Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਮਨ ਕੀ ਬਾਤ 2.0’ ਦੀ 10ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.03.2020)


ਮੇਰੇ ਪਿਆਰੇ ਦੇਸ਼ਵਾਸੀਓ! ਆਮ ਤੌਰ ਤੇ ਮਨ ਕੀ ਬਾਤਵਿੱਚ ਮੈਂ ਕਈ ਵਿਸ਼ਿਆਂ ਨੂੰ ਲੈ ਕੇ ਆਉਂਦਾ ਹਾਂ, ਲੇਕਿਨ ਅੱਜ ਦੇਸ਼ ਅਤੇ ਦੁਨੀਆਂ ਦੇ ਮਨ ਵਿੱਚ ਕੇਵਲ ਤੇ ਕੇਵਲ ਇੱਕ ਹੀ ਗੱਲ ਹੈ, ਕੋਰੋਨਾ ਵੈਸ਼ਵਿਕ ਮਹਾਮਾਰੀ ਤੋਂ ਆਇਆ ਹੋਇਆ ਇਹ ਭਿਅੰਕਰ ਸੰਕਟ। ਅਜਿਹੇ ਵਿੱਚ ਮੈਂ ਹੋਰ ਕੁਝ ਗੱਲਾਂ ਕਰਾਂ, ਉਹ ਉਚਿਤ ਨਹੀਂ ਹੋਵੇਗਾ। ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਕਰਾਂ, ਲੇਕਿਨ ਅੱਜ ਮੇਰਾ ਮਨ ਕਰਦਾ ਹੈ ਕਿ ਇਸੇ ਮਹਾਮਾਰੀ ਦੇ ਬਾਰੇ ਵਿੱਚ ਕੁਝ ਗੱਲਾਂ ਦੱਸਾਂ, ਪ੍ਰੰਤੂ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ਵਾਸੀਆਂ ਤੋਂ ਖ਼ਿਮਾ ਮੰਗਦਾ ਹਾਂ ਅਤੇ ਮੇਰੀ ਆਤਮਾ ਕਹਿੰਦੀ ਹੈ ਕਿ ਤੁਸੀਂ ਮੈਨੂੰ ਜ਼ਰੂਰ ਮੁਆਫ਼ ਕਰੋਗੇ, ਕਿਉਂਕਿ ਕੁਝ ਅਜਿਹੇ ਫੈਸਲੇ ਲੈਣੇ ਪਏ ਨੇ, ਜਿਸ ਦੀ ਵਜ੍ਹਾ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਹਿਣੀਆਂ ਪੈ ਰਹੀਆਂ ਨੇ। ਖ਼ਾਸ ਤੌਰ ਤੇ ਮੇਰੇ ਗ਼ਰੀਬ ਭਾਈ-ਭੈਣਾਂ ਨੂੰ ਦੇਖਦਾ ਹਾਂ ਤਾਂ ਜ਼ਰੂਰ ਲੱਗਦਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੋਵੇਗਾ, ਕਿਹੋ ਜਿਹਾ ਪ੍ਰਧਾਨ ਮੰਤਰੀ ਹੈ, ਸਾਨੂੰ ਇਸ ਮੁਸੀਬਤ ਵਿੱਚ ਪਾ ਦਿੱਤਾ। ਉਨ੍ਹਾਂ ਤੋਂ ਵੀ ਮੈਂ ਖ਼ਾਸ ਤੌਰ ਤੇ ਖ਼ਿਮਾ ਮੰਗਦਾ ਹਾਂ। ਹੋ ਸਕਦਾ ਹੈ ਬਹੁਤ ਸਾਰੇ ਲੋਕ ਮੇਰੇ ਨਾਲ ਨਾਰਾਜ਼ ਵੀ ਹੋਣ ਕਿ ਅਜਿਹਾ ਕਿਸ ਤਰ੍ਹਾਂ ਸਭ ਨੂੰ ਘਰ ਵਿੱਚ ਬੰਦ ਕਰ ਰੱਖਿਆ ਹੈ। ਮੈਂ ਤੁਹਾਡੀਆਂ ਦਿੱਕਤਾਂ ਸਮਝਦਾ ਹਾਂ, ਤੁਹਾਡੀ ਪ੍ਰੇਸ਼ਾਨੀ ਵੀ ਸਮਝਦਾ ਹਾਂ, ਲੇਕਿਨ ਭਾਰਤ ਵਰਗੇ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਕੋਰੋਨਾ ਦੇ ਖ਼ਿਲਾਫ਼ ਲੜਾਈ ਦੇ ਲਈ ਇਹ ਕਦਮ ਚੁੱਕੇ ਬਿਨਾ ਕੋਈ ਰਸਤਾ ਨਹੀਂ ਸੀ। ਕੋਰੋਨਾ ਦੇ ਖ਼ਿਲਾਫ਼ ਲੜਾਈ ਜੀਵਨ ਅਤੇ ਮੌਤ ਦੇ ਦਰਮਿਆਨ ਲੜਾਈ ਹੈ। ਇਸ ਲੜਾਈ ਵਿੱਚ ਅਸੀਂ ਜਿੱਤਣਾ ਹੈ ਅਤੇ ਇਸ ਲਈ ਇਹ ਕਠੋਰ ਕਦਮ ਚੁੱਕਣੇ ਬਹੁਤ ਲਾਜ਼ਮੀ ਸਨ। ਕਿਸੇ ਦਾ ਮਨ ਨਹੀਂ ਕਰਦਾ ਅਜਿਹੇ ਕਦਮਾਂ ਦੇ ਲਈ। ਲੇਕਿਨ ਦੁਨੀਆਂ ਦੇ ਹਾਲਾਤ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਇਹੀ ਇੱਕ ਰਸਤਾ ਬਚਿਆ ਹੈ। ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣਾ ਹੈ। ਮੈਂ ਫਿਰ ਇੱਕ ਵਾਰ ਤੁਹਾਨੂੰ ਜੋ ਅਸੁਵਿਧਾ ਹੋਈ ਹੈ, ਕਠਿਨਾਈ ਹੋਈ ਹੈ ਉਸ ਦੇ ਲਈ ਖ਼ਿਮਾ ਮੰਗਦਾ ਹਾਂ। ਸਾਥੀਓ, ਸਾਡੇ ਇੱਥੇ ਕਿਹਾ ਗਿਆ ਹੈ :

ਏਵੰ ਏਵੰ ਵਿਕਾਰ:, ਅਪੀ ਤਰੁਨਹਾ ਸਾਧਯਤੇ ਸੁਖੰ।

( ‘एवं एवं विकारः, अपी तरुन्हा साध्यते सुखं’ )

ਯਾਨੀ ਬਿਮਾਰੀ ਅਤੇ ਉਸ ਦੇ ਪ੍ਰਕੋਪ ਨਾਲ ਸ਼ੁਰੂਆਤ ਤੋਂ ਹੀ ਨਿਪਟਣਾ ਚਾਹੀਦੈ। ਬਾਅਦ ਵਿੱਚ ਰੋਗ ਲਾਇਲਾਜ ਹੋ ਜਾਂਦੇ ਹਨ। ਫਿਰ ਇਲਾਜ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਅੱਜ ਪੂਰਾ ਹਿੰਦੁਸਤਾਨ, ਹਰ ਹਿੰਦੁਸਤਾਨੀ ਇਹੀ ਕਰ ਰਿਹਾ ਹੈ। ਭਰਾਵੋ, ਭੈਣੋ, ਮਾਤਾਓ, ਬਜ਼ੁਰਗੋ, ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਕੈਦ ਕਰ ਦਿੱਤਾ ਹੈ, ਇਹ ਗਿਆਨ-ਵਿਗਿਆਨ, ਗ਼ਰੀਬ-ਅਮੀਰ, ਕਮਜ਼ੋਰ-ਤਾਕਤਵਰ ਹਰ ਕਿਸੇ ਨੂੰ ਚੁਣੌਤੀ ਦੇ ਰਿਹਾ ਹੈ। ਇਹ ਨਾ ਤਾਂ ਰਾਸ਼ਟਰ ਦੀਆਂ ਸੀਮਾਵਾਂ ਵਿੱਚ ਬੰਨ੍ਹਿਆ ਹੋਇਆ ਹੈ ਨਾ ਹੀ ਇਹ ਕੋਈ ਖੇਤਰ ਦੇਖਦਾ ਹੈ, ਨਾ ਹੀ ਮੌਸਮ।

ਇਹ ਵਾਇਰਸ ਇਨਸਾਨ ਨੂੰ ਮਾਰਨ ਤੇ ਅਤੇ ਸਮਾਪਤ ਕਰਨ ਦੀ ਜ਼ਿੱਦ ਕਰੀ ਬੈਠਾ ਹੈ ਅਤੇ ਇਸ ਲਈ ਸਾਰੇ ਲੋਕਾਂ ਨੂੰ, ਪੂਰੀ ਮਾਨਵ ਜਾਤੀ ਨੂੰ ਇਸ ਵਾਇਰਸ ਨੂੰ ਖ਼ਤਮ ਕਰਨ ਲਈ ਇੱਕਜੁੱਟ ਹੋ ਕੇ ਸੰਕਲਪ ਲੈਣਾ ਹੀ ਹੋਏਗਾ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਲੌਕਡਾਊਨ ਦਾ ਪਾਲਣ ਕਰ ਰਹੇ ਨੇ ਤਾਂ ਅਜਿਹਾ ਕਰਕੇ ਜਿਵੇਂ ਉਹ ਦੂਸਰਿਆਂ ਦੀ ਮਦਦ ਕਰ ਰਹੇ ਨੇ। ਉਹ ਭਾਈ ਇਹ ਭੁਲੇਖਾ ਪਾਲਣਾ ਸਹੀ ਨਹੀਂ ਐ, ਇਹ ਲੌਕਡਾਊਨ ਆਪਣੇ ਖੁਦ ਦੇ ਬਚਣ ਲਈ ਐ। ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ, ਆਪਣੇ ਪਰਿਵਾਰ ਨੂੰ ਬਚਾਉਣਾ ਹੈ, ਅਜੇ ਤੁਹਾਨੂੰ ਆਉਣ ਵਾਲੇ ਕਈ ਦਿਨਾਂ ਤੱਕ ਇਸੇ ਤਰ੍ਹਾਂ ਹੌਸਲਾ ਦਿਖਾਉਣਾ ਹੀ ਹੈ।

ਲਕਸ਼ਮਣ ਰੇਖਾ ਦਾ ਪਾਲਣ ਕਰਨਾ ਹੀ ਹੈ। ਸਾਥੀਓ ਮੈਂ ਵੀ ਜਾਣਦਾ ਹਾਂ ਕਿ ਕੋਈ ਕਾਨੂੰਨ ਤੋੜਨਾ ਨਹੀਂ ਚਾਹੁੰਦਾ, ਨਿਯਮ ਤੋੜਨਾ ਨਹੀਂ ਚਾਹੁੰਦਾ, ਲੇਕਿਨ ਕੁਝ ਲੋਕ ਅਜਿਹਾ ਕਰ ਰਹੇ ਨੇ, ਕਿਉਂਕਿ ਅਜੇ ਵੀ ਉਹ ਸਥਿਤੀ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ, ਅਜਿਹੇ ਲੋਕਾਂ ਨੂੰ ਇਹੀ ਕਹਾਂਗਾ ਕਿ ਲੌਕਡਾਊਨ ਦਾ ਨਿਯਮ ਤੋੜੋਗੇ ਤਾਂ ਕੋਰੋਨਾ ਵਾਇਰਸ ਤੋਂ ਬਚਣਾ ਮੁਸ਼ਕਿਲ ਹੋ ਜਾਏਗਾ। ਦੁਨੀਆਂ ਭਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੁਝ ਅਜਿਹੀ ਹੀ ਖ਼ੁਸ਼ਫਹਿਮੀ ਸੀ। ਅੱਜ ਇਹ ਸਾਰੇ ਪਛਤਾ ਰਹੇ ਨੇ। ਸਾਥੀਓ ਸਾਡੇ ਇੱਥੇ ਕਿਹਾ ਗਿਆ ਹੈ :

ਆਰੋਗਯਮ ਪਰੰ ਭਾਗਯਮ ਸਵਾਸਥਯੰ ਸਰਵਾਰਥ ਸਾਧਨੰ

(‘आर्योग्यम परं भागय्म स्वास्थ्यं सर्वार्थ साधनं’ )

ਯਾਨੀ ਅਰੋਗ ਹੋਣਾ ਹੀ ਸਭ ਤੋਂ ਵੱਡਾ ਭਾਗ ਹੈ। ਦੁਨੀਆਂ ਵਿੱਚ ਸਾਰੇ ਸੁੱਖਾਂ ਦਾ ਸਾਧਨ ਸਿਹਤ ਹੀ ਹੈ। ਅਜਿਹੇ ਵਿੱਚ ਨਿਯਮ ਤੋੜਨ ਵਾਲੇ ਆਪਣੇ ਜੀਵਨ ਦੇ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਨੇ। ਸਾਥੀਓ ਇਸ ਲੜਾਈ ਦੇ ਅਨੇਕਾਂ ਯੋਧੇ ਅਜਿਹੇ ਨੇ ਜੋ ਘਰਾਂ ਵਿੱਚ ਨਹੀਂ ਹਨ, ਘਰਾਂ ਤੋਂ ਬਾਹਰ ਰਹਿ ਕੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਰਹੇ ਨੇ ਜੋ ਸਾਡੇ Front Line Soldiers ਹਨ। ਖ਼ਾਸ ਤੌਰ ਤੇ ਸਾਡੀਆਂ ਨਰਸ ਭੈਣਾਂ, ਨਰਸਾਂ ਦਾ ਕੰਮ ਕਰਨ ਵਾਲੇ ਭਰਾ ਹਨ, ਡਾਕਟਰ ਹਨ, Para-Medical Staff ਹੈ। ਅਜਿਹੇ ਸਾਥੀ ਜੋ ਕੋਰੋਨਾ ਨੂੰ ਹਰਾ ਚੁੱਕੇ ਨੇ।

ਅੱਜ ਅਸੀਂ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਹੈ। ਬੀਤੇ ਦਿਨਾਂ ਵਿੱਚ ਮੈਂ ਅਜਿਹੇ ਕੁਝ ਲੋਕਾਂ ਨਾਲ ਫ਼ੋਨ ਤੇ ਗੱਲ ਕੀਤੀ ਹੈ, ਉਨ੍ਹਾਂ ਦਾ ਉਤਸ਼ਾਹ ਵੀ ਵਧਾਇਆ ਹੈ ਅਤੇ ਉਨ੍ਹਾਂ ਨਾਲ ਗੱਲਾਂ ਕਰਕੇ ਮੇਰਾ ਵੀ ਉਤਸ਼ਾਹ ਵਧਿਆ ਹੈ, ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ। ਮੇਰਾ ਬਹੁਤ ਮਨ ਸੀ, ਇਸ ਲਈ ਇਸ ਵਾਰ ਮਨ ਕੀ ਬਾਤਵਿੱਚ ਅਜਿਹੇ ਕੁਝ ਸਾਥੀਆਂ ਦੇ ਅਨੁਭਵ, ਉਨ੍ਹਾਂ ਨਾਲ ਹੋਈ ਗੱਲਬਾਤ, ਉਨ੍ਹਾਂ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਸਭ ਤੋਂ ਪਹਿਲਾਂ ਸਾਡੇ ਨਾਲ ਜੁੜਨਗੇ ਸ਼੍ਰੀ ਰਾਮਗੰਪਾ ਤੇਜਾ ਜੀ। ਵੈਸੇ ਤਾਂ ਉਹ  IT Professional ਨੇ। ਆਓ ਇਨ੍ਹਾਂ ਦੇ ਅਨੁਭਵ ਸੁਣਦੇ ਹਾਂ।  Yes Ram

ਰਾਮਗੰਪਾ ਤੇਜਾ : ਨਮਸਤੇ ਜੀ।

ਮੋਦੀ ਜੀ : ਹਾਂ ਰਾਮ, ਨਮਸਤੇ।

ਰਾਮਗੰਪਾ ਤੇਜਾ : ਨਮਸਤੇ, ਨਮਸਤੇ।

ਮੋਦੀ ਜੀ : ਮੈਂ ਸੁਣਿਆ ਹੈ ਕਿ ਤੁਸੀਂ Corona Virus ਦੇ ਇਸ ਗੰਭੀਰ ਸੰਕਟ ਤੋਂ ਬਾਹਰ ਨਿਕਲੇ ਹੋ?

ਰਾਮਗੰਪਾ ਤੇਜਾ : ਹਾਂ ਜੀ,

ਮੋਦੀ ਜੀ : ਜ਼ਰੂਰ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ ਹਾਂ। ਦੱਸੋ ਤੁਸੀਂ। ਇਸ ਸਾਰੇ ਸੰਕਟ ਵਿੱਚੋਂ ਨਿਕਲੇ ਹੋ ਤਾਂ ਤੁਹਾਡਾ ਅਨੁਭਵ ਮੈਂ ਸੁਣਨਾ ਚਾਹੁੰਦਾ ਹਾਂ।

ਰਾਮਗੰਪਾ ਤੇਜਾ : ਮੈਂ IT Sector ਦਾ Employee ਹਾਂ। ਕੰਮ ਦੀ ਵਜ੍ਹਾ ਨਾਲ Dubai ਗਿਆ ਸੀ। ਮੈਂ Meetings ਦੇ ਲਈ। ਉੱਥੇ ਜਾਣੇ-ਅਣਜਾਣੇ ਅਜਿਹਾ ਹੋ ਗਿਆ ਸੀ। ਵਾਪਸ ਆਉਂਦੇ ਹੀ Fever ਉਹ ਸਭ ਚਾਲੂ ਹੋ ਗਿਆ ਸੀ ਜੀ। ਤਾਂ 5-6 ਦਿਨ ਬਾਅਦ ਡਾਕਟਰਾਂ ਨੇ Corona Virus ਦਾ ਟੈਸਟ ਕੀਤਾ ਅਤੇ ਤਾਂ ਪਾਜ਼ੀਟਿਵ ਆ ਗਿਆ ਸੀ। ਹੁਣ Gandhi Hospital, Government Hospital, Hyderabad ਵਿੱਚ Admit ਕੀਤਾ ਸੀ ਮੈਨੂੰ ਅਤੇ ਉਸ ਤੋਂ ਬਾਅਦ 14 ਦਿਨ ਦੇ ਬਾਅਦ ਠੀਕ ਹੋ ਗਿਆ ਸੀ ਮੈਂ ਅਤੇ Discharge ਹੋ ਗਿਆ ਸੀ ਤਾਂ ਥੋੜ੍ਹਾ ਡਰਾਉਣਾ ਸੀ ਇਹ ਸਭ।

ਮੋਦੀ ਜੀ : ਯਾਨੀ ਜਦੋਂ ਤੁਹਾਨੂੰ ਸੰਕ੍ਰਮਣ ਦਾ ਪਤਾ ਲੱਗਿਆ।

ਰਾਮਗੰਪਾ ਤੇਜਾ : ਹਾਂ।

ਮੋਦੀ ਜੀ : ਅਤੇ ਇਹ ਉਸ ਤੋਂ ਪਹਿਲਾਂ ਪਤਾ ਹੋਵੇਗਾ ਕਿ ਇਹ Virus ਬਹੁਤ ਡਰਾਉਣਾ ਹੈ। ਤਕਲੀਫ ਵਾਲਾ ਲੱਗ ਰਿਹਾ ਹੈ ਸਭ।

ਰਾਮਗੰਪਾ ਤੇਜਾ : ਹਾਂ।

ਮੋਦੀ ਜੀ : ਤਾਂ ਜਦ ਤੁਹਾਡੇ ਨਾਲ ਹੋਇਆ ਤਾਂ ਤੁਹਾਨੂੰ ਕੀ ਇੱਕਦਮ ਤੋਂ Immediate ਕੀ Response ਸੀ ਤੁਹਾਡਾ।

ਰਾਮਗੰਪਾ ਤੇਜਾ : ਪਹਿਲਾਂ ਤਾਂ ਬਹੁਤ ਡਰ ਗਿਆ ਸੀ ਤੇ Believe ਵੀ ਨਹੀਂ ਕਰ ਰਿਹਾ ਸੀ ਮੈਂ ਕਿ ਅਜਿਹਾ ਕਿਵੇਂ ਹੋਇਆ, ਕਿਉਂਕਿ ਇੰਡੀਆ ਵਿੱਚ ਕਿਸੇ ਨੂੰ 2-3 ਲੋਕਾਂ ਨੂੰ ਆਇਆ ਸੀ ਤਾਂ ਕੁਝ ਨਹੀਂ ਪਤਾ ਸੀ, ਉਸ ਦੇ ਬਾਰੇ ਵਿੱਚ। Hospital ਵਿੱਚ ਜਦ Admit ਕੀਤਾ ਤਾਂ ਮੈਨੂੰ Quarantine ਵਿੱਚ ਰੱਖਿਆ ਸੀ। ਫਿਰ ਤਾਂ ਪਹਿਲੇ 2-3 ਦਿਨ ਪੂਰੇ ਇਸ ਤਰ੍ਹਾਂ ਹੀ ਚਲੇ ਗਈ ਸੀ, ਲੇਕਿਨ ਉੱਥੋਂ ਦੇ ਡਾਕਟਰਸ ਅਤੇ Nurses, ਜੋ ਹੈ ਨਾ।

ਮੋਦੀ ਜੀ : ਹਾਂ।

ਰਾਮਗੰਪਾ ਤੇਜਾ : ਉਹ ਬਹੁਤ ਅੱਛੇ ਸਨ ਮੇਰੇ ਨਾਲ। ਹਰ ਰੋਜ਼ ਮੈਨੂੰ Call ਕਰਕੇ ਮੇਰੇ ਨਾਲ ਗੱਲ ਕਰ ਰਹੇ ਸਨ ਅਤੇ Confidence ਦੇ ਰਹੇ ਸਨ ਕਿ ਕੁਝ ਨਹੀਂ ਹੋਵੇਗਾ, ਤੁਸੀਂ ਠੀਕ ਹੋ ਜਾਓਗੇ। ਇਸ ਤਰ੍ਹਾਂ ਗੱਲ ਕਰਦੇ ਰਹਿੰਦੇ ਸਨ। ਦਿਨ ਵਿੱਚ 2-3 ਵਾਰ ਡਾਕਟਰ ਗੱਲ ਕਰਦੇ ਸਨ। Nurse ਵੀ ਗੱਲ ਕਰਦੇ ਸਨ ਤਾਂ ਪਹਿਲਾਂ ਜੋ ਡਰ ਸੀ, ਫਿਰ ਉਸ ਤੋਂ ਬਾਅਦ ਅਜਿਹਾ ਲੱਗਿਆ ਕਿ ਹਾਂ ਇੰਨੇ ਚੰਗੇ ਲੋਕਾਂ ਦੇ ਨਾਲ ਹਾਂ, ਉਨ੍ਹਾਂ ਨੂੰ ਪਤਾ ਹੈ ਕਿ ਕੀ ਕਰਨਾ ਹੈ। and I will get better, ਅਜਿਹਾ ਲੱਗਿਆ ਸੀ।

ਮੋਦੀ ਜੀ : ਪਰਿਵਾਰ ਦੇ ਲੋਕਾਂ ਦੀ ਮਨੋਦਸ਼ਾ ਕੀ ਸੀ?

ਰਾਮਗੰਪਾ ਤੇਜਾ : ਜਦੋਂ ਮੈਂ Hospital ਵਿੱਚ Admit ਹੋਇਆ ਸੀ। ਪਹਿਲਾਂ ਤਾਂ ਸਾਰੇ ਬਹੁਤ Stress ਵਿੱਚ ਸਨ । ਜ਼ਿਆਦਾ Attention ਉਹ ਸਭ ਸੀ, ਲੇਕਿਨ ਹਾਂ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਦਾ ਵੀ ਟੈਸਟ ਕੀਤਾ ਸੀ, ਸਭ ਦਾ Negative ਆ ਗਿਆ ਸੀ। ਉਹ ਸਭ ਤੋਂ ਵੱਡੀ Blessing ਹੈ ਸਾਡੇ ਲਈ, ਸਾਡੀ ਫੈਮਿਲੀ ਦੇ ਲਈ ਅਤੇ ਸਾਰਿਆਂ ਦੇ ਲਈ ਜੋ ਮੇਰੇ ਆਸ-ਪਾਸ ਸਨ। ਉਸ ਤੋਂ ਬਾਅਦ ਤਾਂ ਹਰ ਦਿਨ Improvement ਦਿਖ ਰਹੀ ਸੀ। ਡਾਕਟਰ ਮੇਰੇ ਨਾਲ ਗੱਲ ਕਰ ਰਹੇ ਸੀ। ਉਹ ਦੱਸ ਰਹੇ ਸਨ ਪਰਿਵਾਰ ਨੂੰ।

ਮੋਦੀ ਜੀ : ਤੁਸੀਂ ਖੁਦ ਕੀ-ਕੀ ਸਾਵਧਾਨੀਆਂ ਰੱਖੀਆਂ, ਆਪਣੇ ਪਰਿਵਾਰ ਦੀਆਂ ਕੀ ਸਾਵਧਾਨੀਆਂ ਰੱਖੀਆਂ।

ਰਾਮਗੰਪਾ ਤੇਜਾ : ਪਰਿਵਾਰ ਦੇ ਲਈ ਤਾਂ ਪਹਿਲਾਂ ਜਦੋਂ ਉਸ ਦੇ ਬਾਰੇ ਪਤਾ ਲੱਗਿਆ, ਉਸ ਵੇਲੇ ਤਾਂ ਮੈਂ Quarantine ਵਿੱਚ ਸੀ ਪਰ Quarantine ਤੋਂ ਬਾਅਦ ਵੀ ਡਾਕਟਰਾਂ ਨੇ ਦੱਸਿਆ ਕਿ ਹੋਰ 14 ਦਿਨ ਤੱਕ ਘਰ ਵਿੱਚ ਰਹਿਣਾ ਹੈ ਅਤੇ ਆਪਣੇ Room ਵਿੱਚ ਰਹਿਣਾ ਅਤੇ Self ਨੂੰ House Quarantine ਰੱਖਣ ਦੇ ਲਈ ਕਿਹਾ ਸੀ ਤਾਂ ਆਉਣ ਤੋਂ ਬਾਅਦ ਵੀ ਮੈਂ ਆਪਣੇ ਘਰ ਵਿੱਚ ਹੀ ਹਾਂ। ਮੇਰੇ ਹੀ Room ਵਿੱਚ ਰਹਿੰਦਾ ਹਾਂ, ਜ਼ਿਆਦਾਤਰ Mask ਪਹਿਨ ਕੇ ਹੀ ਰੱਖਦਾ ਹਾਂ। ਦਿਨ ਭਰ ਜਦ ਵੀ ਬਾਹਰ ਖਾਣ ਦੇ ਲਈ ਕੁਝ ਹੋਵੇਗਾ …Hand Washingਉਹ ਸਭ Important ਹੈ।

ਮੋਦੀ ਜੀ : ਚਲੋ ਰਾਮ। ਤੁਸੀਂ ਸਵਸਥ ਹੋ ਕੇ ਆਏ ਹੋ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੇਰੀਆਂ ਬਹੁਤ ਸ਼ੁਭਕਾਮਨਾਵਾਂ ਨੇ।

ਰਾਮਗੰਪਾ ਤੇਜਾ : Thank You

ਮੋਦੀ ਜੀ : ਲੇਕਿਨ ਮੈਂ ਚਾਹਾਂਗਾ ਕਿ ਤੁਹਾਡਾ ਇਹ ਅਨੁਭਵ।

ਰਾਮਗੰਪਾ ਤੇਜਾ : ਜੀ,

ਮੋਦੀ ਜੀ : ਤੁਸੀਂ ਤਾਂ IT Profession ਵਿੱਚ ਹੋ।

ਰਾਮਗੰਪਾ ਤੇਜਾ : ਜੀ।

ਮੋਦੀ ਜੀ : ਤਾਂ Audio ਬਣਾ ਕੇ।

ਰਾਮਗੰਪਾ ਤੇਜਾ : ਜੀ।

ਮੋਦੀ ਜੀ : ਲੋਕਾਂ ਨੂੰ Share ਕਰੋ। ਬਹੁਤ Social Media ਵਿੱਚ Viral ਕਰੋ ਤਾਂ ਕੀ ਹੋਵੇਗਾ ਕਿ ਲੋਕ ਡਰ ਵੀ ਨਹੀਂ ਜਾਣਗੇ at the same time care ਕਰਨ ਤੋਂ ਕਿੱਦਾਂ ਬਚ ਸਕਦੇ ਹਨ, ਉਹ ਵੀ ਬੜੇ ਆਰਾਮ ਨਾਲ ਲੋਕਾਂ ਤੱਕ ਪਹੁੰਚ ਜਾਏਗੀ।

