੈਂ ਜੋਨਸ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਲਈ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ, ਇਸੇ ਤਰ੍ਹਾਂ ਹੁਣ ਇੱਕ ਖ਼ਬਰ ’ਤੇ ਤੁਹਾਡਾ ਧਿਆਨ ਜ਼ਰੂਰ ਗਿਆ ਹੋਵੇਗਾ, ਨਿਊਜ਼ੀਲੈਂਡ ਵਿੱਚ ਉੱਥੋਂ ਦੇ ਨਵੇਂ ਚੁਣੇ ਗਏ ਐੱਮ. ਪੀ. ਡਾ. ਗੌਰਵ ਸ਼ਰਮਾ ਨੇ ਵਿਸ਼ਵ ਦੀਆਂ ਪ੍ਰਾਚੀਨ ਭਾਸ਼ਾਵਾਂ ਵਿੱਚੋਂ ਇੱਕ ਸੰਸਿਤ ਭਾਸ਼ਾ ਵਿੱਚ ਸਹੁੰ ਚੁੱਕੀ ਹੈ। ਇੱਕ ਭਾਰਤੀ ਦੇ ਤੌਰ ’ਤੇ ਭਾਰਤੀ ਸੰਸਕ੍ਰਿਤੀ ਦਾ ਇਹ ਪ੍ਰਸਾਰ ਸਾਨੂੰ ਸਾਰਿਆਂ ਨੂੰ ਮਾਣ ਨਾਲ ਭਰ ਦਿੰਦਾ ਹੈ। ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਮੈਂ ਗੌਰਵ ਸ਼ਰਮਾ ਜੀ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੀ ਸਾਰਿਆਂ ਦੀ ਕਾਮਨਾ ਹੈ ਕਿ ਉਹ ਨਿਊਜ਼ੀਲੈਂਡ ਦੇ ਲੋਕਾਂ ਦੀ ਸੇਵਾ ਵਿੱਚ ਨਵੀਆਂ ਉਪਲੱਬਧੀਆਂ ਪ੍ਰਾਪਤ ਕਰਨ।
ਮੇਰੇ ਪਿਆਰੇ ਦੇਸ਼ਵਾਸੀਓ, ਕੱਲ੍ਹ 30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ। ਪੂਰੀ ਦੁਨੀਆ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਪਸ਼ਟ ਰੂਪ ਨਾਲ ਦਿਖਾਈ ਦਿੰਦਾ ਹੈ।
Vancouver ਤੋਂ Wellington ਤੱਕ, Singapore ਤੋਂ South Africa ਤੱਕ ਉਨ੍ਹਾਂ ਦੇ ਸੰਦੇਸ਼ ਹਰ ਪਾਸੇ ਸੁਣਾਈ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ ਹੈ – ‘ਸੇਵਕ ਕਉ ਸੇਵਾ ਬਨਿ ਆਈ।।’ ਯਾਨੀ ਸੇਵਕ ਦਾ ਕੰਮ ਸੇਵਾ ਕਰਨਾ ਹੈ। ਬੀਤੇ ਕੁਝ ਸਾਲਾਂ ਵਿੱਚ ਕਈ ਅਹਿਮ ਪੜਾਅ ਆਏ ਅਤੇ ਇੱਕ ਸੇਵਕ ਦੇ ਤੌਰ ’ਤੇ ਸਾਨੂੰ ਬਹੁਤ ਕੁਝ ਕਰਨ ਦਾ ਮੌਕਾ ਮਿਲਿਆ। ਗੁਰੂ ਸਾਹਿਬ ਨੇ ਸਾਥੋਂ ਸੇਵਾ ਲਈ। ਗੁਰੂ ਨਾਨਕ ਦੇਵ ਜੀ ਦਾ ਹੀ 550ਵਾਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ, ਅਗਲੇ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਗੁਰੂ ਸਾਹਿਬ ਦੀ ਮੇਰੇ ’ਤੇ ਵਿਸ਼ੇਸ਼ ਕਿਰਪਾ ਰਹੀ ਹੈ ਜੋ ਉਨ੍ਹਾਂ ਨੇ ਮੈਨੂੰ ਹਮੇਸ਼ਾ ਆਪਣੇ ਕੰਮਾਂ ਵਿੱਚ ਬਹੁਤ ਨਜ਼ਦੀਕ ਤੋਂ ਜੋੜਿਆ ਹੈ।
ਸਾਥੀਓ, ਕੀ ਤੁਸੀਂ ਜਾਣਦੇ ਹੋ ਕਿ ਕੱਛ ਵਿੱਚ ਇੱਕ ਗੁਰਦੁਆਰਾ ਹੈ, ਲਖਪਤ ਗੁਰਦੁਆਰਾ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਦੌਰਾਨ ਲਖਪਤ ਗੁਰਦੁਆਰਾ ਸਾਹਿਬ ਵਿੱਚ ਠਹਿਰੇ ਸਨ। 2001 ਦੇ ਭੂਚਾਲ ਨਾਲ ਇਸ ਗੁਰਦੁਆਰੇ ਨੂੰ ਵੀ ਨੁਕਸਾਨ ਪਹੁੰਚਿਆ ਸੀ। ਇਹ ਗੁਰੂ ਸਾਹਿਬ ਦੀ ਕਿਰਪਾ ਹੀ ਸੀ ਕਿ ਮੈਂ ਇਸ ਦੀ ਮੁੜ ਉਸਾਰੀ ਨਿਸ਼ਚਿਤ ਕਰ ਪਾਇਆ। ਨਾ ਸਿਰਫ ਗੁਰਦੁਆਰੇ ਦੀ ਮੁਰੰਮਤ ਕੀਤੀ ਗਈ, ਬਲਕਿ ਉਸ ਦੇ ਮਾਣ ਅਤੇ ਸ਼ਾਨ ਨੂੰ ਵੀ ਫਿਰ ਤੋਂ ਸਥਾਪਿਤ ਕੀਤਾ ਗਿਆ। ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦਾ ਭਰਪੂਰ ਅਸ਼ੀਰਵਾਦ ਵੀ ਮਿਲਿਆ। ਲਖਪਤ ਗੁਰਦੁਆਰਾ ਦੇ ਸੰਰਕਸ਼ਣ ਦੇ ਯਤਨਾਂ ਨੂੰ 2004 ਵਿੱਚ UNESCO Asia Pacific Heritage Award ਵਿੱਚ Award of Distinction ਦਿੱਤਾ ਗਿਆ। ਐਵਾਰਡ ਦੇਣ ਵਾਲੀ Jury ਨੇ ਇਹ ਵੇਖਿਆ ਕਿ ਮੁਰੰਮਤ ਦੇ ਦੌਰਾਨ ਇਮਾਰਤਸਾਜ਼ੀ ਨਾਲ ਜੁੜੀਆਂ ਬਾਰੀਕੀਆਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਨੇ ਇਹ ਵੀ ਨੋਟ ਕੀਤਾ ਕਿ ਗੁਰਦੁਆਰੇ ਦੇ ਪੁਨਰ-ਨਿਰਮਾਣ ਕੰਮ ਵਿੱਚ ਸਿੱਖ ਸਮੁਦਾਇ ਦੀ ਨਾ ਸਿਰਫ ਸਰਗਰਮ ਭਾਗੀਦਾਰੀ ਰਹੀ, ਬਲਕਿ ਉਸ ਦੇ ਮਾਰਗ-ਦਰਸ਼ਨ ਵਿੱਚ ਹੀ ਇਹ ਕੰਮ ਹੋਇਆ। ਲਖਪਤ ਗੁਰਦੁਆਰੇ ਜਾਣ ਦਾ ਸੁਭਾਗ ਮੈਨੂੰ ਉਦੋਂ ਵੀ ਮਿਲਿਆ ਸੀ, ਜਦੋਂ ਮੈਂ ਮੁੱਖ ਮੰਤਰੀ ਵੀ ਨਹੀਂ ਸੀ। ਮੈਨੂੰ ਉੱਥੇ ਜਾ ਕੇ ਅਥਾਹ ਊਰਜਾ ਮਿਲਦੀ ਸੀ। ਇਸ ਗੁਰਦੁਆਰੇ ’ਚ ਜਾ ਕੇ ਹਰ ਕੋਈ ਖੁਦ ਨੂੰ ਧਨ ਮਹਿਸੂਸ ਕਰਦਾ ਹੈ। ਮੈਂ ਇਸ ਗੱਲ ਦੇ ਲਈ ਬਹੁਤ ਆਭਾਰੀ ਹਾਂ ਕਿ ਗੁਰੂ ਸਾਹਿਬ ਨੇ ਮੇਰੇ ਤੋਂ ਨਿਰੰਤਰ ਸੇਵਾ ਲਈ ਹੈ। ਪਿਛਲੇ ਸਾਲ ਨਵੰਬਰ ਵਿੱਚ ਹੀ ਕਰਤਾਰਪੁਰ ਸਾਹਿਬ Corridor ਦਾ ਖੁੱਲ੍ਹਣਾ ਬਹੁਤ ਹੀ ਇਤਿਹਾਸਕ ਰਿਹਾ। ਇਸ ਗੱਲ ਨੂੰ ਮੈਂ ਜੀਵਨ ਭਰ ਆਪਣੇ ਦਿਲ ਵਿੱਚ ਸਹੇਜ ਕੇ ਰੱਖਾਂਗਾ। ਇਹ ਸਾਡੇ ਸਾਰਿਆਂ ਦਾ ਸੁਭਾਗ ਹੈ ਕਿ ਸਾਨੂੰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਨ ਦਾ ਇੱਕ ਹੋਰ ਮੌਕਾ ਮਿਲਿਆ। ਵਿਦੇਸ਼ ਵਿੱਚ ਰਹਿਣ ਵਾਲੇ ਸਾਡੇ ਸਿੱਖ ਭੈਣ-ਭਰਾਵਾਂ ਦੇ ਲਈ ਹੁਣ ਦਰਬਾਰ ਸਾਹਿਬ ਦੀ ਸੇਵਾ ਦੇ ਲਈ ਰਕਮ ਭੇਜਣਾ ਹੋਰ ਅਸਾਨ ਹੋ ਗਿਆ ਹੈ। ਇਸ ਕਦਮ ਨਾਲ ਵਿਸ਼ਵ ਭਰ ਦੀ ਸੰਗਤ ਦਰਬਾਰ ਸਾਹਿਬ ਦੇ ਹੋਰ ਨਜ਼ਦੀਕ ਆ ਗਈ ਹੈ।
ਸਾਥੀਓ, ਇਹ ਗੁਰੂ ਨਾਨਕ ਦੇਵ ਜੀ ਹੀ ਸਨ, ਜਿਨ੍ਹਾਂ ਨੇ ਲੰਗਰ ਦੀ ਪ੍ਰੰਪਰਾ ਸ਼ੁਰੂ ਕੀਤੀ ਸੀ ਅਤੇ ਅੱਜ ਅਸੀਂ ਵੇਖਿਆ ਕਿ ਦੁਨੀਆ ਭਰ ਵਿੱਚ ਸਿੱਖ ਸਮੁਦਾਇ ਨੇ ਕਿਸ ਤਰ੍ਹਾਂ ਕੋਰੋਨਾ ਦੇ ਸਮੇਂ ਵਿੱਚ ਲੋਕਾਂ ਨੂੰ ਖਾਣਾ ਖਵਾਉਣ ਦੀ ਆਪਣੀ ਪ੍ਰੰਪਰਾ ਨੂੰ ਜਾਰੀ ਰੱਖਿਆ ਹੈ, ਮਨੁੱਖਤਾ ਦੀ ਸੇਵਾ ਕੀਤੀ – ਇਹ ਪ੍ਰੰਪਰਾ, ਸਾਡੇ ਸਾਰਿਆਂ ਦੇ ਲਈ ਨਿਰੰਤਰ ਪ੍ਰੇਰਣਾ ਦਾ ਕੰਮ ਕਰਦੀ ਹੈ। ਮੇਰੀ ਕਾਮਨਾ ਹੈ ਕਿ ਅਸੀਂ ਸਾਰੇ ਸੇਵਕ ਦੇ ਵਾਂਗ ਕੰਮ ਕਰਦੇ ਰਹੀਏ। ਗੁਰੂ ਸਾਹਿਬ ਮੇਰੇ ਤੋਂ ਅਤੇ ਦੇਸ਼ ਵਾਸੀਆਂ ਤੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਇੱਕ ਵਾਰ ਫਿਰ ਗੁਰੂ ਨਾਨਕ ਜਯੰਤੀ ’ਤੇ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਦਿਨੀਂ ਮੈਨੂੰ ਦੇਸ਼ ਭਰ ਦੀਆਂ ਕਈ Universities ਦੇ Students ਦੇ ਨਾਲ ਸੰਵਾਦ ਦਾ, ਉਨ੍ਹਾਂ ਦੀ Education Journey ਦੀਆਂ ਮਹੱਤਵਪੂਰਣ Events ਵਿੱਚ ਸ਼ਾਮਿਲ ਹੋਣ ਦਾ ਮੌਕਾ ਪ੍ਰਾਪਤ ਹੋਇਆ ਹੈ। Technology ਦੇ ਜ਼ਰੀਏ ਮੈਂ IIT – Guwahati, IIT – Delhi, ਗਾਂਧੀ ਨਗਰ ਦੀ Deen Dayal Petroleum University, ਦਿੱਲੀ ਦੀ JNU, Mysore University ਅਤੇ Lucknow University ਦੇ ਵਿਦਿਆਰਥੀਆਂ ਨਾਲ Connect ਹੋ ਪਾਇਆ। ਦੇਸ਼ ਦੇ ਨੌਜਵਾਨਾਂ ਵਿੱਚ ਹੋਣਾ ਬੇਹੱਦ ਤਰੋ-ਤਾਜ਼ਾ ਕਰਨ ਵਾਲਾ ਅਤੇ ਊਰਜਾ ਨਾਲ ਭਰਨ ਵਾਲਾ ਹੁੰਦਾ ਹੈ। ਵਿਸ਼ਵ ਵਿਦਿਆਲੇ ਦੇ ਪਰਿਸਰ ਤਾਂ ਇੱਕ ਤਰ੍ਹਾਂ ਨਾਲ Mini India ਦੇ ਵਾਂਗ ਹੀ ਹੁੰਦੇ ਹਨ। ਇੱਕ ਪਾਸੇ ਜਿੱਥੇ ਇਨ੍ਹਾਂ Campus ਵਿੱਚ ਭਾਰਤ ਦੀ ਵਿਭਿੰਨਤਾ ਦੇ ਦਰਸ਼ਨ ਹੁੰਦੇ ਹਨ, ਉੱਥੇ ਹੀ ਦੂਜੇ ਪਾਸੇ, ਉੱਥੇ New India ਦੇ ਲਈ ਵੱਡੇ-ਵੱਡੇ ਬਦਲਾਓ ਦਾ Passion ਵੀ ਦਿਖਾਈ ਦਿੰਦਾ ਹੈ। ਕੋਰੋਨਾ ਤੋਂ ਪਹਿਲਾਂ ਦੇ ਦਿਨਾਂ ਵਿੱਚ ਜਦੋਂ ਮੈਂ ਰੂ-ਬ-ਰੂ ਕਿਸੇ Institution ਦੀ Event ਵਿੱਚ ਜਾਂਦਾ ਸੀ ਤਾਂ ਇਹ ਅਨੁਰੋਧ ਵੀ ਕਰਦਾ ਸੀ ਕਿ ਆਲੇ-ਦੁਆਲੇ ਦੇ ਸਕੂਲਾਂ ਤੋਂ ਗ਼ਰੀਬ ਬੱਚਿਆਂ ਨੂੰ ਵੀ ਉਸ ਸਮਾਰੋਹ ਵਿੱਚ ਸੱਦਿਆ ਜਾਵੇ। ਉਹ ਬੱਚੇ ਉਸ ਸਮਾਰੋਹ ਵਿੱਚ ਮੇਰੇ Special Guest ਬਣ ਕੇ ਆਉਦੇ ਰਹੇ ਹਨ। ਇੱਕ ਛੋਟਾ ਜਿਹਾ ਬੱਚਾ ਉਸ ਸ਼ਾਨਦਾਰ ਸਮਾਰੋਹ ਵਿੱਚ ਕਿਸੇ ਨੌਜਵਾਨ ਨੂੰ ਡਾਕਟਰ, ਇੰਜੀਨੀਅਰ ਸਾਇੰਟਿਸਟ ਬਣਦਿਆਂ ਵੇਖਦਾ ਹੈ, ਕਿਸੇ ਨੂੰ ਮੈਡਲ ਲੈਂਦੇ ਹੋਏ ਦੇਖਦਾ ਹੈ ਤਾਂ ਉਸ ਵਿੱਚ ਨਵੇਂ ਸੁਪਨੇ ਜਾਗਦੇ ਹਨ – ਮੈਂ ਵੀ ਕਰ ਸਕਦਾ ਹਾਂ। ਇਹ ਆਤਮ-ਵਿਸ਼ਵਾਸ ਜਾਗਦਾ ਹੈ। ਸੰਕਲਪ ਦੇ ਲਈ ਪ੍ਰੇਰਣਾ ਮਿਲਦੀ ਹੈ।
ਸਾਥੀਓ ਇਸ ਤੋਂ ਇਲਾਵਾ ਇੱਕ ਹੋਰ ਗੱਲ ਜਾਨਣ ਵਿੱਚ ਮੇਰੀ ਹਮੇਸ਼ਾ ਰੁਚੀ ਰਹਿੰਦੀ ਹੈ ਕਿ ਉਸ ਇੰਸਟੀਟਿਊਸ਼ਨ ਦੇ Alumni ਕੌਣ ਹਨ। ਕੀ ਉਸ ਸੰਸਥਾਨ ਦੇ ਆਪਣੇ Alumni ਤੋਂ Regular Engagement ਦੀ ਕੋਈ ਵਿਵਸਥਾ ਹੈ? ਉਨ੍ਹਾਂ ਦਾ Alumni Network ਕਿੰਨਾ ਸਟੀਕ ਹੈ…
