Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਮਨ ਕੀ ਬਾਤ 2.0’ ਦੀ 11ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.04.2020)


ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਤੁਸੀਂ ਸਾਰੇ lockdown ਵਿੱਚ ਇਸ ‘ਮਨ ਕੀ ਬਾਤ’ ਨੂੰ ਸੁਣ ਰਹੇ ਹੋ। ਇਸ ‘ਮਨ ਕੀ ਬਾਤ’ ਲਈ ਆਉਣ ਵਾਲੇ ਸੁਝਾਅ, phone call ਦੀ ਸੰਖਿਆ, ਆਮ ਨਾਲੋਂ ਕਈ ਗੁਣਾ ਜ਼ਿਆਦਾ ਹੈ। ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਅੰਦਰ ਸਮੇਟ, ਤੁਹਾਡੀਆਂ ਇਹ ‘ਮਨ ਦੀਆਂ ਗੱਲਾਂ’ ਮੇਰੇ ਤੱਕ ਪਹੁੰਚੀਆਂ ਹਨ। ਮੈਂ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹ ਪਾਵਾਂ, ਸੁਣ ਪਾਵਾਂ। ਤੁਹਾਡੀਆਂ ਗੱਲਾਂ ਤੋਂ ਕਈ ਅਜਿਹੇ ਪਹਿਲੂ ਜਾਨਣ ਨੂੰ ਮਿਲੇ ਹਨ, ਜਿਨ੍ਹਾਂ ਉੱਤੇ ਇਸ ਆਪਾ-ਧਾਪੀ ਵਿੱਚ ਧਿਆਨ ਹੀ ਨਹੀਂ ਜਾਂਦਾ। ਮੇਰਾ ਮਨ ਕਰਦਾ ਹੈ ਕਿ ਯੁੱਧ ਦੇ ਵਿਚਕਾਰ ਹੋ ਰਹੀ ਇਸ ‘ਮਨ ਕੀ ਬਾਤ’ ਵਿੱਚ ਉਨ੍ਹਾਂ ਕੁਝ ਪਹਿਲੂਆਂ ਨੂੰ, ਆਪ ਸਭ ਦੇਸ਼ਵਾਸੀਆਂ ਦੇ ਨਾਲ ਵੰਡਾਂ।

ਸਾਥੀਓ, ਭਾਰਤ ਦੀ CORONA ਦੇ ਖ਼ਿਲਾਫ਼  ਲੜਾਈ ਸਹੀ ਮਾਇਨਿਆਂ ਵਿੱਚ People Driven ਹੈ। ਭਾਰਤ ਵਿੱਚ ਖਿਲਾਫ ਦੇ ਖ਼ਿਲਾਫ਼ ਲੜਾਈ ਜਨਤਾ ਲੜ ਰਹੀ ਹੈ, ਤੁਸੀਂ ਲੜ ਰਹੇ ਹੋ। ਜਨਤਾ ਦੇ ਨਾਲ ਮਿਲ ਕੇ ਸ਼ਾਸਨ-ਪ੍ਰਸ਼ਾਸਨ ਲੜ ਰਿਹਾ ਹੈ। ਭਾਰਤ ਵਰਗਾ ਵਿਸ਼ਾਲ ਦੇਸ਼ ਜੋ ਵਿਕਾਸ ਦੇ ਲਈ ਯਤਨਸ਼ੀਲ ਹੈ। ਗ਼ਰੀਬੀ ਨਾਲ ਨਿਰਣਾਇਕ ਲੜਾਈ ਲੜ ਰਿਹਾ ਹੈ ਉਸ ਕੋਲ corona ਨਾਲ ਲੜਨ ਦਾ ਅਤੇ ਜਿੱਤਣ ਦਾ ਇਹੀ ਇੱਕ ਤਰੀਕਾ ਹੈ। ਅਸੀਂ ਭਾਗਸ਼ਾਲੀ ਹਾਂ ਕਿ ਅੱਜ ਪੂਰਾ ਦੇਸ਼, ਦੇਸ਼ ਦਾ ਹਰ ਨਾਗਰਿਕ, ਜਨ-ਜਨ ਇਸ ਜੰਗ ਦਾ ਸਿਪਾਹੀ ਹੈ। ਲੜਾਈ ਦੀ ਅਗਵਾਈ ਕਰ ਰਿਹਾ ਹੈ। ਤੁਸੀਂ ਕਿਤੇ ਵੀ ਨਜ਼ਰ ਪਾਓ, ਤੁਹਾਨੂੰ ਅਹਿਸਾਸ ਹੋ ਜਾਵੇਗਾ ਕਿ ਭਾਰਤ ਦੀ ਲੜਾਈ People Driven ਹੈ, ਜਦ ਪੂਰਾ ਵਿਸ਼ਵ ਇਸ ਮਹਾਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ, ਭਵਿੱਖ ਵਿੱਚ ਜਦ ਇਸ ਦੀ ਚਰਚਾ ਹੋਵੇਗੀ, ਉਸ ਦੇ ਤੌਰ-ਤਰੀਕਿਆਂ ਦੀ ਚਰਚਾ ਹੋਵੇਗੀ, ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੀ ਇਹ People Driven ਲੜਾਈ, ਇਸ ਦੀ ਚਰਚਾ ਜ਼ਰੂਰ ਹੋਵੇਗੀ। ਪੂਰੇ ਦੇਸ਼ ਵਿੱਚ, ਗਲ਼ੀ-ਮੁਹੱਲਿਆਂ ਵਿੱਚ, ਜਗ੍ਹਾ-ਜਗ੍ਹਾ’ਤੇ ਅੱਜ ਲੋਕ ਇੱਕ-ਦੂਜੇ ਦੀ ਸਹਾਇਤਾ ਦੇ ਲਈ ਅੱਗੇ ਆਏ ਹਨ। ਗ਼ਰੀਬਾਂ ਲਈ ਖਾਣੇ ਤੋਂ ਲੈ ਕੇ ਰਾਸ਼ਨ ਦਾ ਪ੍ਰਬੰਧ ਹੋਵੇ, ਲੌਕਡਾਊਨ ਦਾ ਪਾਲਣ ਹੋਵੇ, ਹਸਪਤਾਲਾਂ ਦੀ ਵਿਵਸਥਾ ਹੋਵੇ,  Medical Equipment ਦਾ ਦੇਸ਼ ਵਿੱਚ ਹੀ ਨਿਰਮਾਣ ਹੋਵੇ। ਅੱਜ ਪੂਰਾ ਦੇਸ਼ ਇੱਕ ਟੀਚੇ, ਇੱਕ ਦਿਸ਼ਾ ਵੱਲ ਨਾਲ-ਨਾਲ ਚੱਲ ਰਿਹਾ ਹੈ। ਤਾਲੀ, ਥਾਲੀ, ਦੀਵਾ, ਮੋਮਬੱਤੀ ਇਨ੍ਹਾਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਭਾਵਨਾਵਾਂ ਨੂੰ ਜਨਮ ਦਿੱਤਾ ਹੈ, ਜਿਸ ਜਜ਼ਬੇ ਨਾਲ ਦੇਸ਼ ਵਾਸੀਆਂ ਨੇ ਕੁਝ ਨਾ ਕੁਝ ਕਰਨ ਦਾ ਇਰਾਦਾ ਕੀਤਾ ਹੈ। ਹਰ ਕਿਸੇ ਨੂੰ ਇਨ੍ਹਾਂ ਗੱਲਾਂ ਨੇ ਪ੍ਰੇਰਿਤ ਕੀਤਾਹੈ। ਸ਼ਹਿਰ ਹੋਵੇ, ਪਿੰਡ ਹੋਵੇ, ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਦੇਸ਼ ਵਿੱਚ ਇੱਕ ਬਹੁਤ ਵੱਡਾ ਮਹਾਂਯੱਗ ਚੱਲ ਰਿਹਾ ਹੈ, ਜਿਸ ਵਿੱਚ ਹਰ ਕੋਈ ਆਪਣਾ ਯੋਗਦਾਨ ਦੇਣ ਲਈ ਤਤਪਰ ਹੈ। ਸਾਡੇ ਕਿਸਾਨ ਭੈਣਾਂ-ਭਰਾਵਾਂ ਨੂੰ ਹੀ ਦੇਖ ਲਓ, ਇੱਕ ਪਾਸੇ ਉਹ ਇਸ ਮਹਾਮਾਰੀ ਦੇ ਦੌਰਾਨ ਆਪਣੇ ਖੇਤਾਂ ਵਿੱਚ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਇਸ ਗੱਲ ਦੀ ਵੀ ਚਿੰਤਾ ਕਰ ਰਹੇ ਹਨ ਕਿ ਦੇਸ਼ ਵਿੱਚ ਕੋਈ ਵੀ ਭੁੱਖਾ ਨਾ ਸੋਂਵੇ। ਹਰ ਕੋਈ ਆਪਣੀ ਸਮਰੱਥਾ ਅਨੁਸਾਰ ਇਸ ਲੜਾਈ ਨੂੰ ਲੜ ਰਿਹਾ ਹੈ। ਕੋਈ ਕਿਰਾਇਆ ਮੁਆਫ਼ ਕਰ ਰਿਹਾ ਹੈ ਅਤੇ ਕੋਈ ਆਪਣੀ ਪੂਰੀ ਪੈਨਸ਼ਨ ਜਾਂ ਇਨਾਮੀ ਰਾਸ਼ੀ ਨੂੰ PM CARES ਵਿੱਚ ਜਮ੍ਹਾ ਕਰਵਾ ਰਿਹਾ ਹੈ। ਕੋਈ ਖੇਤ ਦੀਆਂ ਸਾਰੀਆਂ ਸਬਜ਼ੀਆਂ ਦਾਨ ਦੇ ਰਿਹਾ ਹੈ ਤਾਂ ਕੋਈ ਹਰ ਰੋਜ਼ ਸੈਂਕੜੇ ਗ਼ਰੀਬਾਂ ਨੂੰ ਮੁਫ਼ਤ ਖਾਣਾ ਖੁਆ ਰਿਹਾ ਹੈ, ਕੋਈ ਮਾਸਕ ਬਣਾ ਰਿਹਾ ਹੈ, ਕਿਤੇ ਸਾਡੇ ਮਜ਼ਦੂਰ ਭਾਈ-ਭੈਣ Quarantine ਵਿੱਚ ਰਹਿੰਦੇ ਹੋਏ ਜਿਸ ਸਕੂਲ ਵਿੱਚ ਰਹਿ ਰਹੇ ਹਨ, ਉਸ ਦੀ ਰੰਗਾਈ ਕਰ ਰਹੇ ਹਨ।