ਰਾਮਗੰਪਾ ਤੇਜਾ : ਹਾਂ ਜੀ। ਅਜਿਹਾ ਹੈ ਕਿ ਬਾਹਰ ਆ ਕੇ ਦੇਖ ਰਿਹਾ ਹਾਂ ਸਭ Quarantine ਮਤਲਬ ਇੱਕ Jail ਵਿੱਚ ਜਾਣ ਵਰਗਾ ਲੋਕ ਸੋਚ ਰਹੇ ਨੇ, ਅਜਿਹਾ ਨਹੀਂ ਹੈ। ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ Government Quarantine ਉਨ੍ਹਾਂ ਲਈ ਹੈ, ਉਨ੍ਹਾਂ ਦੇ ਪਰਿਵਾਰਾਂ ਲਈ ਹੈ ਤਾਂ ਉਨ੍ਹਾਂ ਦੇ ਬਾਰੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਟੈਸਟ ਕਰਵਾਓ। Quarantine ਮਤਲਬ ਡਰੋ ਨਾ। On Quarantine ਮਤਲਬ ਉਹ Stigma ਨਹੀਂ ਹੋਣਾ ਚਾਹੀਦਾ, ਉਨ੍ਹਾਂ ਉੱਤੇ।

ਮੋਦੀ ਜੀ : ਚਲੋ ਰਾਮ, ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਨੂੰ।

ਰਾਮਗੰਪਾ ਤੇਜਾ : Thank you, thank you

ਮੋਦੀ ਜੀ : Thank you

ਸਾਥੀਓ, ਜਿਵੇਂ ਕਿ ਰਾਮ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਹਰ ਉਸ ਨਿਰਦੇਸ਼ ਦਾ ਪਾਲਣ ਕੀਤਾ ਜੋ ਉਨ੍ਹਾਂ ਨੂੰ ਕੋਰੋਨਾ ਦੀ ਸ਼ੰਕਾ ਹੋਣ ਤੋਂ ਬਾਅਦ ਡਾਕਟਰਾਂ ਨੇ ਦਿੱਤੇ ਸਨ। ਇਸੇ ਦਾ ਨਤੀਜਾ ਹੈ ਕਿ ਅੱਜ ਉਹ ਸਵਸਥ ਹੋ ਕੇ ਆਮ ਜੀਵਨ ਜੀਅ ਰਹੇ ਹਨ। ਸਾਡੇ ਨਾਲ ਅਜਿਹੇ ਹੀ ਇੱਕ ਹੋਰ ਸਾਥੀ ਜੁੜੇ ਨੇ, ਜਿਨ੍ਹਾਂ ਨੇ ਕੋਰੋਨਾ ਨੂੰ ਪਰਾਜਿਤ ਕੀਤਾ ਹੈ। ਉਨ੍ਹਾਂ ਦਾ ਤਾਂ ਪੂਰਾ ਪਰਿਵਾਰ ਇਸ ਸੰਕਟ ਵਿੱਚ ਫਸ ਗਿਆ ਸੀ। ਨੌਜਵਾਨ ਬੇਟਾ ਵੀ ਫਸ ਗਿਆ ਸੀ। ਆਓ, ਆਗਰਾ ਦੇ ਸ਼੍ਰੀਮਾਨ ਅਸ਼ੋਕ ਕਪੂਰ ਨਾਲ ਅਸੀਂ ਗੱਲ ਕਰਦੇ ਹਾਂ।

ਮੋਦੀ ਜੀ : ਅਸ਼ੋਕ ਜੀ ਨਮਸਤੇ ਨਮਸਤੇ।

ਅਸ਼ੋਕ ਕਪੂਰ : ਨਮਸਕਾਰ ਜੀ। ਮੇਰੀ ਖੁਸ਼ਕਿਸਮਤੀ ਹੈ ਜੀ ਤੁਹਾਡੇ ਨਾਲ ਗੱਲ ਹੋ ਰਹੀ ਹੈ।

ਮੋਦੀ ਜੀ : ਚਲੋ ਸਾਡਾ ਵੀ ਸੁਭਾਗ ਹੈ, ਮੈਂ ਫੋਨ ਇਸ ਲਈ ਕੀਤਾ, ਕਿਉਂਕਿ ਤੁਹਾਡਾ ਪੂਰਾ ਪਰਿਵਾਰ ਇਸ ਸਮੇਂ ਸੰਕਟ ਵਿੱਚ ਫ਼ਸਿਆ ਸੀ।

ਅਸ਼ੋਕ ਕਪੂਰ : ਜੀ… ਜੀ… ਜੀ…।

ਮੋਦੀ ਜੀ : ਤਾਂ ਮੈਂ ਜ਼ਰੂਰ ਜਾਨਣਾ ਚਾਹਾਂਗਾ ਕਿ ਤੁਹਾਨੂੰ ਇਹ ਸਮੱਸਿਆ, ਇਸ ਸੰਕ੍ਰਮਣ ਦਾ ਪਤਾ ਕਿਵੇਂ ਲੱਗਿਆ। ਕੀ ਹੋਇਆ। ਹਸਪਤਾਲ ਵਿੱਚ ਕੀ ਹੋਇਆ ਤਾਂ ਕਿ ਮੈਂ ਤੁਹਾਡੀ ਗੱਲ ਸੁਣ ਕੇ ਜੇ ਕੋਈ ਚੀਜ਼ਾਂ ਦੇਸ਼ ਨੂੰ ਦੱਸਣ ਵਰਗੀਆਂ ਹੋਣਗੀਆਂ ਤਾਂ ਮੈਂ ਉਨ੍ਹਾਂ ਦਾ ਉਪਯੋਗ ਕਰਾਂਗਾ।

ਅਸ਼ੋਕ ਕਪੂਰ : ਬਿਲਕੁਲ ਸਾਹਿਬ। ਅਜਿਹਾ ਸੀ ਮੇਰੇ ਦੋ ਬੇਟੇ ਹਨ ਇਹ ਇਟਲੀ ਗਏ ਸਨ, ਉੱਥੇ ਇੱਕ Fair ਸੀ Shoes ਦਾ। ਅਸੀਂ ਇੱਥੇ ਜੁੱਤਿਆਂ ਦਾ ਕੰਮ ਕਰਦੇ ਹਨ, ਜੀ Factory ਹੈ Manufacturing ਦੀ।

ਮੋਦੀ ਜੀ : ਹਾਂ।

ਅਸ਼ੋਕ ਕਪੂਰ : ਤਾਂ ਉੱਥੇ ਗਏ ਸੀ Italy  fair ਵਿੱਚ। ਜਦੋਂ ਉਹ ਵਾਪਸ ਆਏ ਨਾ,

ਮੋਦੀ ਜੀ : ਹਾਂ।

ਅਸ਼ੋਕ ਕੁਮਾਰ : ਤਾਂ ਸਾਡਾ ਜਵਾਈ ਵੀ ਗਿਆ ਸੀ। ਉਹ ਦਿੱਲੀ ਰਹਿੰਦਾ ਹੈ, ਜਦ ਉਹਨੂੰ ਥੋੜ੍ਹੀ Problem ਹੋਈ ਤਾਂ Hospital ਚਲੇ ਗਿਆ, ਰਾਮ ਮਨੋਹਰ ਲੋਹੀਆ।

ਮੋਦੀ ਜੀ : ਹਾਂ।

ਅਸ਼ੋਕ ਕਪੂਰ : ਤਾਂ ਉਨ੍ਹਾਂ ਨੇ ਉਸ ਨੂੰ ਪਾਜ਼ੀਟਿਵ ਦੱਸਿਆ। ਉਸ ਨੂੰ ਉਨ੍ਹਾਂ ਨੇ Shift ਕਰ ਦਿੱਤਾ ਸਫਦਰਜੰਗ।

ਮੋਦੀ ਜੀ : ਹਾਂ।

ਅਸ਼ੋਕ ਕਪੂਰ : ਸਾਨੂੰ ਉੱਥੋਂ ਫੋਨ ਆਇਆ ਕਿ ਤੁਸੀਂ ਵੀ ਉਸ ਦੇ ਨਾਲ ਗਏ ਸੀ, ਤੁਸੀਂ ਵੀ test ਕਰਵਾਓ ਤਾਂ ਦੋਵੇਂ ਬੇਟੇ ਚਲੇ ਗਏ ਟੈਸਟ ਕਰਵਾਉਣ। ਇੱਥੇ ਹੀ Agra District Hospital ਵਿੱਚ। Agra District Hospital ਵਾਲਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਵੀ ਬੁਲਾ ਲਓ, ਕਿਤੇ ਕੋਈ ਅਜਿਹੀ ਗੱਲ ਨਾ ਹੋਵੇ Ultimately ਕੀ ਹੋਇਆ ਕਿ ਅਸੀਂ ਸਾਰੇ ਗਏ।

ਮੋਦੀ ਜੀ : ਹਾਂ।

ਅਸ਼ੋਕ ਕਪੂਰ : ਤਾਂ next day ਉਨ੍ਹਾਂ ਨੇ ਦੱਸਿਆ ਕਿ ਤੁਹਾਡੇ 6 ਜਣੇ ਜੋ ਹਨ, ਮੇਰੇ ਦੋਵੇਂ ਬੇਟੇ, ਮੈਂ, ਮੇਰੀ ਪਤਨੀ ਮੈਂ ਵੈਸੇ seventy three year old ਹਾਂ, ਮੇਰੀ wife ਅਤੇ ਮੇਰੇ ਬੇਟੇ ਦੀ wife ਤੇ ਮੇਰਾ Grandson ਉਹ 16 ਸਾਲ ਦਾ ਹੈ ਤਾਂ ਸਾਡੇ 6 ਦਾ ਉਨ੍ਹਾਂ ਨੇ  Positive ਦੱਸਿਆ ਤਾਂ ਉਨ੍ਹਾਂ ਨੂੰ ਦਿੱਲੀ ਲੈ ਕੇ ਜਾਣਾ ਹੈ।

ਮੋਦੀ ਜੀ : Oh my god!

ਅਸ਼ੋਕ ਕਪੂਰ : ਅਸੀਂ Sir ਡਰੇ ਨਹੀਂ, ਅਸੀਂ ਕਿਹਾ ਠੀਕ ਹੈ, ਚੰਗਾ ਹੈ ਪਤਾ ਲੱਗ ਗਿਆ। ਅਸੀਂ ਲੋਕ ਦਿੱਲੀ ਚਲੇ ਗਏ, ਸਫਦਰਜੰਗ ਹਸਪਤਾਲ। ਇਹ ਆਗਰਾ ਵਾਲਿਆਂ ਨੇ ਭੇਜਿਆ, ਉਨ੍ਹਾਂ ਨੇ ਸਾਨੂੰ ambulance ਦਿੱਤੀ, ਕੋਈ charge ਨਹੀਂ ਲਿਆ। ਉਨ੍ਹਾਂ ਦੀ ਬੜੀ ਮੇਹਰਬਾਨੀ ਏ, ਆਗਰਾ ਦੇ ਡਾਕਟਰਾਂ ਦੀ, administration ਦੀ। ਪੂਰਾ ਉਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ।

ਮੋਦੀ ਜੀ : Ambulance ਵਿੱਚ ਆਏ ਸੀ ਤੁਸੀਂ।

ਅਸ਼ੋਕ ਕਪੂਰ : ਜੀ ਹਾਂ Ambulance ਵਿੱਚ। ਠੀਕ-ਠਾਕ ਸੀ। ਜਿਸ ਤਰ੍ਹਾਂ ਉਸ ਵਿੱਚ ਬੈਠ ਕੇ ਆਉਂਦੇ ਹਨ, ਸਾਨੂੰ ਉਨ੍ਹਾਂ ਨੇ Ambulance ਦੇ ਦਿੱਤੀ। ਨਾਲ Doctors ਵੀ ਸਨ ਅਤੇ ਸਾਨੂੰ ਉਨ੍ਹਾਂ ਨੇ ਸਫਦਰਜੰਗ ਹਸਪਤਾਲ ਛੱਡ ਦਿੱਤਾ। ਸਫਦਰਜੰਗ ਹਸਪਤਾਲ ਵਿੱਚ ਡਾਕਟਰਾਂ ਨੇ ਉਹ Already ਖੜ੍ਹੇ ਸਨ, ਉੱਥੇ ਗੇਟ ਉੱਤੇ, ਤਾਂ ਉਨ੍ਹਾਂ ਸਾਨੂੰ ਜੋ ਵਾਰਡ ਸੀ, ਉੱਥੇ ਸਾਨੂੰ Shift ਕਰ ਦਿੱਤਾ। ਸਾਨੂੰ ਛੇਆਂ ਨੂੰ ਉਨ੍ਹਾਂ ਨੇ ਅਲੱਗ-ਅਲੱਗ Room ਦਿੱਤੇ। ਅੱਛੇ Room ਸਨ, ਸਭ ਕੁਝ ਸੀ ਤਾਂ ਸਰ ਫੇਰ ਅਸੀਂ 14 ਦਿਨ ਹਸਪਤਾਲ ਇੱਕਲੇ ਰਹੇ ਸੀ, ਅਤੇ ਡਾਕਟਰਾਂ ਦੀ ਜਿੱਥੋਂ ਤੱਕ ਗੱਲ ਐ, ਬਹੁਤ ਸਹਿਯੋਗ ਰਿਹਾ ਜੀ। ਬੜਾ ਅੱਛਾ ਉਨ੍ਹਾਂ ਨੇ ਸਾਨੂੰ Treat ਕੀਤਾ, ਚਾਹੇ ਉਹ Staff ਹੋਵੇ, ਉਹ Actually ਆਪਣੀ Dress ਪਾ ਕੇ ਆਉਂਦੇ ਸੀ, ਪਤਾ ਨਹੀਂ ਚੱਲਦਾ ਸੀ ਕਿ ਇਹ ਡਾਕਟਰ ਹੈ Ward Boy ਜਾਂ Nurseਉਹ ਜੋ ਵੀ ਕਹਿੰਦੇ ਸਨ ਅਸੀਂ ਮਨ ਲੈਂਦੇ ਸੀ। ਫਿਲਹਾਲ ਸਾਨੂੰ ਕਿਸੇ ਵੀ ਤਰ੍ਹਾਂ ਦੀ ਇੱਕ ਪ੍ਰਤੀਸ਼ਤ ਵੀ Problem ਨਹੀਂ ਆਈ।

ਮੋਦੀ ਜੀ : ਤੁਹਾਡਾ ਆਤਮ-ਵਿਸ਼ਵਾਸ ਵੀ ਬੜਾ ਮਜ਼ਬੂਤ ਦਿਸਦਾ ਹੈ।

ਅਸ਼ੋਕ ਕਪੂਰ : ਜੀ Sir, I am perfect ਹਾਂ ਜੀ। ਮੈਂ ਤਾਂ ਬਲਕਿ Sir ਆਪਣੇ ਗੋਡਿਆਂ ਦਾ ਵੀ Operation ਕਰਵਾਇਆ ਹੋਇਆ ਹੈ। Even than I am perfect.