ਮੇਰੇ ਨੌਜਵਾਨ ਦੋਸਤੋ, ਤੁਸੀਂ ਉਦੋਂ ਤੱਕ ਹੀ ਕਿਸੇ ਸੰਸਥਾਨ ਦੇ ਵਿਦਿਆਰਥੀ ਹੁੰਦੇ ਹੋ, ਜਦੋਂ ਤੱਕ ਤੁਸੀਂ ਉੱਥੇ ਪੜ੍ਹਾਈ ਕਰਦੇ ਹੋ, ਲੇਕਿਨ ਉੱਥੋਂ ਦੇ Alumni ਤੁਸੀਂ ਜੀਵਨ ਭਰ ਬਣੇ ਰਹਿੰਦੇ ਹੋ। ਸਕੂਲ-ਕਾਲਜ ਤੋਂ ਨਿਕਲਣ ਦੇ ਬਾਅਦ ਦੋ ਚੀਜ਼ਾਂ ਕਦੇ ਖਤਮ ਨਹੀਂ ਹੁੰਦੀਆਂ – ਇੱਕ ਤੁਹਾਡੀ ਸਿੱਖਿਆ ਦਾ ਪ੍ਰਭਾਵ ਅਤੇ ਦੂਸਰਾ ਤੁਹਾਡਾ, ਆਪਣੇ ਸਕੂਲ-ਕਾਲਜ ਨਾਲ ਲਗਾਓ। ਜਦੋਂ Alumni ਆਪਸ ਵਿੱਚ ਗੱਲ ਕਰਦੇ ਹਨ ਤਾਂ ਸਕੂਲ-ਕਾਲਜ ਦੀਆਂ ਉਨ੍ਹਾਂ ਦੀਆਂ ਯਾਦਾਂ ਵਿੱਚ ਕਿਤਾਬਾਂ ਅਤੇ ਪੜ੍ਹਾਈ ਤੋਂ ਜ਼ਿਆਦਾ ਕੈਂਪਸ ਵਿੱਚ ਬਿਤਾਇਆ ਗਿਆ ਸਮਾਂ ਅਤੇ ਦੋਸਤਾਂ ਨਾਲ ਗੁਜ਼ਾਰੇ ਗਏ ਪਲ ਹੁੰਦੇ ਹਨ ਅਤੇ ਉਨ੍ਹਾਂ ਹੀ ਯਾਦਾਂ ਵਿੱਚੋਂ ਜਨਮ ਲੈਂਦਾ ਹੈ ਇੱਕ ਭਾਵ ਇੰਸਟੀਟਿਊਸ਼ਨ ਦੇ ਲਈ ਕੁਝ ਕਰਨ ਦਾ। ਜਿੱਥੇ ਤੁਹਾਡੀ ਸ਼ਖਸੀਅਤ ਦਾ ਵਿਕਾਸ ਹੋਇਆ ਹੈ, ਉੱਥੋਂ ਦੇ ਵਿਕਾਸ ਦੇ ਲਈ ਤੁਸੀਂ ਕੁਝ ਕਰੋ, ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ। ਮੈਂ ਕੁਝ ਅਜਿਹੇ ਯਤਨਾਂ ਦੇ ਬਾਰੇ ਪੜ੍ਹਿਆ ਹੈ, ਜਿੱਥੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਸੰਸਥਾਨਾਂ ਨੂੰ ਵਧ-ਚੜ੍ਹ ਕੇ ਸਹਿਯੋਗ ਦਿੱਤਾ ਹੈ। ਅੱਜ-ਕੱਲ੍ਹ Alumni ਇਸ ਨੂੰ ਲੈ ਕੇ ਬਹੁਤ ਸਰਗਰਮ ਹੈ। IITians ਨੇ ਆਪਣੇ ਸੰਸਥਾਨਾਂ ਨੂੰ Conference Centres Management Centres, Incubation Centres ਵਰਗੀਆਂ ਕਈ ਵੱਖ-ਵੱਖ ਵਿਵਸਥਾਵਾਂ ਖੁਦ ਬਣਾ ਕੇ ਦਿੱਤੀਆਂ ਹਨ। ਇਹ ਸਾਰੇ ਯਤਨ ਮੌਜੂਦਾ ਵਿਦਿਆਰਥੀਆਂ ਦੇ Learning Experience ਨੂੰ Improve ਕਰਦੇ ਹਨ। ਆਈ.ਆਈ.ਟੀ. ਦਿੱਲੀ ਨੇ ਇੱਕ Endowment Fund ਦੀ ਸ਼ੁਰੂਆਤ ਕੀਤੀ ਹੈ ਜੋ ਕਿ ਇੱਕ ਸ਼ਾਨਦਾਰ ਆਈਡੀਆ ਹੈ। ਵਿਸ਼ਵ ਦੀ ਮੰਨੀ-ਪ੍ਰਮੰਨੀ University ਵਿੱਚ ਇਸ ਤਰ੍ਹਾਂ ਦੇ Endowments ਬਣਾਉਣ ਦਾ Culture ਰਿਹਾ ਹੈ, ਜੋ Students ਦੀ ਮਦਦ ਕਰਦਾ ਹੈ। ਮੈਨੂੰ ਲਗਦਾ ਹੈ ਕਿ ਭਾਰਤ ਦੇ ਵਿਸ਼ਵ ਵਿਦਿਆਲਾ ਵੀ ਇਸ Culture ਨੂੰ Institutionalize ਕਰਨ ਵਿੱਚ ਸਮਰੱਥ ਹਨ।
ਜਦੋਂ ਕੁਝ ਵਾਪਸ ਕਰਨ ਦੀ ਗੱਲ ਆਉਦੀ ਹੈ ਤਾਂ ਕੁਝ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ। ਛੋਟੀ ਤੋਂ ਛੋਟੀ ਮਦਦ ਵੀ ਅਰਥ ਰੱਖਦੀ ਹੈ। ਹਰ ਕੋਸ਼ਿਸ਼ ਮਹੱਤਵਪੂਰਨ ਹੁੰਦੀ ਹੈ। ਅਕਸਰ ਪੁਰਾਣੇ ਵਿਦਿਆਰਥੀ ਆਪਣੇ ਸੰਸਥਾਨਾਂ ਦੇ Technology Upgradation ਵਿੱਚ, Building ਦੇ ਨਿਰਮਾਣ ਵਿੱਚ, Awards ਅਤੇ Scholarships ਸ਼ੁਰੂ ਕਰਨ ਵਿੱਚ, Skill Development ਦੇ Program ਸ਼ੁਰੂ ਕਰਨ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਦੇ ਹਨ। ਕੁਝ ਸਕੂਲਾਂ ਦੀ Old Student Association ਨੇ Mentorship Programmes ਸ਼ੁਰੂ ਕੀਤੇ ਹਨ। ਇਸ ਵਿੱਚ ਉਹ ਵੱਖ-ਵੱਖ ਬੈਚ ਦੇ ਵਿਦਿਆਰਥੀਆਂ ਨੂੰ ਗਾਈਡ ਕਰਦੇ ਹਨ, ਨਾਲ ਹੀ Education Prospect ’ਤੇ ਚਰਚਾ ਕਰਦੇ ਹਨ। ਕਈ ਸਕੂਲਾਂ ਵਿੱਚ ਖ਼ਾਸ ਤੌਰ ’ਤੇ ਬੋਰਡਿੰਗ ਸਕੂਲਾਂ ਦੀ Alumni Association ਬਹੁਤ Strong ਹੈ ਜੋ Sports Tournament ਅਤੇ Community Service ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਦੇ ਰਹਿੰਦੇ ਹਨ। ਮੈਂ ਪੁਰਾਣੇ ਵਿਦਿਆਰਥੀਆਂ ਨੂੰ ਅਨੁਰੋਧ ਕਰਨਾ ਚਾਹਾਂਗਾ ਕਿ ਉਨ੍ਹਾਂ ਨੇ ਜਿਸ ਸੰਸਥਾ ਵਿੱਚ ਪੜ੍ਹਾਈ ਕੀਤੀ ਹੈ, ਉੱਥੋਂ ਆਪਣੀ Bonding ਨੂੰ ਹੋਰ ਮਜ਼ਬੂਤ ਕਰਦੇ ਰਹਿਣ, ਭਾਵੇਂ ਉਹ School ਹੋਵੇ, College ਹੋਣ University ਮੇਰਾ ਸੰਸਥਾਵਾਂ ਨੂੰ ਵੀ ਅਨੁਰੋਧ ਹੈ ਕਿ Alumni Engagement ਦੇ ਨਵੇਂ ਅਤੇ Innovative ਤਰੀਕਿਆਂ ’ਤੇ ਕੰਮ ਕਰਨ। Creative Platforms Develop ਕਰਨ ਤਾਂ ਕਿ Alumni ਦੀ ਸਰਗਰਮ ਭਾਗੀਦਾਰੀ ਹੋ ਸਕੇ। ਵੱਡੇ ਕਾਲਜ ਅਤੇ Universities ਹੀ ਨਹੀਂ, ਸਾਡੇ ਪਿੰਡ ਦੇ Schools ਦਾ ਵੀ Strong Vibrant Active Alumni Network ਹੋਵੇ।