ਸਾਥੀਓ, ਦੂਜਿਆਂ ਦੀ ਮਦਦ ਲਈ, ਤੁਹਾਡੇ ਅੰਦਰ, ਦਿਲ ਦੇ ਕਿਸੇ ਕੋਨੇ ਵਿੱਚ, ਜੋ ਇਹ ਉਮੜ ਰਹੀ ਭਾਵਨਾ ਹੈ ਨਾ, ਉਹੀ, ਉਹੀ CORONA ਦੇ ਖ਼ਿਲਾਫ਼, ਭਾਰਤ ਦੀ ਇਸ ਲੜਾਈ ਨੂੰ ਤਾਕਤ ਦੇ ਰਹੀ ਹੈ। ਉਹੀ, ਇਸ ਲੜਾਈ ਨੂੰ ਸੱਚੇ ਮਾਇਨੇ ਵਿੱਚ People Driven ਬਣਾ ਰਹੀ ਹੈ ਅਤੇ ਅਸੀਂ ਦੇਖਿਆ ਹੈ ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ, ਦੇਸ਼ ਵਿੱਚ ਇਹ ਮਿਜ਼ਾਜ ਬਣਿਆ ਹੈ, ਅਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਚਾਹੇ ਕਰੋੜਾਂ ਲੋਕਾਂ ਦਾ gas subsidy ਛੱਡਣਾ ਹੋਵੇ, ਲੱਖਾਂ senior citizen ਦਾ railway subsidy  ਛੱਡਣਾ ਹੋਵੇ, ਸਵੱਛ ਭਾਰਤ ਅਭਿਆਨ ਦੀ ਅਗਵਾਈ ਕਰਨੀ ਹੋਵੇ, toilet ਬਣਾਉਣੇ ਹੋਣ ਅਣਗਿਣਤ ਗੱਲਾਂ ਅਜਿਹੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਮਨ, ਇੱਕ ਮਜ਼ਬੂਤ ਧਾਗੇ ਵਿੱਚ ਪਰੋ ਦਿੱਤਾ ਹੈ। ਇੱਕ ਹੋ ਕੇ ਦੇਸ਼ ਦੇ ਲਈ ਕੁਝ ਕਰਨ ਦੀ ਪ੍ਰੇਰਣਾ ਦਿੱਤੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਪੂਰੀ ਨਿਮਰਤਾ ਸਹਿਤ, ਬਹੁਤ ਹੀ ਆਦਰ ਦੇ ਨਾਲ, ਅੱਜ 130 ਕਰੋੜ ਦੇਸ਼ਵਾਸੀਆਂ ਦੀ ਇਸ ਭਾਵਨਾ ਨੂੰ, ਸਿਰ ਝੁਕਾਅ ਕੇ ਨਮਨ ਕਰਦਾ ਹਾਂ। ਤੁਸੀਂ, ਆਪਣੀ ਭਾਵਨਾ ਦੇ ਅਨੁਰੂਪ, ਦੇਸ਼ ਦੇ ਲਈ ਆਪਣੀ ਰੁਚੀ ਦੇ ਹਿਸਾਬ ਨਾਲ, ਆਪਣੇ ਸਮੇਂ ਦੇ ਅਨੁਸਾਰ, ਕੁਝ ਕਰ ਸਕੋ, ਇਸ ਦੇ ਲਈ ਸਰਕਾਰ ਨੇ ਇੱਕ Digital Platform ਵੀ ਤਿਆਰ ਕੀਤਾ ਹੈ। ਇਹ Platform ਹੈ covidwarriors.gov.in। ਮੈਂ ਦੁਬਾਰਾ ਬੋਲਦਾ ਹਾਂ – covidwarriors.gov.in । ਸਰਕਾਰ ਨੇ ਇਸ ਪਲੈਟਫਾਰਮ ਦੇ ਮਾਧਿਅਮ ਰਾਹੀਂ ਤਮਾਮ ਸਮਾਜਿਕ ਸੰਸਥਾਵਾਂ ਦੇ Volunteers, Civil Society ਦੇ ਨੁਮਾਇੰਦੇ ਅਤੇ ਸਥਾਨਕ ਪ੍ਰਸ਼ਾਸਨ ਨੂੰ ਇੱਕ-ਦੂਜੇ ਨਾਲ ਜੋੜ ਦਿੱਤਾ ਹੈ। ਬਹੁਤ ਹੀ ਘੱਟ ਸਮੇਂ ਵਿੱਚ ਇਸ ਪੋਰਟਲ ਨਾਲ ਸਵਾ-ਕਰੋੜ ਲੋਕ ਜੁੜ ਚੁੱਕੇ ਹਨ। ਇਨ੍ਹਾਂ ਵਿੱਚ Doctor.Nurses ਤੋਂ ਲੈ ਕੇ ਸਾਡੀਆਂ ASHA, ANM ਭੈਣਾਂ, ਸਾਡੇ NCC, NSS ਦੇ ਸਾਥੀ, ਵੱਖ-ਵੱਖ ਖੇਤਰਾਂ ਦੇ ਤਮਾਮ Professionals ਉਨ੍ਹਾਂ ਨੇ ਇਸ platform ਨੂੰ ਆਪਣਾ platform ਬਣਾ ਲਿਆ ਹੈ, ਇਹ ਲੋਕ ਸਥਾਨਕ ਪੱਧਰ ‘ਤੇ Crisis Management Plan ਬਣਾਉਣ ਵਾਲਿਆਂ ਵਿੱਚ ਅਤੇ ਉਨ੍ਹਾਂ ਦੀ ਪੂਰਤੀ ਵਿੱਚ ਵੀ ਬਹੁਤ ਮਦਦ ਕਰ ਰਹੇ ਹਨ। ਤੁਸੀਂ ਵੀ covidwarriors.gov.in ਨਾਲ ਜੁੜ ਕੇ ਦੇਸ਼ ਦੀ ਸੇਵਾ ਕਰ ਸਕਦੇ ਹੋ। Covid Warrior ਬਣ ਸਕਦੇ ਹੋ।

ਸਾਥੀਓ, ਹਰ ਮੁਸ਼ਕਿਲ ਹਾਲਾਤ, ਹਰ ਲੜਾਈ, ਕੁਝ ਨਾ ਕੁਝ ਸਬਕ ਦਿੰਦੀ ਹੈ, ਕੁਝ ਨਾ ਕੁਝ ਸਿਖਾ ਕੇ ਜਾਂਦੀ ਹੈ, ਸਿੱਖਿਆ ਦਿੰਦੀ ਹੈ। ਕੁਝ ਸੰਭਾਵਨਾਵਾਂ ਦੇ ਰਸਤੇ ਬਣਾਉਂਦੀ ਹੈ ਅਤੇ ਕੁਝ ਨਵੀਆਂ ਮੰਜ਼ਿਲਾਂ ਦੀ ਦਿਸ਼ਾ ਵੀ ਦਿੰਦੀ ਹੈ। ਇਨ੍ਹਾਂ ਹਾਲਾਤ ਵਿੱਚ ਤੁਸੀਂ ਸਾਰੇ ਦੇਸ਼ਵਾਸੀਆਂ ਨੇ ਜੋ ਸੰਕਲਪ ਸ਼ਕਤੀ ਦਿਖਾਈ ਹੈ, ਉਸ ਨਾਲ ਭਾਰਤ ਵਿੱਚ ਇੱਕ ਨਵੇਂ ਬਦਲਾਅ ਦੀ ਸ਼ੁਰੂਆਤ ਵੀ ਹੋਈ ਹੈ। ਸਾਡੇ Business, ਸਾਡੇ ਦਫ਼ਤਰ, ਸਾਡੇ ਸਿੱਖਿਆ ਸੰਸਥਾਨ, ਸਾਡੇ Medical Sector, ਹਰ ਕੋਈ, ਤੇਜ਼ੀ ਨਾਲ ਨਵੇਂ ਤਕਨੀਕੀ ਬਦਲਾਅ ਵੱਲ ਵੀ ਵਧ ਰਿਹਾ ਹੈ। Technology ਦੇ Front ‘ਤੇ ਤਾਂ ਵਾਕਿਆ ਹੀ ਅਜਿਹਾ ਲੱਗ ਰਿਹਾ ਹੈ ਕਿ ਦੇਸ਼ ਦਾ ਹਰ Innovator ਨਵੇਂ ਹਾਲਾਤ ਦੇ ਮੁਤਾਬਿਕ ਕੁਝ ਨਾ ਕੁਝ ਨਵਾਂ ਨਿਰਮਾਣ ਕਰ ਰਿਹਾ ਹੈ।

ਸਾਥੀਓ, ਦੇਸ਼ ਜਦ ਇੱਕ Team ਬਣ ਕੇ ਕੰਮ ਕਰਦਾ ਹੈ, ਉਦੋਂ ਕੀ ਕੁਝ ਹੁੰਦਾ ਹੈ, ਇਹ ਅਸੀਂ ਅਨੁਭਵ ਕਰ ਸਕਦੇ ਹਾਂ। ਅੱਜ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਇਨ੍ਹਾਂ ਦਾ ਹਰ ਇੱਕ ਵਿਭਾਗ ਅਤੇ ਸੰਸਥਾਨ ਰਾਹਤ ਦੇ ਲਈ ਮਿਲ-ਜੁਲ ਕੇ ਪੂਰੀ Speed ਨਾਲ ਕੰਮ ਕਰ ਰਿਹਾ ਹੈ। ਸਾਡੇ Aviation Sector ਵਿੱਚ ਕੰਮ ਕਰ ਰਹੇ ਲੋਕ ਹੋਣ, Railway ਕਰਮਚਾਰੀ ਹੋਣ, ਇਹ ਦਿਨ-ਰਾਤ ਮਿਹਨਤ ਕਰ ਰਹੇ ਹਨ ਤਾਂ ਕਿ ਦੇਸ਼ਵਾਸੀਆਂ ਨੂੰ ਘੱਟ ਤੋਂ ਘੱਟ ਸਮੱਸਿਆ ਹੋਵੇ। ਤੁਹਾਡੇ ਵਿੱਚੋਂ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਹੋਵੇਗਾ ਕਿ ਦੇਸ਼ ਦੇ ਹਰ ਹਿੱਸੇ ਵਿੱਚ ਦਵਾਈਆਂ ਨੂੰ ਪਹੁੰਚਾਉਣ ਦੇ ਲਈ ‘Lifeline Udan (ਲਾਈਫ ਲਾਈਨ ਉਡਾਨ) ਨਾਮ ਦਾ ਇੱਕ ਵਿਸ਼ੇਸ਼ ਅਭਿਆਨ ਚੱਲ ਰਿਹਾ ਹੈ। ਸਾਡੇ ਇਨ੍ਹਾਂ ਸਾਥੀਆਂ ਨੇ, ਇੰਨੇ ਘੱਟ ਸਮੇਂ ਵਿੱਚ, ਦੇਸ਼ ਦੇ ਅੰਦਰ ਹੀ, ਤਿੰਨ ਲੱਖ ਕਿਲੋਮੀਟਰ ਦੀ ਹਵਾਈ ਉਡਾਨ ਭਰੀ ਹੈ ਅਤੇ 500 ਟਨ ਤੋਂ ਜ਼ਿਆਦਾ Medical ਸਮੱਗਰੀ, ਦੇਸ਼ ਦੇ ਕੋਨੇ-ਕੋਨੇ ਵਿੱਚ ਤੁਹਾਡੇ ਤੱਕ ਪਹੁੰਚਾਈ ਹੈ। ਇਸੇ ਤਰ੍ਹਾਂ Railway ਦੇ ਸਾਥੀ, Lockdown ਵਿੱਚ ਵੀ ਲਗਾਤਾਰ ਮਿਹਨਤ ਕਰ ਰਹੇ ਹਨ ਤਾਂ ਕਿ ਦੇਸ਼ ਦੇ ਆਮ ਲੋਕਾਂ ਨੂੰ ਜ਼ਰੂਰੀ ਵਸਤੂਆਂ ਦੀ ਕਮੀ ਨਾ ਹੋਵੇ। ਇਸ ਕੰਮ ਦੇ ਲਈ ਭਾਰਤੀ ਰੇਲਵੇ ਕਰੀਬ-ਕਰੀਬ 60 ਤੋਂ ਜ਼ਿਆਦਾ ਰੇਲ ਮਾਰਗਾਂ ‘ਤੇ 100 ਤੋਂ ਜ਼ਿਆਦਾ Parcel ਗੱਡੀਆਂ ਚਲਾ ਰਿਹਾ ਹੈ। ਇਸੇ ਤਰ੍ਹਾਂ ਦਵਾਈਆਂ ਦੀ ਸਪਲਾਈ ਵਿੱਚ, ਸਾਡੇ ਡਾਕ ਵਿਭਾਗ ਦੇ ਲੋਕ ਬਹੁਤ ਮਹੱਤਵਪੂਰਣ ਭੂਮਿਕਾ ਰਹੇ ਹਨ। ਸਾਡੇ ਇਹ ਸਾਰੇ ਸਾਥੀ, ਸੱਚੇ ਅਰਥਾਂ ਵਿੱਚ ਕੋਰੋਨਾ ਦੇ Warrior ਹੀ ਹਨ।