ਮੋਦੀ ਜੀ: ਨਹੀਂ ਜਦੋਂ ਇੰਨਾ ਵੱਡਾ ਸੰਕਟ ਪਰਿਵਾਰ ਦੇ ਜੀਆਂ ਤੇ ਆ ਗਿਆ ਅਤੇ 16 ਸਾਲ ਦੇ ਬੱਚੇ ਤੱਕ ਪਹੁੰਚ ਗਿਆ।

ਅਸ਼ੋਕ ਕਪੂਰ : ਉਸ ਦਾ ਪੇਪਰ ਸੀ Sir, ICSE ਦੇ Paper ਸਨ ਤਾਂ ਉਸ ਦਾ Paper ਸੀ ਤਾਂ ਅਸੀਂ ਨਹੀਂ ਦਿੱਤੇ Paper ਮੈਂ ਕਿਹਾ ਦੇਖੀ ਜਾਏਗੀ ਬਾਅਦ ਵਿੱਚ, ਇਹ ਤਾਂ ਜ਼ਿੰਦਗੀ ਰਹੇਗੀ ਤਾਂ ਸਭ Paper ਹੋ ਜਾਣਗੇ, ਕੋਈ ਗੱਲ ਨਹੀਂ।

ਮੋਦੀ ਜੀ : ਸਹੀ ਗੱਲ ਐ। ਚਲੋ ਤੁਹਾਡਾ ਅਨੁਭਵ ਇਸ ਵਿੱਚ ਕੰਮ ਆਇਆ। ਪੂਰੇ ਪਰਿਵਾਰ ਨੂੰ ਵਿਸ਼ਵਾਸ ਵੀ ਦਿਵਾਇਆ, ਹਿੰਮਤ ਵੀ ਦਿਵਾਈ।

ਅਸ਼ੋਕ ਕਪੂਰ : ਜੀ, ਅਸੀਂ ਪੂਰੇ ਪਰਿਵਾਰ ਨਾਲ ਗਏ, ਇੱਕ-ਦੂਸਰੇ ਦਾ ਉੱਥੇ ਸਹਾਰਾ ਰਿਹਾ, ਮਿਲਦੇ ਨਹੀਂ ਸੀ, ਫ਼ੋਨ ਤੇ ਗੱਲ ਕਰ ਲੈਂਦੇ ਸੀ। ਮਿਲਦੇ-ਜੁਲਦੇ ਨਹੀਂ ਸੀ ਅਤੇ ਡਾਕਟਰਾਂ ਨੇ ਪੂਰੀ ਸਾਡੀ ਕੇਅਰ ਕੀਤੀ, ਜਿੰਨੀ ਹੋਣੀ ਚਾਹੀਦੀ ਐ। ਅਸੀਂ ਉਨ੍ਹਾਂ ਦੇ ਆਭਾਰੀ ਹਾਂ। ਉਨ੍ਹਾਂ ਨੇ ਬਹੁਤ ਅੱਛਾ ਸਾਡੇ ਨਾਲ ਕੀਤਾ ਜੋ Staff, Nurses ਸਨ, ਉਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਸਰ।

ਮੋਦੀ ਜੀ : ਚਲੋ ਮੇਰੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਨੇ।

ਅਸ਼ੋਕ ਕਪੂਰ : Thank you ਜੀ, ਧੰਨਵਾਦ। ਅਸੀਂ ਬਹੁਤ ਖੁਸ਼ ਹਾਂ ਕਿ ਤੁਹਾਡੇ ਨਾਲ ਮੇਰੀ ਗੱਲ ਹੋ ਗਈ ਹੈ।

ਮੋਦੀ ਜੀ : ਨਹੀਂ, ਅਸੀਂ ਵੀ ਜੋ।

ਅਸ਼ੋਕ ਕਪੂਰ : ਉਸ ਦੇ ਬਾਅਦ ਵੀ ਸਰ ਸਾਡੇ ਲਈ ਕੋਈ ਕਿਸੇ ਤਰ੍ਹਾਂ ਦੀ ਮਤਲਬ Awareness ਦੇ ਲਈ ਕਿਤੇ ਜਾਣਾ ਹੋਵੇ, ਕੁਝ ਕਰਨਾ ਹੋਵੇ, ਅਸੀਂ ਹਰ ਵਕਤ ਤਿਆਰ ਹਾਂ।

ਮੋਦੀ ਜੀ : ਨਹੀਂ, ਤੁਸੀਂ ਆਪਣੇ ਤਰੀਕੇ ਨਾਲ ਆਗਰਾ ਵਿੱਚ ਕਰੋ। ਕੋਈ ਭੁੱਖਾ ਹੈ ਤਾਂ ਉਸ ਨੂੰ ਖਾਣਾ ਖਵਾਓ, ਗ਼ਰੀਬ ਦੀ ਚਿੰਤਾ ਕਰੋ ਅਤੇ ਨਿਯਮਾਂ ਦਾ ਲੋਕ ਪਾਲਣ ਕਰਨ। ਲੋਕਾਂ ਨੂੰ ਸਮਝਾਓ ਕਿ ਤੁਹਾਡਾ ਪਰਿਵਾਰ ਇਸ ਬਿਮਾਰੀ ਵਿੱਚ ਫਸਿਆ ਸੀ, ਲੇਕਿਨ ਤੁਸੀਂ ਨਿਯਮਾਂ ਦਾ ਪਾਲਣ ਕਰਕੇ ਆਪਣੇ ਪਰਿਵਾਰ ਨੂੰ ਬਚਾਇਆ। ਸਾਰੇ ਲੋਕ ਜੇ ਨਿਯਮਾਂ ਦਾ ਪਾਲਣ ਕਰਨ ਤਾਂ ਦੇਸ਼ ਬਚ ਜਾਵੇਗਾ।

ਅਸ਼ੋਕ ਕਪੂਰ : ਅਸੀਂ ਸਰ, ਮੋਦੀ ਸਰ ਕਿ ਅਸੀਂ ਆਪਣਾ Video ਵਗੈਰਾ ਬਣਾ ਕੇ Channels ਵਿੱਚ ਦੇ ਦਿੱਤਾ ਹੈ।

ਮੋਦੀ ਜੀ : ਅੱਛਾ।

ਅਸ਼ੋਕ ਕਪੂਰ : Channels ਵਾਲਿਆਂ ਨੇ ਦਿਖਾਇਆ ਵੀ ਹੈ ਤਾਂ ਕਿ ਲੋਕਾਂ ਵਿੱਚ Awareness ਰਹੇ ਅਤੇ

ਮੋਦੀ ਜੀ : Social Media ਵਿੱਚ ਬਹੁਤ Popular ਕਰਨਾ ਚਾਹੀਦਾ ਹੈ।

ਅਸ਼ੋਕ ਕਪੂਰ : ਜੀ… ਜੀ…। ਅਸੀਂ ਆਪਣੀ ਕਲੋਨੀ ਵਿੱਚ, ਜਿੱਥੇ ਅਸੀਂ ਰਹਿੰਦੇ ਹਾਂ, ਸਾਫ਼-ਸੁਥਰੀ ਕਲੋਨੀ ਹੈ, ਸਾਰਿਆਂ ਨੂੰ ਅਸੀਂ ਕਹਿ ਦਿੱਤਾ ਹੈ ਕਿ ਦੇਖੋ ਜੀ, ਅਸੀਂ ਆ ਗਏ ਹਾਂ ਤਾਂ ਡਰੋ ਨਾ। ਕਿਸੇ ਨੂੰ ਕੋਈ Problem ਹੈ ਜਾ ਕੇ Test ਕਰਵਾਓ ਜੋ ਲੋਕ ਸਾਡੇ ਨਾਲ ਮਿਲੇ ਹੋਣਗੇ, ਉਨ੍ਹਾਂ ਨੇ ਟੈਸਟ ਕਰਵਾਏ, ਈਸ਼ਵਰ ਦੀ ਦਇਆ ਨਾਲ ਠੀਕ ਰਹੇ। ਜੀ ਸਰ।

ਮੋਦੀ ਜੀ : ਚਲੋ ਬਹੁਤ ਸ਼ੁਭਕਾਮਨਾਵਾਂ, ਤੁਹਾਨੂੰ ਸਾਰਿਆਂ ਨੂੰ।

ਸਾਥੀਓ, ਅਸੀਂ ਅਸ਼ੋਕ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ, ਜਿਵੇਂ ਕਿ ਉਨ੍ਹਾਂ ਨੇ ਦੱਸਿਆ ਕਿ Panic ਹੋਏ ਬਿਨਾ, ਡਰੇ ਬਿਨਾ ਸਮੇਂ ਤੇ ਸਹੀ ਕਦਮ ਚੁੱਕਣਾ, ਸਮੇਂ ਤੇ ਡਾਕਟਰਾਂ ਨਾਲ ਸੰਪਰਕ ਕਰਨਾ ਅਤੇ ਉਚਿਤ ਸਾਵਧਾਨੀ ਰੱਖਦੇ ਹੋਏ ਇਸ ਮਹਾਮਾਰੀ ਨੂੰ ਅਸੀਂ ਹਰਾ ਸਕਦੇ ਹਾਂ। ਸਾਥੀਓ, ਅਸੀਂ ਮੈਡੀਕਲ ਪੱਧਰ ਤੇ ਇਸ ਮਹਾਮਾਰੀ ਨਾਲ ਕਿਵੇਂ ਨਿਪਟ ਰਹੇ ਹਾਂ, ਇਸ ਦੇ ਅਨੁਭਵ ਜਾਨਣ ਲਈ ਮੈਂ ਕੁਝ ਡਾਕਟਰਾਂ ਨਾਲ ਵੀ ਗੱਲ ਕੀਤੀ ਜੋ ਇਸ ਲੜਾਈ ਦੀ ਮੋਹਰਲੀ ਕਤਾਰ ਵਿੱਚ ਮੋਰਚਾ ਸੰਭਾਲੀ ਬੈਠੇ ਨੇ। ਰੋਜ਼ਾਨਾ ਦੀ ਉਨ੍ਹਾਂ ਦੀ ਗਤੀਵਿਧੀ ਇਨ੍ਹਾਂ Patients ਦੇ ਨਾਲ ਰਹਿੰਦੀ ਹੈ। ਆਓ ਸਾਡੇ ਨਾਲ ਦਿੱਲੀ ਤੋਂ ਡਾ. ਨਿਤੇਸ਼ ਗੁਪਤਾ ਜੁੜੇ ਹਨ।

ਮੋਦੀ ਜੀ : ਨਮਸਤੇ ਡਾਕਟਰ।

ਡਾ. ਨਿਤੇਸ਼ ਗੁਪਤਾ : ਨਮਸਤੇ ਸਰ।

ਮੋਦੀ ਜੀ : ਨਮਸਤੇ ਨਿਤੇਸ਼ ਜੀ। ਤੁਸੀਂ ਤਾਂ ਬਿਲਕੁਲ ਮੋਰਚੇ ਤੇ ਡਟੇ ਹੋਏ ਹੋ ਤੇ ਮੈਂ ਜਾਨਣਾ ਚਾਹੁੰਦਾ ਹਾਂ ਕਿ ਹਸਪਤਾਲਾਂ ਵਿੱਚ ਬਾਕੀ ਤੁਹਾਡੇ ਸਾਥੀਆਂ ਦਾ ਮੂਡ ਕਿਹੋ ਜਿਹਾ ਹੈ।

ਡਾ. ਨਿਤੇਸ਼ ਗੁਪਤਾ : ਸਾਰਿਆਂ ਦਾ Mood upbeat ਹੈ। ਤੁਹਾਡਾ ਅਸ਼ੀਰਵਾਦ ਸਾਰਿਆਂ ਨਾਲ ਹੈ। ਤੁਸੀਂ ਦਿੱਤਾ ਹੋਇਆ ਸਾਰੇ ਹਸਪਤਾਲਾਂ ਨੂੰ ਜੋ ਵੀ ਤੁਸੀਂ Support ਕਰ ਰਹੇ ਹੋ, ਜੋ ਵੀ ਚੀਜ਼ ਮੰਗ ਰਹੇ ਹਾਂ, ਤੁਸੀਂ ਸਭ Provide ਕਰ ਰਹੇ ਹੋ ਤਾਂ ਅਸੀਂ ਲੋਕ ਬਿਲਕੁਲ ਜਿਸ ਤਰ੍ਹਾਂ Army Border ‘ਤੇ ਲੜਦੀ ਰਹਿੰਦੀ ਹੈ, ਅਸੀਂ ਲੋਕ ਬਿਲਕੁਲ ਉਸੇ ਤਰ੍ਹਾਂ ਹੀ ਲੱਗੇ ਹੋਏ ਹਾਂ ਤਾਂ ਸਾਡਾ ਸਿਰਫ਼ ਇੱਕ ਹੀ ਫ਼ਰਜ਼ ਹੈ ਕਿ Patient ਠੀਕ ਹੋ ਕੇ ਘਰ ਜਾਏ।

ਮੋਦੀ ਜੀ : ਤੁਹਾਡੀ ਗੱਲ ਸਹੀ ਹੈ, ਇਹ ਯੁੱਧ ਵਰਗੀ ਸਥਿਤੀ ਹੈ। ਤੁਸੀਂ ਸਾਰੇ ਮੋਰਚਾ ਸੰਭਾਲੀ ਬੈਠੇ ਹੋ।

ਡਾ. ਨਿਤੇਸ਼ ਗੁਪਤਾ : ਹਾਂ ਜੀ, ਸਰ।

ਮੋਦੀ ਜੀ : ਤੁਹਾਨੂੰ ਤਾਂ ਇਲਾਜ ਦੇ ਨਾਲ-ਨਾਲ ਮਰੀਜ਼ ਦੀ Counsellingਵੀ ਕਰਨੀ ਪੈਂਦੀ ਹੋਵੇਗੀ?

ਡਾ. ਨਿਤੇਸ਼ ਗੁਪਤਾ : ਹਾਂ ਜੀ ਸਰ, ਉਹ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ, ਕਿਉਂਕਿ ਮਰੀਜ਼ ਇੱਕਦਮ ਸੁਣ ਕੇ, ਇੱਕਦਮ ਨਾਲ ਡਰ ਜਾਂਦਾ ਹੈ ਕਿ ਇਹ ਕੀ ਹੋ ਰਿਹਾ ਹੈ, ਉਹਦੇ ਨਾਲ, ਉਸ ਨੂੰ ਸਮਝਾਉਣਾ ਪੈਂਦਾ ਹੈ, ਕੁਝ ਨਹੀਂ ਹੈ। ਅਗਲੇ 14 ਦਿਨ ਵਿੱਚ ਤੁਸੀਂ ਠੀਕ ਹੋ ਜਾਓਗੇ। ਆਪਣੇ ਘਰ ਜਾਓਗੇ, ਬਿਲਕੁਲ ਤਾਂ ਅਸੀਂ ਹੁਣ ਤੱਕ ਅਜਿਹੇ 16 ਮਰੀਜ਼ਾਂ ਨੂੰ ਘਰ ਭੇਜ ਚੁੱਕੇ ਹਾਂ।

ਮੋਦੀ ਜੀ : ਤਾਂ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ Over-all ਕੀ ਆਉਂਦਾ ਹੈ ਤੁਹਾਡੇ ਸਾਹਮਣੇ, ਡਰੇ ਹੋਏ ਲੋਕ ਹਨ ਤਾਂ ਕੀ ਉਨ੍ਹਾਂ ਦੀ ਚਿੰਤਾ ਸਤਾਉਂਦੀ ਹੈ।

ਡਾ. ਨਿਤੇਸ਼ ਗੁਪਤਾ : ਉਨ੍ਹਾਂ ਨੂੰ ਇਹੀ ਲੱਗਦਾ ਹੈ ਕਿ ਅੱਗੇ ਕੀ ਹੋਵੇਗਾ? ਹੁਣ ਕੀ ਹੋਵੇਗਾ। ਇਹ ਤਾਂ ਬਿਲਕੁਲ ਇੱਕਦਮ ਜਿਸ ਤਰ੍ਹਾਂ ਕਿ ਬਾਹਰਲੀ ਦੁਨੀਆਂ ਵਿੱਚ ਦੇਖਦੇ ਹਨ ਕਿ ਬਾਹਰ ਲੋਕ ਇੰਨੇ Expire ਹੋ ਰਹੇ ਨੇ ਤਾਂ ਸਾਡੇ ਨਾਲ ਵੀ ਅਜਿਹਾ ਹੀ ਹੋਵੇਗਾ ਤਾਂ ਅਸੀਂ ਉਨ੍ਹਾਂ ਨੂੰ ਸਮਝਾਉਂਦੇ ਹਾਂ ਕਿ ਤੁਹਾਡੀ ਕਿਹੜੀ ਦਿੱਕਤਕਿਸ ਦਿਨ ਠੀਕ ਹੋਵੇਗੀ, ਤੁਹਾਡਾ Case ਬਹੁਤ Mild ਵਾਲਾ ਹੈ। Normal ਸਰਦੀ-ਜ਼ੁਕਾਮ ਵਾਲਾ ਜੋ Case ਹੁੰਦਾ ਹੈ, ਉਸੇ ਤਰ੍ਹਾਂ ਦਾ ਹੈ ਤਾਂ ਜਿਸ ਤਰ੍ਹਾਂ ਉਹ ਠੀਕ ਹੋ ਜਾਂਦਾ ਹੈ 5-7 ਦਿਨ ਵਿੱਚ, ਤੁਸੀਂ ਵੀ ਠੀਕ ਹੋ ਜਾਓਗੇ। ਫਿਰ ਅਸੀਂ ਤੁਹਾਡੇ Test ਕਰਾਂਗੇ, ਜਦ ਉਹ Negative ਆਉਣਗੇ ਤਾਂ ਤੁਹਾਨੂੰ ਘਰ ਭੇਜ ਸਕਦੇ ਹਾਂ ਤਾਂ ਇਸ ਲਈ ਵਾਰ-ਵਾਰ 2,3,4 ਘੰਟੇ ਵਿੱਚ ਉਨ੍ਹਾਂ ਦੇ ਕੋਲ ਜਾਂਦੇ ਹਾਂ, ਮਿਲਦੇ ਹਾਂ, ਉਨ੍ਹਾਂ ਨੂੰ ਪੁੱਛਦੇ ਹਾਂ, ਉਨ੍ਹਾਂ ਨੂੰ ਸਹੂਲਤ ਹੁੰਦੀ ਹੈ ਪੂਰੇ ਦਿਨ ਵਿੱਚ ਤਾਂ ਹੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ।

ਮੋਦੀ ਜੀ : ਉਨ੍ਹਾਂ ਦਾ ਆਤਮ-ਵਿਸ਼ਵਾਸ ਬਣ ਜਾਂਦਾ ਹੈ, ਸ਼ੁਰੂ ਵਿੱਚ ਤਾਂ ਡਰ ਜਾਂਦੇ ਨੇ?

ਡਾ. ਨਿਤੇਸ਼ ਗੁਪਤਾ : ਸ਼ੁਰੂ ਵਿੱਚ ਤਾਂ ਡਰ ਜਾਂਦੇ ਨੇ but ਜਦੋਂ ਅਸੀਂ ਸਮਝਾਉਂਦੇ ਹਾਂ ਤਾਂ ਦੂਸਰੇ-ਤੀਸਰੇ ਦਿਨ ਤਕ, ਜਦ ਉਹ ਠੀਕ ਹੋਣ ਲੱਗਦੇ ਨੇ ਤਾਂ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਅਸੀਂ ਠੀਕ ਹੋ ਸਕਦੇ ਹਾਂ।

ਮੋਦੀ ਜੀ : ਲੇਕਿਨ ਸਾਰੇ ਡਾਕਟਰਾਂ ਨੂੰ ਲੱਗਦਾ ਹੈ ਕਿ ਜੀਵਨ ਦਾ ਸਭ ਤੋਂ ਵੱਡਾ ਸੇਵਾ ਦਾ ਕੰਮ ਉਨ੍ਹਾਂ ਦੇ ਜਿੰਮੇ ਆਇਆ ਹੈ। ਇਹ ਭਾਵ ਬਣਦਾ ਹੈ ਸਾਰਿਆਂ ਦਾ।

ਡਾ. ਨਿਤੇਸ਼ ਗੁਪਤਾ : ਹਾਂ ਜੀ ਬਿਲਕੁਲ ਬਣਦਾ ਹੈ, ਅਸੀਂ ਆਪਣੀ ਟੀਮ ਨੂੰ ਬਿਲਕੁਲ ਉਤਸ਼ਾਹਿਤ ਕਰਕੇ ਰੱਖਦੇ ਹਾਂ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ, ਕੋਈ ਅਜਿਹੀ ਚੀਜ਼ ਨਹੀਂ ਹੈ ਜੇ ਅਸੀਂ ਪੂਰੀ Precaution ਲਵਾਂਗੇ, ਮਰੀਜ਼ ਨੂੰ ਚੰਗੀ ਤਰ੍ਹਾਂ Precaution ਸਮਝਾਵਾਂਗੇ ਕਿ ਤੁਹਾਨੂੰ ਅਜਿਹਾ ਕਰਨਾ ਹੈ ਤਾਂ ਸਭ ਚੀਜ਼ਾਂ ਠੀਕ ਰਹਿਣਗੀਆਂ।

ਮੋਦੀ ਜੀ : ਚਲੋ ਡਾਕਟਰ ਤੁਹਾਡੇ ਇੱਥੇ ਤਾਂ ਭਾਰੀ ਗਿਣਤੀ ਵਿੱਚ Patient ਵੀ ਆਉਂਦੇ ਹਨ ਤੇ ਤੁਸੀਂ ਬਿਲਕੁਲ ਜੀਅ-ਜਾਨ ਨਾਲ ਲੱਗੇ ਹੋਏ ਹੋ, ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ। ਲੇਕਿਨ ਲੜਾਈ ਵਿੱਚ ਮੈਂ ਤੁਹਾਡੇ ਨਾਲ ਹਾਂ, ਲੜਾਈ ਲੜਦੇ ਰਹੋ।

ਡਾ. ਨਿਤੇਸ਼ ਗੁਪਤਾ : ਤੁਹਾਡਾ ਅਸ਼ੀਰਵਾਦ ਰਹੇ, ਇਹੀ ਅਸੀਂ ਚਾਹੁੰਦੇ ਹਾਂ।

ਮੋਦੀ ਜੀ : ਬਹੁਤ-ਬਹੁਤ ਸ਼ੁਭਕਾਮਨਾਵਾਂ ਭਾਈ।

ਡਾ. ਨਿਤੇਸ਼ ਗੁਪਤਾ : Sir Thank you

ਮੋਦੀ ਜੀ : Thank you ਨਿਤੇਸ਼ ਜੀ। ਤੁਹਾਨੂੰ ਬਹੁਤ-ਬਹੁਤ ਸਾਧੁਵਾਦ। ਤੁਹਾਡੇ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਕੋਰੋਨਾ ਦੇ ਨਾਲ ਲੜਾਈ ਵਿੱਚ ਲਾਜ਼ਮੀ ਤੌਰ ਤੇ ਵਿਜੇਯੀ ਹੋਵੇਗਾ, ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ, ਆਪਣੇ ਸਾਥੀਆਂ ਦਾ ਧਿਆਨ ਰੱਖੋ, ਆਪਣੇ ਪਰਿਵਾਰ ਦਾ ਧਿਆਨ ਰੱਖੋ। ਦੁਨੀਆਂ ਦਾ ਅਨੁਭਵ ਦੱਸਦਾ ਹੈ ਕਿ ਇਸ ਬਿਮਾਰੀ ਨਾਲ ਸੰਕ੍ਰਮਿਤ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਅਚਾਨਕ ਵਧੀ ਹੈ। ਅਚਾਨਕ ਹੋਣ ਵਾਲੇ ਇਸ ਵਾਧੇ ਦੀ ਵਜ੍ਹਾ ਨਾਲ ਵਿਦੇਸ਼ਾਂ ਵਿੱਚ ਅਸੀਂ ਚੰਗੇ ਤੋਂ ਚੰਗੇ ਸਿਹਤ ਪ੍ਰਬੰਧਾਂ ਨੂੰ ਜਵਾਬ ਦਿੰਦੇ ਹੋਏ ਦੇਖਿਆ ਹੈ। ਭਾਰਤ ਵਿੱਚ ਅਜਿਹੀ ਸਥਿਤੀ ਨਾ ਆਵੇ, ਇਸ ਦੇ ਲਈ ਸਾਨੂੰ ਨਿਰੰਤਰ ਕੋਸ਼ਿਸ਼ਾਂ ਕਰਨੀਆਂ ਹਨ। ਇੱਕ ਹੋਰ ਡਾਕਟਰ ਸਾਡੇ ਨਾਲ ਜੁੜੇ ਹਨ ਪੂਣੇ ਤੋਂ। ਸ਼੍ਰੀਮਾਨ ਡਾਕਟਰ ਬੋਰਸੇ।

ਮੋਦੀ ਜੀ : ਨਮਸਤੇ ਡਾਕਟਰ।

ਡਾਕਟਰ : ਨਮਸਤੇ ਨਮਸਤੇ।

ਮੋਦੀ ਜੀ : ਨਮਸਤੇ। ਤੁਸੀਂ ਤਾਂ ਬਿਲਕੁਲ ਇੱਕ ਜਨ ਸੇਵਾ, ਪ੍ਰਭੂ ਸੇਵਾ ਦੇ ਮਿਜਾਜ਼ ਨਾਲ ਕੰਮ ਵਿੱਚ ਲੱਗੇ ਹੋਏ ਹੋ ਤਾਂ ਮੈਂ ਅੱਜ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ ਹਾਂ ਜੋ ਦੇਸ਼ਵਾਸੀਆਂ ਦੇ ਲਈ ਤੁਹਾਡਾ ਸੰਦੇਸ਼ ਚਾਹੀਦੈ। ਇੱਕ ਤਾਂ ਅਨੇਕਾਂ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਕਦੋਂ ਡਾਕਟਰਾਂ ਦੇ ਨਾਲ ਸੰਪਰਕ ਕਰਨਾ ਹੈ ਅਤੇ ਕਦੋਂ ਉਸ ਨੇ ਕੋਰੋਨਾ ਦਾ ਟੈਸਟ ਕਰਵਾਉਣਾ ਹੈ। ਇੱਕ ਡਾਕਟਰ ਦੇ ਨਾਤੇ ਤੁਸੀਂ ਤਾਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਇਸ ਕੋਰੋਨਾ ਦੇ ਮਰੀਜ਼ਾਂ ਨੂੰ ਸਮਰਪਿਤ ਕਰ ਦਿੱਤਾ ਤਾਂ ਤੁਹਾਡੀ ਗੱਲ ਵਿੱਚ ਬਹੁਤ ਤਾਕਤ ਹੈ, ਮੈਂ ਸੁਣਨਾ ਚਾਹੁੰਦਾ ਹਾਂ।

ਡਾਕਟਰ : ਸਰ ਜੀ। ਇੱਥੇ ਮੈਂ ਬੀ. ਜੇ. ਮੈਡੀਕਲ ਕਾਲਜ ਪੂਣੇ ਵਿੱਚ ਪ੍ਰੋਫੈਸਰ ਹਾਂ ਤੇ ਸਾਡੇ ਪੂਣੇ Municipal Corporation Hospital ਹੈ ਨਾਇਡੂ ਹਸਪਤਾਲ ਨਾਂ ਦਾ, ਉੱਥੇ ਜਨਵਰੀ 2020 ਤੋਂ ਇੱਕ Screening Center ਚਾਲੂ ਹੋ ਗਿਆ ਹੈ। ਉੱਥੇ ਅੱਜ ਤੱਕ 16 (Sixteen) COVID-19 Positive Cases ਨਿਕਲੇ ਹਨ ਅਤੇ ਉਹ ਜਿਹੜੇ (Sixteen) COVID-19 Positive Patients ਜੋ ਨਿਕਲੇ ਹਨ, ਉਨ੍ਹਾਂ ਵਿੱਚੋਂ ਅਸੀਂ Treatment ਦੇ ਕੇ ਉਨ੍ਹਾਂ ਨੂੰ Quarantine ਕਰਕੇ Isolation ਕਰਕੇ Treatment ਦੇ ਕੇ 7 ਲੋਕਾਂ ਨੂੰ  Discharge ਕਰ ਦਿੱਤਾ ਹੈ ਸਰ ਅਤੇ ਜੋ ਅਜੇ ਬਾਕੀ 9 Cases ਹਨ They are also very stable and they are also doing well

 Though ਕੇ Virus Body ਵਿੱਚ ਹੁੰਦੇ ਹੋਏ ਵੀ ਉਹ ਠੀਕ ਹੋ ਰਹੇ ਨੇ, ਉਹ ਕੋਰੋਨਾ ਵਾਇਰਸ ਤੋਂ ਬਾਹਰ ਆ ਰਹੇ ਨੇ ਅਤੇ ਹੁਣ ਇੱਥੇ ਜੋ They are getting well, they are recovering out of the corona Virusਇੱਥੇ ਜੋ Sample size ਉਹ ਤਾਂ ਛੋਟਾ ਹੈ ਸਰ, 16 Cases ਹੀ ਹਨ। ਲੇਕਿਨ ਅਜਿਹਾ ਮਾਲੂਮ ਹੋ ਰਿਹਾ ਹੈ ਕਿ Young Population ਵੀ affect ਹੋ ਰਹੀ ਹੈ ਅਤੇ Young Population affect ਹੁੰਦੇ ਹੋਏ ਵੀ Disease ਹੈ, ਉਹ ਜ਼ਿਆਦਾ Serious Disease ਨਹੀਂ ਹੈ ਸਰ। ਉਹ Mild Disease ਹੈ ਅਤੇ ਉਹ Patient ਕਾਫੀ ਅੱਛੇ ਹੋ ਰਹੇ ਹਨ ਸਰ ਅਤੇ ਅਜੇ ਇਹ ਜੋ 9 ਲੋਕ ਬਾਕੀ ਹਨ, ਉੱਥੇ They are also going to be well, they are not going to dereriorate, we are keeping watch on them on daily basis, ਲੇਕਿਨ they are also going to be well in current 4-5 days

ਜੋ ਲੋਕ ਸਾਡੇ ਇੱਥੇ Suspect ਕਰਕੇ ਆਉਂਦੇ ਹਨ, International “Travellers ਹਨ Contact ਵਿੱਚ ਆਏ ਹਨ, ਅਜਿਹੇ ਲੋਕਾਂ ਦਾ ਅਸੀਂ Swab ਲੈ ਰਹੇ ਹਾਂ। ਇਹ ਜੋ Oropharyngeal Swab ਲੈ ਰਹੇ ਹਾਂ ਜੇ Positive ਤਾਂ ਅਸੀਂ Positive Ward ਵਿੱਚ Admit ਕਰ ਰਹੇ ਹਾਂ ਅਤੇ Negative ਨਿਕਲਿਆ ਤਾਂ ਉਸ ਨੂੰ Home Quarantine ਦਾ ਸੰਦੇਸ਼ ਦੇ ਕੇ, ਕਿੱਦਾ ਲੈਣਾ ਹੈ Home Quarantine ਕੀ ਕਰਨਾ ਹੈ Home ਜਾ ਕੇ ਇਸ Advice ਨਾਲ ਉਨ੍ਹਾਂ ਨੂੰ ਘਰ ਭੇਜ ਰਹੇ ਹਾਂ।

ਮੋਦੀ ਜੀ : ਉਸ ਵਿੱਚ ਕੀ ਸਮਝਾਉਂਦੇ ਹੋ ਤੁਸੀਂ? ਘਰ ਵਿੱਚ ਰਹਿਣ ਲਈ ਕੀ-ਕੀ ਸਮਝਾਉਂਦੇ ਹੋ? ਜ਼ਰਾ ਦੱਸੋ?

ਡਾਕਟਰ : ਇੱਕ ਤਾਂ ਘਰ ਵਿੱਚ ਹੀ ਰਹਿਣ ਤਾਂ ਘਰ ਵਿੱਚ Quarantine ਰੱਖਣ ਆਪਣੇ ਆਪ ਨੂੰ। 6 ਫੁੱਟ Distance ਘੱਟ ਤੋਂ ਘੱਟ ਤਾਂ ਤੁਹਾਨੂੰ ਰੱਖਣਾ ਹੀ ਹੈ, ਇਹ ਪਹਿਲੀ ਗੱਲ। ਦੂਜੀ ਗੱਲ ਉਨ੍ਹਾਂ ਨੇ ਮਾਸਕ Use ਕਰਨਾ ਹੈ ਅਤੇ ਵਾਰ-ਵਾਰ ਹੱਥ ਸਾਫ ਕਰਨੇ ਹਨ, ਜੇ ਉਨ੍ਹਾਂ ਕੋਲ Sanitisationਨਹੀਂ ਹੈ ਤਾਂ ਫਿਰ ਆਪਣੇ ਸਾਦਾ-ਸਿੰਪਲ ਸਾਬਣ ਨਾਲ ਅਤੇ ਪਾਣੀ ਨਾਲ ਹੱਥ ਸਾਫ ਕਰਨੇ ਹਨ, ਉਹ ਵੀ ਵਾਰ-ਵਾਰ ਕਰਨੇ ਹਨ ਅਤੇ ਜਦੋਂ ਤੁਹਾਨੂੰ ਖ਼ਾਂਸੀ ਆਏਗੀ, ਛਿੱਕਾਂ ਆਉਣਗੀਆਂ ਤਾਂ ਸਦਾ ਰੁਮਾਲ ਲਗਾ ਕੇ ਉਸ ਦੇ ਉੱਪਰ ਖ਼ਾਂਸੀ ਕਰਨੀ ਹੈ। So that ਉਹ ਜੋ Droplets ਹਨ, ਉਹ Droplets ਜ਼ਿਆਦਾ ਦੂਰ ਤੱਕ ਨਾ ਜਾਣ ਅਤੇ ਜ਼ਮੀਨ ਤੇ ਨਾ ਡਿੱਗਣ ਅਤੇ ਜ਼ਮੀਨ ਤੇ ਨਾ ਡਿੱਗਣ ਦੀ ਵਜ੍ਹਾ ਨਾਲ ਜ਼ਿਆਦਾ ਹੱਥ ਲੱਗ ਜਾਂਦਾ ਹੈ ਅਤੇ ਕਿਸੇ ਨੂੰ ਫੈਲਣਾ Possible ਨਹੀਂ ਹੋਵੇਗਾ।

ਇਹ ਸਮਝਾ ਰਹੇ ਹਾਂ ਸਰ, ਦੂਸਰੀ ਗੱਲ ਸਮਝਾ ਰਹੇ ਹਾਂ ਕਿ “They are supposed to be there as a home quarantine, they are not supposed to go out of the homeਹੁਣ ਤਾਂ ਲੌਕਡਾਊਨ ਹੋ ਗਿਆ ਹੈ, in fact, during this particular situation they are supposed to be lockdown but they are supposed to be home quarantine also properly for minimum 14 days ਦੇ ਲਈ Quarantine ਅਸੀਂ ਉਨ੍ਹਾਂ ਨੂੰ ਸੂਚਿਤ ਕਰ ਰਹੇ ਹਾਂ, ਸੰਦੇਸ਼ ਦੇ ਰਹੇ ਹਾਂ ਸਰ।

ਮੋਦੀ ਜੀ : ਡਾਕਟਰ ਤੁਸੀਂ ਤਾਂ ਬਹੁਤ ਚੰਗੀ ਸੇਵਾ ਕਰ ਰਹੇ ਹੋ ਅਤੇ ਸਮਰਪਣ ਭਾਵ ਨਾਲ ਕਰ ਰਹੇ ਹੋ, ਤੁਹਾਡੀ ਪੂਰੀ ਟੀਮ ਲੱਗੀ ਹੋਈ ਹੈ। ਮੈਨੂੰ ਯਕੀਨ ਹੈ ਕਿ ਸਾਡੇ ਜਿੰਨੇ ਵੀ Patients ਆਏ ਹਨ, ਸਾਰੇ ਸਿਹਤਯਾਬ ਹੋ ਕੇ ਆਪਣੇ ਘਰ ਜਾਣਗੇ ਅਤੇ ਦੇਸ਼ ਵਿੱਚ ਵੀ ਅਸੀਂ ਇਸ ਲੜਾਈ ਵਿੱਚ ਜਿੱਤਾਂਗੇ। ਤੁਹਾਡੇ ਸਾਰੇ ਲੋਕਾਂ ਦੀ ਮਦਦ ਨਾਲ।

ਡਾਕਟਰ : ਸਰ ਸਾਨੂੰ ਯਕੀਨ ਹੈ ਕਿ ਅਸੀਂ ਜਿੱਤਾਂਗੇ, ਇਹ ਲੜਾਈ ਜਿੱਤ ਜਾਵਾਂਗੇ।

ਮੋਦੀ ਜੀ : ਬਹੁਤ-ਬਹੁਤ ਸ਼ੁਭਕਾਮਨਾਵਾਂ ਡਾਕਟਰ ਤੁਹਾਨੂੰ। ਧੰਨਵਾਦ ਡਾਕਟਰ।

ਡਾਕਟਰ : Thank You, Thank You Sir

ਸਾਥੀਓ, ਸਾਡੇ ਇਹ ਤਮਾਮ ਸਾਥੀ ਸਾਨੂੰ ਪੂਰੇ ਦੇਸ਼ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਵਿੱਚ ਜੁਟੇ ਹੋਏ ਹਨ, ਇਹ ਜੋ ਗੱਲਾਂ ਸਾਨੂੰ ਦੱਸਦੇ ਹਨ, ਅਸੀਂ ਉਨ੍ਹਾਂ ਨੂੰ ਸੁਣਨਾ ਹੀ ਨਹੀਂ ਹੈ, ਬਲਕਿ ਆਪਣੇ ਜੀਵਨ ਵਿੱਚ ਉਤਾਰਨਾ ਵੀ ਹੈ, ਅੱਜ ਜਦ ਮੈਂ ਡਾਕਟਰਾਂ ਦਾ ਤਿਆਗ-ਤਪੱਸਿਆ, ਸਮਰਪਣ ਦੇਖ ਰਿਹਾ ਹਾਂ ਤਾਂ ਮੈਨੂੰ ਅਚਾਰਿਆ ਚਰਕ ਦੀ ਕਹੀ ਹੋਈ ਗੱਲ ਯਾਦ ਆਉਂਦੀ ਹੈ, ਅਚਾਰਿਆ ਚਰਕ ਨੇ ਡਾਕਟਰਾਂ ਦੇ ਲਈ ਬਹੁਤ ਸਟੀਕ ਗੱਲ ਕਹੀ ਹੈ ਅਤੇ ਅੱਜ ਉਹ ਅਸੀਂ ਆਪਣੇ ਡਾਕਟਰਾਂ ਦੇ ਜੀਵਨ ਵਿੱਚ ਦੇਖ ਰਹੇ ਹਾਂ। ਅਚਾਰਿਆ ਚਰਕ ਨੇ ਕਿਹਾ ਹੈ ਕਿ…

ਨ ਆਤਮਾਰਥਮ੍ ਨ ਅਪਿ ਕਾਮਾਰਥਮ੍ ਅਤਭੂਤ ਦਯਾਂ ਪ੍ਰਤਿ ||

ਵਰਤਤੇ ਯਤ੍ ਚਿਕਿਤਸਾਯਾਂ ਸ ਸਵਰਮ ਇਤਿ ਵਰਤਤੇ ||

( न आत्मार्थम् न अपि कामार्थम् अतभूत दयां प्रति ||

वतर्ते यत् चिकित्सायां स सवर्म इति वर्तते || )

ਯਾਨੀ ਧਨ ਅਤੇ ਕਿਸੇ ਖ਼ਾਸ ਕਾਮਨਾ ਨੂੰ ਲੈ ਕੇ ਨਹੀਂ, ਬਲਕਿ ਮਰੀਜ਼ ਦੀ ਸੇਵਾ ਦੇ ਲਈ ਦਇਆ ਭਾਵ ਰੱਖ ਕੇ ਕੰਮ ਕਰਦਾ ਹੈ, ਉਹ ਸਭ ਤੋਂ ਉੱਤਮ ਚਿਕਿੱਤਸਕ ਹੁੰਦਾ ਹੈ।

ਸਾਥੀਓ, ਇਨਸਾਨੀਅਤ ਨਾਲ ਭਰੀ ਹੋਈ ਹਰ ਨਰਸ ਨੂੰ ਅੱਜ ਮੈਂ ਨਮਨ ਕਰਦਾ ਹਾਂ, ਤੁਸੀਂ ਸਾਰੇ ਜਿਸ ਸੇਵਾ ਭਾਵ ਨਾਲ ਕਾਰਜ ਕਰਦੇ ਹੋ, ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਵੀ ਇੱਕ ਸੰਜੋਗ ਹੀ ਹੈ ਕਿ ਇਸ ਸਾਲ ਯਾਨੀ 2020 ਨੂੰ ਪੂਰਾ ਸੰਸਾਰ International Year of the Nurse and Midwife ਦੇ ਤੌਰ ਤੇ ਮਨਾ ਰਹਾ ਹੈ। ਇਸ ਦਾ ਸਬੰਧ 200 ਸਾਲ ਪਹਿਲਾਂ, ਸਾਲ 1820 ਵਿੱਚ ਜਨਮ ਲੈਣ ਵਾਲੀ Florence Nightingale ਨਾਲ ਜੁੜਿਆ ਹੈ। ਜਿਸ ਨੇ ਮਾਨਵ ਸੇਵਾ ਨੂੰ, ਨਰਸਿੰਗ ਨੂੰ ਇੱਕ ਨਵੀਂ ਪਛਾਣ ਦਿੱਤੀ। ਇੱਕ ਨਵੀਂ ਉਚਾਈ ਤੇ ਪਹੁੰਚਾਇਆ। ਦੁਨੀਆਂ ਦੀ ਹਰ ਨਰਸ ਦੇ ਸੇਵਾ ਭਾਵ ਨੂੰ ਸਮਰਪਿਤ ਇਹ ਸਾਲ ਨਿਸ਼ਚਿਤ ਤੌਰ ਤੇ ਪੂਰੇ ਨਰਸਿੰਗ ਕੁਨਬੇ ਦੇ ਲਈ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਬਣ ਕੇ ਆਇਆ। ਮੈਨੂੰ ਵਸ਼ਿਵਾਸ ਹੈ ਕਿ ਤੁਸੀਂ ਸਾਰੇ ਇਸ ਇਮਤਿਹਾਨ ਵਿੱਚ ਨਾ ਸਿਰਫ਼ ਸਫਲ ਹੋਵੋਗੇ, ਬਲਕਿ ਅਨੇਕਾਂ ਜੀਵਨ ਵੀ ਬਚਾਓਗੇ। 

ਤੁਹਾਡੇ ਵਰਗੇ ਸਾਥੀਆਂ ਦੇ ਹੌਂਸਲੇ ਅਤੇ ਜਜ਼ਬੇ ਦੇ ਕਾਰਣ ਹੀ ਇੰਨੀ ਵੱਡੀ ਲੜਾਈ ਅਸੀਂ ਲੜ ਪਾ ਰਹੇ ਹਾਂ। ਤੁਹਾਡੇ ਵਰਗੇ ਸਾਥੀ ਚਾਹੇ ਉਹ ਡਾਕਟਰ ਹੋਣ, ਨਰਸ ਹੋਵੇ, Para-Medical, ਆਸ਼ਾ, ਏਐੱਨਐੱਮ ਵਰਕਰ, ਸਫਾਈ ਕਰਮਚਾਰੀ ਹੋਣ ਤੁਹਾਡੀ ਸਿਹਤ ਦੀ ਵੀ ਦੇਸ਼ ਨੂੰ ਬਹੁਤ ਚਿੰਤਾ ਹੈ। ਇਸੇ ਨੂੰ ਦੇਖਦੇ ਹੋਏ ਅਜਿਹੇ ਕਰੀਬ 20 ਲੱਖ ਸਾਥੀਆਂ ਦੇ ਲਈ 50 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਦਾ ਐਲਾਨ ਸਰਕਾਰ ਨੇ ਕੀਤਾ ਹੈ ਤਾਂ ਕਿ ਤੁਸੀਂ ਇਸ ਲੜਾਈ ਵਿੱਚ ਹੋਰ ਜ਼ਿਆਦਾ ਆਤਮ-ਵਿਸ਼ਵਾਸ ਦੇ ਨਾਲ ਦੇਸ਼ ਦੀ ਅਗਵਾਈ ਕਰ ਸਕੋ।