ਮੇਰੇ ਪਿਆਰੇ ਦੇਸ਼ਵਾਸੀਓ, 5 ਦਸੰਬਰ ਨੂੰ ਸ਼੍ਰੀ ਅਰਬਿੰਦੋ ਦੀ ਬਰਸੀ ਹੈ। ਸ਼੍ਰੀ ਅਰਬਿੰਦੋ ਨੂੰ ਅਸੀਂ ਜਿੰਨਾ ਪੜ੍ਹਦੇ ਹਾਂ, ਓਨੀ ਹੀ ਗਹਿਰਾਈ ਸਾਨੂੰ ਮਿਲਦੀ ਜਾਂਦੀ ਹੈ। ਮੇਰੇ ਨੌਜਵਾਨ ਸਾਥੀ, ਸ਼੍ਰੀ ਅਰਬਿੰਦੋ ਨੂੰ ਜਿੰਨਾ ਜਾਨਣਗੇ, ਓਨਾ ਹੀ ਆਪਣੇ ਆਪ ਨੂੰ ਜਾਨਣਗੇ, ਖੁਦ ਨੂੰ ਸਮ੍ਰਿੱਧ ਕਰਨਗੇ। ਜੀਵਨ ਦੇ ਜਿਸ ਭਾਵ ਅਵਸਥਾ ਵਿੱਚ ਤੁਸੀਂ ਹੋ, ਜਿਨ੍ਹਾਂ ਸੰਕਲਪਾਂ ਨੂੰ ਸਿੱਧ ਕਰਨ ਦੇ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਉਨ੍ਹਾਂ ਵਿਚਕਾਰ ਤੁਸੀਂ ਹਮੇਸ਼ਾ ਤੋਂ ਹੀ ਸ਼੍ਰੀ ਅਰਬਿੰਦੋ ਨੂੰ ਇੱਕ ਨਵੀਂ ਪ੍ਰੇਰਣਾ ਦਿੰਦੇ ਹੋਏ ਪਾਓਗੇ, ਇੱਕ ਨਵਾਂ ਰਸਤਾ ਵਿਖਾਉਂਦੇ ਹੋਏ ਪਾਓਗੇ। ਜਿਵੇਂ ਅੱਜ, ਜਦੋਂ ਅਸੀਂ ‘ਲੋਕਲ ਦੇ ਲਈ ਵੋਕਲ’ ਇਸ ਮੁਹਿੰਮ ਦੇ ਨਾਲ ਅੱਗੇ ਵਧ ਰਹੇ ਹਾਂ ਤਾਂ ਸ਼੍ਰੀ ਅਰਬਿੰਦੋ ਦਾ ਸਵਦੇਸ਼ੀ ਦਾ ਦਰਸ਼ਨ ਸਾਨੂੰ ਰਾਹ ਵਿਖਾਉਂਦਾ ਹੈ। ਬਾਂਗਲਾ ਵਿੱਚ ਇੱਕ ਬੜੀ ਹੀ ਪ੍ਰਭਾਵੀ ਕਵਿਤਾ ਹੈ :-
‘ਛੁਈ ਸ਼ੁਤੋ ਪਾਯ-ਮਾਨਤੋ ਆਸ਼ੇ ਤੁੰਗ ਹੋਤੇ।
ਦਿਯ-ਸ਼ਲਾਈ ਕਾਠਿ, ਤਾਉ ਆਸੇ ਪੋਤੇ॥
ਪ੍ਰੋ-ਦੀਪਤੀ ਜਾਲਿਤੇ ਖੇਤੇ, ਸ਼ੁਤੇ, ਜੇਤੇ।
ਕਿਛੁਤੇ ਲੋਕ ਨਾਯ ਸ਼ਾਧੀਨ॥
(‘छुई शुतो पॉय–मॉन्तो आशे तुंग होते ।
दिय–शलाई काठि, ताउ आसे पोते ।।
प्रो–दीप्ती जालिते खेते, शुते, जेते ।
किछुते लोक नॉय शाधीन ।। )
ਯਾਨੀ ਸਾਡੇ ਇੱਥੇ ਸੂਈ ਅਤੇ ਮਾਚਿਸ ਦੀ ਤੀਲੀ ਤੱਕ ਵਲੈਤੀ ਜਹਾਜ਼ ਨਾਲ ਆਉਦੇ ਹਨ। ਖਾਣ-ਪੀਣ, ਸੌਣ, ਕਿਸੇ ਵੀ ਗੱਲ ਵਿੱਚ ਲੋਕ ਆਜ਼ਾਦ ਨਹੀਂ ਹਨ।
ਉਹ ਕਹਿੰਦੇ ਵੀ ਸਨ ਸਵਦੇਸ਼ੀ ਦਾ ਅਰਥ ਹੈ ਅਸੀਂ ਆਪਣੇ ਭਾਰਤੀ ਮਜ਼ਦੂਰਾਂ, ਕਾਰੀਗਰਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਪਹਿਲ ਦਈਏ। ਅਜਿਹਾ ਵੀ ਨਹੀਂ ਕਿ ਸ਼੍ਰੀ ਅਰਬਿੰਦੋ ਨੇ ਵਿਦੇਸ਼ਾਂ ਤੋਂ ਕੁਝ ਸਿੱਖਣ ਦਾ ਵੀ ਕਦੇ ਵਿਰੋਧ ਕੀਤਾ ਹੋਵੇ। ਜਿੱਥੇ ਜੋ ਨਵਾਂ ਹੈ, ਉੱਥੋਂ ਅਸੀਂ ਸਿੱਖੀਏ ਅਤੇ ਜੋ ਸਾਡੇ ਦੇਸ਼ ਵਿੱਚ ਚੰਗਾ ਹੋ ਸਕਦਾ ਹੈ, ਉਸ ਨੂੰ ਅਸੀਂ ਸਹਿਯੋਗ ਦਈਏ ਅਤੇ ਉਤਸ਼ਾਹਿਤ ਕਰੀਏ। ਇਹੀ ਤਾਂ ਆਤਮ-ਨਿਰਭਰ ਭਾਰਤ ਮੁਹਿੰਮ ਵਿੱਚ Vocal For Local ਮੰਤਰ ਦੀ ਵੀ ਭਾਵਨਾ ਹੈ। ਖ਼ਾਸਕਰ ਸਵਦੇਸ਼ੀ ਅਪਣਾਉਣ ਨੂੰ ਲੈ ਕੇ ਉਨ੍ਹਾਂ ਨੇ ਜੋ ਕੁਝ ਕਿਹਾ ਉਹ ਅੱਜ ਹਰ ਦੇਸ਼ਵਾਸੀ ਨੂੰ ਪੜ੍ਹਨਾ ਚਾਹੀਦਾ ਹੈ। ਸਾਥੀਓ, ਇਸੇ ਤਰ੍ਹਾਂ ਸਿੱਖਿਆ ਨੂੰ ਲੈ ਕੇ ਵੀ ਸ਼੍ਰੀ ਅਰਬਿੰਦੋ ਦੇ ਵਿਚਾਰ ਬਹੁਤ ਸਪਸ਼ਟ ਸਨ। ਉਹ ਸਿੱਖਿਆ ਨੂੰ ਸਿਰਫ ਕਿਤਾਬੀ ਗਿਆਨ, ਡਿਗਰੀ ਅਤੇ ਨੌਕਰੀ ਤੱਕ ਹੀ ਸੀਮਿਤ ਨਹੀਂ ਮੰਨਦੇ ਸਨ। ਸ਼੍ਰੀ ਅਰਬਿੰਦੋ ਕਹਿੰਦੇ ਸਨ ਸਾਡੀ ਰਾਸ਼ਟਰੀ ਸਿੱਖਿਆ, ਸਾਡੀ ਨੌਜਵਾਨ ਪੀੜ੍ਹੀ ਦੇ ਦਿਲ ਅਤੇ ਦਿਮਾਗ ਦੀ ਟਰੇਨਿੰਗ ਹੋਣੀ ਚਾਹੀਦੀ ਹੈ। ਯਾਨੀ ਦਿਮਾਗ ਦਾ ਵਿਗਿਆਨਕ ਵਿਕਾਸ ਹੋਵੇ ਅਤੇ ਦਿਲ ਵਿੱਚ ਭਾਰਤੀ ਭਾਵਨਾਵਾਂ ਵੀ ਹੋਣ ਤਾਂ ਹੀ ਇੱਕ ਨੌਜਵਾਨ ਦੇਸ਼ ਦਾ ਹੋਰ ਬਿਹਤਰ ਨਾਗਰਿਕ ਬਣ ਸਕਦਾ ਹੈ। ਸ਼੍ਰੀ ਅਰਬਿੰਦੋ ਨੇ ਰਾਸ਼ਟਰੀ ਸਿੱਖਿਆ ਬਾਰੇ ਜੋ ਗੱਲ ਉਦੋਂ ਕਹੀ ਸੀ, ਜੋ ਚਾਹਿਆ ਸੀ, ਅੱਜ ਦੇਸ਼ ਉਸ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਪੂਰਾ ਕਰ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਵਿੱਚ ਖੇਤੀ ਅਤੇ ਇਸ ਨਾਲ ਜੁੜੀਆਂ ਚੀਜ਼ਾਂ ਦੇ ਨਾਲ ਨਵੇਂ ਆਯਾਮ ਜੁੜ ਰਹੇ ਹਨ। ਬੀਤੇ ਦਿਨੀਂ ਹੋਏ ਖੇਤੀ ਸੁਧਾਰਾਂ ਨੇ ਕਿਸਾਨਾਂ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਵੀ ਖੋਲ੍ਹ ਹਨ। ਸਾਲਾਂ ਤੋਂ ਕਿਸਾਨਾਂ ਦੀ ਜੋ ਮੰਗ ਸੀ, ਜਿਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਕਿਸੇ ਨਾ ਕਿਸੇ ਸਮੇਂ ਵਿੱਚ ਹਰ ਰਾਜਨੀਤਿਕ ਦਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ, ਉਹ ਮੰਗਾਂ ਪੂਰੀਆਂ ਹੋਈਆਂ ਹਨ। ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਭਾਰਤ ਦੀ ਸੰਸਦ ਨੇ ਖੇਤੀ ਸੁਧਾਰਾਂ ਨੂੰ ਕਾਨੂੰਨੀ ਰੂਪ ਦਿੱਤਾ। ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ ਕਿਸਾਨਾਂ ਦੇ ਅਨੇਕ ਬੰਧਨ ਖਤਮ ਹੋਏ ਹਨ, ਬਲਕਿ ਉਨ੍ਹਾਂ ਨੂੰ ਨਵੇਂ ਅਧਿਕਾਰ ਵੀ ਮਿਲੇ, ਨਵੇਂ ਮੌਕੇ ਵੀ ਮਿਲੇ ਹਨ। ਇਨ੍ਹਾਂ ਅਧਿਕਾਰਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਦੇ ਕਿਸਾਨ ਜੀਤੇਂਦਰ ਭੋਈ ਜੀ ਨੇ ਨਵੇਂ ਖੇਤੀ ਕਾਨੂੰਨਾਂ ਦੀ ਵਰਤੋਂ ਕਿਵੇਂ ਕੀਤੀ, ਇਹ ਤੁਹਾਨੂੰ ਵੀ ਜਾਨਣਾ ਚਾਹੀਦਾ ਹੈ। ਜੀਤੇਂਦਰ ਭੋਈ ਜੀ ਨੇ ਮੱਕੀ ਦੀ ਖੇਤੀ ਕੀਤੀ ਸੀ ਅਤੇ ਸਹੀ ਕੀਮਤ ਉੱਤੇ ਉਸ ਨੂੰ ਵਪਾਰੀਆਂ ਨੂੰ ਵੇਚਣਾ ਤੈਅ ਕੀਤਾ। ਫਸਲ ਦੀ ਕੁਲ ਕੀਮਤ ਤੈਅ ਹੋਈ 3 ਲੱਖ 32 ਹਜ਼ਾਰ ਰੁਪਏ, ਜੀਤੇਂਦਰ ਭੋਈ ਨੂੰ 25 ਹਜ਼ਾਰ ਰੁਪਏ ਅਡਵਾਂਸ ਵੀ ਮਿਲ ਗਏ ਸਨ। ਤੈਅ ਇਹ ਹੋਇਆ ਸੀ ਕਿ ਬਾਕੀ ਦਾ ਪੈਸਾ ਉਨ੍ਹਾਂ ਨੂੰ 15 ਦਿਨਾਂ ਵਿੱਚ ਚੁਕਾ ਦਿੱਤਾ ਜਾਵੇਗਾ, ਲੇਕਿਨ ਬਾਅਦ ਵਿੱਚ ਹਾਲਾਤ ਅਜਿਹੇ ਬਣੇ ਕਿ ਉਨ੍ਹਾਂ ਨੂੰ ਬਾਕੀ ਦੀ ਪੇਮੈਂਟ ਨਹੀਂ ਮਿਲੀ। ਕਿਸਾਨ ਤੋਂ ਫਸਲ ਖਰੀਦ ਲਓ, ਮਹੀਨਿਆਂ-ਮਹੀਨਿਆਂ ਤੱਕ ਪੇਮੈਂਟ ਨਾ ਕਰੋ, ਸ਼ਾਇਦ ਮੱਕੀ ਖਰੀਦਣ ਵਾਲੇ ਸਾਲਾਂ ਤੋਂ ਚੱਲੀ ਆ ਰਹੀ ਉਸੇ ਪ੍ਰੰਪਰਾ ਨੂੰ ਨਿਭਾ ਰਹੇ ਸਨ। ਇਸੇ ਤਰ੍ਹਾਂ 4 ਮਹੀਨਿਆਂ ਤੱਕ ਜੀਤੇਂਦਰ ਜੀ ਦੀ ਪੇਮੈਂਟ ਨਹੀਂ ਹੋਈ। ਇਸ ਹਾਲਤ ਵਿੱਚ ਉਨ੍ਹਾਂ ਦੀ ਮਦਦ ਕੀਤੀ ਸਤੰਬਰ ਵਿੱਚ ਜੋ ਪਾਸ ਹੋਏ ਹਨ, ਜੋ ਨਵੇਂ ਖੇਤੀ ਕਾਨੂੰਨ ਬਣੇ ਹਨ – ਉਹ ਉਨ੍ਹਾਂ ਦੇ ਕੰਮ ਆਏ। ਇਸ ਕਾਨੂੰਨ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਫਸਲ ਖਰੀਦਣ ਦੇ ਤਿੰਨ ਦਿਨਾਂ ਵਿੱਚ ਹੀ ਕਿਸਾਨ ਨੂੰ ਪੂਰੀ ਪੇਮੈਂਟ ਕਰਨੀ ਪੈਂਦੀ ਹੈ ਅਤੇ ਜੇਕਰ ਪੇਮੈਂਟ ਨਹੀਂ ਹੁੰਦੀ ਤਾਂ ਕਿਸਾਨ ਸ਼ਿਕਾਇਤ ਦਰਜ ਕਰ ਸਕਦਾ ਹੈ। ਕਾਨੂੰਨ ਵਿੱਚ ਇੱਕ ਹੋਰ ਬਹੁਤ ਵੱਡੀ ਗੱਲ ਹੈ, ਇਸ ਕਾਨੂੰਨ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਖੇਤਰ ਦੇ ਐੱਸਡੀਐੱਮ ਨੂੰ ਇੱਕ ਮਹੀਨੇ ਦੇ ਅੰਦਰ ਹੀ ਕਿਸਾਨ ਦੀ ਸ਼ਿਕਾਇਤ ਦਾ ਨਿਪਟਾਰਾ ਕਰਨਾ ਹੋਵੇਗਾ। ਹੁਣ ਜਦੋਂ ਅਜਿਹੇ ਕਾਨੂੰਨ ਦੀ ਤਾਕਤ ਸਾਡੇ ਕਿਸਾਨ ਭਾਈ ਦੇ ਕੋਲ ਸੀ ਤਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਤਾਂ ਹੋਣਾ ਹੀ ਸੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਅਤੇ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਦਾ ਬਕਾਇਆ ਚੁਕਾ ਦਿੱਤਾ ਗਿਆ। ਯਾਨੀ ਕਿ ਕਾਨੂੰਨ ਦੀ ਸਹੀ ਅਤੇ ਪੂਰੀ ਜਾਣਕਾਰੀ ਹੀ ਜੀਤੇਂਦਰ ਜੀ ਦੀ ਤਾਕਤ ਬਣੀ। ਖੇਤਰ ਕੋਈ ਵੀ ਹੋਵੇ, ਹਰ ਤਰ੍ਹਾਂ ਦੇ ਭਰਮ ਅਤੇ ਅਫ਼ਵਾਹਾਂ ਤੋਂ ਦੂਰ ਸਹੀ ਜਾਣਕਾਰੀ ਹਰ ਵਿਅਕਤੀ ਦੇ ਲਈ ਬਹੁਤ ਵੱਡਾ ਸਹਾਰਾ ਹੁੰਦੀ ਹੈ। ਕਿਸਾਨਾਂ ਵਿੱਚ ਜਾਗਰੂਕਤਾ ਵਧਾਉਣ ਦਾ ਅਜਿਹਾ ਹੀ ਇੱਕ ਕੰਮ ਕਰ ਰਹੇ ਹਨ, ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਵਿੱਚ ਰਹਿਣ ਵਾਲੇ ਮੁਹੰਮਦ ਅਸਲਮ ਜੀ। ਇਹ ਇੱਕ ਕਿਸਾਨ ਉਤਪਾਦਕ ਸੰਘ ਦੇ CEO ਵੀ ਹਨ। ਜੀ ਹਾਂ, ਤੁਸੀਂ ਸਹੀ ਸੁਣਿਆ। ਕਿਸਾਨ ਉਤਪਾਦਕ ਸੰਘ ਦੇ CEO, ਉਮੀਦ ਹੈ ਵੱਡੀਆਂ-ਵੱਡੀਆਂ ਕੰਪਨੀਆਂ ਦੇ CEO’s ਨੂੰ ਇਹ ਸੁਣ ਕੇ ਚੰਗਾ ਲੱਗੇਗਾ ਕਿ ਹੁਣ ਦੇਸ਼ ਦੇ ਦੂਰ-ਦਰਾਜ਼ ਵਾਲੇ ਇਲਾਕਿਆਂ ਵਿੱਚ ਕੰਮ ਕਰ ਰਹੇ ਕਿਸਾਨ ਸੰਗਠਨਾਂ ਵਿੱਚ ਵੀ CEO’s ਹੋਣ ਲੱਗੇ ਹਨ। ਤਾਂ ਸਾਥੀਓ ਮੁਹੰਮਦ ਅਸਲਮ ਜੀ ਨੇ ਆਪਣੇ ਖੇਤਰ ਦੇ ਅਨੇਕਾਂ ਕਿਸਾਨਾਂ ਨੂੰ ਮਿਲਾ ਕੇ ਇੱਕ Whatsapp ਗਰੁੱਪ ਬਣਾ ਲਿਆ ਹੈ। ਇਸ ਗਰੁੱਪ ’ਤੇ ਉਹ ਹਰ ਰੋਜ਼ ਆਲੇ-ਦੁਆਲੇ ਦੀਆਂ ਮੰਡੀਆਂ ਵਿੱਚ ਕੀ ਭਾਅ ਚੱਲ ਰਿਹਾ ਹੈ, ਇਸ ਦੀ ਜਾਣਕਾਰੀ ਕਿਸਾਨਾਂ ਨੂੰ ਦਿੰਦੇ ਹਨ। ਖੁਦ ਉਨ੍ਹਾਂ ਦਾ FPO ਵੀ ਕਿਸਾਨਾਂ ਤੋਂ ਫਸਲ ਖਰੀਦਦਾ ਹੈ। ਇਸ ਲਈ ਉਨ੍ਹਾਂ ਦੀ ਇਸ ਕੋਸ਼ਿਸ਼ ਨਾਲ ਕਿਸਾਨਾਂ ਨੂੰ ਫੈਸਲਾ ਕਰਨ ਵਿੱਚ ਮਦਦ ਮਿਲਦੀ ਹੈ।
ਸਾਥੀਓ, ਜਾਗਰੂਕਤਾ ਹੈ ਤਾਂ ਜੀਵੰਤਤਾ ਹੈ। ਆਪਣੀ ਜਾਗਰੂਕਤਾ ਨਾਲ ਹਜ਼ਾਰਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਕਰਨ ਵਾਲੇ ਇੱਕ ਖੇਤੀ ਉੱਦਮੀ ਸ਼੍ਰੀ ਵਰਿੰਦਰ ਯਾਦਵ ਜੀ ਹਨ। ਵਰਿੰਦਰ ਯਾਦਵ ਜੀ ਕਦੇ ਆਸਟ੍ਰੇਲੀਆ ਵਿੱਚ ਰਿਹਾ ਕਰਦੇ ਸਨ। ਦੋ ਸਾਲ ਪਹਿਲਾਂ ਹੀ ਉਹ ਭਾਰਤ ਆਏ ਅਤੇ ਹੁਣ ਹਰਿਆਣਾ ਦੇ ਕੈਥਲ ਵਿੱਚ ਰਹਿੰਦੇ ਹਨ। ਦੂਸਰੇ ਲੋਕਾਂ ਦੇ ਵਾਂਗ ਹੀ ਖੇਤੀ ਵਿੱਚ ਪਰਾਲੀ ਉਨ੍ਹਾਂ ਦੇ ਸਾਹਮਣੇ ਵੀ ਇੱਕ ਵੱਡੀ ਸਮੱਸਿਆ ਸੀ। ਇਸ ਦੇ Solution ਦੇ ਲਈ ਬਹੁਤ ਵਿਆਪਕ ਪੱਧਰ ’ਤੇ ਕੰਮ ਹੋ ਰਿਹਾ ਹੈ। ਲੇਕਿਨ ਅੱਜ ‘ਮਨ ਕੀ ਬਾਤ’ ਵਿੱਚ ਮੈਂ ਵਰਿੰਦਰ ਜੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਇਸ ਲਈ ਕਰ ਰਿਹਾ ਹਾਂ, ਕਿਉਕਿ ਉਨ੍ਹਾਂ ਦੀ ਕੋਸ਼ਿਸ਼ ਵੱਖ ਹੈ, ਇੱਕ ਨਵੀਂ ਦਿਸ਼ਾ ਵਿਖਾਉਂਦੇ ਹਨ। ਪਰਾਲੀ ਦਾ ਹੱਲ ਕਰਨ ਦੇ ਲਈ ਵਰਿੰਦਰ ਜੀ ਨੇ ਪਰਾਲੀ ਦੀ ਗੱਠ ਬਣਾਉਣ ਵਾਲੀ Straw Baler ਮਸ਼ੀਨ ਖਰੀਦੀ। ਇਸ ਦੇ ਲਈ ਉਨ੍ਹਾਂ ਨੂੰ ਖੇਤੀ ਵਿਭਾਗ ਤੋਂ ਆਰਥਿਕ ਮਦਦ ਵੀ ਮਿਲੀ। ਇਸ ਮਸ਼ੀਨ ਨਾਲ ਉਨ੍ਹਾਂ ਨੇ ਪਰਾਲੀ ਦੇ ਗੱਠੇ ਬਣਾਉਣੇ ਸ਼ੁਰੂ ਕਰ ਦਿੱਤੇ। ਗੱਠੇ ਬਣਾਉਣ ਦੇ ਬਾਅਦ ਉਨ੍ਹਾਂ ਨੇ ਪਰਾਲੀ ਨੂੰ Agro Energy Plant ਅਤੇ Paper Mill ਨੂੰ ਵੇਚ ਦਿੱਤਾ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਵਰਿੰਦਰ ਜੀ ਨੇ ਪਰਾਲੀ ਤੋਂ ਸਿਰਫ 2 ਸਾਲ ਵਿੱਚ ਡੇਢ ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਵਪਾਰ ਕੀਤਾ ਹੈ ਅਤੇ ਉਸ ਵਿੱਚ ਵੀ ਲਗਭਗ 50 ਲੱਖ ਰੁਪਏ ਮੁਨਾਫ਼ਾ ਕਮਾਇਆ ਹੈ। ਇਸ ਦਾ ਫਾਇਦਾ ਉਨ੍ਹਾਂ ਕਿਸਾਨਾਂ ਨੂੰ ਵੀ ਹੋ ਰਿਹਾ ਹੈ, ਜਿਨ੍ਹਾਂ ਦੇ ਖੇਤਾਂ ਤੋਂ ਵਰਿੰਦਰ ਜੀ ਪਰਾਲੀ ਚੁੱਕਦੇ ਹਨ। ਅਸੀਂ ਕਚਰੇ ਤੋਂ ਕੰਚਨ ਦੀ ਗੱਲ ਤਾਂ ਬਹੁਤ ਸੁਣੀ ਹੈ, ਲੇਕਿਨ ਪਰਾਲੀ ਦਾ ਨਿਪਟਾਰਾ ਕਰਕੇ ਪੈਸਾ ਅਤੇ ਪੁੰਨ ਕਮਾਉਣ ਦਾ ਇਹ ਅਨੋਖਾ ਉਦਾਹਰਣ ਹੈ। ਮੇਰਾ ਨੌਜਵਾਨਾਂ, ਖ਼ਾਸ ਕਰਕੇ ਖੇਤੀ ਦੀ ਪੜ੍ਹਾਈ ਕਰ ਰਹੇ ਲੱਖਾਂ ਵਿਦਿਆਰਥੀਆਂ ਨੂੰ ਅਨੁਰੋਧ ਹੈ ਕਿ ਉਹ ਆਪਣੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਆਧੁਨਿਕ ਖੇਤੀ ਬਾਰੇ ਹੁਣੇ ਜਿਹੇ ਹੋਏ ਖੇਤੀ ਸੁਧਾਰਾਂ ਦੇ ਬਾਰੇ ਜਾਗਰੂਕ ਕਰਨ। ਅਜਿਹਾ ਕਰਕੇ ਤੁਸੀਂ ਦੇਸ਼ ਵਿੱਚ ਹੋ ਰਹੇ ਵੱਡੇ ਬਦਲਾਓ ਦੇ ਸਹਿਭਾਗੀ ਬਣੋਗੇ।