ਸਾਥੀਓ, ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਦੇ ਤਹਿਤ ਗ਼ਰੀਬਾਂ ਦੇ Account ਵਿੱਚ ਪੈਸੇ ਸਿੱਧੇ Transfer ਕੀਤੇ ਜਾ ਰਹੇ ਹਨ। ‘ਬੁਢਾਪਾ ਪੈਨਸ਼ਨ’ ਜਾਰੀ ਕੀਤੀ ਗਈ ਹੈ। ਗ਼ਰੀਬਾਂ ਨੂੰ ਤਿੰਨ ਮਹੀਨੇ ਦੇ ਮੁਫ਼ਤ ਗੈਸ ਸਿਲੰਡਰ, ਰਾਸ਼ਨ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ, ਇਨ੍ਹਾਂ ਸਾਰੇ ਕੰਮਾਂ ਵਿੱਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਲੋਕ, ਬੈਂਕਿੰਗ ਸੈਕਟਰ ਦੇ ਲੋਕ ਇੱਕ Team ਵਾਂਗ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਮੈਂ ਸਾਡੇ ਦੇਸ਼ ਦੀਆਂ ਰਾਜ ਸਰਕਾਰਾਂ ਦੀ ਵੀ ਇਸ ਗੱਲ ਲਈ ਪ੍ਰਸ਼ੰਸਾ ਕਰਾਂਗਾ ਕਿ ਉਹ ਇਸ ਮਹਾਮਾਰੀ ਨਾਲ ਨਿਪਟਣ ਵਿੱਚ ਬਹੁਤ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ। ਸਥਾਨਕ ਪ੍ਰਸ਼ਾਸਨ, ਰਾਜ ਸਰਕਾਰਾਂ ਜੋ ਜ਼ਿੰਮੇਵਾਰੀ ਨਿਭਾ ਰਹੀਆਂ ਹਨ, ਉਸ ਦੀ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਬਹੁਤ ਵੱਡੀ ਭੂਮਿਕਾ ਹੈ। ਉਨ੍ਹਾਂ ਦੀ ਇਹ ਮਿਹਨਤ ਬਹੁਤ ਸ਼ਲਾਘਾਯੋਗ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਭਰ ਵਿੱਚ ਸਿਹਤ ਸੁਵਿਧਾਵਾਂ ਨਾਲ ਜੁੜੇ ਲੋਕਾਂ ਨੇ ਅਜੇ ਹਾਲ ਹੀ ਵਿੱਚ ਜੋ ਅਧਿਆਦੇਸ਼ ਲਿਆਂਦਾ ਗਿਆ ਹੈ, ਉਸ ‘ਤੇ ਆਪਣੀ ਤਸੱਲੀ ਪ੍ਰਗਟ ਕੀਤੀ ਹੈ। ਇਸ ਅਧਿਆਦੇਸ਼ ਵਿੱਚ ਕੋਰੋਨਾ Warriors ਦੇ ਨਾਲ ਹਿੰਸਾ, ਉਤਪੀੜਨ ਅਤੇ ਉਨ੍ਹਾਂ ਨੂੰ ਕਿਸੇ ਰੂਪ ਵਿੱਚ ਸੱਟ ਪਹੁੰਚਾਉਣ ਵਾਲਿਆਂ ਦੇ ਖ਼ਿਲਾਫ਼ ਬੇਹੱਦ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਸਾਡੇ ਡਾਕਟਰ, Nurses, Paramedical Staff, Community Health Workers ਅਤੇ ਅਜਿਹੇ ਸਾਰੇ ਲੋਕ ਜੋ ਦੇਸ਼ ਨੂੰ ਕੋਰੋਨਾ ਮੁਕਤ ਬਣਾਉਣ ਵਿੱਚ ਦਿਨ-ਰਾਤ ਜੁਟੇ ਹੋਏ ਹਨ, ਉਨ੍ਹਾਂ ਦੀ ਰੱਖਿਆ ਕਰਨ ਦੇ ਲਈ ਇਹ ਕਦਮ ਬਹੁਤ ਜ਼ਰੂਰੀ ਸੀ।

ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਸਭ ਅਨੁਭਵ ਕਰ ਰਹੇ ਹਾਂ ਕਿ ਮਹਾਮਾਰੀ ਦੇ ਖ਼ਿਲਾਫ਼ ਇਸ ਲੜਾਈ ਦੇ ਦੌਰਾਨ ਸਾਨੂੰ ਆਪਣੇ ਜੀਵਨ ਨੂੰ, ਸਮਾਜ ਨੂੰ, ਸਾਡੇ ਆਸੇ-ਪਾਸੇ ਹੋ ਰਹੀਆਂ ਘਟਨਾਵਾਂ ਨੂੰ ਇੱਕFresh ਨਜ਼ਰੀਏ ਨਾਲ ਦੇਖਣ ਦਾ ਮੌਕਾ ਮਿਲਿਆ ਹੈ। ਸਮਾਜ ਦੇ ਨਜ਼ਰੀਏ ਵਿੱਚ ਵੀ ਵਿਆਪਕ ਤਬਦੀਲੀ ਆਈ ਹੈ। ਅੱਜ ਆਪਣੇ ਜੀਵਨ ਨਾਲ ਜੁੜੇ ਹਰ ਵਿਅਕਤੀ ਦੀ ਅਹਿਮੀਅਤ ਦਾ ਸਾਨੂੰ ਅਹਿਸਾਸ ਹੋ ਰਿਹਾ ਹੈ। ਸਾਡੇ ਘਰਾਂ ਵਿੱਚ ਕੰਮ ਕਰਨ ਵਾਲੇ ਲੋਕ ਹੋਣ, ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰਨ ਵਾਲੇ ਸਾਡੇ ਆਮ ਕਾਮੇ ਹੋਣ, ਗੁਆਂਢ ਦੀਆਂ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਲੋਕ ਹੋਣ ਇਨ੍ਹਾਂ ਸਾਰਿਆਂ ਦੀ ਕਿੰਨੀ ਵੱਡੀ ਭੂਮਿਕਾ ਹੈ, ਸਾਨੂੰ ਇਹ ਮਹਿਸੂਸ ਹੋ ਰਿਹਾ ਹੈ।ਇਸੇ ਤਰ੍ਹਾਂ, ਜ਼ਰੂਰੀ ਸੇਵਾਵਾਂ ਦੀ Delivery ਕਰਨ ਵਾਲੇ ਲੋਕ, ਮੰਡੀਆਂ ਵਿੱਚ ਕੰਮ ਕਰਨ ਵਾਲੇ ਸਾਡੇ ਮਜ਼ਦੂਰ ਭਾਈ-ਭੈਣ, ਸਾਡੇ ਆਸ-ਪੜੋਸ ਦੇ ਆਟੋ ਚਾਲਕ, ਰਿਕਸ਼ਾ ਚਾਲਕ – ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਨ੍ਹਾਂ ਸਾਰਿਆਂ ਤੋਂ ਬਿਨਾਂ ਸਾਡਾ ਜੀਵਨ ਕਿੰਨਾ ਮੁਸ਼ਕਿਲ ਹੋ ਸਕਦਾ ਹੈ।