ਮੇਰੇ ਪਿਆਰੇ ਦੇਸ਼ਵਾਸੀਓ, Corona Virus ਦੇ ਖ਼ਿਲਾਫ਼ ਇਸ ਜੰਗ ਵਿੱਚ ਸਾਡੇ ਆਸ-ਪਾਸ ਅਜਿਹੇ ਅਨੇਕਾਂ ਲੋਕ ਹਨ, ਜੋ ਸਮਾਜ ਦੇ Real Hero ਹਨ ਅਤੇ ਇਸ ਪ੍ਰਸਥਿਤੀ ਵਿੱਚ ਵੀ ਸਭ ਤੋਂ ਅੱਗੇ ਖੜ੍ਹੇ ਹਨ। ਮੈਨੂੰ NarendraModi App ’ਤੇ NAMO App ’ਤੇ ਬੰਗਲੂਰੂ ਦੇ ਨਿਰੰਜਨ ਸੁਧਾਕਰ ਹੇਬਾਲੇ ਜੀ ਨੇ ਲਿਖਿਆ ਹੈ ਕਿ ਅਜਿਹੇ ਲੋਕ Daily-Life Heroes ਹਨ। ਇਹ ਗੱਲ ਸਹੀ ਵੀ ਹੈ, ਇਹ ਜੋ ਲੋਕ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਅਸਾਨੀ ਨਾਲ ਚੱਲਦੀ ਰਹਿੰਦੀ ਹੈ, ਤੁਸੀਂ ਕਲਪਨਾ ਕਰੋ ਕਿ ਇੱਕ ਦਿਨ ਤੁਹਾਡੇ ਘਰਾਂ ਵਿੱਚ ਨਲਕੇ ਤੇ ਆਉਣ ਵਾਲਾ ਪਾਣੀ ਬੰਦ ਹੋ ਜਾਵੇ ਜਾਂ ਫਿਰ ਤੁਹਾਡੇ ਘਰ ਦੀ ਬਿਜਲੀ ਅਚਾਨਕ ਕੱਟ ਜਾਵੇ, ਉਸ ਵੇਲੇ ਇਹ Daily-Life Heroes ਹੀ ਹੁੰਦੇ ਹਨ ਜੋ ਸਾਡੀਆਂ ਦਿੱਕਤਾਂ ਨੂੰ ਦੂਰ ਕਰਦੇ ਹਨ।

ਜ਼ਰਾ ਤੁਸੀਂ ਆਪਣੇ ਗੁਆਂਢ ਵਿੱਚ ਮੌਜੂਦ ਛੋਟੀ ਪ੍ਰਚੂਨ ਦੀ ਦੁਕਾਨ ਦੇ ਬਾਰੇ ਸੋਚੋ, ਅੱਜ ਦੇ ਇਸ ਔਖੇ ਸਮੇਂ ਵਿੱਚ ਉਹ ਦੁਕਾਨਦਾਰ ਵੀ ਜੋਖਮ ਉਠਾ ਰਿਹਾ ਹੈ, ਆਖ਼ਿਰ ਕਿਸ ਲਈ, ਇਸ ਲਈ ਹੀ ਨਾ ਕਿ ਤੁਹਾਨੂੰ ਜ਼ਰੂਰਤ ਦਾ ਸਮਾਨ ਮਿਲਣ ਵਿੱਚ ਕੋਈ ਮੁਸ਼ਕਿਲ ਨਾ ਹੋਵੇ, ਠੀਕ ਉਸੇ ਤਰ੍ਹਾਂ ਉਨ੍ਹਾਂ Drivers ਉਨ੍ਹਾਂ Workers ਦੇ ਬਾਰੇ ਸੋਚੀਏ ਜੋ ਬਿਨਾ ਰੁਕੇ ਆਪਣੇ ਕੰਮ ਵਿੱਚ ਡਟੇ ਹੋਏ ਹਨ ਤਾਂ ਕਿ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ Supply-Chain ਵਿੱਚ ਕੋਈ ਰੁਕਾਵਟ ਨਾ ਆਵੇ। ਤੁਸੀਂ ਵੇਖਿਆ ਹੋਵੇਗਾ ਕਿ ਬੈਂਕਿੰਗ ਸੇਵਾਵਾਂ ਨੂੰ ਸਰਕਾਰ ਨੇ ਚਾਲੂ ਰੱਖਿਆ ਹੈ ਅਤੇ ਬੈਂਕਿੰਗ ਖੇਤਰ ਵਿੱਚ ਸਾਡੇ ਲੋਕ ਪੂਰੀ ਲਗਨ ਨਾਲ, ਪੂਰੇ ਮਨ ਨਾਲ ਇਸ ਲੜਾਈ ਦੀ ਅਗਵਾਈ ਕਰਦੇ ਹੋਏ ਬੈਂਕਾਂ ਨੂੰ ਸੰਭਾਲਦੇ ਹਨ, ਤੁਹਾਡੀ ਸੇਵਾ ਵਿੱਚ ਮੌਜੂਦ ਹਨ, ਅੱਜ ਦੇ ਸਮੇਂ ਇਹ ਸੇਵਾ ਛੋਟੀ ਨਹੀਂ ਹੈ, ਉਨ੍ਹਾਂ ਬੈਂਕ ਦੇ ਲੋਕਾਂ ਦਾ ਵੀ ਅਸੀਂ ਜਿੰਨਾ ਧੰਨਵਾਦ ਕਰੀਏ, ਓਨਾ ਘੱਟ ਹੈ।

ਵੱਡੀ ਸੰਖਿਆ ਵਿੱਚ ਸਾਡੇ ਸਾਥੀ e-commerce ਨਾਲ ਜੁੜੀਆਂ ਕੰਪਨੀਆਂ ਵਿੱਚ Delivery Person ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਇਹ ਲੋਕ ਇਸ ਕਠਿਨ ਦੌਰ ਵਿੱਚ ਵੀ Groceries ਦੀ Delivery ਦੇਣ ਵਿੱਚ ਲੱਗੇ ਹੋਏ ਹਨ। ਜ਼ਰਾ ਸੋਚੋ ਕਿ ਤੁਸੀਂ Lockdown ਦੇ ਸਮੇਂ ਵੀ ਜੋ TV ‘ਤੇ ਦੇਖ ਪਾ ਰਹੇ ਹੋ, ਘਰ ਵਿੱਚ ਰਹਿੰਦੇ ਹੋਇਆ, ਜਿਸ Phone ਅਤੇ Internet ਦਾ ਇਸਤੇਮਾਲ ਕਰ ਰਹੇ ਹੋ, ਉਨ੍ਹਾਂ ਨੂੰ ਸਾਰਿਆਂ ਨੂੰ ਸੁਚਾਰੂ ਰੱਖਣ ਦੇ ਲਈ ਕੋਈ ਨਾ ਕੋਈ ਆਪਣੀ ਜ਼ਿੰਦਗੀ ਖਪਾ ਰਿਹਾ ਹੈ।

ਇਸ ਦੌਰਾਨ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਜੋ Digital Payment ਅਸਾਨੀ ਨਾਲ ਕਰ ਰਹੇ ਹਨ, ਉਸ ਦੇ ਪਿੱਛੇ ਵੀ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ। Lockdown ਉਹੀ ਉਹ ਲੋਕ ਹਨ, ਜਿਨ੍ਹਾਂ ਨੇ ਦੇਸ਼ ਦੇ ਕੰਮਕਾਜ ਨੂੰ ਸੰਭਾਲਿਆ ਹੋਇਆ ਹੈ। ਅੱਜ ਸਾਰੇ ਦੇਸ਼ਵਾਸੀਆਂ ਵੱਲੋਂ ਮੈਂ ਉਨ੍ਹਾਂ ਸਾਰੇ ਲੋਕਾਂ ਦੇ ਪ੍ਰਤੀ ਆਭਾਰ ਪ੍ਰਗਟ ਕਰਦਾ ਹਾਂ ਅਤੇ ਉਨ੍ਹਾਂ ਨੂੰ ਅਨੁਰੋਧ ਕਰਦਾ ਹਾਂ ਕਿ ਉਹ ਆਪਣੇ ਲਈ ਵੀ ਹਰ ਤਰ੍ਹਾਂ ਦੇ  Safety Precautions ਲੈਣ। ਆਪਣਾ ਵੀ ਧਿਆਨ ਰੱਖਣ, ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਧਿਆਨ ਰੱਖਣ।

ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਕੁਝ ਅਜਿਹੀਆਂ ਘਟਨਾਵਾਂ ਦਾ ਪਤਾ ਲੱਗਾ ਹੈ, ਜਿਨ੍ਹਾਂ ਵਿੱਚ Corona Virus ਦੇ ਸ਼ੱਕੀ ਜਾਂ ਫਿਰ ਜਿਨ੍ਹਾਂ ਨੂੰ Home Quarantine ਵਿੱਚ ਰਹਿਣ ਲਈ ਕਿਹਾ ਗਿਆ ਹੈ, ਉਨ੍ਹਾਂ ਨਾਲ ਕੁਝ ਲੋਕਾਂ ਨੇ ਬੁਰਾ ਵਰਤਾਓ ਕੀਤਾ ਹੈ, ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਹ ਬਹੁਤ ਮੰਦਭਾਗੀ ਗੱਲ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਮੌਜੂਦਾ ਹਾਲਾਤ ਵਿੱਚ ਅਸੀਂ ਇੱਕ-ਦੂਜੇ ਤੋਂ ਸਿਰਫ਼ Social Distance ਬਣਾ ਕੇ ਰੱਖਣਾ ਹੈ ਨਾ ਕਿ Emotional ਜਾਂ Human Distanceਅਜਿਹੇ ਲੋਕ ਕੋਈ ਅਪਰਾਧੀ ਨਹੀਂ ਹਨ, ਸਗੋਂ Virus ਦੇ ਸੰਭਾਵਿਤ ਪੀੜ੍ਹਿਤ ਮਾਤਰ ਹਨ।

ਇਨ੍ਹਾਂ ਲੋਕਾਂ ਨੂੰ ਦੂਸਰਿਆਂ ਨੂੰ ਸੰਕ੍ਰਮਣ ਤੋਂ ਬਚਾਉਣ ਲਈ ਖੁਦ ਨੂੰ ਅਲੱਗ ਕੀਤਾ ਹੈ ਅਤੇ Quarantine ਵਿੱਚ ਰਹੇ ਹਨ। ਕਈ ਜਗ੍ਹਾ ਤੇ ਲੋਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲਿਆ ਹੈ। ਇੱਥੋਂ ਤੱਕ ਕਿ Virus ਦੇ ਕੋਈ ਲੱਛਣ ਨਾ ਦਿਖਣ ਤੇ ਵੀ ਉਨ੍ਹਾਂ ਨੇ ਖੁਦ ਨੂੰ Quarantine ਕੀਤਾ, ਅਜਿਹਾ ਉਨ੍ਹਾਂ ਨੇ ਇਸ ਲਈ ਕੀਤਾ, ਕਿਉਂਕਿ ਉਹ ਵਿਦੇਸ਼ ਤੋਂ ਵਾਪਸ ਆਏ ਹਨ ਅਤੇ ਦੋਹਰੀ ਸਾਵਧਾਨੀ ਵਰਤ ਰਹੇ ਹਨ। ਉਹ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਕਿਸੇ ਵੀ ਸੂਰਤ ਵਿੱਚ ਕੋਈ ਦੂਸਰਾ ਵਿਅਕਤੀ ਇਸ Virus ਨਾਲ ਸੰਕ੍ਰਮਿਤ ਨਾ ਹੋ ਜਾਵੇ। ਇਸ ਲਈ ਜਦੋਂ ਲੋਕ ਖੁਦ ਇੰਨੀ ਜ਼ਿੰਮੇਵਾਰੀ ਦਿਖਾ ਰਹੇ ਹਨ ਤਾਂ ਉਨ੍ਹਾਂ ਨਾਲ ਖਰਾਬ ਵਿਹਾਰ ਕਰਨਾ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ, ਸਗੋਂ ਉਨ੍ਹਾਂ ਦੇ ਨਾਲ ਚੰਗੀ ਭਾਵਨਾ ਨਾਲ ਸਹਿਯੋਗ ਕਰਨ ਦੀ ਲੋੜ ਹੈ।

ਕੋਰੋਨਾ ਵਾਇਰਸ ਨਾਲ ਲੜਨ ਦਾ ਸਭ ਤੋਂ ਕਾਰਗਰ ਤਰੀਕਾ Social Distancing ਹੈ ਪਰ ਸਾਨੂੰ ਇਹ ਸਮਝਣਾ ਹੋਵੇਗਾ ਕਿ Social Distancing ਦਾ ਮਤਲਬ Social Interaction ਨੂੰ ਖ਼ਤਮ ਕਰਨਾ ਨਹੀਂ ਹੈ, ਅਸਲ ਵਿੱਚ ਇਹ ਸਮਾਂ ਆਪਣੇ ਸਾਰੇ ਪੁਰਾਣੇ ਸਮਾਜਿਕ ਰਿਸ਼ਤਿਆਂ ਵਿੱਚ ਨਵੀਂ ਜਾਨ ਫੂਕਣ ਦਾ ਹੈ, ਉਨ੍ਹਾਂ ਰਿਸ਼ਤਿਆਂ ਨੂੰ ਤਰੋਤਾਜ਼ਾ ਕਰਨ ਦਾ ਹੈ। ਇੱਕ ਪ੍ਰਕਾਰ ਨਾਲ ਇਹ ਸਮਾਂ ਸਾਨੂੰ ਦੱਸਦਾ ਹੈ ਕਿ Social Distancing ਵਧਾਓ ਅਤੇ Emotional Distance ਘਟਾਓ।