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਅਸੀਂ ਵੱਖ-ਵੱਖ, ਤਰ੍ਹਾਂ-ਤਰ੍ਹਾਂ ਦੇ ਅਨੇਕਾਂ ਵਿਸ਼ਿਆਂ ’ਤੇ ਗੱਲ ਕਰਦੇ ਹਾਂ ਪਰ ਇੱਕ ਅਜਿਹੀ ਗੱਲ ਨੂੰ ਵੀ ਇੱਕ ਸਾਲ ਹੋ ਰਿਹਾ ਹੈ, ਜਿਸ ਨੂੰ ਅਸੀਂ ਕਦੇ ਖੁਸ਼ੀ ਨਾਲ ਯਾਦ ਨਹੀਂ ਕਰਨਾ ਚਾਹਾਂਗੇ। ਲਗਭਗ ਇੱਕ ਸਾਲ ਹੋ ਰਿਹਾ ਹੈ, ਜਦੋਂ ਦੁਨੀਆ ਨੂੰ ਕੋਰੋਨਾ ਦੇ ਪਹਿਲੇ ਕੇਸ ਦੇ ਬਾਰੇ ਪਤਾ ਲੱਗਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੂਰੇ ਵਿਸ਼ਵ ਨੇ ਅਨੇਕਾਂ ਉਤਾਰ-ਚੜ੍ਹਾਅ ਵੇਖੇ ਹਨ। Lockdown ਦੇ ਦੌਰ ਤੋਂ ਬਾਹਰ ਨਿਕਲ ਕੇ ਹੁਣ Vaccine ’ਤੇ ਚਰਚਾ ਹੋਣ ਲੱਗੀ ਪਰ ਕੋਰੋਨਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਹੁਣ ਵੀ ਬਹੁਤ ਘਾਤਕ ਹੈ। ਅਸੀਂ ਕੋਰੋਨਾ ਦੇ ਖ਼ਿਲਾਫ਼ ਆਪਣੀ ਲੜਾਈ ਨੂੰ ਮਜ਼ਬੂਤੀ ਨਾਲ ਜਾਰੀ ਰੱਖਣਾ ਹੈ।
ਸਾਥੀਓ, ਕੁਝ ਦਿਨਾਂ ਬਾਅਦ ਹੀ 6 ਦਸੰਬਰ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਬਰਸੀ ਵੀ ਹੈ। ਇਹ ਦਿਨ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ ਦੇਸ਼ ਦੇ ਪ੍ਰਤੀ ਆਪਣੇ ਸੰਕਲਪਾਂ, ਸੰਵਿਧਾਨ ਨੇ ਇੱਕ ਨਾਗਰਿਕ ਦੇ ਤੌਰ ’ਤੇ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਦੀ ਜੋ ਸਿੱਖਿਆ ਸਾਨੂੰ ਦਿੱਤੀ ਹੈ, ਉਸ ਨੂੰ ਦੁਹਰਾਉਣ ਦਾ ਹੈ। ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਸਰਦੀ ਦਾ ਮੌਸਮ ਵੀ ਜ਼ੋਰ ਫੜ੍ਹ ਰਿਹਾ ਹੈ। ਅਨੇਕਾਂ ਥਾਵਾਂ ’ਤੇ ਬਰਫ਼ਬਾਰੀ ਹੋ ਰਹੀ ਹੈ। ਇਸ ਮੌਸਮ ਵਿੱਚ ਅਸੀਂ ਪਰਿਵਾਰ ਦੇ ਬੱਚਿਆਂ ਅਤੇ ਬਜ਼ੁਰਗਾਂ ਦਾ, ਬਿਮਾਰ ਲੋਕਾਂ ਦਾ ਖ਼ਾਸ ਧਿਆਨ ਰੱਖਣਾ ਹੈ। ਖੁਦ ਵੀ ਸਾਵਧਾਨੀ ਵਰਤਣੀ ਹੈ। ਮੈਨੂੰ ਖੁਸ਼ੀ ਹੁੰਦੀ ਹੈ, ਜਦੋਂ ਮੈਂ ਇਹ ਵੇਖਦਾ ਹਾਂ ਕਿ ਲੋਕ ਆਪਣੇ ਆਲੇ-ਦੁਆਲੇ ਦੇ ਜ਼ਰੂਰਤਮੰਦਾਂ ਦੀ ਵੀ ਚਿੰਤਾ ਕਰਦੇ ਹਨ। ਗਰਮ ਕੱਪੜੇ ਦੇ ਕੇ ਉਨ੍ਹਾਂ ਦੀ ਮਦਦ ਕਰਦੇ ਹਨ। ਬੇਸਹਾਰਾ ਜਾਨਵਰਾਂ ਦੇ ਲਈ ਵੀ ਸਰਦੀਆਂ ਬਹੁਤ ਮੁਸ਼ਕਿਲ ਲੈ ਕੇ ਆਉਦੀਆਂ ਹਨ। ਉਨ੍ਹਾਂ ਦੀ ਮਦਦ ਦੇ ਲਈ ਵੀ ਬਹੁਤ ਲੋਕ ਅੱਗੇ ਆਉਦੇ ਹਨ। ਸਾਡੀ ਨੌਜਵਾਨ ਪੀੜ੍ਹੀ ਇਸ ਤਰ੍ਹਾਂ ਦੇ ਕੰਮਾਂ ਵਿੱਚ ਬਹੁਤ ਵਧ-ਚੜ੍ਹ ਕੇ ਸਰਗਰਮ ਹੁੰਦੀ ਹੈ। ਸਾਥੀਓ, ਅਗਲੀ ਵਾਰ ਜਦੋਂ ਅਸੀਂ ‘ਮਨ ਕੀ ਬਾਤ’ ਵਿੱਚ ਮਿਲਾਂਗੇ ਤਾਂ 2020 ਦਾ ਇਹ ਸਾਲ ਖਤਮ ਹੋਣ ਵਾਲਾ ਹੋਵੇਗਾ। ਨਵੀਆਂ ਉਮੀਦਾਂ, ਨਵੇਂ ਵਿਸ਼ਵਾਸ ਦੇ ਨਾਲ ਅਸੀਂ ਅੱਗੇ ਵਧਾਂਗੇ। ਹੁਣ ਜੋ ਵੀ ਸੁਝਾਅ ਹੋਣ, 9 ਹੋਣ, ਉਨ੍ਹਾਂ ਨੂੰ ਮੇਰੇ ਨਾਲ ਜ਼ਰੂਰ ਸਾਂਝਾ ਕਰਦੇ ਰਹਿਣਾ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਸੀਂ ਸਾਰੇ ਤੰਦਰੁਸਤ ਰਹੋ। ਦੇਸ਼ ਦੇ ਲਈ ਸਰਗਰਮ ਰਹੋ।
ਬਹੁਤ-ਬਹੁਤ ਧੰਨਵਾਦ।
***
ਡੀਐੱਸ/ਏਕੇਜੇ/ਏਕੇ
Starting this month's #MannKiBaat with good news, which pertains to our rich culture. pic.twitter.com/tIFcHOy0Gw
— PMO India (@PMOIndia) November 29, 2020
A special link with beloved Kashi. #MannKiBaat pic.twitter.com/NfZVrcV3s0
— PMO India (@PMOIndia) November 29, 2020
Strengthening cultural bonds in the time of the global pandemic. #MannKiBaat pic.twitter.com/VB1FS68VPX
— PMO India (@PMOIndia) November 29, 2020
Innovative ways to connect our citizens with India's cultural ethos. #MannKiBaat pic.twitter.com/58QYiWBQcZ
— PMO India (@PMOIndia) November 29, 2020
India remembers the work of Dr. Salim Ali.
— PMO India (@PMOIndia) November 29, 2020