ਅੱਜ-ਕੱਲ Social Media ਵਿੱਚ ਅਸੀਂ ਸਭ ਲੋਕ ਲਗਾਤਾਰ ਦੇਖ ਰਹੇ ਹਾਂ ਕਿ LOCKDOWN ਦੇ ਦੌਰਾਨ ਲੋਕ ਆਪਣੇ ਇਨ੍ਹਾਂ ਸਾਥੀਆਂ ਨੂੰ ਨਾ ਸਿਰਫ਼ ਯਾਦ ਕਰ ਰਹੇ ਹਨ, ਉਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਹੇ ਹਨ, ਬਲਕਿ ਉਨ੍ਹਾਂ ਦੇ ਬਾਰੇ ਬਹੁਤ ਆਦਰ ਨਾਲ ਲਿਖ ਵੀ ਰਹੇ ਹਨ। ਅੱਜ ਦੇਸ਼ ਦੇ ਹਰ ਕੋਨੇ ਤੋਂ ਅਜਿਹੀਆਂ ਤਸਵੀਰਾਂ ਆ ਰਹੀਆਂ ਹਨ ਕਿ ਲੋਕ ਸਫਾਈ ਕਰਮੀਆਂ ‘ਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ। ਪਹਿਲਾਂ ਉਨ੍ਹਾਂ ਦੇ ਕੰਮ ਨੂੰ ਸ਼ਾਇਦ ਤੁਸੀਂ ਕਦੇ ਵੀ Notice ਨਹੀਂ ਕਰਦੇ ਸੀ। ਡਾਕਟਰ ਹੋਣ, ਸਫਾਈ ਕਰਮੀ ਹੋਣ, ਹੋਰ ਸੇਵਾ ਕਰਨ ਵਾਲੇ ਲੋਕ ਹੋਣ, ਏਨਾ ਹੀ ਨਹੀਂ ਸਾਡੀ ਪੁਲਿਸ ਵਿਵਸਥਾ ਨੂੰ ਲੈ ਕੇ ਵੀ ਆਮ ਲੋਕਾਂ ਦੀ ਸੋਚ ਵਿੱਚ ਕਾਫੀ ਬਦਲਾਅ ਹੋਇਆ ਹੈ। ਪਹਿਲਾਂ ਪੁਲਿਸ ਦੇ ਵਿਸ਼ੇ ਵਿੱਚ ਸੋਚਦਿਆਂ ਹੀ ਨਕਾਰਾਤਮਕਤਾ ਤੋਂ ਇਲਾਵਾ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ ਸੀ। ਸਾਡੇ ਪੁਲਿਸ ਕਰਮੀ ਅੱਜ ਗ਼ਰੀਬਾਂ, ਜ਼ਰੂਰਤਮੰਦਾਂ ਨੂੰ ਖਾਣਾ ਪਹੁੰਚਾ ਰਹੇ ਹਨ, ਦਵਾਈਆਂ ਪਹੁੰਚਾ ਰਹੇ ਹਨ, ਜਿਸ ਤਰ੍ਹਾਂ ਨਾਲ ਹਰ ਮਦਦ ਦੇ ਲਈ ਪੁਲਿਸ ਸਾਹਮਣੇ ਆ ਰਹੀ ਹੈ, ਇਸ ਨਾਲ   POLICINGਦਾ ਮਨੁੱਖੀ ਅਤੇ ਸੰਵੇਦਨਸ਼ੀਲ ਪੱਖ ਸਾਡੇ ਸਾਹਮਣੇ ਉੱਭਰ ਕੇ ਆਇਆ ਹੈ। ਸਾਡੇ ਮਨ ਨੂੰ ਝੰਜੋੜ ਦਿੱਤਾ ਹੈ, ਸਾਡੇ ਦਿਲ ਨੂੰ ਛੂਹ ਲਿਆ ਹੈ। ਇੱਕ ਅਜਿਹਾ ਅਵਸਰ, ਜਿਸ ਵਿੱਚ ਆਮ ਲੋਕ, ਪੁਲਿਸ ਨਾਲ ਭਾਵਨਾਤਮਕ ਤਰੀਕੇ ਨਾਲ ਜੁੜ ਰਹੇ ਹਨ। ਸਾਡੇ ਪੁਲਿਸ ਕਰਮੀਆਂ ਨੇ ਇਸ ਨੂੰ ਜਨਤਾ ਦੀ ਸੇਵਾ ਦੇ ਇੱਕ ਮੌਕੇ ਦੇ ਰੂਪ ਵਿੱਚ ਲਿਆ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਨ੍ਹਾਂ ਘਟਨਾਵਾਂ ਨਾਲ ਆਉਣ ਵਾਲੇ ਸਮੇਂ ਵਿੱਚ ਸਹੀ ਮਾਇਨਿਆਂ ਵਿੱਚ ਬਹੁਤ ਹੀ ਹਾਂ-ਪੱਖੀ ਬਦਲਾਅ ਆ ਸਕਦਾ ਹੈ ਅਤੇ ਅਸੀਂ ਸਾਰਿਆਂ ਨੇ ਇਸ ਸਕਾਰਾਤਮਕਤਾ ਨੂੰ ਕਦੇ ਵੀ ਨਕਾਰਾਤਮਕਤਾ ਦੇ ਰੰਗ ਵਿੱਚ ਰੰਗਣਾ ਨਹੀਂ ਹੈ।

ਸਾਥੀਓ, ਅਸੀਂ ਅਕਸਰ ਸੁਣਦੇ ਹਾਂ ਪ੍ਰਕਿਰਤੀ, ਵਿਕ੍ਰਿਤੀ ਅਤੇ ਸੰਸਕ੍ਰਿਤੀ ਇਨ੍ਹਾਂ ਸ਼ਬਦਾਂ ਨੂੰ ਇੱਕੋ ਵੇਲੇ ਵੇਖੀਏ ਅਤੇ ਇਨ੍ਹਾਂ ਦੇ ਪਿੱਛੇ ਛੁਪੇ ਭਾਵ ਨੂੰ ਦੇਖੀਏ ਤਾਂ ਤੁਹਾਨੂੰ ਜੀਵਨ ਨੂੰ ਸਮਝਣ ਦਾ ਵੀ ਇੱਕ ਨਵਾਂ ਦੁਆਰ ਖੁੱਲ੍ਹਦਾ ਹੋਇਆ ਦਿਖੇਗਾ। ਜੇ ਮਾਨਵ-ਪ੍ਰਕਿਰਤੀ ਦੀ ਚਰਚਾ ਕਰੀਏ ਤਾਂ ‘ਇਹ ਮੇਰਾ ਹੈ’, ‘ਮੈਂ ਇਸ ਨੂੰ ਇਸਤੇਮਾਲ ਕਰਦਾ ਹਾਂ’। ਇਸ ਨੂੰ ਅਤੇ ਇਸ ਭਾਵਨਾ ਨੂੰ ਬਹੁਤ ਸੁਭਾਵਿਕ ਮੰਨਿਆ ਜਾਂਦਾ ਹੈ। ਕਿਸੇ ਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੁੰਦਾ।ਇਸ ਨੂੰ ਅਸੀਂ ਪ੍ਰਕਿਰਤੀ ਜਾਂ ਸੁਭਾਅ ਕਹਿ ਸਕਦੇ ਹਾਂ। ਪਰ ‘ਜੋ ਮੇਰਾ ਨਹੀਂ ਹੈ’, ‘ਜਿਸ ‘ਤੇ ਮੇਰਾ ਹੱਕ ਨਹੀਂ ਹੈ’, ਉਸ ਨੂੰ ਮੈਂ ਦੂਜਿਆਂ ਤੋਂ ਖੋਹ ਲੈਂਦਾ ਹਾਂ, ਉਸ ਨੂੰ ਖੋਹ ਕੇ ਇਸਤੇਮਾਲ ਵਿੱਚ ਲਿਆਉਂਦਾ ਹਾਂ ਤਾਂ ਅਸੀਂ ਇਸ ਨੂੰ ਵਿਕ੍ਰਿਤੀ ਕਹਿ ਸਕਦੇ ਹਾਂ। ਇਨ੍ਹਾਂ ਦੋਵਾਂ ਤੋਂ ਪਰ੍ਹੇ ਪ੍ਰਕਿਰਤੀ ਅਤੇ ਵਿਕ੍ਰਿਤੀ ਤੋਂ ਉੱਪਰ ਜਦ ਕੋਈ ਸੰਸਕਾਰਿਤ ਮਨ ਸੋਚਦਾ ਹੈ ਜਾਂ ਵਿਹਾਰ ਕਰਦਾ ਹੈ ਤਾਂ ਸਾਨੂੰ ‘ਸੰਸਕ੍ਰਿਤੀ’ ਨਜ਼ਰ ਆਉਂਦੀ ਹੈ, ਜਦ ਕੋਈ ਆਪਣੇ ਹੱਕ ਦੀ ਚੀਜ਼, ਆਪਣੀ ਮਿਹਨਤ ਨਾਲ ਕਮਾਈ ਚੀਜ਼, ਆਪਣੇ ਲਈ ਜ਼ਰੂਰੀ ਚੀਜ਼, ਘੱਟ ਹੋਵੇ ਜਾਂ ਜ਼ਿਆਦਾ ਇਸ ਦੀ ਪ੍ਰਵਾਹ ਕੀਤੇ ਬਿਨਾਂ ਕਿਸੇ ਵਿਅਕਤੀ ਦੀ ਜ਼ਰੂਰਤ ਨੂੰ ਦੇਖਦੇ ਹੋਏ, ਖ਼ੁਦ ਦੀ ਚਿੰਤਾ ਛੱਡ ਕੇ ਆਪਣੇ ਹੱਕ ਦੇ ਹਿੱਸੇ ਨੂੰ ਵੰਡ ਕੇ ਕਿਸੇ ਦੂਸਰੇ ਦੀ ਜ਼ਰੂਰਤ ਪੂਰੀ ਕਰਦਾ ਹੈ, ਇਹੀ ਤਾਂ ‘ਸੰਸਕ੍ਰਿਤੀ’ ਹੈ। ਸਾਥੀਓ, ਜਦ ਕਸੌਟੀ ਦਾ ਸਮਾਂ ਹੁੰਦਾ ਹੈ ਤਾਂ ਇਨ੍ਹਾਂ ਗੁਣਾਂ ਦਾ ਪਰੀਖਣ ਹੁੰਦਾ ਹੈ।