ਮੈਂ ਫਿਰ ਕਹਿੰਦਾ ਹਾਂ ਕਿ Social Distancing ਵਧਾਓ Emotional Distance ਘਟਾਓ ਅਤੇ ਕੋਟਾ ਤੋਂ ਯੱਸ਼ ਵਰਧਨ ਨੇ NarendraModi App ‘ਤੇ ਲਿਖਿਆ ਹੈ ਕਿ ਉਹ Lockdown ਵਿੱਚ Family Bounding ਨੂੰ ਮਜ਼ਬੂਤ ਕਰ ਰਹੇ ਹਨ, ਬੱਚਿਆਂ ਦੇ ਨਾਲ Board Games ਅਤੇ ਕ੍ਰਿਕੇਟ ਖੇਡ ਰਹੇ ਹਨ। Kitchen ਵਿੱਚ ਨਵੀਆਂ-ਨਵੀਆਂ Dishes ਬਣਾ ਰਹੇ ਹਨ। ਜਬਲਪੁਰ ਦੀ ਨਿਰੂਪਮਾ ਹਰਸ਼ਿਆ ਜੀ NarendraModi App ‘ਤੇ ਲਿਖਦੀ ਹੈ ਕਿ ਉਨ੍ਹਾਂ ਨੂੰ ਪਹਿਲੀ ਵਾਰ ਰਜਾਈ ਬਣਾਉਣ ਦੇ ਆਪਣੇ ਸ਼ੌਕ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ, ਇਹੀ ਨਹੀਂ ਉਹ ਇਸ ਦੇ ਨਾਲ ਹੀ ਬਾਗਬਾਨੀ ਦਾ ਸ਼ੌਕ ਵੀ ਪੂਰਾ ਕਰ ਰਹੀ ਹੈ। ਉੱਥੇ ਹੀ ਰਾਇਪੁਰ ਦੇ ਪਰਿਕਸ਼ਿਤ, ਗੁਰੂਗ੍ਰਾਮ ਦੇ ਆਰਿਆਮਨ ਅਤੇ ਝਾਰਖੰਡ ਦੇ ਸੂਰਜ ਜੀ ਦਾ ਪੋਸਟ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਨੇ ਆਪਣੇ ਸਕੂਲ ਦੇ ਦੋਸਤਾਂ ਦੀ  E-Reunion ਕਰਨ ਦੀ ਚਰਚਾ ਕੀਤੀ ਹੈ।

ਉਨ੍ਹਾਂ ਦਾ ਇਹ idea ਕਾਫੀ ਰੋਚਕ ਹੈ। ਹੋ ਸਕਦਾ ਹੈ ਕਿ ਤੁਹਾਨੂੰ ਵੀ ਦਹਾਕਿਆਂ ਤੋਂ ਆਪਣੇ ਸਕੂਲ-ਕਾਲਜ ਦੇ ਦੋਸਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਨਾ ਮਿਲਿਆ ਹੋਵੇ। ਤੁਸੀਂ ਵੀ ਇਸ idea ਨੂੰ ਅਜਮਾ ਕੇ ਦੇਖੋ। ਭੁਵਨੇਸ਼ਵਰ ਦੇ ਪ੍ਰਤਿਊਸ਼ ਅਤੇ ਕੋਲਕਾਤਾ ਦੀ ਵਸੂਧਾ ਨੇ ਦੱਸਿਆ ਹੈ ਕਿ ਉਹ ਅੱਜ-ਕੱਲ ਉਨ੍ਹਾਂ ਕਿਤਾਬਾਂ ਨੂੰ ਪੜ੍ਹ ਰਹੇ ਨੇ, ਜਿਨ੍ਹਾਂ ਨੂੰ ਹੁਣ ਤੱਕ ਪੜ੍ਹ ਨਹੀਂ ਪਾਏ ਸਨ। Social Media ਵਿੱਚ ਵੀ ਮੈਂ ਦੇਖਿਆ ਕਿ ਕੁਝ ਲੋਕਾਂ ਨੇ ਵਰ੍ਹਿਆਂ ਤੋਂ ਘਰਾਂ ਚ ਪਏ ਤਬਲਾ, ਵੀਣਾ ਵਰਗੇ  Musical Instrument ਨੂੰ ਕੱਢ ਕੇ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਤੁਸੀਂ ਵੀ ਅਜਿਹਾ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਸੰਗੀਤ ਦਾ ਅਨੰਦ ਤਾਂ ਆਏਗਾ ਹੀ, ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋ ਜਾਣਗੀਆਂ।

ਯਾਨੀ ਮੁਸ਼ਕਿਲ ਦੀ ਇਸ ਘੜੀ ਵਿੱਚ ਤੁਹਾਨੂੰ ਮੁਸ਼ਕਿਲ ਨਾਲ ਅਜਿਹਾ ਪਲ ਮਿਲਿਆ ਹੈ, ਜਿਸ ਵਿੱਚ ਤੁਹਾਨੂੰ ਨਾ ਕੇਵਲ ਆਪਣੇ ਆਪ ਨਾਲ ਜੁੜਨ ਦਾ ਮੌਕਾ ਮਿਲੇਗਾ, ਸਗੋਂ ਤੁਸੀਂ ਆਪਣੇ Passion ਦੇ ਨਾਲ ਵੀ ਜੁੜ ਪਾਓਗੇ। ਤੁਹਾਨੂੰ ਆਪਣੇ ਪੁਰਾਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਜੁੜਨ ਦਾ ਵੀ ਪੂਰਾ ਮੌਕਾ ਮਿਲੇਗਾ।

ਨਮੋ ਐਪ ਤੇ ਮੈਨੂੰ ਰੁੜਕੀ ਦੇ ਸ਼ਸ਼ੀ ਜੀ ਨੇ ਪੁੱਛਿਆ ਹੈ ਕਿ Lockdown ਦੇ ਸਮੇਂ ਵਿੱਚ ਮੈਂ ਆਪਣੀ Fitness ਲਈ ਕੀ ਕਰਦਾ ਹਾਂ, ਇਨ੍ਹਾਂ ਪ੍ਰਸਥਿਤੀਆਂ ਵਿੱਚ ਨਰਾਤਿਆਂ ਦਾ ਵਰਤ ਕਿੱਦਾਂ ਰੱਖਦਾ ਹਾਂ। ਮੈਂ ਇੱਕ ਵਾਰ ਹੋਰ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਤੁਹਾਨੂੰ ਬਾਹਰ ਨਿਕਲਣ ਤੋਂ ਮਨਾ ਕੀਤਾ ਹੈ ਪਰ ਤੁਹਾਨੂੰ ਆਪਣੇ ਅੰਦਰ ਝਾਕਣ ਦਾ ਵੀ ਅਵਸਰ ਦਿੱਤਾ ਹੈ। ਇਹੀ ਮੌਕਾ ਹੈ, ਬਾਹਰ ਨਾ ਨਿਕਲੋ ਪਰ ਆਪਣੇ ਅੰਦਰ ਪ੍ਰਵੇਸ਼ ਕਰੋ, ਆਪਣੇ ਆਪ ਨੂੰ ਜਾਨਣ ਦਾ ਯਤਨ ਕਰੋ, ਜਿੱਥੋਂ ਤੱਕ ਨਰਾਤਿਆਂ ਦੇ ਵਰਤ ਦੀ ਗੱਲ ਹੈ। ਇਹ ਮੇਰੀ ਅਤੇ ਸ਼ਕਤੀ ਦੇ, ਭਗਤੀ ਦੇ ਵਿਚਕਾਰ ਦਾ ਵਿਸ਼ਾ ਹੈ।

ਜਿੱਥੋਂ ਤੱਕ Fitness ਦੀ ਗੱਲ ਹੈ, ਮੈਨੂੰ ਲੱਗਦਾ ਹੈ ਕਿ ਗੱਲ ਲੰਬੀ ਹੋ ਜਾਏਗੀ ਤਾਂ ਮੈਂ ਇੱਦਾਂ ਕਰਦਾ ਹਾਂ ਕਿ ਮੈਂ Social Media ਵਿੱਚ ਮੈਂ ਕੀ ਕਰਦਾ ਹਾਂ, ਉਸ ਵਿਸ਼ੇ ਦੇ ਬਾਰੇ ਕੁਝ Videos, upload ਕਰਾਂਗਾ। NarendraModi App ‘ਤੇ ਜਾ ਕੇ ਤੁਸੀਂ ਜ਼ਰੂਰ ਉਹ Video ਦੇਖੋਗੇ ਜੋ ਮੈਂ ਕਰਦਾ ਹਾਂ। ਉਨ੍ਹਾਂ ਵਿੱਚੋਂ ਕੁਝ ਗੱਲਾਂ ਕੁਝ ਤੁਹਾਡੇ ਕੰਮ ਆ ਜਾਣ ਪਰ ਇੱਕ ਗੱਲ ਸਮਝ ਲਓ ਕਿ ਮੈਂ Fitness expert ਨਹੀਂ ਹਾਂ ਅਤੇ ਨਾ ਹੀ ਮੈਂ ਯੋਗਾ ਟੀਚਰ ਹਾਂ। ਮੈਂ ਸਿਰਫ਼ Practitioner ਹਾਂ। ਹਾਂ ਇਹ ਜ਼ਰੂਰ ਮੰਨਦਾ ਹਾਂ ਕਿ ਯੋਗ ਦੇ ਕੁਝ ਆਸਣਾ ਨਾਲ ਮੈਨੂੰ ਲਾਭ ਹੋਇਆ ਹੈ। Lockdown ਦੇ ਦੌਰਾਨ ਤੁਹਾਨੂੰ ਵੀ ਹੋ ਸਕਦਾ ਹੈ ਇਹ ਗੱਲਾਂ ਕੁਝ ਕੰਮ ਆ ਜਾਣ।

ਸਾਥੀਓ, ਕੋਰੋਨਾ ਦੇ ਖ਼ਿਲਾਫ਼ ਯੁੱਧ ਅਭੂਤਪੂਰਵ ਵੀ ਹੈ ਅਤੇ ਚੁਣੌਤੀਪੂਰਣ ਵੀ। ਇਸ ਸਮੇਂ ਦੌਰਾਨ ਲਏ ਜਾਣ ਵਾਲੇ ਫੈਸਲੇ ਵੀ ਅਜਿਹੇ ਹਨ ਜੋ ਦੁਨੀਆਂ ਦੇ ਇਤਿਹਾਸ ਵਿੱਚ ਕਦੇ ਦੇਖਣ ਅਤੇ ਸੁਣਨ ਨੂੰ ਨਹੀਂ ਮਿਲੇ। ਕੋਰੋਨਾ ਨੂੰ ਰੋਕਣ ਦੇ ਲਈ ਜੋ ਤਮਾਮ ਕਦਮ ਭਾਰਤ ਵਾਸੀਆਂ ਨੇ ਉਠਾਏ ਹਨ, ਜੋ ਯਤਨ ਹੁਣ ਅਸੀਂ ਕਰ ਰਹੇ ਹਾਂ, ਉਹੀ ਭਾਰਤ ਨੂੰ ਕੋਰੋਨਾ ਮਹਾਮਾਰੀ ਤੇ ਜਿੱਤ ਦਿਵਾਉਣਗੇ। ਇੱਕ-ਇੱਕ ਭਾਰਤੀ ਦਾ ਸੰਜਮ ਅਤੇ ਸੰਕਲਪ ਵੀ ਸਾਨੂੰ ਮੁਸ਼ਕਿਲ ਸਥਿਤੀ ਵਿੱਚੋਂ ਬਾਹਰ ਕੱਢੇਗਾ। ਨਾਲ-ਨਾਲ ਗ਼ਰੀਬਾਂ ਦੇ ਪ੍ਰਤੀ ਸਾਡੀਆਂ ਸੰਵੇਦਨਾਵਾਂ ਹੋਰ ਜ਼ਿਆਦਾ ਤੀਬਰ ਹੋਣੀਆਂ ਚਾਹੀਦੀਆਂ ਨੇ। ਸਾਡੀ ਮਾਨਵਤਾ ਦਾ ਵਾਸ ਇਸ ਗੱਲ ਵਿੱਚ ਹੈ ਕਿ ਕਿਤੇ ਵੀ ਕੋਈ ਗ਼ਰੀਬ ਦੁਖੀ, ਭੁੱਖਾ ਨਜ਼ਰ ਆਉਂਦਾ ਹੈ ਤਾਂ ਇਸ ਸੰਕਟ ਦੀ ਘੜੀ ਵਿੱਚ ਅਸੀਂ ਪਹਿਲਾਂ ਉਸ ਦਾ ਪੇਟ ਭਰਾਂਗੇ, ਉਸ ਦੀ ਜ਼ਰੂਰਤ ਦੀ ਚਿੰਤਾ ਕਰਾਂਗੇ ਅਤੇ ਇਹ ਹਿੰਦੁਸਤਾਨ ਕਰ ਸਕਦਾ ਹੈ। ਇਹ ਸਾਡੇ ਸੰਸਕਾਰ ਹਨ। ਇਹ ਸਾਡੀ ਸੰਸਕ੍ਰਿਤੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ ਅੱਜ ਹਰ ਭਾਰਤੀ ਆਪਣੇ ਜੀਵਨ ਦੀ ਰੱਖਿਆ ਦੇ ਲਈ ਘਰਾਂ ਵਿੱਚ ਬੰਦ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਹੀ ਹਿੰਦੁਸਤਾਨੀ ਆਪਣੇ ਦੇਸ਼ ਦੇ ਵਿਕਾਸ ਲਈ ਸਾਰੀਆਂ ਦੀਵਾਰਾਂ ਤੋੜ ਕੇ ਅੱਗੇ ਨਿਕਲੇਗਾ, ਦੇਸ਼ ਨੂੰ ਅੱਗੇ ਲਿਜਾਏਗਾ। ਤੁਸੀਂ ਆਪਣੇ ਪਰਿਵਾਰ ਦੇ ਨਾਲ ਘਰ ਵਿੱਚ ਰਹੋ, ਸੁਰੱਖਿਅਤ ਅਤੇ ਸਾਵਧਾਨ ਰਹੋ। ਅਸੀਂ ਇਹ ਜੰਗ ਜਿੱਤਣਾ ਹੈ, ਜ਼ਰੂਰ ਜਿੱਤਾਂਗੇ। ਬਹੁਤ-ਬਹੁਤ ਧੰਨਵਾਦ। ਮਨ ਕੀ ਬਾਤਦੇ ਲਈ ਫਿਰ ਅਗਲੇ ਮਹੀਨੇ ਮਿਲਾਂਗੇ, ਉਦੋਂ ਤੱਕ ਇਸ ਸੰਕਟ ਨੂੰ ਹਰਾਉਣ ਵਿੱਚ ਅਸੀਂ ਸਫਲ ਵੀ ਹੋ ਜਾਈਏ। ਇਸੇ ਇੱਕ ਕਲਪਨਾ ਦੇ ਨਾਲ, ਇਸੇ ਇੱਕ ਸ਼ੁਭਕਾਮਨਾ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

******

ਵੀਆਰਆਰਕੇ/ਏਕੇ