There are many clubs and societies that are passionate about bird watching. I hope you all discover more about them. #MannKiBaat pic.twitter.com/ChaNqbwsSr
The culture of India is gaining popularity all over the world.
— PMO India (@PMOIndia) November 29, 2020
One such effort is by @JonasMasetti, who is based in Brazil and popularises Vedanta as well as the Gita among people there.
He uses technology effectively to popularise our culture and ethos. #MannKiBaat pic.twitter.com/NX4jZtPzJX
Remembering Sri Guru Nanak Dev Ji. #MannKiBaat pic.twitter.com/cF1ukJYlcs
— PMO India (@PMOIndia) November 29, 2020
We are deeply inspired by the noble ideals of Sri Guru Nanak Dev Ji. #MannKiBaat pic.twitter.com/cWVYo8Rv6m
— PMO India (@PMOIndia) November 29, 2020
PM @narendramodi talks about a Gurudwara in Kutch, which is considered very sacred and special. #MannKiBaat pic.twitter.com/3fhoGZtTT9
— PMO India (@PMOIndia) November 29, 2020
Connecting the Sangat with the sacred Darbar Sahib. #MannKiBaat pic.twitter.com/N4CFYOWmn1
— PMO India (@PMOIndia) November 29, 2020
Greatness inspired by Sri Guru Nanak Dev Ji, something that the world has seen. #MannKiBaat pic.twitter.com/RVaLaten6X
— PMO India (@PMOIndia) November 29, 2020
Connecting with India's Yuva Shakti. #MannKiBaat pic.twitter.com/WpwlKeemAb
— PMO India (@PMOIndia) November 29, 2020
A unique initiative started by PM @narendramodi when he would visit colleges and universities during convocations. #MannKiBaat pic.twitter.com/Yj01sjZv2k
— PMO India (@PMOIndia) November 29, 2020
During #MannKiBaat, PM @narendramodi emphasises on each institution harnessing the strengths and talents of their alumni.
— PMO India (@PMOIndia) November 29, 2020
Alumni associations can play a key role, be it in donating latest infrastructure, providing scholarships and more. pic.twitter.com/w74kX5xbdm
Today, when we talk about Aatmanirbhar Bharat, we remember Sri Aurobindo.
— PMO India (@PMOIndia) November 29, 2020
His vision of self-reliance included keeping our mind open to best practices from all over and excelling.
He also had a dream of furthering education and learning among the youth of India. #MannKiBaat pic.twitter.com/oMYn6IVh5I
Committed to the welfare of the hardworking Indian farmer. #MannKiBaat pic.twitter.com/9HCnAEfyrE
— PMO India (@PMOIndia) November 29, 2020