ਤੁਸੀਂ ਪਿਛਲੇ ਦਿਨੀਂ ਦੇਖਿਆ ਹੋਵੇਗਾ ਕਿ ਭਾਰਤ ਨੇ ਆਪਣੇ ਸੰਸਕਾਰਾਂ ਦੇ ਮੁਤਾਬਿਕ, ਸਾਡੀ ਸੋਚ ਦੇ ਮੁਤਾਬਿਕ, ਸਾਡੀ ਸੰਸਕ੍ਰਿਤੀ ਦੀ ਪਾਲਣਾ ਕਰਦੇ ਹੋਏ ਕੁਝ ਫੈਸਲੇ ਲਏ ਹਨ। ਸੰਕਟ ਦੀ ਇਸ ਘੜੀ ਵਿੱਚ ਦੁਨੀਆਂ ਦੇ ਲਈ ਵੀ ਸਮ੍ਰਿੱਧ ਦੇਸ਼ਾਂ ਦੇ ਲਈ ਵੀ ਦਵਾਈਆਂ ਦਾ ਸੰਕਟ ਬਹੁਤ ਜ਼ਿਆਦਾ ਰਿਹਾ ਹੈ। ਇੱਕ ਅਜਿਹਾ ਸਮਾਂ ਹੈ ਕਿ ਜੇਕਰ ਭਾਰਤ ਦੁਨੀਆਂ ਨੂੰ ਦਵਾਈਆਂ ਨਾ ਵੀ ਦਿੰਦਾ ਤਾਂ ਕੋਈ ਭਾਰਤ ਨੂੰ ਦੋਸ਼ੀ ਨਾ ਮੰਨਦਾ। ਹਰ ਦੇਸ਼ ਸਮਝ ਰਿਹਾ ਹੈ ਕਿ ਭਾਰਤ ਦੇ ਲਈ ਵੀ ਉਸ ਦੀ ਪਹਿਲ ਆਪਣੇ ਨਾਗਰਿਕਾਂ ਦਾ ਜੀਵਨ ਬਚਾਉਣਾ ਹੈ, ਲੇਕਿਨ ਸਾਥੀਓ ਭਾਰਤ ਨੇ ਪ੍ਰਕਿਰਤੀ, ਵਿਕ੍ਰਿਤੀ ਦੀ ਸੋਚ ਤੋਂ ਪਰ੍ਹੇ ਹੋ ਕੇ ਫੈਸਲਾ ਲਿਆ। ਭਾਰਤ ਨੇ ਆਪਣੀ ਸੰਸਕ੍ਰਿਤੀ ਦੇ ਅਨੁਰੂਪ ਫੈਸਲਾ ਲਿਆ। ਅਸੀਂ ਭਾਰਤ ਦੀਆਂ ਲੋੜਾਂ ਦੇ ਲਈ ਜੋ ਕਰਨਾ ਸੀ, ਉਸ ਦਾ ਯਤਨ ਤਾਂ ਵਧਾਇਆ ਹੈ, ਲੇਕਿਨ ਦੁਨੀਆਂ ਭਰ ਤੋਂ ਆ ਰਹੀ ਮਨੁੱਖਤਾ ਦੀ ਰੱਖਿਆ ਦੀ ਪੁਕਾਰ ਉੱਤੇ ਵੀ ਪੂਰਾ-ਪੂਰਾ ਧਿਆਨ ਦਿੱਤਾ। ਅਸੀਂ ਵਿਸ਼ਵ ਦੇ ਹਰ ਜ਼ਰੂਰਤਮੰਦ ਤੱਕ ਦਵਾਈਆਂ ਪਹੁੰਚਾਉਣ ਦਾ ਬੀੜਾ ਚੁੱਕਿਆ ਅਤੇ ਮਨੁੱਖਤਾ ਦੇ ਇਸ ਕੰਮ ਨੂੰ ਕਰਕੇ ਦਿਖਾਇਆ। ਅੱਜ ਜਦ ਮੇਰੀ ਅਨੇਕ ਦੇਸ਼ਾਂ ਦੇ ਮੁਖੀਆਂ ਨਾਲ ਫ਼ੋਨ ‘ਤੇ ਗੱਲ ਹੁੰਦੀ ਹੈ ਤਾਂ ਉਹ ਭਾਰਤ ਦੀ ਜਨਤਾ ਦਾ ਆਭਾਰ ਜ਼ਰੂਰ ਪ੍ਰਗਟ ਕਰਦੇ ਹਨ, ਜਦ ਉਹ ਲੋਕ ਕਹਿੰਦੇ ਹਨ ‘Thank You India, Thank You People of India’ ਤਾਂ ਦੇਸ਼ ਦੇ ਲਈ ਮਾਣ ਹੋਰ ਵਧ ਜਾਂਦਾ ਹੈ। ਇਸੇ ਤਰ੍ਹਾਂ ਇਸ ਸਮੇਂ ਦੁਨੀਆਂ ਭਰ ਵਿੱਚ ਭਾਰਤ ਦੇ ਆਯੁਰਵੈਦ ਅਤੇ ਯੋਗ ਦੇ ਮਹੱਤਵ ਨੂੰ ਵੀ ਲੋਕ ਬੜੇ ਉੱਚ ਭਾਵ ਨਾਲ ਦੇਖ ਰਹੇ ਹਨ, Social Media ‘ਤੇ ਦੇਖੋ, ਹਰ ਪਾਸੇ Immunity ਵਧਾਉਣ ਦੇ ਲਈ ਕਿਸ ਤਰ੍ਹਾਂ ਨਾਲ ਭਾਰਤ ਦੇ ਆਯੁਰਵੈਦ ਅਤੇ ਯੋਗ ਦੀ ਚਰਚਾ ਹੋ ਰਹੀ ਹੈ। ਕੋਰੋਨਾ ਦੀ ਦ੍ਰਿਸ਼ਟੀ ਨਾਲ ਆਯੂਸ਼ ਮੰਤਰਾਲੇ ਨੇ Immunity ਵਧਾਉਣ ਦੇ ਲਈ ਜੋ Protocol ਦਿੱਤਾ ਹੈ, ਮੈਨੂੰ ਯਕੀਨ ਹੈ ਕਿ ਤੁਸੀਂ ਲੋਕ ਉਸ ਦਾ ਪ੍ਰਯੋਗ ਜ਼ਰੂਰ ਕਰ ਰਹੇ ਹੋਵੋਗੇ। ਗਰਮ ਪਾਣੀ, ਕਾਹੜਾ ਅਤੇ ਜੋ ਹੋਰ ਦਿਸ਼ਾ-ਨਿਰਦੇਸ਼ ਆਯੂਸ਼ ਮੰਤਰਾਲੇ ਨੇ ਜਾਰੀ ਕੀਤੇ ਹਨ, ਉਹ ਤੁਸੀ ਆਪ ਆਪਣੀ ਦਿਨਚਰਿਆ ਵਿੱਚ ਸ਼ਾਮਲ ਕਰੋਗੇ ਤਾਂ ਤੁਹਾਨੂੰ ਬਹੁਤ ਲਾਭ ਹੋਵੇਗਾ।

ਸਾਥੀਓ, ਵੈਸੇ ਇਹ ਦੁਰਭਾਗ ਰਿਹਾ ਹੈ ਕਿ ਕਈ ਵਾਰ ਅਸੀਂ ਆਪਣੀਆਂ ਹੀ ਤਾਕਤਾਂ ਅਤੇ ਸਮ੍ਰਿੱਧ ਪਰੰਪਰਾ ਨੂੰ ਪਛਾਨਣ ਤੋਂ ਇਨਕਾਰ ਕਰ ਦਿੰਦੇ ਹਾਂ ਪਰ ਜਦ ਸੰਸਾਰ ਦਾ ਕੋਈ ਦੂਜਾ ਦੇਸ਼ Evidence Based Research ਦੇ ਅਧਾਰ ‘ਤੇ ਉਹੀ ਗੱਲ ਕਰਦਾ ਹੈ, ਸਾਡਾ ਹੀ Formula ਸਾਨੂੰ ਸਿਖਾਉਂਦਾ ਹੈ ਤਾਂ ਅਸੀਂ ਹੱਥੋ-ਹੱਥ ਲੈ ਲੈਂਦੇ ਹਾਂ। ਯਕੀਨਨ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਣ -ਸੈਂਕੜੇ ਵਰ੍ਹਿਆਂ ਦੀ ਸਾਡੀ ਗੁਲਾਮੀ ਦਾ ਕਾਲਖੰਡ ਰਿਹਾ ਹੈ। ਇਸ ਵਜ੍ਹਾ ਨਾਲ ਕਦੇ-ਕਦੇ ਸਾਨੂੰ, ਆਪਣੀ ਹੀ ਤਾਕਤ ‘ਤੇ ਵਿਸ਼ਵਾਸ ਨਹੀਂ ਹੁੰਦਾ। ਸਾਡਾ ਆਤਮਵਿਸ਼ਵਾਸ ਘੱਟ ਨਜ਼ਰ ਆਉਂਦਾ ਹੈ, ਇਸ ਲਈ ਅਸੀਂ ਆਪਣੇ ਦੇਸ਼ ਦੀਆਂ ਚੰਗੀਆਂ ਗੱਲਾਂ ਨੂੰ, ਸਾਡੇ ਰਵਾਇਤੀ ਸਿਧਾਂਤਾਂ ਨੂੰ,Evidence Based Research ਦੇ ਅਧਾਰ ‘ਤੇ, ਅੱਗੇ ਵਧਾਉਣ ਦੀ ਬਜਾਏ ਉਸ ਨੂੰ ਛੱਡ ਦਿੰਦੇ ਹਾਂ, ਉਸ ਨੂੰ ਹੀਣ ਸਮਝਣ ਲੱਗਦੇ ਹਾਂ। ਭਾਰਤ ਦੀ ਯੁਵਾ ਪੀੜ੍ਹੀ ਨੂੰ, ਹੁਣ ਇਸ ਚੁਣੌਤੀ ਨੂੰ ਸਵੀਕਾਰ ਕਰਨਾ ਪਵੇਗਾ। ਜਿਸ ਤਰ੍ਹਾਂ ਵਿਸ਼ਵ ਨੇ ਯੋਗ ਨੂੰ ਖਿੜੇ-ਮੱਥੇ ਸਵੀਕਾਰ ਕੀਤਾ ਹੈ, ਉਸੇ ਤਰ੍ਹਾਂ ਹਜ਼ਾਰਾਂ ਸਾਲ ਪੁਰਾਣੇ ਸਾਡੇ ਆਯੁਰਵੈਦ ਦੇ ਸਿਧਾਂਤਾਂ ਨੂੰ ਵੀ ਸੰਸਾਰ ਜ਼ਰੂਰ ਸਵੀਕਾਰ ਕਰੇਗਾ। ਹਾਂ, ਇਸ ਦੇ ਲਈ ਯੁਵਾ ਪੀੜ੍ਹੀ ਨੂੰ ਸੰਕਲਪ ਲੈਣਾ ਹੋਵੇਗਾ ਅਤੇ ਦੁਨੀਆਂ ਜਿਸ ਭਾਸ਼ਾ ਵਿੱਚ ਸਮਝਦੀ ਹੈ, ਉਸ ਵਿਗਿਆਨਕ ਭਾਸ਼ਾ ਵਿੱਚ ਸਾਨੂੰ ਸਮਝਾਉਣਾ ਪਵੇਗਾ, ਕੁਝ ਕਰਕੇ ਦਿਖਾਉਣਾ ਪਵੇਗਾ।

ਸਾਥੀਓ, ਵੈਸੇ Covid-19 ਦੇ ਕਾਰਣ ਕਈ ਸਕਾਰਾਤਮਕ ਬਦਲਾਅ, ਸਾਡੇ ਕੰਮ ਕਰਨ ਦੇ ਤਰੀਕੇ, ਸਾਡੀ ਜੀਵਨ ਸ਼ੈਲੀ ਅਤੇ ਸਾਡੀਆਂ ਆਦਤਾਂ ਵਿੱਚ ਵੀ ਸੁਭਾਵਿਕ ਰੂਪ ‘ਚ ਆਪਣੀ ਜਗ੍ਹਾ ਬਣਾ ਰਹੇ ਹਨ। ਤੁਸੀਂ ਸਾਰਿਆਂ ਨੇ ਇਹ ਮਹਿਸੂਸ ਕੀਤਾ ਹੋਵੇਗਾ ਕਿ ਇਸ ਸੰਕਟ ਨੇ ਕਿਸ ਤਰ੍ਹਾਂ ਅਲੱਗ-ਅਲੱਗ ਵਿਸ਼ਿਆਂ ‘ਤੇ ਸਾਡੀ ਸਮਝ, ਸਾਡੀ ਚੇਤਨਾ ਨੂੰ ਜਾਗ੍ਰਿਤ ਕੀਤਾ ਹੈ ਜੋ ਅਸਰ ਸਾਨੂੰ ਆਪਣੇ ਆਸ-ਪਾਸ ਦੇਖਣ ਨੂੰ ਮਿਲ ਰਹੇ ਹਨ, ਇਨ੍ਹਾਂ’ਚ ਸਭ ਤੋਂ ਪਹਿਲਾ – Mask ਪਾਉਣਾ ਅਤੇ ਆਪਣੇ ਚਿਹਰੇ ਨੂੰ ਢੱਕ ਕੇ ਰੱਖਣਾ। ਕੋਰੋਨਾ ਦੀ ਵਜ੍ਹਾ ਨਾਲ ਬਦਲਦੇ ਹੋਏ ਹਾਲਾਤ ਵਿੱਚ -Mask ਵੀ ਸਾਡੇ ਜੀਵਨ ਦਾ ਹਿੱਸਾ ਬਣ ਗਿਆ। ਵੈਸੇ ਸਾਨੂੰ ਇਸ ਦੀ ਕਦੇ ਆਦਤ ਨਹੀਂ ਰਹੀ ਕਿ ਸਾਡੇ ਆਸ-ਪਾਸ ਦੇ ਬਹੁਤ ਸਾਰੇ ਲੋਕ -Mask ਵਿੱਚ ਦਿਖਾਈ ਦੇਣ ਪਰ ਹੁਣ ਹੋ ਇਹੀ ਰਿਹਾ ਹੈ। ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਜੋ -Mask ਲਾਉਂਦੇ ਨੇ, ਉਹ ਸਭ ਬਿਮਾਰ ਹਨ ਅਤੇ ਜਦ ਮੈਂ -Mask ਦੀ ਗੱਲ ਕਰਦਾ ਹਾਂ ਤਾਂ ਮੈਨੂੰ ਪੁਰਾਣੀ ਗੱਲ ਯਾਦ ਆਉਂਦੀ ਹੈ। ਤੁਹਾਨੂੰ ਸਭ ਨੂੰ ਯਾਦ ਹੋਵੇਗਾ, ਇੱਕ ਜ਼ਮਾਨਾ ਸੀ ਕਿ ਜਦੋਂ ਸਾਡੇ ਦੇਸ਼ ਦੇ ਕਈ ਅਜਿਹੇ ਇਲਾਕੇ ਹੁੰਦੇ ਸਨ ਕਿ ਉੱਥੇ ਜੇ ਕੋਈ ਨਾਗਰਿਕ ਫ਼ਲ ਖਰੀਦਦਾ ਹੋਇਆ ਦਿਸਦਾ ਸੀ ਤਾਂ ਆਂਡੀ-ਗੁਆਂਢੀ ਉਸ ਨੂੰ ਜ਼ਰੂਰ ਪੁੱਛਦੇ ਸਨ ਕਿ ਘਰ ਵਿੱਚ ਕੋਈ ਬਿਮਾਰ ਹੈ। ਯਾਨੀ ਫ਼ਲ ਮਤਲਬ ਬਿਮਾਰੀ ਵਿੱਚ ਹੀ ਖਾਧਾ ਜਾਂਦਾ ਹੈ, ਇਸ ਤਰ੍ਹਾਂ ਇੱਕ ਧਾਰਨਾ ਬਣੀ ਹੋਈ ਸੀ। ਹਾਲਾਂਕਿ ਸਮਾਂ ਬਦਲਿਆ ਅਤੇ ਇਹ ਧਾਰਨਾ ਵੀ ਬਦਲੀ, ਵੈਸੇ ਹੀ  -Mask ਨੂੰ ਲੈ ਕੇ ਵੀ ਧਾਰਨਾ ਹੁਣ ਬਦਲਣ ਵਾਲੀ ਹੀ ਹੈ। ਤੁਸੀਂ ਦੇਖੋਗੇ  -Mask ਹੁਣ ਸੱਭਿਆ ਸਮਾਜ ਦਾ ਪ੍ਰਤੀਕ ਬਣ ਜਾਵੇਗਾ। ਜੇ ਬਿਮਾਰੀ ਤੋਂ ਖੁਦ ਬਚਣਾ ਹੈ ਤੇ ਦੂਜਿਆਂ ਨੂੰ ਬਚਾਉਣਾ ਹੈ ਤਾਂ ਤੁਹਾਨੂੰ -Mask ਲਗਾਉਣਾ ਪਵੇਗਾ ਤੇ ਮੇਰਾ ਤਾਂ Simple ਸੁਝਾਅ ਰਹਿੰਦਾ ਹੈ। ਗਮਛਾ, ਮੂੰਹ ਢਕਣਾ ਹੈ।

ਸਾਥੀਓ, ਸਾਡੇ ਸਮਾਜ ਵਿੱਚ ਇੱਕ ਹੋਰ ਵੱਡੀ ਜਾਗਰੂਕਤਾ ਇਹ ਆਈ ਹੈ ਕਿਹੁਣ ਸਾਰੇ ਲੋਕ ਇਹ ਸਮਝ ਰਹੇ ਹਨ ਕਿ ਜਨਤਕ ਥਾਵਾਂ ‘ਤੇ ਥੁੱਕਣ ਦੇ ਕੀ ਨੁਕਸਾਨ ਹੋ ਸਕਦੇ ਹਨ। ਇੱਥੇ, ਉੱਥੇ, ਕਿਤੇ ਵੀ ਥੁੱਕ ਦੇਣਾ, ਗ਼ਲਤ ਆਦਤਾਂ ਦਾ ਹਿੱਸਾ ਬਣਿਆ ਹੋਇਆ ਸੀ। ਇਹ ਸਵੱਛਤਾ ਤੇ ਸਿਹਤ ਨੂੰ ਗੰਭੀਰ ਚੁਣੌਤੀ ਵੀ ਦਿੰਦਾ ਸੀ। ਵੈਸੇ ਇੱਕਤਰ੍ਹਾਂ ਨਾਲ ਦੇਖੀਏ ਤਾਂ ਅਸੀਂ ਹਮੇਸ਼ਾ ਤੋਂ ਹੀ ਇਸ ਸਮੱਸਿਆ ਨੂੰ ਜਾਣਦੇ ਰਹੇ ਹਾਂ ਪਰ ਇਹ ਸਮੱਸਿਆ ਸਮਾਜ ‘ਚੋਂ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ, ਹੁਣ ਉਹ ਸਮਾਂ ਆ ਗਿਆ ਹੈ ਕਿ ਇਸ ਬੁਰੀ ਆਦਤ ਨੂੰ ਹਮੇਸ਼ਾ-ਹਮੇਸ਼ਾ ਦੇ ਲਈ ਖ਼ਤਮ ਕਰ ਦਿੱਤਾ ਜਾਵੇ। ਕਹਿੰਦੇ ਹਨ ‘Better Late Than Never’’ ਤਾਂ ਦੇਰ ਭਾਵੇਂ ਹੋ ਗਈ ਹੋਵੇ ਪਰ ਹੁਣ ਇਹ ਥੁੱਕਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ, ਇਹ ਗੱਲਾਂ ਜਿੱਥੇ Basic Hygiene ਦਾ ਪੱਧਰ ਵਧਾਉਣਗੀਆਂ, ਉੱਥੇ ਕੋਰੋਨਾ ਸੰਕਰਮਣ ਨੂੰ ਫੈਲਣ ਤੋਂ ਰੋਕਣ ਵਿੱਚ ਵੀ ਮਦਦ ਕਰਨਗੀਆਂ।

ਮੇਰੇ ਪਿਆਰੇ ਦੇਸ਼ਵਾਸੀਓ, ਇਹ ਸੁਖਦ ਸੰਜੋਗ ਹੀ ਹੈ ਕਿ ਅੱਜ ਜਦ ਤੁਹਾਡੇ ਨਾਲ ਮੈਂ ‘ਮਨ ਕੀ ਬਾਤ’ ਕਰ ਰਿਹਾ ਹਾਂ ਤਾਂ ਅਕਸ਼ੈ ਤ੍ਰਿਤੀਆ ਦਾ ਪਾਵਨ ਤਿਉਹਾਰ ਵੀ ਹੈ। ਸਾਥੀਓ, ਕਸ਼ੈਯ ਦਾ ਅਰਥ ਹੁੰਦੈ ਵਿਨਾਸ਼ ਪਰ ਜੋ ਕਦੇ ਨਸ਼ਟ ਨਾ ਹੋਵੇ ਜੋ ਕਦੇ ਖਤਮ ਨਾ ਹੋਵੇ ਉਹ ਅਕਸ਼ੈ ਹੈ। ਆਪਣੇ ਘਰਾਂ ‘ਚ ਅਸੀਂ ਇਸ ਤਿਉਹਾਰ ਨੂੰ ਹਰ ਸਾਲ ਮਨਾਉਂਦੇ ਹਾਂ ਪਰ ਇਸ ਸਾਲ ਸਾਡੇ ਲਈ ਇਸ ਦਾ ਇੱਕ ਵਿਸ਼ੇਸ਼ ਮਹੱਤਵ ਹੈ। ਅੱਜ ਦੇ ਮੁਸ਼ਕਿਲ ਸਮੇਂ ਵਿੱਚ ਇਹ ਇੱਕ ਅਜਿਹਾ ਦਿਨ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੀ ਆਤਮਾ, ਸਾਡੀ ਭਾਵਨਾ ਅਕਸ਼ੈ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਵੇਂ ਕਿੰਨੀਆਂ ਵੀ ਮੁਸ਼ਕਿਲਾਂ ਰਾਹ ਰੋਕਣ, ਭਾਵੇਂ ਕਿੰਨੀਆਂ ਵੀ ਮੁਸੀਬਤਾਂ ਆਉਣ, ਭਾਵੇਂ ਕਿੰਨੀਆਂ ਵੀ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇ, ਇਨ੍ਹਾਂ ਨਾਲ ਲੜਨ ਅਤੇ ਜੂਝਣ ਦੀਆਂ ਇਨਸਾਨੀ ਭਾਵਨਾਵਾਂ ਅਕਸ਼ੈ ਹਨ। ਮੰਨਿਆ ਜਾਂਦਾ ਹੈ ਕਿ ਇਹੀ ਉਹ ਦਿਨ ਹੈ, ਜਿਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਭਗਵਾਨ ਸੂਰਿਆ ਦੇਵ ਦੇ ਅਸ਼ੀਰਵਾਦ ਨਾਲ ਪਾਂਡਵਾਂ ਨੂੰ ਅਕਸ਼ੈ ਪਾਤਰ ਮਿਲਿਆ ਸੀ। ਅਕਸ਼ੈ ਪਾਤਰ ਯਾਨੀ ਇੱਕ ਐਸਾ ਬਰਤਨ, ਜਿਸ ਵਿੱਚ ਭੋਜਨ ਕਦੇ ਖਤਮ ਨਹੀਂ ਹੁੰਦਾ, ਸਾਡੇ ਅੰਨਦਾਤਾ ਕਿਸਾਨ ਹਰ ਹਾਲਾਤ ਵਿੱਚ ਦੇਸ਼ ਦੇ ਲਈ, ਸਾਡੇ ਸਭ ਦੇ ਲਈ ਇਸੇ ਭਾਵਨਾ ਨਾਲ ਮਿਹਨਤ ਕਰਦੇ ਹਨ। ਇਨ੍ਹਾਂ ਦੀ ਹੀ ਮਿਹਨਤ ਨਾਲ ਅੱਜ ਸਾਡੇ ਸਾਰਿਆਂ ਲਈ, ਗ਼ਰੀਬਾਂ ਦੇ ਲਈ ਦੇਸ਼ ਦੇ ਕੋਲ ਅਕਸ਼ੈ ਅੰਨ ਭੰਡਾਰ ਹੈ। ਇਸ ਅਕਸ਼ੈ ਤ੍ਰਿਤੀਆ ‘ਤੇ ਸਾਨੂੰ ਆਪਣੇ ਵਾਤਾਵਰਣ, ਜੰਗਲ, ਨਦੀਆਂ ਅਤੇ ਪੂਰੇ Ecosystem ਦੀ ਸੁਰੱਖਿਆ ਦੇ ਬਾਰੇ ਵਿੱਚ ਵੀ ਸੋਚਣਾ ਚਾਹੀਦਾ ਹੈ ਜੋ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੇ ਅਸੀਂ ਅਕਸ਼ੈ ਰਹਿਣਾ ਚਾਹੁੰਦਾ ਹਾਂ ਤਾਂ ਸਾਨੂੰ ਪਹਿਲਾਂ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸਾਡੀ ਧਰਤੀ ਅਕਸ਼ੈ ਰਹੇ।

ਕੀ ਤੁਸੀਂ ਜਾਣਦੇ ਹੋ ਕਿ ਅਕਸ਼ੈ ਤ੍ਰਿਤੀਆ ਦਾ ਇਹ ਤਿਉਹਾਰ, ਦਾਨ ਦੀ ਸ਼ਕਤੀ ਯਾਨੀ Power of Giving ਦਾ ਵੀ ਇੱਕ ਮੌਕਾ ਹੁੰਦਾ ਹੈ। ਅਸੀਂ ਹਿਰਦੇ ਦੀ ਭਾਵਨਾ ਨਾਲ ਜੋ ਕੁਝ ਵੀ ਦਿੰਦੇ ਹਾਂ, ਦਰਅਸਲ ਮਹੱਤਵ ਉਸੇ ਦਾ ਹੀ ਹੁੰਦਾ ਹੈ। ਇਹ ਗੱਲ ਮਹੱਤਵਪੂਰਨ ਨਹੀਂ ਕਿ ਅਸੀਂ ਕੀ ਦਿੰਦੇ ਹਾਂ ਤੇ ਕਿੰਨਾ ਦਿੰਦੇ ਹਾਂ। ਸੰਕਟ ਦੇ ਇਸ ਦੌਰ ਵਿੱਚ ਸਾਡਾ ਛੋਟਾ ਜਿਹਾ ਉੱਦਮ ਸਾਡੇ ਆਲੇ-ਦੁਆਲੇ ਦੇ ਬਹੁਤ ਸਾਰੇ ਲੋਕਾਂ ਲਈ ਬਹੁਤ ਵੱਡੀ ਤਾਕਤ ਬਣ ਸਕਦਾ ਹੈ। ਸਾਥੀਓ ਜੈਨ ਪਰੰਪਰਾ ਵਿੱਚ ਵੀ ਇਹ ਬਹੁਤ ਪਵਿੱਤਰ ਦਿਨ ਹੈ, ਕਿਉਂਕਿ ਪਹਿਲੇ ਤੀਰਥਾਂਕਰ ਭਗਵਾਨ ਰਿਸ਼ਭ ਦੇਵ ਦੇ ਜੀਵਨ ਦਾ ਇਹ ਇੱਕ ਮਹੱਤਵਪੂਰਨ ਦਿਨ ਰਿਹਾ ਹੈ। ਇਸ ਤਰ੍ਹਾਂ ਦੇ ਹਾਲਾਤ ਵਿੱਚ ਜੈਨ ਸਮਾਜ ਇਸ ਨੂੰ ਇੱਕਤਿਉਹਾਰ ਦੇ ਰੂਪ ਵਿੱਚ ਮਨਾਉਂਦਾ ਹੈ ਅਤੇ ਇਸ ਲਈ ਇਹ ਸਮਝਣਾ ਅਸਾਨ ਹੈ ਕਿ ਕਿਉਂ ਇਸ ਦਿਨ ਨੂੰ ਲੋਕ ਕਿਸੇ ਵੀ ਸ਼ੁਭ ਕਾਰਜ ਸ਼ੁਰੂ ਕਰਨਾ ਪਸੰਦ ਕਰਦੇ ਹਨ, ਕਿਉਂਕਿ ਅੱਜ ਕੁਝ ਨਵਾਂ ਸ਼ੁਰੂ ਕਰਨ ਦਾ ਦਿਨ ਹੈ ਤਾਂ ਏਦਾਂ ਦੇ ਹਾਲਾਤ ਵਿੱਚ ਕੀ ਅਸੀਂ ਸਾਰੇ ਮਿਲ ਕੇ ਆਪਣੇ ਉੱਦਮਾਂ ਨਾਲ ਆਪਣੀ ਧਰਤੀ ਨੂੰ ਅਕਸ਼ੈ ਅਤੇ ਅਵਿਨਾਸ਼ੀ ਬਨਾਉਣ ਦਾ ਸੰਕਲਪ ਲੈ ਸਕਦੇ ਹਾਂ? ਸਾਥੀਓ, ਅੱਜ ਭਗਵਾਨ ਬਸਵੇਸ਼ਵਰ ਜੀ ਦੀ ਵੀ ਜਯੰਤੀ ਹੈ। ਇਹ ਮੇਰਾ ਸੁਭਾਗ ਰਿਹਾ ਹੈ ਕਿ ਮੈਨੂੰ ਭਗਵਾਨ ਬਸਵੇਸ਼ਵਰ ਦੀਆਂ ਯਾਦਾਂ ਤੇ ਉਨ੍ਹਾਂ ਦੇ ਸੰਦੇਸ਼ ਨਾਲ ਵਾਰ-ਵਾਰ ਜੁੜਨ ਦਾ, ਸਿੱਖਣ ਦਾ ਮੌਕਾ ਮਿਲਿਆ। ਦੇਸ਼ ਅਤੇ ਦੁਨੀਆਂ ਵਿੱਚ ਭਗਵਾਨ ਬਸਵੇਸ਼ਵਰ ਦੇ ਸਾਰੇ ਪੈਰੋਕਾਰਾਂ ਨੂੰ, ਉਨ੍ਹਾਂ ਦੀ ਜਯੰਤੀ ‘ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ।

ਸਾਥੀਓ, ਰਮਜ਼ਾਨ ਦਾ ਵੀ ਪਵਿੱਤਰ ਮਹੀਨਾ ਸ਼ੁਰੂ ਹੋ ਚੁੱਕਾ ਹੈ, ਜਦੋਂ ਪਿਛਲੀ ਵਾਰ ਰਮਜ਼ਾਨ ਮਨਾਇਆ ਗਿਆ ਸੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਰਮਜ਼ਾਨ ਵਿੱਚ ਇੰਨੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਹੁਣ ਜਦ ਪੂਰੇ ਸੰਸਾਰ ਵਿੱਚ ਇਹ ਮੁਸੀਬਤ ਆ ਹੀ ਗਈ ਹੈ ਤਾਂ ਸਾਡੇ ਸਾਹਮਣੇ ਮੌਕਾ ਹੈ ਇਸ ਰਮਜ਼ਾਨ ਨੂੰ ਸੰਜਮ, ਸਦਭਾਵਨਾ, ਸੰਵੇਦਨਸ਼ੀਲਤਾ ਤੇ ਸੇਵਾਭਾਵ ਦਾ ਪ੍ਰਤੀਕ ਬਣਾਈਏ। ਇਸ ਵਾਰ ਅਸੀਂ ਪਹਿਲਾਂ ਤੋਂ ਜ਼ਿਆਦਾ ਇਬਾਦਤ ਕਰੀਏ ਤਾਂ ਕਿ ਈਦ ਆਉਣ ਤੋਂ ਪਹਿਲਾਂ ਦੁਨੀਆਂ ਕੋਰੋਨਾ ਮੁਕਤ ਹੋ ਜਾਵੇ ਅਤੇ ਅਸੀਂ ਪਹਿਲਾਂ ਦੀ ਤਰ੍ਹਾਂ ਖੁਸ਼ੀ ਤੇ ਉਤਸ਼ਾਹ ਨਾਲ ਈਦ ਮਨਾਈਏ। ਮੈਨੂੰ ਵਿਸ਼ਵਾਸ ਹੈ ਕਿ ਰਮਜ਼ਾਨ ਦੇ ਇਨ੍ਹਾਂ ਦਿਨਾਂ ਵਿੱਚ ਖੇਤਰੀ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਕੋਰੋਨਾ ਦੇ ਖ਼ਿਲਾਫ਼ ਚੱਲ ਰਹੀ ਇਸ ਲੜਾਈ ਨੂੰ ਅਸੀਂ ਹੋਰ ਮਜ਼ਬੂਤ ਕਰਾਂਗੇ। ਸੜਕਾਂ ‘ਤੇ, ਬਜ਼ਾਰਾਂ ਵਿੱਚ, ਮੁਹੱਲਿਆਂ ਵਿੱਚ Physical Distancing ਦੇ ਨਿਯਮਾਂ ਦਾ ਪਾਲਣ ਅਜੇ ਬਹੁਤ ਜ਼ਰੂਰੀ ਹੈ। ਮੈਂ ਅੱਜ ਉਨ੍ਹਾਂ ਸਾਰੇ Community Leaders ਦੇ ਪ੍ਰਤੀ ਵੀ ਆਭਾਰ ਪ੍ਰਗਟ ਕਰਦਾ ਹਾਂ ਜੋ ਦੋ ਗਜ ਦੂਰੀ ਅਤੇ ਘਰ ਤੋਂ ਬਾਹਰ ਨਾ ਨਿਕਲਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਵਾਕਿਆ ਹੀ ਕੋਰੋਨਾ ਨੇ ਇਸ ਵਾਰ ਭਾਰਤ ਸਮੇਤ ਦੁਨੀਆਂ ਭਰ ਵਿੱਚ ਤਿਉਹਾਰਾਂ ਨੂੰ ਮਨਾਉਣ ਦਾ ਸਰੂਪ ਹੀ ਬਦਲ ਦਿੱਤਾ ਹੈ, ਰੰਗ-ਰੂਪ ਬਦਲ ਦਿੱਤੇ ਹਨ। ਅਜੇ ਪਿਛਲੇ ਦਿਨਾਂ ‘ਚ ਹੀ ਸਾਡੇ ਇੱਥੇ ਵੀ ਬੀਹੂ, ਵਿਸਾਖੀ, ਪੁਥੰਡੂ, ਵਿਸ਼ੂ , ਓੜੀਆ New Year ਇਸ ਤਰ੍ਹਾਂ ਦੇ ਅਨੇਕਾਂ ਤਿਉਹਾਰ ਆਏ। ਅਸੀਂ ਦੇਖਿਆ ਕਿ ਲੋਕਾਂ ਨੇ ਕਿਸ ਤਰ੍ਹਾਂਇਨ੍ਹਾਂਤਿਉਹਾਰਾਂ ਨੂੰ ਘਰ ਵਿੱਚ ਰਹਿ ਕੇ ਅਤੇ ਬੜੀ ਸਾਦਗ਼ੀ ਦੇ ਨਾਲ ਸਮਾਜ ਦੇ ਪ੍ਰਤੀ ਸ਼ੁਭਚਿੰਤਨ ਦੇ ਨਾਲ ਤਿਉਹਾਰਾਂ ਨੂੰ ਮਨਾਇਆ। ਆਮ ਤੌਰ ‘ਤੇ ਇਨ੍ਹਾਂਤਿਉਹਾਰਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਨਾਲ ਪੂਰੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਂਦੇ ਸੀ, ਘਰ ਤੋਂ ਬਾਹਰ ਨਿਕਲ ਕੇ ਆਪਣੀ ਖੁਸ਼ੀ ਸਾਂਝੀ ਕਰਦੇ ਸੀ ਪਰ ਇਸ ਵਾਰ ਕਿਸੇ ਨੇ ਸੰਜਮ ਵਰਤਿਆ, ਲੌਕਡਾਊਨ ਦੇ ਨਿਯਮਾਂ ਦਾ ਪਾਲਣ ਕੀਤਾ। ਅਸੀਂ ਦੇਖਿਆ ਕਿ ਇਸ ਵਾਰ ਸਾਡੇ ਈਸਾਈ ਦੋਸਤਾਂ ਨੇ ਈਸਟਰ (Easter)’ ਵੀ ਘਰ ਵਿੱਚ ਹੀ ਮਨਾਇਆ। ਆਪਣੇ ਸਮਾਜ, ਆਪਣੇ ਦੇਸ਼ ਦੇ ਪ੍ਰਤੀ ਇਹ ਜ਼ਿੰਮੇਵਾਰੀ ਨਿਭਾਉਣਾ ਅੱਜ ਦੀ ਬਹੁਤ ਵੱਡੀ ਜ਼ਰੂਰਤ ਹੈ ਤਾਂ ਹੀ ਅਸੀਂ ਕੋਰੋਨਾ ਦੇ ਫੈਲਾਅ ਨੂੰ ਰੋਕ ਪਾਉਣ ਵਿੱਚ ਕਾਮਯਾਬ ਹੋਵਾਂਗੇ। ਕੋਰੋਨਾ ਵਰਗੀ ਵੈਸ਼ਵਿਕ ਮਹਾਮਾਰੀ ਨੂੰ ਹਰਾ ਸਕਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਵੈਸ਼ਵਿਕ ਮਹਾਮਾਰੀ ਦੇ ਸੰਕਟ ਦੇ ਵਿੱਚ ਤੁਹਾਡੇ ਪਰਿਵਾਰ ਦੇ ਇੱਕ ਮੈਂਬਰ ਦੇ ਨਾਤੇ ਤੇ ਤੁਸੀਂ ਸਭ ਵੀ ਮੇਰੇ ਹੀ ਪਰਿਵਾਰ ਦੇ ਮੈਂਬਰ ਹੋ। ਇਸ ਲਈ ਕੁਝ ਸੰਕੇਤ ਕਰਨਾ, ਕੁਝ ਸੁਝਾਅ ਦੇਣਾ ਇਹ ਮੇਰੀ ਜ਼ਿੰਮੇਵਾਰੀ ਵੀ ਬਣਦੀ ਹੈ। ਮੈਂ ਦੇਸ਼ਵਾਸੀਆਂ ਨੂੰ, ਮੈਂ ਤੁਹਾਨੂੰ ਬੇਨਤੀ ਕਰਾਂਗਾ, ਅਸੀਂ ਬਿਲਕੁਲ ਹੀ ਜ਼ਿਆਦਾ ਆਤਮ-ਵਿਸ਼ਵਾਸ ਵਿੱਚ ਨਾਫ਼ਸ ਜਾਈਏ, ਅਸੀਂ ਏਦਾਂ ਦਾ ਵਿਚਾਰ ਨਾ ਪਾਲ ਲਈਏ ਕਿ ਸਾਡੇ ਸ਼ਹਿਰ ਵਿੱਚ, ਸਾਡੇ ਪਿੰਡ ਵਿੱਚ, ਸਾਡੀ ਗਲ੍ਹੀ ਵਿੱਚ, ਸਾਡੇ ਦਫ਼ਤਰ ਵਿੱਚ ਅਜੇ ਤੱਕ ਕੋਰੋਨਾ ਪਹੁੰਚਿਆ ਨਹੀਂ ਹੈ, ਇਸ ਲਈ ਹੁਣ ਪਹੁੰਚਣ ਵਾਲਾ ਨਹੀਂ ਹੈ। ਦੇਖੋ, ਏਦਾਂ ਦੀ ਗਲਤੀ ਕਦੇ ਨਾ ਪਾਲਿਓ, ਦੁਨੀਆਂ ਦਾ ਤਜ਼ਰਬਾ ਸਾਨੂੰ ਬਹੁਤ ਕੁਝ ਕਹਿ ਰਿਹਾ ਹੈ ਤੇ ਸਾਡੇ ਇੱਥੇ ਤਾਂ ਵਾਰ-ਵਾਰ ਕਿਹਾ ਜਾਂਦਾ ਹੈ, ‘ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ’। ਯਾਦ ਰੱਖੋ, ਸਾਡੇ ਪੂਰਵਜਾਂ ਨੇ ਸਾਨੂੰ ਇਨ੍ਹਾਂ ਸਾਰੇ ਵਿਸ਼ਿਆਂ ਵਿੱਚ ਬਹੁਤ ਅੱਛਾ ਮਾਰਗ-ਦਰਸ਼ਨ ਕੀਤਾ ਹੈ। ਸਾਡੇ ਪੂਰਵਜਾਂ ਨੇ ਕਿਹਾ ਹੈ ਕਿ-

‘ਅਗਨੀ: ਸ਼ੇਸ਼ਮ੍ ਰਿਣ: ਸ਼ੇਸ਼ਮ੍ ,

ਵਯਾਧਿ : ਸ਼ੇਸ਼ਮ੍ ਤਥੈਵਚ।

ਪੁਨ: ਪੁਨ: ਪ੍ਰਵਰਧੇਤ,

ਤਸ੍ਮਾਤ੍ ਸ਼ੇਸ਼ਮ੍ ਨ ਕਾਰਯੇਤ।।

( ‘अग्नि: शेषम् ऋण: शेषम् ,

व्याधि: शेषम् तथैवच।

पुनः पुनः प्रवर्धेत,

तस्मात् शेषम् न कारयेत।|  )

( Agni: Shesham Rina: Shesham,

Vyadhi: SheshamTathaivacha.

Punah: Punah: Pravardheta,

Tasmaat Shesham na Kaaryet ||  )

ਅਰਥਾਤ ਹਲਕੇ ‘ਚ ਲੈ ਕੇ ਛੱਡ ਦਿੱਤੀ ਗਈ ਅੱਗ, ਕਰਜ਼ ਅਤੇ ਬਿਮਾਰੀ, ਮੌਕਾ ਮਿਲਦਿਆਂ ਹੀ ਦੁਬਾਰਾ ਵਧ ਕੇ ਖ਼ਤਰਨਾਕ ਹੋ ਜਾਂਦੀ ਹੈ। ਇਸ ਲਈ  ਇਨ੍ਹਾਂ ਦਾ ਪੂਰੀ ਤਰ੍ਹਾਂ ਇਲਾਜ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ  ਬਹੁਤ ਉਤਸ਼ਾਹ ਵਿੱਚ ,ਸਥਾਨਕ ਪੱਧਰ ‘ਤੇ, ਕਿਤੇ ਵੀ ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ।ਇਸ ਦਾ ਹਮੇਸ਼ਾ-ਹਮੇਸ਼ਾ ਸਾਨੂੰ ਧਿਆਨ ਰੱਖਣਾ ਹੀ ਹੋਵੇਗਾ ਅਤੇ ਮੈਂ ਫਿਰ ਇੱਕ ਵਾਰ ਕਹਾਂਗਾ “ਦੋ ਗਜ ਦੂਰੀ, ਬਹੁਤ ਹੈ ਜ਼ਰੂਰੀ”। ਤੁਹਾਡੇ ਸਭ ਦੀ ਉੱਤਮ ਸਿਹਤ ਦੀ ਕਾਮਨਾ ਕਰਦੇ ਹੋਏ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ। ਅਗਲੀ ‘ਮਨ ਕੀ ਬਾਤ’ ਦੇ ਸਮੇਂ ਜਦ ਮਿਲੀਏ ਤਾਂ ਇਸ ਵੈਸ਼ਵਿਕ ਮਹਾਮਾਰੀ ਤੋਂ ਕੁਝ ਮੁਕਤੀ ਦੀਆਂ ਖ਼ਬਰਾਂ ਦੁਨੀਆਂ ਭਰ ਤੋਂ ਆਉਣ। ਮਾਨਵ ਜਾਤ ਇਨ੍ਹਾਂ ਮੁਸੀਬਤਾਂ ਤੋਂ ਬਾਹਰ ਆਏ। ਇਸ ਪ੍ਰਾਰਥਨਾ ਦੇ ਨਾਲ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।

*****

ਵੀਆਰਆਰਕੇ/ਐੱਸਐੱਚ/ਵੀਕੇ